Begin typing your search above and press return to search.

ਯੂ.ਕੇ. ਵਿਚ ਪੰਜਾਬੀ ਬਜ਼ੁਰਗ ਦਾ ਰੋੜੇ ਮਾਰ ਕੇ ਕਤਲ

ਯੂ.ਕੇ. ਵਿਚ 80 ਸਾਲ ਦੇ ਭੀਮ ਸੈਨ ਕੋਹਲੀ ਦਾ ਨਸਲਵਾਦੀ ਅੱਲ੍ਹੜਾਂ ਨੇ ਰੋੜੇ ਮਾਰ ਕੇ ਕਤਲ ਕਰ ਦਿਤਾ।

ਯੂ.ਕੇ. ਵਿਚ ਪੰਜਾਬੀ ਬਜ਼ੁਰਗ ਦਾ ਰੋੜੇ ਮਾਰ ਕੇ ਕਤਲ
X

Upjit SinghBy : Upjit Singh

  |  4 Sept 2024 10:16 AM GMT

  • whatsapp
  • Telegram

ਲੰਡਨ : ਯੂ.ਕੇ. ਵਿਚ 80 ਸਾਲ ਦੇ ਭੀਮ ਸੈਨ ਕੋਹਲੀ ਦਾ ਨਸਲਵਾਦੀ ਅੱਲ੍ਹੜਾਂ ਨੇ ਰੋੜੇ ਮਾਰ ਕੇ ਕਤਲ ਕਰ ਦਿਤਾ। ਬ੍ਰਾਊਨ ਸਟੋਨ ਟਾਊਨ ਵਿਚ ਹੋਈ ਵਾਰਦਾਤ ਵਿਚ ਸ਼ਾਮਲ ਪੰਜ ਅੱਲ੍ਹੜਾਂ ਦੀ ਉਮਰ 12 ਸਾਲ ਤੋਂ 14 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਚਾਰ ਨੂੰ ਪੁਲਿਸ ਨੇ ਰਿਹਾਅ ਵੀ ਕਰ ਦਿਤਾ। ਦੂਜੇ ਪਾਸੇ ਭੀਮ ਸੈਨ ਕੋਹਲੀ ਦੀ ਬੇਟੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਪਿਤਾ ਨੂੰ ਧੱਕਾ ਦੇ ਕੇ ਸੁੱਟ ਦਿਤਾ ਅਤੇ ਫਿਰ ਧੌਣ ਅਤੇ ਰੀੜ੍ਹ ਦੀ ਹੱਡੀ ’ਤੇ ਠੁੱਡੇ ਮਾਰੇ। ਪ੍ਰਾਪਤ ਜਾਣਕਾਰੀ ਮੁਤਾਬਕ ਭੀਮ ਸੈਨ ਕੋਹਲੀ ਆਪਣੇ ਕੁੱਤੇ ਨਾਲ ਪਾਰਕ ਵਿਚ ਸੈਰ ਕਰ ਰਹੇ ਸਨ ਜਦੋਂ ਤਿੰਨ ਕੁੜੀਆਂ ਅਤੇ ਦੋ ਮੁੰਡੇ ਉਥੋਂ ਲੰਘੇ। ਅੱਲ੍ਹੜਾਂ ਅੰਦਰ ਨਸਲੀ ਨਫ਼ਰਤ ਦੀ ਅੱਗ ਐਨੀ ਜ਼ਿਆਦਾ ਬਲ ਰਹੀ ਸੀ ਕਿ ਉਨ੍ਹਾਂ ਨੇ ਭੀਮ ਸੈਨ ਕੋਹਲੀ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿਤਾ।

12 ਤੋਂ 14 ਸਾਲ ਦੇ ਅੱਲ੍ਹੜਾਂ ਨੇ ਕੀਤਾ ਨਸਲੀ ਹਮਲਾ

ਭੀਮ ਸੈਨ ਕੋਹਲੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਡਿਟੈਕਟਿਵ ਇੰਸਪੈਕਟਰ ਐਮਾ ਮੈਟਸ ਦਾ ਕਹਿਣਾ ਸੀ ਕਿ ਬਜ਼ੁਰਗ ਦੀ ਮੌਤ ਕਾਰਨ ਨਾ ਸਿਰਫ ਉਨ੍ਹਾਂ ਪਰਵਾਰ ਦੁੱਖ ਵਿਚ ਡੁੱਬਿਆ ਹੋਇਆ ਹੈ ਸਗੋਂ ਪਰਵਾਰ ਦੇ ਦੋਸਤ ਅਤੇ ਪੂਰੀ ਕਮਿਊਨਿਟੀ ਵਿਚ ਗੁੱਸੇ ਦੀ ਲਹਿਰ ਹੈ। ਪੁਲਿਸ ਵੱਲੋਂ ਕਈ ਟੀਮਾਂ ਨੂੰ ਇਲਾਕੇ ਵਿਚ ਵੱਖ ਵੱਖ ਪਰਵਾਰਾਂ ਨਾਲ ਗੱਲਬਾਤ ਕਰਨ ਅਤੇ ਚਿੰਤਾਵਾਂ ਦੂਰ ਕਰਨ ਦੀ ਜ਼ਿੰਮੇਵਾਰੀ ਦਿਤੀ ਗਈ ਹੈ। ਭੀਮ ਸੈਨ ਕੋਹਲੀ ਆਪਣੀ ਪਤਨੀ ਸਤਿੰਦਰ ਕੌਰ ਨਾਲ ਬ੍ਰਾਊਨ ਸਟੋਨ ਟਾਊਨ ਵਿਚ ਲੰਮੇ ਸਮੇਂ ਤੋਂ ਰਹਿ ਰਹੇ ਸਨ ਅਤੇ ਅਕਸਰ ਹੀ ਘਰ ਦੇ ਨਾਲ ਲਗਦੇ ਪਾਰਕ ਵਿਚ ਸੈਰ ਕਰਨ ਜਾਂਦੇ। ਦੂਜੇ ਪਾਸੇ ਗੁਆਂਢੀਆਂ ਨੇ ਦੱਸਿਆ ਕਿ ਉਹ ਪਿਛਲੇ ਦੋ-ਤਿੰਨ ਮਹੀਨੇ ਪੁਲਿਸ ਨੂੰ ਕਈ ਵਾਰ ਇਕ ਗਿਰੋਹ ਦਾ ਸ਼ਿਕਾਇਤ ਕਰ ਚੁੱਕੇ ਹਨ ਜੋ ਸਾਊਥ ਏਸ਼ੀਅਨ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਤੋਂ ਪਹਿਲਾਂ ਖਾਲੀ ਕੈਨ ਸੁੱਟਣ ਜਾਂ ਹੋਰ ਹਰਕਤਾਂ ਸਾਹਮਣੇ ਆਈਆਂ ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ। ਭੀਮ ਸੈਨ ਕੋਹਲੀ ਦੇ ਗੁਆਂਢ ਵਿਚ ਰਹਿੰਦੇ ਹਰਜਿੰਦਰ ਕਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਖੁਸ਼ ਮਿਜ਼ਾਜ ਇਨਸਾਨ ਸਨ। ਪਾਰਕ ਵਿਚ ਇਕੱਠੇ ਹੋਣ ’ਤੇ ਹਮੇਸ਼ਾ ਲਤੀਫੇ ਸੁਣਾਉਂਦੇ। ਉਹ ਆਪਣੇ ਪਿੱਛੇ ਪਤਨੀ, ਤਿੰਨ ਬੱਚੇ ਅਤੇ ਦੋ ਗਰੈਂਡ ਚਿਲਡ੍ਰਨ ਛੱਡ ਗਏ ਹਨ।

Next Story
ਤਾਜ਼ਾ ਖਬਰਾਂ
Share it