Begin typing your search above and press return to search.

illegal immigrants ਨੂੰ ਫ਼ੌਜ ਵਿਚ ਭਰਤੀ ਕਰਨਗੇ Trump!

ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ’ਤੇ ਉਤਾਰੂ ਡੌਨਲਡ ਟਰੰਪ ਹੁਣ ਉਨ੍ਹਾਂ ਨੂੰ ਫ਼ੌਜ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ

illegal immigrants ਨੂੰ ਫ਼ੌਜ ਵਿਚ ਭਰਤੀ ਕਰਨਗੇ Trump!
X

Upjit SinghBy : Upjit Singh

  |  11 April 2026 5:44 PM IST

  • whatsapp
  • Telegram

ਵਾਸ਼ਿੰਗਟਨ : ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ’ਤੇ ਉਤਾਰੂ ਡੌਨਲਡ ਟਰੰਪ ਹੁਣ ਉਨ੍ਹਾਂ ਨੂੰ ਫ਼ੌਜ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਜੀ ਹਾਂ, ਵੀਅਤਨਾਮ ਜੰਗ ਤੋਂ ਬਾਅਦ ਪਹਿਲੀ ਵਾਰ ਅਮਰੀਕਾ ਵਿਚ ਮੌਜੂਦ ਨੌਜਵਾਨਾਂ ਵਾਸਤੇ ਫ਼ੌਜ ਦੀ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਜਾ ਰਹੀ ਹੈ ਅਤੇ ਅਜਿਹੇ ਨਾ ਕਰਨ ਵਾਲਿਆਂ ਵਿਰੁੱਧ ਅਪਰਾਧਕ ਮਾਮਲੇ ਚਲਾਏ ਜਾ ਸਕਦੇ ਹਨ। ਈਰਾਨ ਜੰਗ ਦਰਮਿਆਨ ਟਰੰਪ ਸਰਕਾਰ ਦਾ ਨਵਾਂ ਕਦਮ ਡੈਮੋਕ੍ਰੈਟਿਕ ਪਾਰਟੀ ਦੀ ਨੁਕਤਾਚੀਨੀ ਦਾ ਕਾਰਨ ਬਣ ਰਿਹਾ ਹੈ। ਕੈਂਟਕੀ ਸੂਬੇ ਤੋਂ ਡੈਮੋਕ੍ਰੈਟਿਕ ਪਾਰਟੀ ਲਈ ਸੈਨੇਟ ਦੀ ਚੋਣ ਲੜ ਚੁੱਕੇ ਚਾਰਲਸ ਬੁਕਰ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਇਕ ਪਾਸੇ ਰਿਪਬਲਿਕਨ ਪਾਰਟੀ ਵੋਟ ਪਾਉਣ ਦੇ ਇੱਛਕ ਲੋਕਾਂ ਦੀ ਆਟੋਮੈਟਿਕ ਰਜਿਸਟ੍ਰੇਸ਼ਨ ਬੰਦ ਕਰ ਰਹੀ ਹੈ ਜਦਕਿ ਦੂਜੇ ਪਾਸੇ ਵਿਦੇਸ਼ੀ ਧਰਤੀ ’ਤੇ ਚਲਦੀਆਂ ਲੜਾਈਆਂ ਵਿਚ ਜਾਨ ਵਾਰਨ ਵਾਸਤੇ ਲੋਕਾਂ ਦੀ ਜ਼ਰੂਰਤ ਹੈ।

ਨਵੇਂ ਕਾਨੂੰਨ ਤਹਿਤ ਹਰ ਨੌਜਵਾਨ ਲਈ ਰਜਿਸਟ੍ਰੇਸ਼ਨ ਲਾਜ਼ਮੀ

ਡੈਮੋਕ੍ਰੈਟਿਕ ਪਾਰਟੀ ਦੇ ਹੀ ਇਕ ਹੋਰ ਆਗੂ ਕਾਸਿਮ ਰਸ਼ੀਦ ਨੇ ਦੱਸਿਆ ਕਿ ਟਰੰਪ ਦੀਆਂ ਗੈਰਕਾਨੂੰਨੀ ਲੜਾਈਆਂ ਹੁਣ ਪ੍ਰਵਾਸੀਆਂ ਦੀ ਬਦੌਲਤ ਜਿੱਤਣ ਦੀ ਯੋਜਨਾ ਘੜੀ ਗਈ ਹੈ। ਕਾਸਿਮ ਰਸ਼ੀਦ ਨੇ ਦਾਅਵਾ ਕਿਹਾ ਕਿ 18 ਸਾਲ ਤੋਂ 25 ਸਾਲ ਦੇ ਪ੍ਰਵਾਸੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਅਤੇ ਅਜਿਹਾ ਨਾ ਕਰਨ ਵਾਲੇ ਕਾਨੂੰਨੀ ਕਾਰਵਾਈ ਦੇ ਘੇਰੇ ਵਿਚ ਹੋਣਗੇ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਨਿਯਮ ਨਵਾਂ ਨਹੀਂ ਪਰ ਪਿਛਲੇ ਸਾਲ ਦਸੰਬਰ ਵਿਚ ਪਾਸ ਕੀਤੇ ਨੈਸ਼ਨਲ ਡਿਫ਼ੈਂਸ ਔਥੋਰਾਈਜ਼ੇਸ਼ਨ ਐਕਟ ਵਿਚ ਇਸ ਨੂੰ ਸ਼ਾਮਲ ਕੀਤਾ ਗਿਆ ਹੈ। ਅਮਰੀਕਾ ਦੇ ਕਈ ਰਾਜਾਂ ਵੱਲੋਂ ਡ੍ਰਾਫ਼ਟ ਰਜਿਸਟ੍ਰੇਸ਼ਨ ਨੂੰ ਡਰਾਈਵਰਜ਼ ਲਾਇਸੰਸ ਲਈ ਆਉਣ ਵਾਲੀਆਂ ਅਰਜ਼ੀਆਂ ਨਾਲ ਜੋੜ ਦਿਤਾ ਗਿਆ ਹੈ ਪਰ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦਰਮਿਆਨ ਨਵੀਂ ਨੀਤੀ ’ਤੇ ਸਵਾਲ ਉਠਣੇ ਲਾਜ਼ਮੀ ਹਨ। ਸੱਤਾ ਧਿਰ ਦਲੀਲ ਦੇ ਰਹੀ ਹੈ ਕਿ ਕਾਨੂੰਨ ਦਸੰਬਰ ਵਿਚ ਪਾਸ ਕੀਤਾ ਗਿਆ ਅਤੇ ਈਰਾਨ ਜੰਗ ਫ਼ਰਵਰੀ ਵਿਚ ਸ਼ੁਰੂ ਹੋਈ ਜਿਸ ਦੇ ਮੱਦੇਨਜ਼ਰ ਇਸ ਦਾ ਮੱਧ ਪੂਰਬ ਦੀ ਸਮੱਸਿਆ ਨਾਲ ਕੋਈ ਵਾਹ ਵਾਸਤਾ ਨਹੀਂ ਪਰ ਡੌਨਲਡ ਟਰੰਪ ਵੱਲੋਂ ਈਰਾਨ ਵਿਰੁੱਧ ਜ਼ਮੀਨੀ ਕਾਰਵਾਈ ਦੀ ਧਮਕੀ ਨੂੰ ਵੇਖਦਿਆਂ ਵੱਡੀ ਗਿਣਤੀ ਵਿਚ ਫ਼ੌਜ ਦੀ ਜ਼ਰੂਰਤ ਪਵੇਗੀ।

Next Story
ਤਾਜ਼ਾ ਖਬਰਾਂ
Share it