Begin typing your search above and press return to search.

Trump ਨੇ ਪੰਜਾਬੀਆਂ ਨੂੰ ਚੇਤੇ ਕਰਵਾਇਆ Taj Mahal

ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਭਾਰਤੀ ਨਾਗਰਿਕਾਂ ਨੂੰ ਤਾਜ ਮਹਿਲ ਚੇਤੇ ਕਰਵਾਉਂਦਿਆਂ ਟਰੰਪ ਸਰਕਾਰ ਵੱਲੋਂ ਸੈਲਫ਼ ਡਿਪੋਰਟ ਹੋਣ ਵਾਲਿਆਂ ਨੂੰ ਮੁਫ਼ਤ ਏਅਰ ਟਿਕਟ

Trump ਨੇ ਪੰਜਾਬੀਆਂ ਨੂੰ ਚੇਤੇ ਕਰਵਾਇਆ Taj Mahal
X

Upjit SinghBy : Upjit Singh

  |  18 March 2026 6:14 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਭਾਰਤੀ ਨਾਗਰਿਕਾਂ ਨੂੰ ਤਾਜ ਮਹਿਲ ਚੇਤੇ ਕਰਵਾਉਂਦਿਆਂ ਟਰੰਪ ਸਰਕਾਰ ਵੱਲੋਂ ਸੈਲਫ਼ ਡਿਪੋਰਟ ਹੋਣ ਵਾਲਿਆਂ ਨੂੰ ਮੁਫ਼ਤ ਏਅਰ ਟਿਕਟ ਅਤੇ 2,600 ਡਾਲਰ ਨਕਦ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜੀ ਹਾਂ, ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਪ੍ਰੌਜੈਕਟ ਹੋਮਕਮਿੰਗ ਤਹਿਤ ਭਾਰਤ, ਚੀਨ ਅਤੇ ਕੋਲੰਬੀਆ ਦੇ ਨਾਗਰਿਕਾਂ ਨੂੰ ਸੀ.ਬੀ.ਪੀ. ਐਪ ਦੀ ਵਰਤੋਂ ਕਰਦਿਆਂ ਜਲਦ ਤੋਂ ਜਲਦ ਅਮਰੀਕਾ ਛੱਡਣ ਦਾ ਸੱਦਾ ਦਿਤਾ ਗਿਆ ਹੈ। ਟਰੰਪ ਸਰਕਾਰ ਨੇ ਦਾਅਵਾ ਕੀਤਾ ਹੈ ਕਿ 22 ਲੱਖ ਪ੍ਰਵਾਸੀ ਹੁਣ ਤੱਕ ਸੈਲਫ਼ ਡਿਪੋਰਟ ਹੋ ਚੁੱਕੇ ਹਨ ਅਤੇ ਸਵੈ ਇੱਛਾ ਨਾਲ ਅਮਰੀਕਾ ਛੱਡਣ ਵਾਲਿਆਂ ਲਈ ਜਾਇਜ਼ ਤਰੀਕੇ ਨਾਲ ਵਾਪਸੀ ਦੇ ਰਾਹ ਖੁੱਲ੍ਹੇ ਰਹਿਣਗੇ। ਦੱਸ ਦੇਈਏ ਕਿ ਇਕ ਗੈਰਕਾਨੂੰਨੀ ਪ੍ਰਵਾਸੀ ਨੂੰ ਜ਼ਬਰਦਸਤੀ ਕਾਬੂ ਕਰ ਕੇ ਡਿਪੋਰਟ ਕਰਨ ’ਤੇ ਅਮਰੀਕਾ ਸਰਕਾਰ ਦਾ ਖਰਚਾ ਵਧ ਕੇ 18,245 ਡਾਲਰ ਹੋ ਗਿਆ ਹੈ ਅਤੇ ਅਜਿਹੇ ਵਿਚ ਮੁਫ਼ਤ ਏਅਰ ਟਿਕਟ ਤੋਂ ਇਲਾਵਾ 2,600 ਡਾਲਰ ਦਾ ਬੋਨਸ ਘਾਟੇ ਵਾਲਾ ਸੌਦਾ ਨਹੀਂ।

ਅਮਰੀਕਾ ਸਰਕਾਰ ਦੇ ਪੈਸੇ ਨਾਲ ਸੈਰ-ਸਪਾਟੇ ਦੀ ਪੇਸ਼ਕਸ਼

ਡਿਪਾਰਟਮੈਂਟ ਹੋਮਲੈਂਡ ਸਕਿਉਰਿਟੀ ਦੇ ਅੰਕੜਿਆਂ ਮੁਤਾਬਕ ਸੀ.ਬੀ.ਪੀ. ਐਪ ਰਾਹੀਂ ਸੈਲਫ਼ ਡਿਪੋਰਟ ਹੋਣ ਵਾਲੇ ਹਰ ਪ੍ਰਵਾਸੀ ’ਤੇ 5 ਹਜ਼ਾਰ ਡਾਲਰ ਦਾ ਖ਼ਰਚਾ ਆਉਂਦਾ ਹੈ ਅਤੇ ਸਿੱਧੇ ਤੌਰ ’ਤੇ 13 ਹਜ਼ਾਰ ਡਾਲਰ ਦੀ ਬੱਚਤ ਹੁੰਦੀ ਹੈ। ਟਰੰਪ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਕੀਤੀ ਤਾਜ਼ਾ ਪੇਸ਼ਕਸ਼ ਸੋਸ਼ਲ ਮੀਡੀਆ ’ਤੇ ਬਹਿਸ ਦਾ ਕਾਰਨ ਬਣ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਟੈਕਸਾਂ ਰਾਹੀਂ ਇਕੱਤਰ ਪੈਸਾ ਗੈਰਕਾਨੂੰਨੀ ਪ੍ਰਵਾਸੀਆਂ ’ਤੇ ਲੁਟਾਇਆ ਜਾ ਰਿਹਾ ਹੈ ਜਦਕਿ ਕੁਝ ਨੇ ਸਵਾਲ ਕੀਤਾ ਕਿ ਕੀ ਯੂ.ਐਸ. ਸਿਟੀਜ਼ਨਜ਼ ਨੂੰ ਵੀ 2,600 ਡਾਲਰ ਮਿਲ ਸਕਦੇ ਹਨ। ਇਕ ਸ਼ਖਸ ਨੇ ਸਵਾਲ ਕੀਤਾ ਕਿ ਕੀ ਅਮਰੀਕਾ ਸਰਕਾਰ ਉਨ੍ਹਾਂ ਲੋਕਾਂ ਨੂੰ ਵੀ ਕੁਝ ਰਕਮ ਦੇਵੇਗੀ ਜੋ ਮੁਲਕ ਦੇ ਸਮਾਜ ਵਿਚ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਟੈਕਸਾਂ ਦੇ ਰੂਪ ਵਿਚ ਹਮੇਸ਼ਾ ਸਰਕਾਰ ਦੀ ਮਦਦ ਕੀਤੀ ਹੈ। ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਭਾਰਤੀ ਨਾਗਰਿਕਾਂ ਦਾ ਤਸਦੀਕਸ਼ੁਦਾ ਉਪਲਬਧ ਨਹੀਂ ਪਰ ਮੰਨਿਆ ਜਾ ਰਿਹਾ ਹੈ ਕਿ ਤਕਰੀਬਨ 7 ਲੱਖ ਭਾਰਤੀ ਬਗੈਰ ਇੰਮੀਗ੍ਰੇਸ਼ਨ ਸਟੇਟਸ ਤੋਂ ਮੌਜੂਦ ਹਨ ਅਤੇ ਜ਼ਿਆਦਾਤਰ ਸੈਲਫ਼ ਡਿਪੋਰਟ ਹੋਣ ਦੇ ਹੱਕ ਵਿਚ ਨਹੀਂ। ਦੂਜੇ ਪਾਸੇ ਅਮਰੀਕਾ ਤੋਂ ਡਿਪੋਰਟ ਪ੍ਰਵਾਸੀਆਂ ਨਾਲ ਸਬੰਧਤ ਨਵਾਂ ਅੰਕੜਾ ਸਾਹਮਣੇ ਆਇਆ ਹੈ ਜਿਸ ਮੁਤਬਕ ਬਾਇਡਨ ਸਰਕਾਰ ਵੇਲੇ ਕੱਢੇ ਜਾ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਮੁਕਾਬਲੇ ਟਰੰਪ ਸਰਕਾਰ ਨੇ ਅੱਧੇ ਮੈਕਸੀਕਨ ਵੀ ਡਿਪੋਰਟ ਨਹੀਂ ਕੀਤੇ।

ਡਿਪੋਰਟੇਸ਼ਨ ਦੇ ਅੰਕੜਿਆਂ ਵਿਚ ਬਾਇਡਨ ਤੋਂ ਪੱਛੜੇ ਟਰੰਪ

ਮੈਕਸੀਕੋ ਦੀ ਇਕ ਜਥੇਬੰਦੀ ਵੱਲੋਂ ਪੇਸ਼ ਅੰਕੜਿਆਂ ਮੁਤਾਬਕ ਟਰੰਪ ਸਰਕਾਰ ਨੇ 2025 ਦੌਰਾਨ 1 ਲੱਖ 45 ਹਜ਼ਾਰ ਮੈਕਸੀਕਨ ਡਿਪੋਰਟ ਕੀਤੇ ਅਤੇ ਬਾਇਡਨ ਸਰਕਾਰ ਵੇਲੇ ਹਰ ਸਾਲ ਡਿਪੋਰਟ ਕੀਤੇ ਜਾ ਰਹੇ ਮੈਕਸੀਕਨਜ਼ ਦੇ ਮੁਕਾਬਲੇ ਇਹ ਗਿਣਤੀ ਅੱਧੀ ਬਣਦੀ ਹੈ। ਗੈਰ ਮੁਨਾਫ਼ੇ ਵਾਲੀ ਜਥੇਬੰਦੀ ਨੇ ਦੱਸਿਆ ਕਿ ਬਾਇਡਨ ਸਰਕਾਰ ਨੇ ਹਰ ਸਾਲ ਤਕਰੀਬਨ 3 ਲੱਖ ਮੈਕਸੀਕਨ ਨਾਗਰਿਕ ਡਿਪੋਰਟ ਕੀਤੇ ਪਰ ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਸਾਲ 2025 ਦੌਰਾਨ ਅੱਧੇ ਤੋਂ ਵੀ ਘੱਟ ਗੈਰਕਾਨੂੰਨੀ ਮੈਕਸੀਕਨ ਡਿਪੋਰਟ ਕੀਤੇ ਜਾ ਸਕੇ। ਇੰਮੀਗ੍ਰੇਸ਼ਨ ਨਾਲ ਸਬੰਧਤ ਇਨ੍ਹਾਂ ਅੰਕੜਿਆਂ ਤੋਂ ਨਸਲੀ ਵਿਤਕਰੇ ਸਮੈੱਲ ਆ ਰਹੀ ਹੈ ਅਤੇ ਟਰੰਪ ਸਰਕਾਰ ਅਫ਼ਰੀਕਾ, ਮੱਧ ਪੂਰਬ ਜਾਂ ਲੈਟਿਨ ਅਮੈਰਿਕਨ ਮੁਲਕਾਂ ਨਾਲ ਸਬੰਧਤ ਪ੍ਰਵਾਸੀਆਂ ਨੂੰ ਫੜ ਫੜ ਕੇ ਡਿਪੋਰਟ ਕਰਨ ’ਤੇ ਜ਼ਿਆਦਾ ਜ਼ੋਰ ਦੇ ਰਹੀ ਹੈ।

Next Story
ਤਾਜ਼ਾ ਖਬਰਾਂ
Share it