Begin typing your search above and press return to search.

Trump ਨੇ 11 ਹਜ਼ਾਰ ਜਵਾਕਾਂ ’ਤੇ ਢਾਹਿਆ ਜ਼ੁਲਮ

ਟਰੰਪ ਸਰਕਾਰ ਨੇ 11 ਹਜ਼ਾਰ ਤੋਂ ਵੱਧ ਯੂ.ਐਸ. ਸਿਟੀਜ਼ਨ ਬੱਚਿਆਂ ਦੇ ਮਾਪਿਆਂ ਨੂੰ ਫੜ ਕੇ ਡਿਪੋਰਟ ਕਰ ਦਿਤਾ ਜਿਨ੍ਹਾਂ ਵਿਚੋਂ ਜ਼ਿਆਦਾਤਰ ਦੀ ਉਮਰ ਚਾਰ ਮਹੀਨੇ ਤੋਂ ਅੱਠ ਸਾਲ ਦਰਮਿਆਨ ਰਹੀ

Trump ਨੇ 11 ਹਜ਼ਾਰ ਜਵਾਕਾਂ ’ਤੇ ਢਾਹਿਆ ਜ਼ੁਲਮ
X

Upjit SinghBy : Upjit Singh

  |  26 March 2026 6:05 PM IST

  • whatsapp
  • Telegram

ਵਾਸ਼ਿੰਗਟਨ : ਟਰੰਪ ਸਰਕਾਰ ਨੇ 11 ਹਜ਼ਾਰ ਤੋਂ ਵੱਧ ਯੂ.ਐਸ. ਸਿਟੀਜ਼ਨ ਬੱਚਿਆਂ ਦੇ ਮਾਪਿਆਂ ਨੂੰ ਫੜ ਕੇ ਡਿਪੋਰਟ ਕਰ ਦਿਤਾ ਜਿਨ੍ਹਾਂ ਵਿਚੋਂ ਜ਼ਿਆਦਾਤਰ ਦੀ ਉਮਰ ਚਾਰ ਮਹੀਨੇ ਤੋਂ ਅੱਠ ਸਾਲ ਦਰਮਿਆਨ ਰਹੀ। ਪਿਤਾ ਦੇ ਮੁਕਾਬਲੇ ਮਾਵਾਂ ਵੱਧ ਡਿਪੋਰਟ ਹੋਈਆਂ ਅਤੇ ਮਾਪਿਆਂ ਦੇ ਜਿਊਂਦੇ-ਜੀਅ ਬੱਚੇ ਅਨਾਥ ਹੋ ਗਏ। ਇੰਮੀਗ੍ਰੇਸ਼ਨ ਕਾਨੂੰਨ ਮੁਤਾਬਕ ਅਮਰੀਕਾ ਵਿਚ ਜੰਮੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਡਿਟੈਨਸ਼ਨ ਸੈਂਟਰ ਵਿਚ ਨਹੀਂ ਰੱਖਿਆ ਜਾ ਸਕਦਾ ਪਰ ਇਕ ਕਾਨੂੰਨ ਇਹ ਵੀ ਹੈ ਕਿ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਮਨੁੱਖਤਾ ਦਾ ਸਿਧਾਂਤ ਕਾਇਮ ਰੱਖਿਆ ਜਾਵੇ। ਮਨੁੱਖਤਾ ਸ਼ਬਦ ਨੂੰ ਇੰਮੀਗ੍ਰੇਸ਼ਨ ਨਿਯਮਾਂ ਵਾਲੀ ਕਿਤਾਬ ਵਿਚੋਂ ਸਦਾ ਵਾਸਤੇ ਹਟਾ ਦਿਤਾ ਗਿਆ ਹੈ।

ਅਮਰੀਕਾ ਵਿਚ ਜੰਮੇ ਬੱਚਿ.ਆਂ ਦੇ ਮਾਪੇ ਕੀਤੇ ਡਿਪੋਰਟ

ਮਿਸਾਲ ਵਜੋਂ ਫ਼ਲੋਰੀਡਾ ਦੇ ਲੇਕਲੈਂਡ ਇਲਾਕੇ ਵਿਚ ਚਾਰ ਮਹੀਨੇ ਦੀ ਬੱਚੀ ਦੇ ਮਾਪਿਆਂ ਨੂੰ ਇੰਮੀਗ੍ਰੇਸ਼ਨ ਵਾਲੇ ਲੈ ਗਏ ਅਤੇ ਮਜਬੂਰ ਮਾਂ ਨੂੰ ਆਪਣੇ ਦਿਲ ਦਾ ਟੁਕੜਾ ਇਲਾਕੇ ਦੇ ਪਾਦਰੀ ਅਤੇ ਉਸ ਦੀ ਪਤਨੀ ਦੀ ਝੋਲੀ ਵਿਚ ਪਾਉਣਾ ਪਿਆ। ਪਾਦਰੀ ਅਤੇ ਉਸ ਦੀ ਪਤਨੀ ਨੇ ਕਦੇ ਬੱਚਾ ਨਹੀਂ ਸੀ ਪਾਲਿਆ ਅਤੇ ਇਲਾਕੇ ਵਿਚ ਰਹਿੰਦੇ ਪਰਵਾਰਾਂ ਤੋਂ ਪੁੱਛ ਪੁੱਛ ਕੇ ਬੱਚੇ ਨੂੰ ਖੁਰਾਕ ਦੇ ਰਹੇ ਹਨ। ਬੱਚੀ ਦੇ ਡਾਇਪਰਾਂ ਦਾ ਪ੍ਰਬੰਧ ਕਰਨਾ ਅਤੇ ਵੈਕਸੀਨੇਸ਼ਨ ਦੀ ਤਰੀਕ ਯਾਦ ਰੱਖਣੀ ਵੀ ਪਾਦਰੀ ਅਤੇ ਉਸ ਦੀ ਪਤਨੀ ਦੀਆਂ ਜ਼ਿੰਮੇਵਾਰੀਆਂ ਵਿਚ ਸ਼ਾਮਲ ਹੋ ਚੁੱਕੇ ਹਨ। ਬੱਚੀ ਨੂੰ ਰੱਬ ਦਾ ਰੂਪ ਦੱਸ ਕੇ ਪਾਦਰੀ ਉਸ ਦੀ ਪਰਵਰਿਸ਼ ਵਿਚ ਜੁਟ ਗਿਆ ਪਰ ਹਰ ਬੱਚਾ ਐਨਾ ਖੁਸ਼ਕਿਸਮਤ ਨਹੀਂ ਹੁੰਦਾ। ਡੌਨਲਡ ਟਰੰਪ ਦੇ ਕਾਰਜਕਾਲ ਦੌਰਾਨ ਰੋਜ਼ਾਨਾ ਔਸਤਨ 50 ਯੂ.ਐਸ. ਸਿਟੀਜ਼ਨ ਬੱਚਿਆਂ ਦੇ ਮਾਤਾ-ਪਿਤਾ ਵਿਚੋਂ ਕਿਸੇ ਇਕ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਸੈਂਟਰ ਫ਼ੌਰ ਹਿਊਮਨ ਰਾਈਟਸ ਕੋਲ ਮੌਜੂਦ ਅੰਕੜੇ ਦਰਸਾਉਂਦੇ ਹਨ ਕਿ ਡੌਨਲਡ ਟਰੰਪ, ਜੋਅ ਬਾਇਡਨ ਦੇ ਮੁਕਾਬਲੇ ਚਾਰ ਗੁਣਾ ਵੱਧ ਮਾਵਾਂ ਨੂੰ ਡਿਪੋਰਟ ਕਰ ਰਹੇ ਹਨ ਜਿਨ੍ਹਾਂ ਦੇ ਬੱਚੇ ਅਮਰੀਕਾ ਵਿਚ ਜੰਮੇ। ਮੁਲਕ ਵਿਚ ਗੈਰਕਾਨੂੰਨੀ ਤਰੀਕੇ ਨਾਲ ਮੌਜੂਦ ਹੋਣਾ ਭਾਵੇਂ ਗੁਨਾਹ ਹੈ ਕਿ ਪਰ ਅਮੈਰਿਕਨ ਸਿਟੀਜ਼ਨ ਬੱਚਿਆਂ ਦੇ ਮਾਪਿਆਂ ਨਾਲ ਅਤੀਤ ਵਿਚ ਨਰਮੀ ਵਰਤੀ ਜਾਂਦੀ ਸੀ ਜਦਕਿ ਟਰੰਪ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਬਗੈਰ ਕਿਸੇ ਅਪਰਾਧਕ ਪਿਛੋਕੜ ਵਾਲੇ ਵੀ ਡਿਪੋਰਟ ਕੀਤੇ ਜਾ ਰਹੇ ਹਨ।

4 ਮਹੀਨੇ ਤੋਂ 8 ਸਾਲ ਤੱਕ ਦੇ ਜਵਾਕ ਹੋ ਗਏ ਅਨਾਥ

ਕਿਸੇ ਵੇਲੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਇਕ ਦਸਤਾਵੇਜ਼ ਨੂੰ ਪੇਰੈਂਟਲ ਇੰਟ੍ਰਸਟਸ ਡਾਇਰੈਕਟਿਵ ਆਖਿਆ ਜਾਂਦਾ ਸੀ ਪਰ ਟਰੰਪ ਸਰਕਾਰ ਨੇ ਇਸ ਨੂੰ ਡੀਟੇਨਡ ਪੇਰੈਂਟਸ ਡਾਇਰੈਕਟਿਵ ਬਣਾ ਦਿਤਾ ਹੈ। ਬਰਾਕ ਓਬਾਮਾ ਵਲੇ ਆਈਸ ਦੇ ਇੰਚਾਰਜ ਰਹੇ ਜੌਹਨ ਸੈਂਡਵੈਗ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਪਰਵਾਰ ਦੇ ਮਿਲਾਪ ਉਤੇ ਜ਼ੋਰ ਦਿਤਾ ਜਾਂਦਾ ਪਰ ਡੌਨਲਡ ਟਰੰਪ ਦੇ ਬਾਰਡਰ ਜ਼ਾਰ ਟੌਮ ਹੋਮਨ ਬਿਲਕੁਲ ਉਲਟ ਚੱਲ ਰਹੇ ਹਨ। ਰੋਜ਼ਾਨਾ 3 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਵੱਡੀ ਗਿਣਤੀ ਵਿਚ ਛੋਟੇ ਛੋਟੇ ਜਵਾਕਾਂ ਨੂੰ ਮਾਪਿਆਂ ਤੋਂ ਵੱਖ ਕਰ ਦਿਤਾ ਜਾਵੇ। ਉਧਰ, ਗ੍ਰਹਿ ਸੁਰੱਖਿਆ ਵਿਭਾਗ ਦੀ ਕਾਰਜਕਾਰੀ ਸਹਾਇਕ ਮੰਤਰੀ ਲੌਰਨ ਬਿਸ ਨੇ ਦਲੀਲ ਦਿਤੀ ਕਿ ਆਈਸ ਵੱਲੋਂ ਪਰਵਾਰਾਂ ਤੋੜਿਆ ਨਹੀਂ ਜਾ ਰਿਹਾ। ਮਾਪੇ ਆਪਣੇ ਬੱਚਿਆਂ ਸਣੇ ਸੈਲਫ਼ ਡਿਪੋਰਟ ਹੋਣ ਦਾ ਰਾਹ ਚੁਣ ਸਕਦੇ ਹਨ ਜਾਂ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰ ਕਿਸੇ ਨੂੰ ਸੌਂਪੀ ਜਾ ਸਕਦੀ ਹੈ। ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਦੇ ਸਖ਼ਤ ਸਟੈਂਡ ਮਗਰੋਂ ਚਾਰ ਮਹੀਨੇ ਦੀ ਬੱਚੀ ਦੀ ਮਾਂ ਨੇ ਸੈਲਫ਼ ਡਿਪੋਰਟ ਹੋਣ ਦੀ ਸਹਿਮਤੀ ਦੇ ਦਿਤੀ ਅਤੇ ਇਸ ਵੇਲੇ ਉਹ ਆਪਣੇ ਜੱਦੀ ਮੁਲਕ ਹੌਂਡੁਰਾਸ ਪੁੱਜ ਚੁੱਕੀ ਹੈ। ਹਜ਼ਾਰਾਂ ਯੂ.ਐਸ. ਸਿਟੀਜ਼ਨ ਬੱਚੇ ਆਪਣੇ ਮਾਪਿਆਂ ਦੇ ਜੱਦੀ ਮੁਲਕ ਪੁੱਜ ਚੁੱਕੇ ਹਨ ਅਤੇ 15 ਸਾਲ ਦੀ ਉਮਰ ਹੋਣ ਮਗਰੋਂ ਅਮਰੀਕਾ ਪਰਤਣ ਬਾਰੇ ਫ਼ੈਸਲਾ ਕਰ ਸਕਦੇ ਹਨ।

Next Story
ਤਾਜ਼ਾ ਖਬਰਾਂ
Share it