Begin typing your search above and press return to search.

ਟਰੰਪ ਨੇ ਵਿਦੇਸ਼ੀ ਨਾਗਰਿਕਾਂ ’ਤੇ ਲਾਇਆ ਨਵਾਂ ਐਂਟਰੀ ਟੈਕਸ

ਰਾਸ਼ਟਰਪਤੀ ਡੌਨਲਡ ਟਰੰਪ ਨੇ ਸੈਰ-ਸਪਾਟੇ ਦੇ ਇਰਾਦੇ ਨਾਲ ਅਮਰੀਕਾ ਆਉਣ ਵਾਲਿਆਂ ਉਤੇ ਨਵੇਂ ਟੈਕਸ ਦਾ ਐਲਾਨ ਕਰ ਦਿਤਾ ਹੈ।

ਟਰੰਪ ਨੇ ਵਿਦੇਸ਼ੀ ਨਾਗਰਿਕਾਂ ’ਤੇ ਲਾਇਆ ਨਵਾਂ ਐਂਟਰੀ ਟੈਕਸ
X

Upjit SinghBy : Upjit Singh

  |  4 July 2025 6:05 PM IST

  • whatsapp
  • Telegram

ਵਾਸ਼ਿੰਗਟਨ : ਰਾਸ਼ਟਰਪਤੀ ਡੌਨਲਡ ਟਰੰਪ ਨੇ ਸੈਰ-ਸਪਾਟੇ ਦੇ ਇਰਾਦੇ ਨਾਲ ਅਮਰੀਕਾ ਆਉਣ ਵਾਲਿਆਂ ਉਤੇ ਨਵੇਂ ਟੈਕਸ ਦਾ ਐਲਾਨ ਕਰ ਦਿਤਾ ਹੈ। ਜੀ ਹਾਂ, ਆਇਓਵਾ ਵਿਖੇ ਇਕ ਰੈਲੀ ਦੌਰਾਨ ਟਰੰਪ ਵੱਲੋਂ ਐਂਟਰੀ ਫੀਸ ਵਿਚ ਵਾਧੇ ਦਾ ਐਲਾਨ ਕੀਤਾ ਗਿਆ ਜੋ ਅਮਰੀਕਾ ਦੇ ਨੈਸ਼ਨਲ ਪਾਰਕਸ ਦੀ ਸੈਰ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਤੋਂ ਵਸੂਲ ਕੀਤੀ ਜਾਵੇਗੀ। ਟਰੰਪ ਵੱਲੋਂ ਜਾਰੀ ਕਾਰਜਕਾਰੀ ਹੁਕਮ ਰਾਹੀਂ ਇੰਟੀਰੀਅਰ ਡਿਪਾਰਟਮੈਂਟ ਨੂੰ ਹਦਾਇਤ ਦਿਤੀ ਗਈ ਹੈ ਕਿ ਨੈਸ਼ਨਲ ਪਾਰਕਸ ਵਿਚ ਦਾਖਲ ਹੋਣ ਵੇਲੇ ਅਮਰੀਕੀ ਨਾਗਰਿਕਾਂ ਨੂੰ ਤਰਜੀਹ ਦਿਤੀ ਜਾਵੇ ਅਤੇ ਵਿਦੇਸ਼ੀ ਨਾਗਰਿਕ ਇਨ੍ਹਾਂ ਤੋਂ ਪਿੱਛੇ ਰੱਖੇ ਜਾਣ। ਟਰੰਪ ਵੱਲੋਂ ਬਰਾਕ ਓਬਾਮਾ ਦੇ ਕਾਰਜਕਾਲ ਵੇਲੇ ਜਾਰੀ ਇਕ ਹੁਕਮ ਵੀ ਰੱਦ ਕਰ ਦਿਤਾ ਗਿਆ ਜਿਸ ਤਹਿਤ ਨੈਸ਼ਨਲ ਪਾਰਕਸ ਵਿਚ ਸਭਿਆਚਾਰਕ ਵੰਨ-ਸੁਵੰਨਤਾ ਨੂੰ ਤਰਜੀਹ ਦਿਤੀ ਜਾਂਦੀ ਸੀ।

ਨਵੇਂ ਟੈਕਸਾਂ ਰਾਹੀਂ ਪੂਰਾ ਹੋਵੇਗਾ ਖਰਚਿਆਂ ਵਿਚ ਕਟੌਤੀ ਦਾ ਖੱਪਾ

ਉਧਰ ਵਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਨੈਸ਼ਨਲ ਪਾਰਕਸ ਦੀ ਸੈਰ ਕਰਨ ਵਾਲੇ ਯੂ.ਐਸ. ਸਿਟੀਜ਼ਨਜ਼ ਨੂੰ ਵਿਦੇਸ਼ੀ ਨਾਗਰਿਕਾਂ ਦੇ ਮੁਕਾਬਲੇ ਵੱਧ ਫੀਸ ਅਦਾ ਕਰਨੀ ਪੈ ਰਹੀ ਹੈ। ਅਮਰੀਕਾ ਦੇ ਨੈਸ਼ਨਲ ਪਾਰਕਸ ਵਿਚ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਤੋਂ ਵਧੇਰੇ ਐਂਟਰੀ ਫੀਸ ਵਸੂਲ ਕਰਦਿਆਂ ਕਰੋੜਾਂ ਡਾਲਰ ਦੀ ਵਾਧੂ ਕਮਾਈ ਹੋਵੇਗੀ ਜਿਸ ਦੀ ਵਰਤੋਂ ਪਾਰਕਸ ਦੇ ਪ੍ਰਬੰਧਾਂ ਵਾਸਤੇ ਕੀਤੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਟਰੰਪ ਦਾ ਨਵਾਂ ਕਾਰਜਕਾਰੀ ਹੁਕਮ ਅਜਿਹੇ ਸਮੇਂ ਆਇਆ ਹੈ ਜਦੋਂ ਨੈਸ਼ਨਲ ਪਾਰਕਸ ਦੇ ਬਜਟ ਵਿਚ ਇਕ ਅਰਬ ਡਾਲਰ ਤੋਂ ਵੱਧ ਰਕਮ ਦੀ ਕਟੌਤੀ ਕੀਤੀ ਜਾ ਚੁੱਕੀ ਹੈ। ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਹੇ ਨੈਸ਼ਨਲ ਪਾਰਕਸ ਦਾ ਬਜਟ ਇਕ ਤਿਹਾਈ ਘਟਾ ਦਿਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਹਾਲਾਤ ਹੋਰ ਬਦਤਰ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਟਰੰਪ ਦੇ ਤਾਜ਼ਾ ਐਲਾਨ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਸੰਸਦ ਵਿਚ ਬਿਗ ਬਿਊਟੀਫੁਲ ਬਿਲ ਵੀ ਪਾਸ ਹੋ ਗਿਆ ਹੈ।

ਬਰਾਕ ਓਬਾਮਾ ਦੇ ਕਾਰਜਕਾਲ ਵੇਲੇ ਜਾਰੀ ਹੁਕਮ ਕੀਤਾ ਰੱਦ

ਇਸੇ ਦੌਰਾਨ ਆਇਓਵਾ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਦੋ ਸਾਲ ਪਹਿਲਾਂ ਸੂਬੇ ਦੀ ਫੇਰੀ ਦੌਰਾਨ ਉਨ੍ਹਾਂ ਵਾਅਦਾ ਕੀਤਾ ਸੀ ਕਿ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਜਸ਼ਨ ਇਥੋਂ ਹੀ ਆਰੰਭ ਹੋਣਗੇ ਅਤੇ ਅੱਜ ਵਾਅਦਾ ਪੂਰਾ ਕਰ ਦਿਤਾ ਗਿਆ ਹੈ। ਆਜ਼ਾਦੀ ਦੇ ਜਸ਼ਨਾਂ ਤੋਂ ਇਲਾਵਾ ਟਰੰਪ ਨੂੰ ਉਹ ਦਿਨ ਵੀ ਯਾਦ ਹੈ ਜਦੋਂ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ਵਿਚ ਰੈਲੀ ਦੌਰਾਨ ਉਨ੍ਹਾਂ ਨੂੰ ਜਾਨੋ ਮਾਰਨ ਦਾ ਯਤਨ ਕੀਤਾ ਗਿਆ। ਆਉਂਦੀ 13 ਜੁਲਾਈ ਨੂੰ ਟਰੰਪ ਉਸ ਜਗ੍ਹਾ ਦਾ ਦੌਰਾ ਵੀ ਕਰ ਸਕਦੇ ਹਨ ਜਿਥੇ ਗੋਲੀਬਾਰੀ ਹੋਈ।

Next Story
ਤਾਜ਼ਾ ਖਬਰਾਂ
Share it