Begin typing your search above and press return to search.

ਗਰੀਨ ਕਾਰਡ ਹੋਲਡਰਜ਼ ਨੂੰ ਟਰੰਪ ਸਰਕਾਰ ਦੀ ਨਵੀਂ ਚਿਤਾਵਨੀ

ਇੰਮੀਗ੍ਰੇਸ਼ਨ ਵਿਭਾਗ ਵੱਲੋਂ ਗਰੀਨ ਕਾਰਡ ਹੋਲਡਰਜ਼ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਉਹ ਮੁਲਕ ਵਿਚ ਮਹਿਮਾਨ ਵਾਂਗ ਰਹਿਣ ਅਤੇ ਸਥਾਨਕ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਕਿਸੇ ਵੀ ਵੇਲੇ ਡਿਪੋਰਟ ਕੀਤਾ ਜਾ ਸਕਦਾ ਹੈ।

ਗਰੀਨ ਕਾਰਡ ਹੋਲਡਰਜ਼ ਨੂੰ ਟਰੰਪ ਸਰਕਾਰ ਦੀ ਨਵੀਂ ਚਿਤਾਵਨੀ
X

Upjit SinghBy : Upjit Singh

  |  9 May 2025 5:48 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਗਰੀਨ ਕਾਰਡ ਹੋਲਡਰਜ਼ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਉਹ ਮੁਲਕ ਵਿਚ ਮਹਿਮਾਨ ਵਾਂਗ ਰਹਿਣ ਅਤੇ ਸਥਾਨਕ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਕਿਸੇ ਵੀ ਵੇਲੇ ਡਿਪੋਰਟ ਕੀਤਾ ਜਾ ਸਕਦਾ ਹੈ। ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਕਿਹਾ ਕਿ ਗਰੀਨ ਕਾਰਡ ਸਿਰਫ਼ ਉਨ੍ਹਾਂ ਲੋਕਾਂ ਵਾਸਤੇ ਹਨ ਜੋ ਮੁਲਕ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾਉਣ, ਜਿਹੜੇ ਲੋਕ ਸਾਡੇ ਕਾਨੂੰਨ ਅਤੇ ਕਦਰਾਂ ਕੀਮਤਾਂ ਦਾ ਸਤਿਕਾਰ ਨਹੀਂ ਕਰਦੇ, ਉਨ੍ਹਾਂ ਨੂੰ ਇਥੇ ਰਹਿਣ ਦਾ ਕੋਈ ਹੱਕ ਨਹੀਂ।

ਮਹਿਮਾਨਾਂ ਵਾਂਗ ਰਹੋ, ਜ਼ਿਆਦਾ ਹਿਲਜੁਲ ਡਿਪੋਰਟ ਕਰਵਾ ਦੇਵੇਗੀ

ਅਮਰੀਕਾ ਨੂੰ ਸੁਰੱਖਿਅਤ ਰੱਖਣ ਵਾਸਤੇ ਚੌਕਸੀ ਬੇਹੱਦ ਜ਼ਰੂਰੀ ਹੈ ਅਤੇ ਚੰਗਾ ਹੋਵੇਗਾ ਜੇ ਤੁਸੀਂ ਵਿਵਾਦਾਂ ਤੋਂ ਦੂਰ ਰਹੋ। ਇਥੇ ਦਸਣਾ ਬਣਦਾ ਹੈ ਕਿ ਟਰੰਪ ਸਰਕਾਰ ਅਮਰੀਕਾ ਵਿਚ ‘ਕੈਚ ਐਂਡ ਰੀਵੋਕ’ ਨੀਤੀ ਲਾਗੂ ਕਰ ਚੁੱਕੀ ਹੈ ਅਤੇ ਇਸ ਅਧੀਨ ਗਰੀਨ ਕਾਰਡ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਮੌਜੂਦ ਕੋਈ ਵੀ ਸ਼ਖਸ ਜੋ ਇਥੋਂ ਦਾ ਨਾਗਰਿਕ ਨਹੀਂ, ਉਸ ਨੂੰ ਕਾਨੂੰਨ ਤੋੜਨ ਦੀ ਸਖ਼ਤ ਸਜ਼ਾ ਮਿਲੇਗੀ ਅਤੇ ਇੰਮੀਗ੍ਰੇਸ਼ਨ ਸਟੇਟਸ ਰੱਦ ਕਰ ਦਿਤਾ ਜਾਵੇਗਾ। ਦੱਸ ਦੇਈਏ ਕਿ ਅਤੀਤ ਵਿਚ ਗਰੀਨ ਕਾਰਡ ਰੱਦ ਹੋਣ ’ਤੇ ਅਦਾਲਤ ਵਿਚ ਚੁਣੌਤੀ ਦਿਤੀ ਜਾ ਸਕਦੀ ਸੀ ਪਰ ਹੁਣ ਅਜਿਹਾ ਕੋਈ ਰਾਹ ਖੁੱਲ੍ਹਾ ਨਹੀਂ ਰੱਖਿਆ ਗਿਆ।

10 ਲੱਖ ਤੋਂ ਵੱਧ ਭਾਰਤੀਆਂ ਦੀ ਕਿਸਮਤ ਦਾਅ ’ਤੇ

ਕੈਟੋ ਇੰਸਟੀਚਿਊਟ ਵਿਚ ਇੰਮੀਗ੍ਰੇਸ਼ਨ ਅਧਿਐਨ ਦੇ ਡਾਇਰੈਕਟਰ ਡੇਵਿਡ ਬਿਅਰ ਨੇ ਨਵੀਂ ਨੀਤੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਤੇਜ਼ ਰਫ਼ਤਾਰ ਗੱਡੀ ਚਲਾਉਣ ’ਤੇ ਮਿਲੀ ਟਿਕਟ ਵੀ ਤੁਹਾਡਾ ਗਰੀਨ ਕਾਰਡ ਰੱਦ ਕਰਵਾ ਸਕਦੀ ਹੈ ਜੋ ਬਿਲਕੁਲ ਵੀ ਵਾਜਬ ਨਹੀਂ। ਇਸ ਦੇ ਉਲਟ ਲੱਖਾਂ ਦੀ ਗਿਣਤੀ ਵਿਚ ਭਾਰਤੀ ਗਰੀਨ ਕਾਰਡ ਦੀ ਕਤਾਰ ਵਿਚ ਲੱਗੇ ਹੋਏ ਹਨ ਜਿਨ੍ਹਾਂ ਦਾ ਉਡੀਕ ਸਮਾਂ 50 ਸਾਲ ਤੋਂ ਵੱਧ ਦੱਸਿਆ ਜਾ ਰਿਹਾ ਹੈ। ਜਦੋਂ ਗਰੀਨ ਕਾਰਡ ਵਾਲਿਆਂ ਦਾ ਮਾੜਾ ਹਾਲ ਹੋ ਰਿਹਾ ਹੈ ਤਾਂ ਵਰਕ ਪਰਮਿਟ ਵਾਲੇ ਭਾਰਤੀ ਦੀ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਿਨ੍ਹਾਂ ਦੀ ਗਿਣਤੀ 12 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it