Trending News; 12 ਘੰਟੇ 'ਚ 1057 ਮਰਦਾਂ ਨਾਲ ਸਬੰਧ ਬਣਾਉਣ ਵਾਲੀ ਇੰਗਲੈਂਡ ਦੀ ਔਰਤ ਇੰਡੋਨੇਸ਼ੀਆ ਤੋਂ ਡੀਪੋਰਟ
ਮਹਿਲਾ 'ਤੇ 10 ਸਾਲ ਦਾ ਲਗਾਇਆ ਬੈਨ

By : Annie Khokhar
British Woman Deported From Indonesia: ਵਿਵਾਦਪੂਰਨ ਬ੍ਰਿਟਿਸ਼ ਪੋਰਨ ਸਟਾਰ ਬੋਨੀ ਬਲੂ, ਜਿਸਨੂੰ ਟਿਆ ਬਿਲਿੰਗਰ ਵੀ ਕਿਹਾ ਜਾਂਦਾ ਹੈ, ਨੂੰ ਇੰਡੋਨੇਸ਼ੀਆ ਦੇ ਬਾਲੀ ਤੋਂ ਡੀਪੋਰਟ ਕੀਤਾ ਗਿਆ ਹੈ। ਉਸ 'ਤੇ ਘੱਟੋ-ਘੱਟ 10 ਸਾਲਾਂ ਲਈ ਇੰਡੋਨੇਸ਼ੀਆ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਗਈ ਹੈ। ਇੰਡੋਨੇਸ਼ੀਆ ਨੇ ਸ਼ੁੱਕਰਵਾਰ ਨੂੰ ਬੋਨੀ ਬਲੂ ਨੂੰ ਡਪੋਰਟ ਕਰ ਦਿੱਤਾ ਗਿਆ ਹੈ। ਬੋਨੀ ਬਲੂ ਨੇ 2025 ਦੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਉਸਨੇ 12 ਘੰਟਿਆਂ ਵਿੱਚ 1,057 ਮਰਦਾਂ ਨਾਲ ਸੈਕਸ ਕਰਕੇ ਇੱਕ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ, ਉਸ ਸਮੇਂ ਸੁਰਖੀਆਂ ਵਿੱਚ ਆਈ ਸੀ।
ਉਸਨੂੰ ਆਸਟ੍ਰੇਲੀਆ ਅਤੇ ਫਿਜੀ ਤੋਂ ਵੀ ਕਿਆ ਗਿਆ ਸੀ ਡੀਪੋਰਟ
ਬੋਨੀ ਬਲੂ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਦੇ ਵਿਵਾਦਾਂ ਕਾਰਨ ਆਸਟ੍ਰੇਲੀਆ ਅਤੇ ਫਿਜੀ ਤੋਂ ਡੀਪੋਰਟ ਕੀਤਾ ਗਿਆ ਹੈ। ਹਾਲ ਹੀ ਵਿੱਚ ਵਾਪਰੀ ਘਟਨਾ ਬਾਲੀ ਵਿੱਚ ਵਾਪਰੀ ਸੀ, ਜਿੱਥੇ ਬੋਨੀ ਇੱਕ ਨੀਲੇ ਪਿਕਅੱਪ ਟਰੱਕ ਵਿੱਚ ਘੁੰਮ ਰਹੀ ਸੀ ਅਤੇ ਕਥਿਤ ਤੌਰ 'ਤੇ ਐਡਲਟ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਪੁਲਿਸ ਨੇ ਇੱਕ "ਜ਼ਿੰਮੇਵਾਰ ਨਾਗਰਿਕ" ਦੀ ਸ਼ਿਕਾਇਤ ਦੇ ਆਧਾਰ 'ਤੇ ਇੱਕ ਸਟੂਡੀਓ 'ਤੇ ਛਾਪਾ ਮਾਰਿਆ ਅਤੇ ਬੋਨੀ ਨੂੰ ਤਿੰਨ ਹੋਰ ਆਦਮੀਆਂ (ਦੋ ਬ੍ਰਿਟਿਸ਼ ਅਤੇ ਇੱਕ ਆਸਟ੍ਰੇਲੀਆਈ) ਦੇ ਨਾਲ ਹਿਰਾਸਤ ਵਿੱਚ ਲਿਆ ਗਿਆ। ਉਸ 'ਤੇ ਸ਼ੁਰੂ ਵਿੱਚ ਇੰਡੋਨੇਸ਼ੀਆ ਦੇ ਸਖ਼ਤ ਪੋਰਨੋਗ੍ਰਾਫੀ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸਦੀ ਸਜ਼ਾ 15 ਸਾਲ ਤੱਕ ਦੀ ਕੈਦ ਅਤੇ ਭਾਰੀ ਜੁਰਮਾਨਾ ਹੋ ਸਕਦਾ ਹੈ।
ਇੰਡੋਨੇਸ਼ੀਆ ਨੇ ਬੋਨੀ ਨੂੰ ਕਿਉਂ ਦੇਸ਼ ਨਿਕਾਲਾ ਦਿੱਤਾ
ਜਾਂਚ ਵਿੱਚ ਬੋਨੀ ਬਲੂ ਵਿਰੁੱਧ ਪੋਰਨੋਗ੍ਰਾਫੀ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਦੀ ਬਜਾਏ, ਉਸਨੂੰ ਆਪਣੇ ਟੂਰਿਸਟ ਵੀਜ਼ੇ (ਕੰਮ ਕਰਨ) ਦੀ ਦੁਰਵਰਤੋਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ, ਜਿਸ ਵਿੱਚ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣਾ ਅਤੇ ਵਾਹਨ ਰਜਿਸਟਰ ਨਾ ਕਰਨਾ ਸ਼ਾਮਲ ਹੈ। ਅਦਾਲਤ ਨੇ ਬੋਨੀ 'ਤੇ ਇੱਕ ਛੋਟਾ ਜਿਹਾ ਜੁਰਮਾਨਾ (ਲਗਭਗ 10-20 ਪੌਂਡ) ਲਗਾਇਆ ਅਤੇ ਉਸਨੂੰ ਡੀਪੋਰਟ ਕਰਨ ਦਾ ਹੁਕਮ ਦਿੱਤਾ।
ਆਸਟ੍ਰੇਲੀਆ ਵਿੱਚ 18 ਸਾਲ ਦੇ ਮੁੰਡਿਆਂ ਨਾਲ ਬਣਾਈ ਬਣਾਈ ਸੀ ਐਡਲਟ ਫਿਲਮ
ਪਹਿਲਾਂ, ਸਕੂਲ ਦੀਆਂ ਛੁੱਟੀਆਂ ਦੌਰਾਨ 18 ਸਾਲ ਦੇ ਮੁੰਡਿਆਂ ਨਾਲ ਐਡਲਟ ਫਿਲਮ ਬਣਾਉਣ ਦੀਆਂ ਯੋਜਨਾਵਾਂ ਕਾਰਨ ਬੋਨੀ ਦਾ ਵੀਜ਼ਾ ਆਸਟ੍ਰੇਲੀਆ ਵਿੱਚ ਰੱਦ ਕਰ ਦਿੱਤਾ ਗਿਆ ਸੀ। ਫਿਜੀ ਵਿੱਚ ਵੀ, ਉਸਨੂੰ "ਵਰਜਿਤ ਪ੍ਰਵਾਸੀ" ਘੋਸ਼ਿਤ ਕੀਤਾ ਗਿਆ ਸੀ ਅਤੇ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਬੋਨੀ ਬਲੂ ਆਪਣੇ ਵਿਵਾਦਪੂਰਨ ਸਟੰਟਾਂ ਲਈ ਜਾਣੀ ਜਾਂਦੀ ਹੈ। ਉਸਦੀ ਆਦਤ ਨੌਜਵਾਨਾਂ ਨੂੰ ਮੁਫ਼ਤ ਸੈਕਸ ਦੀ ਪੇਸ਼ਕਸ਼ ਕਰਨਾ, ਉਹਨਾਂ ਨੂੰ ਫਿਲਮਾਉਣਾ ਅਤੇ ਉਹਨਾਂ ਨੂੰ ਔਨਲਾਈਨ ਪੋਸਟ ਕਰਨਾ ਹੈ। ਉਹ OnlyFans 'ਤੇ ਲੱਖਾਂ ਕਮਾਉਂਦੀ ਹੈ, ਪਰ ਉਸਦੇ ਕੰਮ ਨੂੰ ਕਈ ਦੇਸ਼ਾਂ ਵਿੱਚ ਅਨੈਤਿਕ ਅਤੇ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਇਹ ਘਟਨਾ ਬਾਲੀ ਵਿੱਚ ਵਿਦੇਸ਼ੀ ਸੈਲਾਨੀਆਂ ਦੁਆਰਾ ਅਣਉਚਿਤ ਵਿਵਹਾਰ 'ਤੇ ਵਧ ਰਹੀ ਸਖ਼ਤੀ ਨੂੰ ਦਰਸਾਉਂਦੀ ਹੈ। ਕਈ ਹੋਰ ਪ੍ਰਭਾਵਕਾਂ ਨੂੰ ਵੀ ਨਗਨ ਫੋਟੋਆਂ ਜਾਂ ਅਣਉਚਿਤ ਸਮੱਗਰੀ ਲਈ ਦੇਸ਼ ਨਿਕਾਲਾ ਦਿੱਤਾ ਗਿਆ ਹੈ।


