Begin typing your search above and press return to search.

America ਵਿਚ ਹਜ਼ਾਰਾਂ Punjabi ਪੱਕੇ ਹੋਣ ਦੇ ਆਸਾਰ

ਅਮਰੀਕਾ ਵਿਚ ਅਸਾਇਲਮ ਲਈ ਸੰਘਰਸ਼ ਕਰ ਰਹੇ ਪੰਜਾਬੀਆਂ ਸਣੇ ਲੱਖਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਟਰੰਪ ਸਰਕਾਰ ਨੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੂੰ ਅਰਜ਼ੀਆਂ ਅੱਗੇ ਵਧਾਉਣ ਦੀ ਇਜਾਜ਼ਤ ਦੇ ਦਿਤੀ

America ਵਿਚ ਹਜ਼ਾਰਾਂ Punjabi ਪੱਕੇ ਹੋਣ ਦੇ ਆਸਾਰ
X

Upjit SinghBy : Upjit Singh

  |  30 March 2026 5:50 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਵਿਚ ਅਸਾਇਲਮ ਲਈ ਸੰਘਰਸ਼ ਕਰ ਰਹੇ ਪੰਜਾਬੀਆਂ ਸਣੇ ਲੱਖਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਟਰੰਪ ਸਰਕਾਰ ਨੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੂੰ ਅਰਜ਼ੀਆਂ ਅੱਗੇ ਵਧਾਉਣ ਦੀ ਇਜਾਜ਼ਤ ਦੇ ਦਿਤੀ। ਜੀ ਹਾਂ, ਵਾਸ਼ਿੰਗਟਨ ਡੀ.ਸੀ. ਵਿਖੇ ਇਕ ਅਫ਼ਗਾਨ ਨਾਗਰਿਕ ਵੱਲੋਂ ਨੈਸ਼ਨਲ ਗਾਰਡਜ਼ ਉਤੇ ਗੋਲੀਆਂ ਚਲਾਏ ਜਾਣ ਮਗਰੋਂ ਅਸਾਇਲਮ ਅਰਜ਼ੀਆਂ ਦੀ ਪ੍ਰੋਸੈਸਿੰਗ ’ਤੇ ਰੋਕ ਲਾ ਦਿਤੀ ਗਈ ਸੀ। ਭਾਵੇਂ ਹੁਣ ਜ਼ਿਆਦਾਤਰ ਮੁਲਕਾਂ ਨਾਲ ਸਬੰਧਤ ਪਨਾਹ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਆਰੰਭ ਜਾ ਰਹੀ ਹੈ ਪਰ ਉਨ੍ਹਾਂ 39 ਮੁਲਕਾਂ ਨਾਲ ਸਬੰਧਤ ਰਫ਼ਿਊਜੀਆਂ ’ਤੇ ਰੋਕ ਬਰਕਰਾਰ ਰਹੇਗੀ ਜਿਨ੍ਹਾਂ ਦੇ ਨਾਗਰਿਕਾਂ ਦਾ ਅਮਰੀਕਾ ਵਿਚ ਦਾਖਲਾ ਬੰਦ ਹੈ। ਅਜਿਹੇ ਮੁਲਕਾਂ ਵਿਚ ਸੋਮਾਲੀਆ, ਸੈਨੇਗਲ, ਅਫ਼ਗਾਨਿਸਤਾਨ, ਕਿਊਬਾ, ਹੈਤੀ ਅਤੇ ਵੈਨੇਜ਼ੁਏਲਾ ਸ਼ਾਮਲ ਹਨ।

ਅਸਾਇਲਮ ਅਰਜ਼ੀਆਂ ਦੀ ਪ੍ਰੋਸੈਸਿੰਗ ਮੁੜ ਆਰੰਭ

ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੌਮੀ ਸੁਰੱਖਿਆ ਵਾਸਤੇ ਕੋਈ ਖ਼ਤਰਾ ਪੈਦਾ ਨਾ ਕਰਨ ਵਾਲੇ ਮੁਲਕਾਂ ਦੇ ਨਾਗਰਿਕਾਂ ਦੀਆ ਅਸਾਇਲਮ ਐਪਲੀਕੇਸ਼ਨਜ਼ ’ਤੇ ਲੱਗੀ ਰੋਕ ਹਟਾ ਦਿਤੀ ਗਈ ਹੈ। ਫਿਰ ਵੀ ਹਰ ਮੁਲਕ ਨਾਲ ਸਬੰਧਤ ਨਾਗਰਿਕਾਂ ਦੀ ਡੂੰਘਾਈ ਨਾਲ ਪੁਣ-ਛਾਣ ਕਰਨ ਤੋਂ ਬਾਅਦ ਹੀ ਪਨਾਹ ਦੀਆਂ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਜੋਅ ਬਾਇਡਨ ਦੇ ਕਾਰਜਕਾਲ ਦੌਰਾਨ ਹਜ਼ਾਰਾਂ ਪੰਜਾਬੀਆਂ ਨੇ ਮੈਕਸੀਕੋ ਜਾਂ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੁੰਦਿਆਂ ਪਨਾਹ ਦੀਆਂ ਅਰਜ਼ੀਆਂ ਦਾਇਰ ਕੀਤੀਆਂ। ਟਰੰਪ ਦੇ ਸੱਤਾ ਸੰਭਾਲਣ ਮਗਰੋਂ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਪੇਸ਼ੀਆਂ ਭੁਗਤਣ ਜਾਂਦੇ ਪ੍ਰਵਾਸੀਆਂ ਨੂੰ ਵੀ ਹਿਰਾਸਤ ਵਿਚ ਲੈ ਕੇ ਡਿਪੋਰਟ ਕਰਨ ਦਾ ਸਿਲਸਿਲਾ ਆਰੰਭਿਆ ਗਿਆ ਪਰ ਇਸ ਮਾਮਲੇ ਵਿਚ ਵੀ ਪਹਿਲਾਂ ਦੇ ਮੁਕਾਬਲੇ ਘੱਟ ਸਖ਼ਤੀ ਦੇਖਣ ਨੂੰ ਮਿਲ ਰਹੀ ਹੈ। ਸਾਲ 2010 ਤੋਂ 2024 ਦਰਮਿਆਨ ਅਮਰੀਕਾ ਵਿਚ ਭਾਰਤੀ ਲੋਕਾਂ ਦੀ ਆਬਾਦੀ 14 ਲੱਖ ਵਧ ਗਈ ਅਤੇ ਬਿਨਾਂ ਸ਼ੱਕ ਗੈਰਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਮਗਰੋਂ ਅਸਾਇਲਮ ਮੰਗਣ ਵਾਲਿਆਂ ਦਾ ਅੰਕੜਾ ਵੀ ਇਸ ਵਿਚ ਸ਼ਾਮਲ ਰਿਹਾ।

ਨੈਸ਼ਨਲ ਗਾਰਡਜ਼ ’ਤੇ ਹਮਲੇ ਮਗਰੋਂ ਲੱਗੀ ਸੀ ਰੋਕ

ਕਿਸੇ ਵੇਲੇ ਲੱਖਾਂ ਦੀ ਤਾਦਾਦ ਵਿਚ ਅਮਰੀਕਾ ਵੱਲ ਵਹੀਰਾਂ ਘੱਤਣ ਵਾਲੇ ਮੈਕਸੀਕਨ ਨਾਗਰਿਕਾਂ ਦੀ ਵਸੋਂ ਵਿਚ 2010 ਤੋਂ 2024 ਦਰਮਿਆਨ 5 ਲੱਖ 70 ਹਜ਼ਾਰ ਦੀ ਕਮੀ ਦਰਜ ਕੀਤੀ ਗਈ। ਅਮਰੀਕਾ ਵਿਚ ਪ੍ਰਵਾਸੀਆਂ ਦੀ ਸਭ ਤੋਂ ਜ਼ਿਆਦਾ ਵਸੋਂ ਕੈਲੇਫੋਰਨੀਆ ਵਿਚ ਹੈ ਜਿਥੇ ਇਕ ਕਰੋੜ 9 ਲੱਖ ਦਾ ਅੰਕੜਾ ਦਰਜ ਕੀਤਾ ਗਿਆ ਹੈ ਅਤੇ ਸੂਬੇ ਦੀ ਕੁਲ ਆਬਾਦੀ ਦਾ 28 ਫ਼ੀ ਸਦੀ ਹਿੱਸਾ ਪ੍ਰਵਾਸੀਆਂ ਦਾ ਬਣਦਾ ਹੈ। ਦੂਜੇ ਪਾਸੇ ਟੈਕਸਸ ਵਿਚ 58 ਲੱਖ ਅਤੇ ਫ਼ਲੋਰੀਡਾ ਵਿਚ 54 ਲੱਖ ਪ੍ਰਵਾਸੀ ਵਸਦੇ ਹਨ। ਵੱਡੇ ਸ਼ਹਿਰਾਂ ਦੇ ਹਿਸਾਬ ਨਾਲ ਨਿਊ ਯਾਰਕ ਸਿਟੀ ਵਿਚ ਪ੍ਰਵਾਸੀਆਂ ਦੀ ਗਿਣਤੀ 60 ਲੱਖ ਦੇ ਨੇੜੇ ਬਣਦੀ ਹੈ ਜਦਕਿ ਗਰੇਟਰ ਲੌਸ ਐਂਜਲਸ ਵਿਖੇ 42 ਲੱਖ ਪ੍ਰਵਾਸੀ ਰਹਿੰਦੇ ਹਨ।

Next Story
ਤਾਜ਼ਾ ਖਬਰਾਂ
Share it