ਡੌਨਲਡ ਟਰੰਪ ਦੀ ਸੁਰੱਖਿਆ 'ਤੇ ਉੱਠੇ ਇਹ ਸਵਾਲ, ਕੀ ਜਾਣਬੁੱਝ ਕੇ ਹੋਣ ਦਿੱਤਾ ਗਿਆ ਹਮਲਾ ?
ਇੱਕ ਵੱਡੇ ਚੈਨਲ ਨੂੰ ਬਾਇਟ ਦਿੰਦੇ ਗ੍ਰੇਗ ਸਮਿਥ ਨਾਮ ਦੇ ਇੱਕ ਚਸ਼ਮਦੀਦ ਨੇ ਕਿਹਾ, 'ਅਸੀਂ ਇੱਕ ਵਿਅਕਤੀ ਨੂੰ ਸਾਡੇ ਨੇੜੇ ਇਮਾਰਤ 'ਤੇ ਰੇਂਗਦੇ ਦੇਖਿਆ।
By : lokeshbhardwaj
ਅਮਰੀਕਾ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਤੇ ਸ਼ਨੀਵਾਰ ਸ਼ਨੀਵਾਰ ਨੂੰ ਗੋਲੀ ਨਾਲ ਹਮਲਾ ਹੋਇਆ , ਜਿਸ 'ਚ ਉਨ੍ਹਾਂ ਵੱਲ ਜਦੋਂ ਗੋਲੀ ਚਲਾਈ ਗਈ ਤਾਂ ਇੱਕ ਗੋਲੀ ਉਨ੍ਹਾਂ ਦੇ ਕੰਨ ਤੇ ਜਾ ਵੱਜੀ । ਜਾਣਕਾਰੀ ਅਨੁਸਾਰ ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਤਾਂ 78 ਸਾਲਾ ਟਰੰਪ ਪੈਨਸਿਲਵੇਨੀਆ ਵਿੱਚ ਇੱਕ ਰੈਲੀ 'ਚ ਮੌਜੂਦ ਸਨ । ਇਸ ਦੇ ਬਾਰੇ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਟਰੰਪ ਦੀ ਪ੍ਰਚਾਰ ਰੈਲੀ ਦੌਰਾਨ ਜਦੋਂ ਸਟੇਜ ਤੇ ਗੋਲੀਬਾਰੀ ਕੀਤੀ ਗਈ ਤਾਂ ਗੋਲੀ ਚਲਾਉਣ ਵਾਲਾ ਸਟੇਜ ਦੇ ਸੱਜੇ ਪਾਸੇ ਸਥਿਤ ਇੱਕ ਚਿੱਟੇ ਰੰਗ ਦੀ ਇੱਕ ਮੰਜ਼ਿਲਾ ਇਮਾਰਤ ਤੋਂ ਹੋਈ ਚ ਮੌਜੂਦ ਸੀ । ਦੱਸਦਈਏ ਕਿ ਇਸ ਰੈਲੀ ਵਿੱਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਜ਼ਖਮੀ ਕਰਨ ਵਾਲੇ ਇਸ ਸ਼ੱਕੀ ਸ਼ੂਟਰ ਦੀ ਵੀ ਮੌਤ ਹੋ ਗਈ ਹੈ । ਯੂਐਸ ਸੀਕਰੇਟ ਸਰਵਿਸ ਨੇ ਕਿਹਾ ਕਿ ਟਰੰਪ 'ਤੇ ਸਪੱਸ਼ਟ ਤੌਰ 'ਤੇ ਹੱਤਿਆ ਦੀ ਕੋਸ਼ਿਸ਼ ਵਿੱਚ "ਰੈਲੀ ਵਾਲੇ ਸਥਾਨ ਦੇ ਬਾਹਰ ਇੱਕ ਉੱਚੀ ਥਾਂ ਤੋਂ ਸਟੇਜ ਵੱਲ ਕਈ ਗੋਲੀਆਂ ਚਲਾਈਆਂ ਜਾਣ ਦੀ ਸਾਜਿਸ਼ ਸੀ ਜੋ ਕਿ ਮੌਕੇ ਤੇ ਹੀ ਪੁਲਿਸ ਅਤੇ ਸੁਰੱਖਿਆ ਕਰਮੀਆਂ ਵੱਲੋਂ ਇਸ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ । ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦਾ ਕਹਿਣਾ ਹੈ ਕਿ ਫਿਲਹਾਲ ਹਮਲਾਵਰ ਦੇ ਇਰਾਦੇ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਜਿਸ ਤਰ੍ਹਾਂ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਇਹ ਸਾਫ ਪਤਾ ਚਲਦਾ ਹੈ ਕਿ ਹਮਲਾਵਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਾਨ ਤੋਂ ਮਾਰਨ ਲਈ ਹੀ ਉੱਥੇ ਪਹੁੰਚੇ ਸਨ ।
ਚਸ਼ਮਦੀਦਾਂ ਨੇ ਖੋਲ੍ਹ ਦਿੱਤੇ ਇਸ ਵਾਰਦਾਤ ਦੇ ਭੇਤ
ਇੱਕ ਵੱਡੇ ਚੈਨਲ ਨੂੰ ਬਾਇਟ ਦਿੰਦੇ ਗ੍ਰੇਗ ਸਮਿਥ ਨਾਮ ਦੇ ਇੱਕ ਚਸ਼ਮਦੀਦ ਨੇ ਕਿਹਾ, 'ਅਸੀਂ ਇੱਕ ਵਿਅਕਤੀ ਨੂੰ ਸਾਡੇ ਨੇੜੇ ਇਮਾਰਤ 'ਤੇ ਰੇਂਗਦੇ ਦੇਖਿਆ। ਉਸ ਕੋਲ ਇੱਕ ਰਾਈਫਲ ਸੀ ਜੋ ਅਸੀਂ ਦੇਖ ਸਕਦੇ ਸੀ। ਅਸੀਂ ਉਸ ਵੱਲ ਇਸ਼ਾਰਾ ਕਰ ਰਹੇ ਸੀ ਅਤੇ ਪੁਲਿਸ ਹੇਠਾਂ ਜ਼ਮੀਨ 'ਤੇ ਇਧਰ-ਉਧਰ ਭੱਜ ਰਹੀ ਸੀ। ਅਸੀਂ ਕਹਿ ਰਹੇ ਸੀ ਕਿ ਛੱਤ 'ਤੇ ਇੱਕ ਆਦਮੀ ਰਾਈਫਲ ਨਾਲ ਸੀ ਅਤੇ ਪੁਲਿਸ ਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਸ਼ਾਇਦ ਛੱਤ ਦੀ ਢਲਾਣ ਕਾਰਨ ਹਮਲਾਵਰ ਨਜ਼ਰ ਨਹੀਂ ਆਇਆ। ਉਹ ਇਹ ਵੀ ਸਵਾਲ ਕਰਦਾ ਹੈ ਕਿ ਛੱਤ 'ਤੇ ਕੋਈ ਸੀਕਰੇਟ ਸਰਵਿਸ ਕਿਉਂ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਇਹ 100 ਫੀਸਦੀ ਸੁਰੱਖਿਆ ਕੁਤਾਹੀ ਹੈ।