ਆਹ ਦੇਸ਼ 'ਚ ਹੁੰਦੀ ਹੈ ਲਾੜੀਆਂ ਦੀ ਖਰੀਦੋ-ਫਰੋਖਤ, ਆਪਣੀ ਪਸੰਦ ਦੀ ਲੈ ਜਾਂਦੇ ਮੁੰਡੇ
ਬੁਲਗਾਰੀਆ 'ਚ ਲੱਗੇ ਬਾਜ਼ਾਰ 'ਚ ਸਬਜ਼ੀਆਂ ਜਾਂ ਘਰੇਲੂ ਸਾਮਾਨ ਦਾ ਨਹੀਂ ਸਗੋਂ ਮੁਟਿਆਰਾਂ ਲਈ ਵੀ ਬਾਜ਼ਾਰ ਹੈ। ਇਹ ਬਾਜ਼ਾਰ ਬੁਲਗਾਰੀਆ ਵਿੱਚ ਸਟਾਰਾ ਜਾਗੋਰ ਨਾਮਕ ਸਥਾਨ ਉੱਤੇ ਸਥਿਤ ਹੈ।
By : Dr. Pardeep singh
ਬੁਲਗਾਰੀਆ: ਵਿਆਹ ਦਾ ਨਾਅ ਆਉਂਦਿਆ ਹੀ ਹੁਣ ਤਾਂ ਇਹੀ ਖਿਆਲ ਆਉਂਦਾ ਹੈ ਕਿ ਕੁੜੀ ਤੇ ਮੁੰਡਾ ਆਫਣੀ ਪਸੰਦ ਨਾਲ ਵਿਆਹ ਕਰਨਗੇ ਪਰ ਕਈ ਅਜਿਹੀਆਂ ਕੁੜੀਆਂ ਤੇ ਮੁੰਡੇ ਵੀ ਨੇ ਜੋ ਮਾਪਿਆਂ ਦੀ ਪਸੰਦ ਨਾਲ ਵਿਆਹ ਕਰਦੇ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਕੁੜੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਤੇ ਮੁੰਡੇ ਆਪਣੇ ਪਰਿਵਾਰ ਨਾਲ ਆ ਕੇ ਕੁੜੀ ਪਸੰਦ ਕਰ ਕੇ ਲੈ ਜਾਂਦੇ ਹਨ।
ਬੁਲਗਾਰੀਆ 'ਚ ਲੱਗੇ ਬਾਜ਼ਾਰ 'ਚ ਸਬਜ਼ੀਆਂ ਜਾਂ ਘਰੇਲੂ ਸਾਮਾਨ ਦਾ ਨਹੀਂ ਸਗੋਂ ਮੁਟਿਆਰਾਂ ਲਈ ਵੀ ਬਾਜ਼ਾਰ ਹੈ। ਇਹ ਬਾਜ਼ਾਰ ਬੁਲਗਾਰੀਆ ਵਿੱਚ ਸਟਾਰਾ ਜਾਗੋਰ ਨਾਮਕ ਸਥਾਨ ਉੱਤੇ ਸਥਿਤ ਹੈ। ਮਰਦ ਆਪਣੇ ਪਰਿਵਾਰ ਸਮੇਤ ਇਸ ਥਾਂ 'ਤੇ ਆਉਂਦੇ ਹਨ ਅਤੇ ਆਪਣੀ ਪਸੰਦ ਦੀ ਲੜਕੀ ਦੀ ਚੋਣ ਕਰਦੇ ਹਨ। ਜਿਸ ਕੁੜੀ ਨੂੰ ਲੜਕਾ ਪਸੰਦ ਕਰਦਾ ਹੈ, ਉਸ ਨਾਲ ਸੌਦੇਬਾਜ਼ੀ ਕੀਤੀ ਜਾਂਦੀ ਹੈ।
ਜਦੋਂ ਲੜਕੀ ਦੇ ਪਰਿਵਾਰ ਵਾਲੇ ਇਸ ਕੀਮਤ ਤੋਂ ਸੰਤੁਸ਼ਟ ਹੋ ਜਾਂਦੇ ਹਨ, ਤਾਂ ਉਹ ਉਸ ਕੀਮਤ ਲਈ ਆਪਣੀ ਧੀ ਨੂੰ ਲੜਕੇ ਦੇ ਹਵਾਲੇ ਕਰ ਦਿੰਦੇ ਹਨ। ਇਸ ਤੋਂ ਬਾਅਦ ਲੜਕਾ ਲੜਕੀ ਨੂੰ ਘਰ ਲੈ ਆਉਂਦਾ ਹੈ ਅਤੇ ਉਸ ਨੂੰ ਪਤਨੀ ਦਾ ਦਰਜਾ ਦਿੰਦਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਬਾਜ਼ਾਰ ਵਿਚ ਹਰ ਕੋਈ ਹਿੱਸਾ ਨਹੀਂ ਲੈਂਦਾ, ਸਗੋਂ ਇਹ ਦੁਲਹਨ ਬਾਜ਼ਾਰ ਗਰੀਬ ਲੜਕੀਆਂ ਲਈ ਲਗਾਇਆ ਜਾਂਦਾ ਹੈ। ਆਮ ਤੌਰ 'ਤੇ ਵਿਆਹਾਂ ਵਿਚ ਬਹੁਤ ਖਰਚਾ ਹੁੰਦਾ ਹੈ। ਅਜਿਹੇ ਪਰਿਵਾਰ, ਜੋ ਆਪਣੀ ਧੀ ਦਾ ਵਿਆਹ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ, ਆਪਣੀ ਧੀ ਨੂੰ ਇਸ ਮੰਡੀ ਵਿੱਚ ਲੈ ਕੇ ਜਾਂਦੇ ਹਨ, ਫਿਰ ਲੜਕੇ ਦਾ ਪਰਿਵਾਰ ਜਾਂ ਲੜਕਾ ਉਸ ਬਾਜ਼ਾਰ ਵਿੱਚ ਜਾ ਕੇ ਲੜਕੀ ਦੇ ਪਰਿਵਾਰ ਅਨੁਸਾਰ ਪੈਸੇ ਦੇ ਕੇ ਲੜਕੀ ਨੂੰ ਖਰੀਦ ਲੈਂਦਾ ਹੈ। ਇਹ ਪ੍ਰਥਾ ਬੁਲਗਾਰੀਆ ਵਿੱਚ ਸਾਲਾਂ ਤੋਂ ਚੱਲੀ ਆ ਰਹੀ ਹੈ।
ਇਸ ਬਜ਼ਾਰ ਵਿੱਚ ਵਿਕਣ ਵਾਲੀਆਂ ਕੁੜੀਆਂ ਦੀ ਕੀਮਤ ਵੱਖ-ਵੱਖ ਤੈਅ ਕੀਤੀ ਜਾਂਦੀ ਹੈ। ਉਸ ਕੁੜੀ ਦੀ ਕੀਮਤ ਸਭ ਤੋਂ ਵੱਧ ਹੈ ਜਿਸ ਨੇ ਬਜ਼ਾਰ ਵਿੱਚ ਵਿਕਣ ਤੋਂ ਪਹਿਲਾਂ ਕਿਸੇ ਮਰਦ ਨਾਲ ਕੋਈ ਸਬੰਧ ਨਹੀਂ ਰੱਖਿਆ ਸੀ। ਉਂਜ, ਬਜ਼ਾਰ ਵਿੱਚ ਦੁਲਹਣਾਂ ਦੀ ਖਰੀਦੋ-ਫਰੋਖਤ ਕਰਨ ਵਾਲਿਆਂ ਲਈ ਨਿਯਮ ਹਨ। ਅਸਲ 'ਚ ਇਸ ਬਾਜ਼ਾਰ 'ਚ ਕਾਲਾਝੀ ਭਾਈਚਾਰੇ ਦੇ ਲੋਕ ਆਪਣੀਆਂ ਧੀਆਂ ਵੇਚਦੇ ਹਨ।
ਅਜਿਹੀ ਸਥਿਤੀ ਵਿੱਚ, ਇਨ੍ਹਾਂ ਨੂੰ ਖਰੀਦਣ ਵਾਲੇ ਵਿਅਕਤੀ ਦਾ ਵੀ ਉਸੇ ਭਾਈਚਾਰੇ ਨਾਲ ਸੰਬੰਧਤ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਲੜਕੀ ਦੇ ਪਰਿਵਾਰ ਦਾ ਗਰੀਬ ਹੋਣਾ ਵੀ ਜ਼ਰੂਰੀ ਹੈ। ਆਰਥਿਕ ਤੌਰ 'ਤੇ ਮਜ਼ਬੂਤ ਪਰਿਵਾਰ ਇਸ ਮੰਡੀ ਵਿੱਚ ਆਪਣੀਆਂ ਧੀਆਂ ਨਹੀਂ ਵੇਚ ਸਕਦੇ। ਨਾਲ ਹੀ ਇਸ ਮੰਡੀ ਵਿੱਚ ਖਰੀਦੀ ਕੁੜੀ ਨੂੰ ਨੂੰਹ ਦਾ ਦਰਜਾ ਦੇਣਾ ਵੀ ਜ਼ਰੂਰੀ ਹੈ।