ਡਰਾਉਣੀ ਹੈ ਬਾਬਾ ਵੇਂਗਾ ਦੀ ਅਗਲੀ ਭੱਵਿਖਬਾਣੀ!
ਦੁਨੀਆ ਭਰ ਵਿੱਚ ਲੱਖਾਂ ਹੀ ਲੋਕ ਹਨ ਜੋ ਕਿਸਮਤ ਦੱਸਣ ਵਾਲੇ ਹੋਣ ਦਾ ਦਾਅਵਾ ਕਰਦੇ ਹਨ। ਹਾਲਾਂਕਿ, ਦੁਨੀਆ ਸਿਰਫ ਉਨ੍ਹਾਂ ਨੂੰ ਜਾਣਦੀ ਹੈ ਜਿਨ੍ਹਾਂ ਦੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਅਜਿਹਾ ਹੀ ਇੱਕ ਪੈਗੰਬਰ, ਨੇਤਰਹੀਣ ਬੁਲਗਾਰੀਆਈ ਔਰਤ ਵੈਂਜੇਲੀਆ ਪਾਂਡੇਵਾ ਗੁਸ਼ਤੇਰੋਵਾ ਹਨ ਜਿਨ੍ਹਾਂ ਨੂੰ ਲੋਕ ਬਾਬਾ ਵੇਂਗਾ ਨਾਮ ਤੋਂ ਜਾਣਦੇ ਹਨ ਜਿਨ੍ਹਾਂ ਨੂੰ ਕਿਸੇ ਵੀ ਜਾਣ-ਪਛਾਣ ਦੀ ਲੋੜ ਨਹੀਂ ਹੈ।
By : Makhan shah
ਚੰਡੀਗੜ੍ਹ, ਕਵਿਤਾ: ਦੁਨੀਆ ਭਰ ਵਿੱਚ ਲੱਖਾਂ ਹੀ ਲੋਕ ਹਨ ਜੋ ਕਿਸਮਤ ਦੱਸਣ ਵਾਲੇ ਹੋਣ ਦਾ ਦਾਅਵਾ ਕਰਦੇ ਹਨ। ਹਾਲਾਂਕਿ, ਦੁਨੀਆ ਸਿਰਫ ਉਨ੍ਹਾਂ ਨੂੰ ਜਾਣਦੀ ਹੈ ਜਿਨ੍ਹਾਂ ਦੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਅਜਿਹਾ ਹੀ ਇੱਕ ਪੈਗੰਬਰ, ਨੇਤਰਹੀਣ ਬੁਲਗਾਰੀਆਈ ਔਰਤ ਵੈਂਜੇਲੀਆ ਪਾਂਡੇਵਾ ਗੁਸ਼ਤੇਰੋਵਾ ਹਨ ਜਿਨ੍ਹਾਂ ਨੂੰ ਲੋਕ ਬਾਬਾ ਵੇਂਗਾ ਨਾਮ ਤੋਂ ਜਾਣਦੇ ਹਨ ਜਿਨ੍ਹਾਂ ਨੂੰ ਕਿਸੇ ਵੀ ਜਾਣ-ਪਛਾਣ ਦੀ ਲੋੜ ਨਹੀਂ ਹੈ।
ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਉਨ੍ਹਾਂ ਦੀ ਮੌਤ ਦੇ 28 ਸਾਲ ਬਾਅਦ ਵੀ ਲੋਕਾਂ ਵਿੱਚ ਉਤਸੁਕਤਾ ਕਰ ਦਿੰਦੀਆਂ ਹਨ। ਬਾਬ ਵੇਂਗਾ ਨੇ ਦੂਜਾ ਵਿਸ਼ਵ ਯੁੱਧ, ਚੈਕੋਸਲੋਵਾਕੀਆ ਅਤੇ ਯੂਗੋਸਲਾਵੀਆ ਦਾ ਵਿਖੰਡਨ, ਚਰਨੋਬਲ ਪ੍ਰਮਾਣੂ ਹਾਦਸਾ, ਸਟਾਲਿਨ ਦੀ ਮੌਤ ਦੀ ਤਾਰੀਖ ਸਮੇਤ ਕਈ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਸਨ, ਜੋ ਬਾਅਦ ਵਿੱਚ ਸੱਚ ਸਾਬਤ ਹੋਈਆਂ। ਅਜਿਹੇ 'ਚ ਹਰ ਸਾਲ ਦੀ ਸ਼ੁਰੂਆਤ 'ਚ ਲੋਕ ਜਾਣਨਾ ਚਾਹੁੰਦੇ ਹਨ ਕਿ ਬਾਬਾ ਵੇਂਗਾ ਦੇ ਲਈ ਨਵੇਂ ਸਾਲ ਲਈ ਕੀ ਭਵਿੱਖਬਾਣੀ ਕੀਤੀ ਸੀ।
ਵਿਸ਼ਵ ਪ੍ਰਸਿੱਧ ਭਵਿੱਖਵਕਤਾ ਬਾਬਾ ਵੇਂਗਾ ਵੱਲੋਂ ਸਾਲ 2025 ਲਈ ਕੀਤੀ ਭਵਿੱਖਬਾਣੀ ਇਨ੍ਹੀਂ ਦਿਨੀਂ ਚਰਚਾ 'ਚ ਹੈ। ਉਸ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਭਵਿੱਖਬਾਣੀਆਂ ਸੱਚਾਈ ਦੇ ਨੇੜੇ ਹਨ। ਨਵਾਂ ਸਾਲ ਆਉਣ ਵਾਲਾ ਹੈ। ਜੋਤਸ਼ੀਆਂ ਅਤੇ ਮਾਹਿਰਾਂ ਅਨੁਸਾਰ ਨਵਾਂ ਸਾਲ 2025 ਬਹੁਤ ਖਾਸ ਹੋਣ ਵਾਲਾ ਹੈ। ਬਾਬਾ ਵੇਂਗਾ ਨੇ ਨਵੇਂ ਸਾਲ ਨੂੰ ਲੈ ਕੇ ਕੀਤੀਆਂ ਕੁਝ ਖਾਸ ਭਵਿੱਖਬਾਣੀਆਂ ਹਨ ਜੋ ਹੈਰੀਨ ਕਰ ਦੇਣ ਵਾਲੀਆਂ ਹਨ।
ਸਾਲ 2025 ਲਈ ਬਾਬਾ ਵੇਂਗਾ ਨੇ ਕੀ ਕੁੱਝ ਭੱਵਿਖਬਾਣੀ ਕੀਤੀ ਹੈ ਇਹ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸਦੇ ਹਾਂ ਕਿ 2024 ਲਈ ਬਾਬਾ ਵੇਂਗਾ ਵੱਲੋਂ ਕੀਤੀ ਭੱਵਿਖਬਾਣੀਆਂ ਵਿੱਚੋਂ ਕਿਨ੍ਹੀਆਂ ਕਿ ਭੱਵਿਖਬਾਣੀ ਸੱਚ ਸਾਬਤ ਹੋਈਆਂ ਹਨ। ਬੁਲਗਾਰੀਆ ਦੇ ਮਸ਼ਹੂਰ ਪੈਗੰਬਰ ਬਾਬਾ ਵੇਂਗਾ ਨੇ 2024 ਵਿੱਚ ਵਿਸ਼ਵ ਆਰਥਿਕ ਸੰਕਟ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਭੂ-ਰਾਜਨੀਤਿਕ ਤਾਕਤਾਂ ‘ਚ ਬਦਲਾਅ ਅਤੇ ਵਧਦੇ ਕਰਜ਼ੇ ਕਾਰਨ ਆਰਥਿਕ ਸਥਿਤੀ ਡਗਮਗਾ ਸਕਦੀ ਹੈ। ਅੱਜ ਦੇ ਸਮੇਂ ਵਿੱਚ ਉਸਦੀ ਭਵਿੱਖਬਾਣੀ ਸੱਚ ਹੁੰਦੀ ਨਜ਼ਰ ਆ ਰਹੀ ਹੈ।
ਵਧਦੀ ਮਹਿੰਗਾਈ, ਛਾਂਟੀ ਅਤੇ ਉੱਚ ਵਿਆਜ ਦਰਾਂ ਵਿਸ਼ਵ ਅਰਥਚਾਰੇ ਨੂੰ ਹਿਲਾ ਰਹੀਆਂ ਹਨ। ਹਾਲਾਂਕਿ ਅਮਰੀਕਾ ਵਿੱਚ ਮੰਦੀ ‘ਤੇ ਬਹਿਸ ਜਾਰੀ ਹੈ, ਨੈਸ਼ਨਲ ਬਿਊਰੋ ਆਫ਼ ਇਕਨਾਮਿਕ ਰਿਸਰਚ (ਐਨਬੀਈਆਰ) ਨੇ 2020 ਤੋਂ ਬਾਅਦ ਕਿਸੇ ਵੀ ਮੰਦੀ ਦਾ ਐਲਾਨ ਨਹੀਂ ਕੀਤਾ ਹੈ। ਇਸ ਦੇ ਬਾਵਜੂਦ, ਬਹੁਤ ਸਾਰੇ ਆਰਥਿਕ ਸੰਕੇਤਕ ਚਿੰਤਾ ਦਾ ਕਾਰਨ ਬਣ ਰਹੇ ਹਨ, ਅਤੇ ਵਿਸ਼ਵ ਵਿੱਤੀ ਅਸਥਿਰਤਾ ਦਾ ਡਰ ਹੈ, ਜਿਵੇਂ ਕਿ ਬਾਬਾ ਵੇਂਗਾ ਦੁਆਰਾ ਭਵਿੱਖਬਾਣੀ ਕੀਤੀ ਗਈ ਸੀ।
ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬਾਬਾ ਵੇਂਗਾ ਨੇ ਜਲਵਾਯੂ ਪਰਿਵਰਤਨ ਬਾਰੇ ਭਵਿੱਖਬਾਣੀ ਵੀ ਕੀਤੀ ਸੀ, ਜੋ ਕਿ 2024 ਵਿੱਚ ਸੱਚ ਸਾਬਤ ਹੋ ਰਹੀ ਹੈ। ਵਧਦੇ ਤਾਪਮਾਨ ਅਤੇ ਲਗਾਤਾਰ ਵਿਗੜ ਰਹੇ ਮੌਸਮ ਨੇ ਸੰਸਾਰ ਨੂੰ ਜਲਵਾਯੂ ਸੰਕਟ ਦੀ ਅਸਲੀਅਤ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਹੈ। 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਣ ਜਾ ਰਿਹਾ ਹੈ। ਇਸ ਵਧਦੇ ਤਾਪਮਾਨ ਨੇ ਵਿਸ਼ਵ ਨੇਤਾਵਾਂ ਅਤੇ ਵਿਗਿਆਨੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਇਨ੍ਹਾਂ ਹੀ ਨਹੀਂ ਬਾਬਾ ਵੇਂਗਾ ਨੇ 2024 ਵਿੱਚ ਮੈਡੀਕਲ ਖੇਤਰ ਵਿੱਚ ਵੱਡੀ ਤਰੱਕੀ ਦੀ ਭਵਿੱਖਬਾਣੀ ਵੀ ਕੀਤੀ ਸੀ। ਰੂਸ ਨੇ ਇੱਕ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ, ਜੋ ਕੈਂਸਰ ਦੇ ਟਿਊਮਰ ਦੇ ਇਲਾਜ ਵਿੱਚ ਮਦਦ ਕਰ ਸਕਦਾ ਹੈ। ਹਾਲ ਹੀ ਵਿੱਚ ਸਰਵਾਈਕਲ ਕੈਂਸਰ ਦੇ ਇਲਾਜ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਦੂਜੇ ਪਾਸੇ, ਵਰਲਡ ਇਕਨਾਮਿਕ ਫੋਰਮ ਦੀ ਰਿਪੋਰਟ ਦੇ ਅਨੁਸਾਰ, ਇੰਟਰਲੇਸ ਟ੍ਰਾਇਲ ਨੇ ਪਾਇਆ ਕਿ ਮਿਆਰੀ ਇਲਾਜ ਤੋਂ ਪਹਿਲਾਂ ਕੀਮੋਥੈਰੇਪੀ ਦਾ ਇੱਕ ਛੋਟਾ ਕੋਰਸ ਮੌਤ ਦੇ ਜੋਖਮ ਨੂੰ 40% ਤੱਕ ਘਟਾ ਸਕਦਾ ਹੈ। ਇਸ ਤੋਂ ਇਲਾਵਾ ਕੈਂਸਰ ਦੇ ਦੁਬਾਰਾ ਹੋਣ ਦਾ ਖਤਰਾ ਵੀ 35% ਤੱਕ ਘੱਟ ਜਾਂਦਾ ਹੈ। ਇਸ ਖੋਜ ਨੂੰ ਕੈਂਸਰ ਦੇ ਇਲਾਜ ਵਿਚ ਸਭ ਤੋਂ ਵੱਡੀ ਤਰੱਕੀ ਮੰਨਿਆ ਜਾ ਰਿਹਾ ਹੈ।
ਬਾਬਾ ਵੇਂਗਾ ਦੀਆਂ ਕੁਝ ਭਵਿੱਖਬਾਣੀਆਂ ਜਿੱਥੇ ਉਤਸ਼ਾਹਜਨਕ ਹਨ, ਉੱਥੇ ਕੁਝ ਡਰਾਉਣੀਆਂ ਵੀ ਹਨ। ਉਨ੍ਹਾਂ ਨੇ 2024 ਵਿੱਚ ਇੱਕ ਸ਼ਕਤੀਸ਼ਾਲੀ ਦੇਸ਼ ਦੁਆਰਾ ਜੈਵਿਕ ਹਥਿਆਰਾਂ ਦੀ ਵਰਤੋਂ ਦੀ ਭਵਿੱਖਬਾਣੀ ਕੀਤੀ। ਹਾਲਾਂਕਿ ਅਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਪਰ ਜੰਗ ਅਤੇ ਨਵੀਆਂ ਤਕਨੀਕਾਂ ਦੇ ਖ਼ਤਰੇ ਹਮੇਸ਼ਾ ਬਣੇ ਰਹਿੰਦੇ ਹਨ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਬਾਬਾ ਵੇਂਗਾ ਨੇ 2025 ਨੂੰ ਲੈ ਕੇ ਕੀ ਭੱਵਿਖਬਾਣੀ ਕੀਤੀ ਹੈ।
ਬਾਬਾ ਵੇਂਗਾ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਸੀ ਕਿ 2025 ਦੇ ਸ਼ੁਰੂ ਵਿੱਚ ਸਾਕਾ ਸ਼ੁਰੂ ਹੋ ਸਕਦਾ ਹੈ। ਇਸ ਭਵਿੱਖਬਾਣੀ ਨੇ ਉਸਦੇ ਪੈਰੋਕਾਰਾਂ ਅਤੇ ਆਮ ਲੋਕਾਂ ਵਿੱਚ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਵੇਂਗਾ ਨੇ ਯੂਰਪ ਵਿੱਚ ਇੱਕ ਵੱਡੇ ਸੰਘਰਸ਼ ਦੀ ਵੀ ਭਵਿੱਖਬਾਣੀ ਕੀਤੀ ਹੈ ਜੋ 2025 ਤੱਕ ਮਹਾਂਦੀਪ ਦੀ ਬਹੁਤੀ ਆਬਾਦੀ ਨੂੰ ਤਬਾਹ ਕਰ ਦੇਵੇਗੀ। ਇਸ ਕਾਰਨ ਯੂਰਪ ਦੀ ਆਬਾਦੀ ਕਾਫੀ ਘੱਟ ਜਾਵੇਗੀ। ਮੌਜੂਦਾ ਭੂ-ਰਾਜਨੀਤਿਕ ਤਣਾਅ ਦੇ ਮੱਦੇਨਜ਼ਰ ਇਹ ਭਵਿੱਖਬਾਣੀ ਖਾਸ ਤੌਰ 'ਤੇ ਚਿੰਤਾਜਨਕ ਹੈ।
ਇਨ੍ਹਾਂ ਹੀ ਨਹੀਂ ਤੁਹਾਨੂੰ ਦੱਸ ਦਈਏ ਕਿ ਬਾਬਾ ਵੇਂਗਾ ਨੇ ਕਿਹਾ ਹੈ ਕਿ ਸੰਸਾਰ ਦਾ ਅੰਤ 2025 ਵਿੱਚ ਸ਼ੁਰੂ ਹੋ ਜਾਵੇਗਾ, ਪਰ 5079 ਤੱਕ ਮਨੁੱਖਤਾ ਪੂਰੀ ਤਰ੍ਹਾਂ ਤਬਾਹ ਨਹੀਂ ਹੋਵੇਗੀ।
ਇਸੇ ਦੇ ਨਾਲ ਬਾਬਾ ਵੇਂਗਾ ਅਨੁਸਾਰ 2043 ਵਿੱਚ ਯੂਰਪ ਵਿੱਚ ਮੁਸਲਮਾਨਾਂ ਦਾ ਰਾਜ ਹੋਵੇਗਾ।
2076 ਨੂੰ ਲੈ ਕੇ ਬਾਬਾ ਵੇਂਗਾ ਨੇ ਭੱਵਿਖਬਾਣੀ ਕਰਦਿਆਂ ਕਿਹਾ ਹੈ ਕਿ 2076 ਤੱਕ ਪੂਰੀ ਦੁਨੀਆ ਵਿੱਚ ਕਮਿਊਨਿਸਟ ਰਾਜ ਵਾਪਸ ਆ ਜਾਵੇਗਾ।
ਬਾਬਾ ਵੇਂਗਾ ਦੀ ਭਵਿੱਖਬਾਣੀ ਅਨੁਸਾਰ 5079 ਵਿੱਚ ਇੱਕ ਕੁਦਰਤੀ ਘਟਨਾ ਕਾਰਨ ਸੰਸਾਰ ਦਾ ਅੰਤ ਹੋ ਜਾਵੇਗਾ
ਤਾਹਨੂੰ ਜਾਣ ਕੇ ਹੈਰਾਨਗੀ ਹੋਵੇਗੀ ਕਿ ਬਾਬਾ ਵੇਂਗਾ ਨੇ ਆਪਣੀ ਮੌਤ ਦੀ ਵੀ ਭਵਿੱਖਬਾਣੀ ਕੀਤੀ ਸੀ। ਜੀ ਹਾਂ 1990 ਵਿੱਚ ਇੱਕ ਇੰਟਰਵਿਊ ਵਿੱਚ, ਬਾਬਾ ਵੇਂਗਾ ਨੇ ਕਥਿਤ ਤੌਰ 'ਤੇ ਕਿਹਾ ਕਿ ਉਹ 11 ਅਗਸਤ, 1996 ਨੂੰ ਮਰ ਜਾਣਗੇ। ਉਸ ਦੇ ਆਪਣੇ ਕਹੇ ਅਨੁਸਾਰ ਬਾਬਾ ਵੇਂਗਾ ਦੀ ਮੌਤ ਉਸੇ ਦਿਨ ਹੋ ਗਈ ਸੀ। ਉਨ੍ਹਾਂ ਦੀ ਮੌਤ ਦੇ ਬਾਵਜੂਦ, ਉਨ੍ਹਾਂ ਦੀਆਂ ਭਵਿੱਖਬਾਣੀ ਦੇ ਦਾਅਵਿਆਂ ਦੀ ਵਿਰਾਸਤ ਕਾਇਮ ਹੈ। ਖੈਰ ਹੁਣ ਦੇਖਣਾ ਹੋਵੇਗਾ ਕਿ 2025 ਵਿੱਚ ਬਾਬਾ ਵੇਂਗਾ ਦੀਆਂ ਭੱਵਿਖਬਾਣੀਂ ਸੱਚ ਸਾਬਤ ਹੁੰਦੀਆਂ ਹਨ ਜਾਂ ਨਹੀਂ।