Begin typing your search above and press return to search.

ਬ੍ਰਿਟੇਨ ’ਚ ਸੱਤ ਪੰਜਾਬੀ ਕਬੱਡੀ ਖਿਡਾਰੀਆਂ ’ਤੇ ਸਖ਼ਤ ਕਾਰਵਾਈ

ਵਿਦੇਸ਼ਾਂ ਵਿਚ ਲਗਾਤਾਰ ਮਕਬੂਲ ਹੋ ਰਹੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਵਿੱਚ ਹਿੰਸਾ ਹੋਣ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਏ, ਜਿੱਥੇ ਹਿੰਸਾ ਨਾਲ ਜੁੜੇ ਇਕ ਕੇਸ ਵਿਚ ਸੱਤ ਭਾਰਤੀ ਖਿਡਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਏ,

ਬ੍ਰਿਟੇਨ ’ਚ ਸੱਤ ਪੰਜਾਬੀ ਕਬੱਡੀ ਖਿਡਾਰੀਆਂ ’ਤੇ ਸਖ਼ਤ ਕਾਰਵਾਈ
X

Makhan shahBy : Makhan shah

  |  11 Aug 2024 10:47 AM GMT

  • whatsapp
  • Telegram

ਡਰਬੀ : ਵਿਦੇਸ਼ਾਂ ਵਿਚ ਲਗਾਤਾਰ ਮਕਬੂਲ ਹੋ ਰਹੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਵਿੱਚ ਹਿੰਸਾ ਹੋਣ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਏ, ਜਿੱਥੇ ਹਿੰਸਾ ਨਾਲ ਜੁੜੇ ਇਕ ਕੇਸ ਵਿਚ ਸੱਤ ਭਾਰਤੀ ਖਿਡਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਏ, ਜਿਨ੍ਹਾਂ ਕੋਲੋਂ ਗੰਨਜ਼ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਣ ਦੀ ਗੱਲ ਵੀ ਆਖੀ ਜਾ ਰਹੀ ਐ।

ਵੱਡੀ ਖ਼ਬਰ ਇੰਗਲੈਂਡ ਤੋਂ ਸਾਹਮਣੇ ਆ ਰਹੀ ਐ, ਜਿੱਥੋਂ ਦੇ ਈਸਟ ਮਿਡਲੈਂਡਜ਼ ਦੇ ਡਰਬੀ ਵਿਖੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹਿੰਸਕ ਘਟਨਾ ਵਿਚ ਸ਼ਾਮਲ ਹੋਣ ਲਈ ਭਾਰਤੀ ਮੂਲ ਦੇ ਸੱਤ ਨੌਜਵਾਨ ਕਬੱਡੀ ਖਿਡਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਏ। ਸੱਤ ਭਾਰਤੀ ਮੂਲ ਦੇ ਖਿਡਾਰੀਆਂ ਵਿਚੋਂ ਦੋ ਪਰਮਿੰਦਰ ਸਿੰਘ ਅਤੇ ਮਲਕੀਤ ਸਿੰਘ ਨੂੰ ਹਿੰਸਾ ਕਰਨ ਤੇ ਗੰਨ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਏ, ਜਦਕਿ ਪੰਜ ਖਿਡਾਰੀਆਂ ਕਰਮਜੀਤ ਸਿੰਘ, ਬਲਜੀਤ ਸਿੰਘ, ਹਰਦੇਵ ਉੱਪਲ, ਜਗਜੀਤ ਸਿੰਘ ਤੇ ਦੁੱਧਨਾਥ ਤ੍ਰਿਪਾਠੀ ਨੂੰ ਤੇਜ਼ਧਾਰ ਹਥਿਆਰ ਰੱਖਣ ਸਮੇਤ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਏ।

ਡਰਬੀਸ਼ਾਇਰ ਪੁਲਿਸ ਨੇ ਆਖਿਆ ਕਿ ਪਿਛਲੇ ਸਾਲ ਅਗਸਤ ਵਿੱਚ ਅਲਵਾਸਟਨ ਟੂਰਨਾਮੈਂਟ ਦੌਰਾਨ ਦੋ ਗੁੱਟਾਂ ਵਿਚਾਲੇ ਹਿੰਸਾ ਭੜਕ ਗਈ ਸੀ। ਇਸ ਦੇ ਨਤੀਜੇ ਵਜੋਂ ਕਈ ਲੋਕ ਜ਼ਖ਼ਮੀ ਹੋ ਗਏ ਸਨ। ਉਸ ਮਾਮਲੇ ਵਿਚ ਹੁਣ ਸਾਰੇ ਸੱਤ ਦੋਸ਼ੀ ਖਿਡਾਰੀਆਂ ਨੂੰ ਕੁਝ ਦਿਨਾਂ ਬਾਅਦ ਡਰਬੀ ਕਰਾਊਨ ਕੋਰਟ ਵਿਚ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿਚ ਜਾਂਚ ਕਾਫ਼ੀ ਚਿਰ ਪਹਿਲਾਂ ਮੁਕੰਮਲ ਹੋ ਚੁੱਕੀ ਐ ਜਦਕਿ ਅਦਾਲਤ ਵਿਚ ਕੇਸ ਦੀ ਸੁਣਵਾਈ ਵੀ ਲਗਭਗ ਮੁਕੰਮਲ ਹੋ ਗਈ ਐ।

ਉਧਰ ਮਾਮਲੇ ਦੀ ਜਾਂਚ ਕਰਨ ਵਾਲੇ ਡਿਟੈਕਟਿਵ ਚੀਫ਼ ਇੰਸਪੈਕਟਰ ਮੈਟ ਕਰੂਮ ਨੇ ਇੰਗਲੈਂਡ ਦੇ ਮੀਡੀਆ ਨੂੰ ਦੱਸਿਆ ਕਿ ਇਕ ਖੇਡ ਸਮਾਗਮ ਵਿੱਚ ਸ਼ਾਮਲ ਹੋਣਾ ਲੋਕਾਂ ਲਈ ਇੱਕ ਸੁਹਾਵਣੇ ਦਿਨ ਵਾਂਗ ਹੋਣਾ ਸੀ ਪਰ ਇਨ੍ਹਾਂ ਖਿਡਾਰੀਆਂ ਦੀ ਹਿੰਸਾ ਕਾਰਨ ਇਹ ਇੱਕ ਵੱਡੀ ਹਿੰਸਕ ਘਟਨਾ ਵਿੱਚ ਬਦਲ ਗਿਆ। ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਸੀ। ਸਮਾਗਮ ਤੋਂ ਪਹਿਲਾਂ ਬਰਨਸਵਿਕ ਸਟਰੀਟ, ਡਰਬੀ ਵਿੱਚ ਇਨ੍ਹਾਂ ਮੁਲਜ਼ਮਾਂ ਵੱਲੋਂ ਇਕ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਇਸ ਘਟਨਾ ਨੂੰ ਅੰਜ਼ਾਮ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਹੁਣ ਇਨ੍ਹਾਂ ਖਿਡਾਰੀਆਂ ਨੂੰ ਅਗਲੇ ਕੁੱਝ ਦਿਨਾਂ ਵਿਚ ਅਦਾਲਤ ਵਿਚ ਸਜ਼ਾ ਸੁਣਾਈ ਜਾਵੇਗੀ।

Next Story
ਤਾਜ਼ਾ ਖਬਰਾਂ
Share it