ਸ਼ਿਗੇਰੂ ਇਸ਼ੀਬਾ ਬਣੇ ਜਪਾਨ ਦੇ ਨਵੇਂ ਪ੍ਰਧਾਨ ਮੰਤਰੀ
ਜਪਾਨ ਵਿਚ ਉਸ ਸਮੇਂ ਵੱਡੀ ਸਿਆਸੀ ਹਲਚਲ ਮੱਚ ਗਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਆਪਣੇ ਸਮੁੱਚੇ ਮੰਤਰੀ ਮੰਡਲ ਨਾਲ ਅਸਤੀਫ਼ਾ ਦੇ ਦਿੱਤਾ। ਕਿਸ਼ਿਦਾ ਨੇ 2021 ਵਿਚ ਪੀਐਮ ਦਾ ਅਹੁਦਾ ਸੰਭਾਲਿਆ ਸੀ ਪਰ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਸਰਕਾਰ ਕਈ ਘੋਟਾਲਿਆਂ ਵਿਚ ਘਿਰੀ ਹੋਈ ਐ, ਜਿਸ ਕਰਕੇ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਇਹ ਅਹੁਦਾ ਛੱਡਣਾ ਪਿਆ।
By : Makhan shah
ਟੋਕੀਓ : ਜਪਾਨ ਵਿਚ ਉਸ ਸਮੇਂ ਵੱਡੀ ਸਿਆਸੀ ਹਲਚਲ ਮੱਚ ਗਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਆਪਣੇ ਸਮੁੱਚੇ ਮੰਤਰੀ ਮੰਡਲ ਨਾਲ ਅਸਤੀਫ਼ਾ ਦੇ ਦਿੱਤਾ। ਕਿਸ਼ਿਦਾ ਨੇ 2021 ਵਿਚ ਪੀਐਮ ਦਾ ਅਹੁਦਾ ਸੰਭਾਲਿਆ ਸੀ ਪਰ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਸਰਕਾਰ ਕਈ ਘੋਟਾਲਿਆਂ ਵਿਚ ਘਿਰੀ ਹੋਈ ਐ, ਜਿਸ ਕਰਕੇ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਇਹ ਅਹੁਦਾ ਛੱਡਣਾ ਪਿਆ। ਉਨ੍ਹਾਂ ਦੇ ਅਸਤੀਫ਼ਾ ਦੇਣ ਮਗਰੋਂ ਹੁਣ ਸ਼ਿਗੇਰੂ ਇਸ਼ੀਬਾ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਏ।
石破茂新総理が初出邸しました。#石破茂 #第102代 #内閣総理大臣 pic.twitter.com/6tBz7AkusO
— 首相官邸 (@kantei) October 1, 2024
ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਆਪਣੇ ਮੰਤਰੀ ਮੰਡਲ ਸਮੇਤ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਤੋਂ ਬਾਅਦ ਜਪਾਨ ਦੀ ਸਿਆਸਤ ਵਿਚ ਵੱਡਾ ਭੂਚਾਲ ਆ ਚੁੱਕਿਆ ਏ। ਕਿਸ਼ਿਦਾ ਦੇ ਅਸਤੀਫ਼ੇ ਤੋਂ ਬਾਅਦ ਹੁਣ ਸ਼ਿਗੇਰੂ ਇਸ਼ੀਬਾ ਨੂੰ ਨਵੇਂ ਪ੍ਰਧਾਨ ਮੰਤਰੀ ਦਾ ਕਾਰਜਭਾਰ ਸੰਭਾਲ ਦਿੱਤਾ ਗਿਆ ਏ। ਸ਼ਿਗੇਰੂ ਇਸ਼ੀਬਾ ਨੂੰ ਦੇਸ਼ ਦੇ 102ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਨਿਯੁਕਤੀ ਕੀਤਾ ਗਿਆ ਏ। ਜਪਾਨੀ ਸੰਸਦ ਦੇ ਹੇਠਲੇ ਸਦਨ ਵਿਚ ਇਸ਼ੀਬਾ ਨੂੰ ਬਹੁਮਤ ਦਾ ਸਮਰਥਨ ਮਿਲਿਆ।
ਇਸ ਦੌਰਾਨ ਇਸ਼ੀਬਾ ਨੇ ਆਖਿਆ ਕਿ ਉਨ੍ਹਾਂ ਵੱਲੋਂ 27 ਅਕਤੂਬਰ ਨੂੰ ਸੰਸਦੀ ਚੋਣਾਂ ਕਰਵਾਉਣ ਦੀ ਯੋਜਨਾ ਬਣਾਈ ਗਈ ਐ। ਇਸ਼ੀਬਾ ਨੇ ਅਚਾਨਕ ਚੋਣਾਂ ਕਰਵਾਉਣ ਦੀ ਯੋਜਨਾ ਦਾ ਐਲਾਨ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਮੰਨਣਾ ਏ ਕਿ ਨਵੇਂ ਪ੍ਰਸਾਸ਼ਨ ਨੂੰ ਜਲਦੀ ਤੋਂ ਜਲਦੀ ਜਨਤਾ ਦਾ ਫੈਸਲਾ ਮਿਲਣਾ ਬੇਹੱਦ ਜ਼ਰੂਰੀ ਐ। ਉਨ੍ਹਾਂ ਆਖਿਆ ਕਿ ਸੰਸਦ ਦਾ ਹੇਠਲਾ ਸਦਨ 9 ਅਕਤੂਬਰ ਨੂੰ ਭੰਗ ਕਰ ਦਿੱਤਾ ਜਾਵੇਗਾ। ਇਸ਼ੀਬਾ ਨੇ ਆਰਥਿਕ ਸੁਰੱਖਿਆ ਮੰਤਰੀ ਸਾਨੇ ਤਾਕਾਇਚੀ ਨੂੰ ਹਰਾ ਕੇ ਦੇਸ਼ ਦੀ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਦੀ ਚੋਣ ਜਿੱਤੀ ਸੀ।
ਉਧਰ ਵਿਰੋਧੀ ਪਾਰਟੀਆਂ ਵੱਲੋਂ ਇਸ਼ੀਬਾ ਦੀ ਆਲੋਚਨਾ ਕੀਤੀ ਜਾ ਰਹੀ ਐ ਕਿ ਉਨ੍ਹਾਂ ਨੂੰ ਵੋਟਾਂ ਤੋਂ ਪਹਿਲਾਂ ਸੰਸਦ ਵਿਚ ਆਪਣੀਆਂ ਨੀਤੀਆਂ ਦੀ ਜਾਂਚ ਤੇ ਚਰਚਾ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ ਏ। ਇਸ਼ੀਬਾ ਨੂੰ ਬੀਤੇ ਦਿਨੀਂ ਕਿਸ਼ਿਦਾ ਦੀ ਥਾਂ ਲੈਣ ਲਈ ਲਿਬਰਲ ਡੈਮੋਕ੍ਰੇਟਿਕ ਪਾਰਟੀ ਦਾ ਨੇਤਾ ਚੁਣਿਆ ਗਿਆ ਸੀ, ਜਿਨ੍ਹਾਂ ਨੇ ਅਗਸਤ ਮਹੀਨੇ ਵਿਚ ਐਲਾਨ ਕੀਤਾ ਸੀ ਕਿ ਉਹ ਆਪਣੇ ਤਿੰਨ ਸਾਲਦੇ ਕਾਰਜਕਾਲ ਦੇ ਅੰਤ ਵਿਚ ਅਸਤੀਫ਼ਾ ਦੇ ਦੇਣਗੇ। ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹੱਯਾਸ਼ੀ ਨੇ ਆਖਿਆ ਕਿ ਦੁਨੀਆ ਨੂੰ ਕਈ ਵਿਸ਼ਵ ਵਿਆਪੀ ਅਹਿਮ ਮੁੱਦਿਆਂ ’ਤੇ ਜਪਾਨ ਦੀ ਕੂਟਨੀਤਕ ਭੂਮਿਕਾ ਤੋਂ ਬਹੁਤ ਸਾਰੀਆਂ ਉਮੀਦਾਂ ਨੇ।