Begin typing your search above and press return to search.

1 ਸਾਲ ਪੁਲਾੜ ਯਾਨ 'ਚ ਬੰਦ ਰਹੇ ਇਹ ਵਿਗਿਆਨੀ, ਜਦ ਬਾਹਰ ਆਏ ਤਾਂ ਮੰਗਲ ਗ੍ਰਹ ਬਾਰੇ ਖੋਲ੍ਹੇ ਅਹਿਮ ਰਾਜ਼

ਇਸ ਮਿਸਨ ਦੀ ਜਾਣਕਾਰੀ ਦੇਂਦੇ ਹੋਏ ਇੱਕ ਵਿਗਿਆਨੀ ਨੇ ਦੱਸਿਆ ਕਿ ਉਨ੍ਹਾਂ ਦੇ 378 ਦਿਨ "ਜਲਦੀ ਹੀ ਲੰਘ ਗਏ ਸਨ।" ਉਨ੍ਹਾਂ ਹਰ ਇੱਕ ਘੰਟੇ ਅਤੇ ਹਰ ਇੱਕ ਦਿਨ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

1 ਸਾਲ ਪੁਲਾੜ ਯਾਨ ਚ ਬੰਦ ਰਹੇ ਇਹ ਵਿਗਿਆਨੀ, ਜਦ ਬਾਹਰ ਆਏ ਤਾਂ ਮੰਗਲ ਗ੍ਰਹ ਬਾਰੇ ਖੋਲ੍ਹੇ ਅਹਿਮ ਰਾਜ਼
X

lokeshbhardwajBy : lokeshbhardwaj

  |  9 July 2024 7:36 AM GMT

  • whatsapp
  • Telegram

ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮੰਗਲ ਮਿਸ਼ਨ ਦੇ ਚਾਲਕ ਦਲ ਦੇ ਮੈਂਬਰ ਇੱਕ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਆਪਣੇ ਪੁਲਾੜ ਯਾਨ ਤੋਂ ਬਾਹਰ ਨਿਕਲੇ। ਹਾਲਾਂਕਿ, ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਪੁਲਾੜ ਯਾਨ ਨੇ ਕਦੇ ਵੀ ਧਰਤੀ ਨੂੰ ਨਹੀਂ ਸੀ ਛੱਡਿਆ . ਦਰਅਸਲ, ਨਾਸਾ ਨੇ ਹਿਊਸਟਨ ਦੇ ਜੌਹਨਸਨ ਸਪੇਸ ਸੈਂਟਰ ਵਿੱਚ ਮੰਗਲ ਗ੍ਰਹਿ ਦੇ ਵਾਤਾਵਰਣ ਦੀ ਨਕਲ ਕਰਦੇ ਹੋਏ ਇੱਕ ਇਹੋ ਜਿਹਾ ਸਥਾਨ ਬਣਾਇਆ ਜਿਸ ਤੇ ਸਾਰਾ ਵਾਤਾਵਰਣ ਅਤੇ ਹੋਰ ਚੀਜ਼ਾਂ ਮੰਗਲ ਗ੍ਰਹ ਨਾਲ ਮੇਲ ਰੱਖਦੀਆਂ ਸਨ ਅਤੇ ਇਸ ਸਥਾਨ ਤੇ 12 ਮਹੀਨਿਆਂ ਤੋਂ ਵੱਧ ਸਮੇਂ ਤੱਕ ਬਾਹਰੀ ਦੁਨੀਆ ਤੋਂ ਵੱਖ ਰਹਿਣ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਲਗਭਗ 5 ਵਜੇ ਇਹ ਵਿਗੀਆਨੀ ਜੋ ਕਿ ਚਾਰ ਮੈਂਬਰ ਬਾਹਰ ਸਨ ਉਹ ਬਾਹਰ ਆਏ।

ਜਾਣੋ ਕੀ ਸੀ ਇਸ ਮਿਸ਼ਨ ਦਾ ਅਹਿਮ ਮਕਸਦ ?

ਜਾਣਕਾਰੀ ਅਨੁਸਾਰ ਇਸ ਮਿਸ਼ਨ ਦਾ ਅਸਲ ਕਾਰਣ ਇਹ ਸੀ ਕਿ ਜਦੋਂ ਵੀ ਭਵਿੱਖ ਵਿਗਿਆਨੀਆਂ ਵੱਲੋਂ ਅਸਲ ਵਿੱਚ ਮੰਗਲ ਗ੍ਰਹਿ 'ਤੇ ਉੱਤਰਿਆ ਜਾਵੇ ਤਾਂ ਉਸ ਸਮੇਂ ਰਿਸਰਚ ਕਰਨ 'ਚ ਔਕੜਾਂ ਆਉਣ ਤੋਂ ਪਹਿਲਾਂ ਹੀ ਨਜਿੱਠ ਲਿਆ ਜਾਵੇ ਤਾਂ ਜੋ ਨਵੀਂ ਖੋਜ ਬੜੇ ਸੁਖਾਲੇ ਢੰਗ ਨਾਲ ਕੀਤੀ ਜਾ ਸਕੇ । ਵਿਗਿਆਨੀਆਂ ਨੇ ਇਸ ਮਿਸ਼ਨ ਦੌਰਾਨ ਸਪੇਸ ਵਾਕ ਯਾਨੀ 'ਮਾਰਸਵਾਕ' ਦੀ ਨਕਲ ਕੀਤੀ ਅਤੇ ਸਬਜ਼ੀਆਂ ਵੀ ਉਗਾਈਆਂ। ਦੱਸਦਈਏ ਕਿ 25 ਜੂਨ, 2023 ਨੂੰ ਕੈਲੀ ਹੈਸਟਨ, ਐਨਕਾ ਸੇਲਾਰੀਊ, ਰੌਸ ਬਰੌਕਵੈਲ ਅਤੇ ਨਾਥਨ ਜੋਨਸ 3D-ਪ੍ਰਿੰਟ ਕੀਤੇ ਨਿਵਾਸ ਸਥਾਨ ਵਿੱਚ ਦਾਖਲ ਹੋਏ ਸਨ।

ਜਾਣੋ ਇਨ੍ਹਾਂ ਵਿਗਿਆਨੀਆਂ ਦਾ ਮੰਗਲ ਗ੍ਰਹਿ ਤੇ ਕਿਵੇਂ ਗੁਜ਼ਰਿਆ ਇੱਕ ਸਾਲ

ਇਸ ਮਿਸਨ ਦੀ ਜਾਣਕਾਰੀ ਦੇਂਦੇ ਹੋਏ ਇੱਕ ਵਿਗਿਆਨੀ ਨੇ ਦੱਸਿਆ ਕਿ ਉਨ੍ਹਾਂ ਦੇ 378 ਦਿਨ "ਜਲਦੀ ਹੀ ਲੰਘ ਗਏ ਸਨ।" ਉਨ੍ਹਾਂ ਹਰ ਇੱਕ ਘੰਟੇ ਅਤੇ ਹਰ ਇੱਕ ਦਿਨ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਜੋ ਭਵਿੱਖ ਚ ਮੰਗਲ ਗ੍ਰਹਿ ਲਈ ਸੰਭਾਵੀ ਰਿਸਰਚ ਕੀਤੀ ਜਾ ਸਕੇ , ਜਿਸ ਵਿੱਚ ਸੀਮਤ ਸਰੋਤ, ਉਨ੍ਹਾਂ ਦੱਸਿਆ ਕਿ ਧਰਤੀ ਨਾਲ ਸੰਚਾਰ ਲਈ 22-ਮਿੰਟ ਦੀ ਦੇਰੀ ਹੁੰਦੀ ਸੀ ਜੋ ਕਿ ਇਸ ਮਿਸ਼ਨ 'ਚ ਇੱਕ ਬਹੁਤ ਵੱਡੀ ਮੁਸ਼ਕਿਲ ਵੱਜੋਂ ਸਾਹਮਣੇ ਆਈ। ਇਸ ਮਿਸ਼ਨ ਨੇ ਪੁਲਾੜ ਚ ਨਵੀਂ ਖੋਜਾਂ ਲਈ ਇੱਕ ਨਵਾ ਰਾਹ ਵੀ ਤਿਆਰ ਕੀਤਾ ਜਿਸ ਨਾਲ ਵਿਗਿਆਨੀਆਂ ਨੂੰ ਕਾਫੀ ਮਦਦ ਮਿਲੇਗੀ ।

Next Story
ਤਾਜ਼ਾ ਖਬਰਾਂ
Share it