Begin typing your search above and press return to search.

ਰੂਸ ਵੱਲੋਂ ਅਮਰੀਕਾ ਨਾਲ ਸਿੱਧੀ ਜੰਗ ਦੀ ਚਿਤਾਵਨੀ

ਅਮਰੀਕਾ ਨਾਲ ਸਿੱਧੀ ਜੰਗ ਦੀ ਚਿਤਾਵਨੀ ਦਿੰਦਿਆਂ ਰੂਸੀ ਰਾਜਦੂਤ ਐਨਾਤੋਲੀ ਐਂਟਨੌਵ ਆਪਣੇ ਮੁਲਕ ਰਵਾਨਾ ਹੋ ਗਏ।

ਰੂਸ ਵੱਲੋਂ ਅਮਰੀਕਾ ਨਾਲ ਸਿੱਧੀ ਜੰਗ ਦੀ ਚਿਤਾਵਨੀ
X

Upjit SinghBy : Upjit Singh

  |  11 Oct 2024 5:52 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਨਾਲ ਸਿੱਧੀ ਜੰਗ ਦੀ ਚਿਤਾਵਨੀ ਦਿੰਦਿਆਂ ਰੂਸੀ ਰਾਜਦੂਤ ਐਨਾਤੋਲੀ ਐਂਟਨੌਵ ਆਪਣੇ ਮੁਲਕ ਰਵਾਨਾ ਹੋ ਗਏ। ਰੂਸੀ ਅੰਬੈਸਡਰ ਦੀ ਵਾਸ਼ਿੰਗਟਨ ਡੀ.ਸੀ. ਤੋਂ ਰਵਾਨਗੀ ਦੇ ਕਈ ਮਤਲਬ ਕੱਢੇ ਜਾ ਰਹੇ ਹਨ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਮਾਣੂ ਤਬਾਹੀ ਸਭ ਤੋਂ ਵੱਡਾ ਖਦਸ਼ਾ ਮੰਨਿਆ ਜਾ ਰਿਹਾ ਹੈ। ਐਂਟਨੌਵ ਨੇ ਮਾਸਕੋ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਅਮਰੀਕਾ ਪੂਰੇ ਸਮੁੰਦਰ ’ਤੇ ਕਾਬਜ਼ ਨਹੀਂ ਹੋ ਸਕਦਾ ਅਤੇ ਪ੍ਰਮਾਣੂ ਤਬਾਹੀ ਹਰ ਇਕ ਨੂੰ ਪ੍ਰਭਾਵਤ ਕਰੇਗੀ। ਇਥੇ ਦਸਣਾ ਬਦਣਾ ਹੈ ਕਿ ਯੂਕਰੇਨ, ਰੂਸ ਨਾਲ ਚੱਲ ਰਹੀ ਜੰਗ ਵਿਚ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨੀ ਚਾਹੁੰਦਾ ਹੈ ਪਰ ਫਿਲਹਾਲ ਅਮਰੀਕਾ ਤੋਂ ਇਸ ਬਾਰੇ ਹਰੀ ਝੰਡੀ ਮਿਲਣੀ ਬਾਕੀ ਹੈ। ਲੰਮੀ ਦੂਰੀ ਵਾਲੀਆਂ ਮਿਜ਼ਾਈਲਾਂ ਭੇਜੀਆਂ ਵੀ ਅਮਰੀਕਾ ਵੱਲੋਂ ਹੀ ਗਈਆਂ ਹਨ।

ਦੁਨੀਆਂ ਉਤੇ ਮੰਡਰਾਇਆ ਪ੍ਰਮਾਣੂ ਤਬਾਹੀ ਦਾ ਖ਼ਤਰਾ

ਐਂਟਨੌਵ ਨੇ ਦਾਅਵਾ ਕੀਤਾ ਕਿ ਪ੍ਰੌਜੈਕਟ ਯੂਕਰੇਨ ਅਮਰੀਕਾ ਦੇ ਸਿਆਸਤਦਾਨਾਂ ਨੂੰ ਅਜਿਹੀ ਦਲਦਲ ਵਿਚ ਖਿੱਚ ਰਿਹਾ ਹੈ ਜਿਸ ਵਿਚੋਂ ਬਾਹਰ ਆਉਣਾ ਮੁਸ਼ਕਲ ਹੋ ਜਾਵੇਗਾ। ਐਂਟਨੌਵ ਨੇ ਅੱਗੇ ਕਿਹਾ ਕਿ ਰੂਸ ਦੀ ਚਿਤਾਵਨੀ ਨੂੰ ਹਲਕੇ ਤੌਰ ’ਤੇ ਬਿਲਕੁਲ ਨਾ ਲਿਆ ਜਾਵੇ ਅਤੇ ਅਜਿਹਾ ਹੋਇਆ ਤਾਂ ਪੱਛਮੀ ਮੁਲਕਾਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਰੂਸ ਦੇ ਅੰਦਰੂਨੀ ਸ਼ਹਿਰਾਂ ’ਤੇ ਹਮਲਾ ਕਰਨਾ ਚਾਹੁੰਦੇ ਹਨ ਪਰ ਇਸ ਵਾਸਤੇ ਅਮਰੀਕਾ ਅਤੇ ਨਾਟੋ ਦੀ ਸਹਿਮਤੀ ਲਾਜ਼ਮੀ ਹੈ। ਜੋਅ ਬਾਇਡਨ ਸਰਕਾਰ ਯੂਕਰੇਨ ਵਾਸਤੇ ਅਰਬਾਂ ਡਾਲਰ ਦੇ ਪੈਕੇਜ ਦਾ ਪ੍ਰਬੰਧ ਕਰ ਚੁੱਕੀ ਹੈ ਜੋ ਸੱਤਾ ਬਦਲਣ ਤੋਂ ਬਾਅਦ ਵੀ ਯੂਕਰੇਨ ਨੂੰ ਮਿਲਦਾ ਰਹੇਗਾ। ਦੂਜੇ ਪਾਸੇ ਜੰਗ ਖਤਮ ਕਰਨ ਵਾਸਤੇ ਪੁਤਿਨ ਕਈ ਵੱਡੀਆਂ ਸ਼ਰਤਾਂ ਰੱਖ ਰਹੇ ਹਨ। ਪੁਤਿਨ ਦਾ ਕਹਿਣਾ ਹੈ ਕਿ ਯੂਕਰੇਨ ਕ੍ਰਿਮੀਆ ਅਤੇ ਡੌਨਬਸ ਦੇ ਇਲਾਕੇ ਭੁੱਲ ਜਾਵੇ ਅਤੇ ਨਾਟੋ ਦੀ ਮੈਂਬਰਸ਼ਿਪ ਬਾਰੇ ਕਦੇ ਸੋਚੇ ਵੀ ਨਾ।

ਪੁਤਿਨ ਨੇ ਵਾਸ਼ਿੰਗਟਨ ਤੋਂ ਆਪਣਾ ਰਾਜਦੂਤ ਵਾਪਸ ਸੱਦਿਆ

ਇਸ ਦੇ ਉਲਟ ਅਮਰੀਕਾ ਦੀ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਰੂਸ ਵੱਲੋਂ ਪੇਸ਼ ਤਜਵੀਜ਼ ਖਤਰਨਾਕ ਹੈ ਅਤੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਧਰ ਰਿਪਬਲਿਕਲਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਦਾਅਵਾ ਕਰ ਰਹੇ ਹਨ ਕਿ ਸੱਤਾ ਸੰਭਾਲਣ ਦੇ 24 ਘੰਟੇ ਦੇ ਅੰਦਰ ਰੂਸ-ਯੂਕਰੇਨ ਜੰਗ ਖਤਮ ਕਰਵਾ ਦੇਣਗੇ। ਕੂਟਨੀਤਕ ਮਾਹਰਾਂ ਮੁਤਾਬਕ ਵਾਸ਼ਿੰਗਟਨ ਅਤੇ ਮਾਸਕੋ ਦੇ ਰਿਸ਼ਤੇ ਇਸ ਵੇਲੇ ਬੇਹੱਦ ਮਾੜੇ ਦੌਰ ਵਿਚੋਂ ਲੰਘ ਰਹੇ ਹਨ ਅਤੇ ਦੋਹਾਂ ਮੁਲਕਾਂ ਦਰਮਿਆਨ ਭਰੋਸਾ ਨਾਂ ਦੀ ਕੋਈ ਚੀਜ ਨਹੀਂ ਰਹਿ ਗਈ। ਸਿਰਫ ਐਨਾ ਹੀ ਨਹੀਂ, ਗੱਲਬਾਤ ਦੇ ਸਾਰੇ ਰਾਹ ਵੀ ਬੰਦ ਹੋ ਚੁੱਕੇ ਹਨ। ਅਮਰੀਕਾ ਵਾਲਿਆਂ ਨੂੰ ਯੂਰਪੀ ਲੋਕਾਂ ਅਤੇ ਯੂਕਰੇਨ ਵਾਸੀਆਂ ਦੀ ਬਹੁਤੀ ਪ੍ਰਵਾਹ ਨਹੀਂ ਜਾਪਦੀ ਅਤੇ ਸਿੱਧੀ ਜੰਗ ਪੂਰੀ ਦੁਨੀਆਂ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕਰੇਗੀ।

Next Story
ਤਾਜ਼ਾ ਖਬਰਾਂ
Share it