Begin typing your search above and press return to search.

ਰੁਪਿੰਦਰ ਕੌਰ ਨੂੰ ਪੰਜਾਬ ਪੁਲਿਸ ਨੇ ਐਲਾਨਿਆ ਸੀ ਭਗੌੜਾ

ਅਮਰੀਕਾ ਦੀ ਨਾਗਰਿਕ ਰੁਪਿੰਦਰ ਕੌਰ ਪੰਧੇਰ ਉਰਫ਼ ਰੂਪੀ ਦੇ ਕਤਲ ਦਾ ਮਾਮਲਾ ਹੋਰ ਉਲਝ ਗਿਆ ਜਦੋਂ ਪੰਜਾਬ ਪੁਲਿਸ ਵੱਲੋਂ ਉਸ ਨੂੰ ਭਗੌੜਾ ਕਰਾਰ ਦਿਤੇ ਜਾਣ ਦੀ ਗੱਲ ਸਾਹਮਣੇ ਆਈ

ਰੁਪਿੰਦਰ ਕੌਰ ਨੂੰ ਪੰਜਾਬ ਪੁਲਿਸ ਨੇ ਐਲਾਨਿਆ ਸੀ ਭਗੌੜਾ
X

Upjit SinghBy : Upjit Singh

  |  22 Sept 2025 6:04 PM IST

  • whatsapp
  • Telegram

ਲੁਧਿਆਣਾ : ਅਮਰੀਕਾ ਦੀ ਨਾਗਰਿਕ ਰੁਪਿੰਦਰ ਕੌਰ ਪੰਧੇਰ ਉਰਫ਼ ਰੂਪੀ ਦੇ ਕਤਲ ਦਾ ਮਾਮਲਾ ਹੋਰ ਉਲਝ ਗਿਆ ਜਦੋਂ ਪੰਜਾਬ ਪੁਲਿਸ ਵੱਲੋਂ ਉਸ ਨੂੰ ਭਗੌੜਾ ਕਰਾਰ ਦਿਤੇ ਜਾਣ ਦੀ ਗੱਲ ਸਾਹਮਣੇ ਆਈ। ਜੀ ਹਾਂ, ਰੁਪਿੰਦਰ ਕੌਰ ਪੰਧੇਰ ਵਿਰੁੱਧ ਐਨ.ਆਰ.ਆਈ. ਪੁਲਿਸ ਥਾਣੇ ਵਿਚ ਇਕ ਮਾਮਲਾ ਦਰਜ ਸੀ ਅਤੇ ਉਸ ਵੱਲੋਂ ਚੇਨਈ ਹਵਾਈ ਅੱਡੇ ਰਾਹੀਂ ਭਾਰਤ ਦਾਖਲ ਹੋਣ ਅਤੇ ਨੇਪਾਲ ਦੇ ਰਸਤੇ ਅਮਰੀਕਾ ਵਾਪਸ ਜਾਣ ਦੇ ਖਦਸ਼ੇ ਨੂੰ ਵੇਖਦਿਆਂ ਪੁਲਿਸ ਨੇ ਇਕ ਲੁਕ ਆਊਟ ਨੋਟਿਸ ਜਾਰੀ ਕੀਤਾ ਸੀ। ਰੁਪਿੰਦਰ ਕੌਰ ਨੇ ਆਪਣੀ ਭੈਣ ਕਮਲਜੀਤ ਕੌਰ ਖਹਿਰਾ ਅਤੇ ਹੋਰਨਾਂ ਰਿਸ਼ਤੇਦਾਰਾਂ ਦੀ ਚਿਤਾਵਨੀਆਂ ਵੱਲ ਧਿਆਨ ਨਾ ਦਿਤਾ ਜੋ ਉਸ ਨੂੰ ਪੰਜਾਬ ਨਾ ਆਉਣ ਵਾਸਤੇ ਆਖ ਰਹੇ ਸਨ।

ਚਰਨਜੀਤ ਸਿੰਘ ਗਰੇਵਾਲ ਪਹਿਲੀ ਵਾਰ ਆਇਆ ਸਾਹਮਣੇ

ਦੂਜੇ ਪਾਸੇ ਕਮਲਜੀਤ ਕੌਰ ਖਹਿਰਾ ਨੇ ਦੋਸ਼ ਲਾਇਆ ਹੈ ਕਿ ਪੁਲਿਸ ਉਨ੍ਹਾਂ ਦੀ ਭੈਣ ਦੇ ਗਹਿਣੇ, ਦਸਤਾਵੇਜ਼ ਅਤੇ ਹੋਰ ਮਹਿੰਗੀਆਂ ਚੀਜ਼ਾਂ ਬਰਾਮਦ ਕਰਨ ਵਿਚ ਅਸਫ਼ਲ ਰਹੀ ਹੈ। ਹੁਣ ਕਮਲਜੀਤ ਕੌਰ ਖਹਿਰਾ ਪੰਜਾਬ ਪੁੱਜ ਰਹੇ ਹਨ ਅਤੇ ਇਨਸਾਫ਼ ਮਿਲਣ ਤੱਕ ਇਥੇ ਹੀ ਰਹਿਣਗੇ। ਇਹ ਵੀ ਪਤਾ ਲੱਗਾ ਹੈ ਕਿ ਕੁਝ ਸਾਲ ਪਹਿਲਾਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਨਾਲ ਸਬੰਧਤ ਕੰਮਕਾਜ ਲਈ ਰੁਪਿੰਦਰ ਕੌਰ ਪੰਧੇਰ ਪੰਜਾਬ ਆਈ ਸੀ ਪਰ ਸ਼ੱਕੀਆਂ ਨੇ ਉਸ ਉਲਝਾ ਲਿਆ। ਕਮਲਜੀਤ ਕੌਰ ਖਹਿਰਾ ਮੁਤਾਬਕ ਉਹ ਪੰਜ ਭੈਣ-ਭਰਾ ਹਨ। ਰੁਪਿੰਦਰ ਕੌਰ ਦਾ ਕਤਲ ਕਰ ਦਿਤਾ ਗਿਆ ਜਦਕਿ ਉਨ੍ਹਾਂ ਦੇ ਇਕ ਭਰਾ ਦੀ ਮੌਤ 2008 ਵਿਚ ਹੋ ਗਈ। ਇਕ ਭਰਾ ਅਤੇ ਭੈਣ ਬਿਰਧ ਹੋਣ ਕਾਰਨ ਮੰਜੇ ਤੋਂ ਉਠਣ ਦੇ ਸਮਰੱਥ ਨਹੀਂ। ਉਧਰ ਕਤਲਕਾਂਡ ਦੇ ਮੁੱਖ ਮੁਲਜ਼ਮ ਚਰਨਜੀਤ ਸਿੰਘ ਗਰੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਬੇਕਸੂਰ ਹੋਣ ਦਾ ਦਾਅਵਾ ਕੀਤਾ ਹੈ। ਫੇਸਬੁੱਕ ਰਾਹੀਂ ਸਾਂਝੀ ਇਕ ਪੋਸਟ ਵਿਚ ਚਰਨਜੀਤ ਸਿੰਘ ਨੇ ਕਿਹਾ, ‘‘ਮੈਂ ਰੁਪਿੰਦਰ ਕੌਰ ਪੰਧੇਰ ਦਾ ਕਤਲ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਵਾਸਤੇ ਰਕਮ ਦਿਤੇ। ਮੈਂ ਜਲਦ ਹੀ ਅਸਲੀਅਤ ਸਾਹਮਣੇ ਲਿਆਵਾਂਗਾ। ਮੇਰੀ ਮਦਦ ਕਰਨ ਵਾਲੇ ਪਰਵਾਰਕ ਮੈਂਬਰਾਂ, ਦੋਸਤਾਂ ਅਤੇ ਪਿੰਡ ਵਾਸੀਆਂ ਦਾ ਦਿਲੋਂ ਸ਼ੁਕਰੀਆ।’’

ਅਮਰੀਕਾ ਤੋਂ ਪੰਜਾਬ ਆ ਰਹੀ ਰੁਪਿੰਦਰ ਕੌਰ ਦੀ ਭੈਣ

ਦੱਸ ਦੇਈਏ ਕਿ ਕਤਲਕਾਂਡ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਅਤੇ ਕਿਲਾਰਾਏਪੁਰ ਦੇ ਵਸਨੀਕ ਅਤੇ ਪੁਲਿਸ ਦੀ ਕਹਾਣੀ ਉਤੇ ਯਕੀਨ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਐਨ ਵਿਚਕਾਰ ਸਥਿਤ ਘਰ ਵਿਚ ਇਕ ਔਰਤ ਦਾ ਕਤਲ ਕਰ ਕੇ ਉਸ ਦੀ ਲਾਸ਼ ਸਾੜਨਾ ਸੌਖਾ ਕੰਮ ਨਹੀਂ। ਘਰ ਵਿਚੋਂ ਉਠਣ ਵਾਲੇ ਧੂੰਏਂ ਰਾਹੀਂ ਆਂਢ-ਗੁਆਂਢ ਦੇ ਲੋਕਾਂ ਨੂੰ ਤੁਰਤ ਪਤਾ ਲੱਗ ਜਾਂਦਾ ਪਰ ਇਥੇ ਕਿਸੇ ਨੂੰ ਕੰਨੋ ਕੰਨ ਖ਼ਬਰ ਨਾ ਹੋਈ। ਪੰਜਾਬ ਪੁਲਿਸ ਵੱਲੋਂ ਐਨ.ਆਰ.ਆਈ. ਚਰਨਜੀਤ ਸਿੰਘ ਗਰੇਵਾਲ ਵਿਰੁੱਧ ਲੁਕ ਆਊਟ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਭਗੌੜਾ ਐਲਾਨਣ ਦੀ ਕਾਨੂੰਨੀ ਪ੍ਰਕਿਰਿਆ ਵੀ ਆਰੰਭ ਦਿਤੀ ਜਾਵੇਗੀ ਪਰ ਚਰਨਜੀਤ ਸਿੰਘ ਬੇਕਸੂਰ ਹੋਣ ਦੇ ਦਾਅਵੇ ਕਰ ਰਿਹਾ ਹੈ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਭਗੌੜਾ ਕਰਾਰ ਦਿਤੇ ਜਾਣ ਦੇ ਬਾਵਜੂਦ ਰੁਪਿੰਦਰ ਕੌਰ ਪੰਜਾਬ ਕਿਵੇਂ ਦਾਖਲ ਹੋਈ ਅਤੇ ਪੁਲਿਸ ਨੂੰ ਇਸ ਦੀ ਭਿਣਕ ਕਿਉਂ ਨਾ ਲੱਗੀ।

Next Story
ਤਾਜ਼ਾ ਖਬਰਾਂ
Share it