ਅਮਰੀਕਾ 'ਚ ਇਕੱਠੇ 40,000 ਲੋਕਾਂ ਦਾ ਅਸਤੀਫਾ
ਟਰੰਪ ਨੇ ਫੈਡਰਲ ਸਰਕਾਰ ਵਿੱਚ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਤਹਿਤ ਹਜ਼ਾਰਾਂ ਅਮਰੀਕੀ ਸਰਕਾਰੀ ਕਰਮਚਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ 30 ਸਤੰਬਰ ਤੱਕ ਨਿਰੰਤਰ ਤਨਖਾਹ ਦੇ ਬਦਲੇ ਅਸਤੀਫਾ ਦੇਣ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ। ਟਰੰਪ ਦੀ ਬਾਇ-ਆਊਟ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹੋਏ, ਲਗਭਗ 40 ਹਜ਼ਾਰ ਕਰਮਚਾਰੀਆਂ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।

ਵਾਸ਼ਿੰਗਟਨ, ਕਵਿਤਾ : ਟਰੰਪ ਨੇ ਫੈਡਰਲ ਸਰਕਾਰ ਵਿੱਚ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਤਹਿਤ ਹਜ਼ਾਰਾਂ ਅਮਰੀਕੀ ਸਰਕਾਰੀ ਕਰਮਚਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ 30 ਸਤੰਬਰ ਤੱਕ ਨਿਰੰਤਰ ਤਨਖਾਹ ਦੇ ਬਦਲੇ ਅਸਤੀਫਾ ਦੇਣ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ। ਟਰੰਪ ਦੀ ਬਾਇ-ਆਊਟ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹੋਏ, ਲਗਭਗ 40 ਹਜ਼ਾਰ ਕਰਮਚਾਰੀਆਂ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।
ਦਰਅਸਲ, ਟਰੰਪ ਪ੍ਰਸ਼ਾਸਨ ਨੇ ਫੈਡਰਲ ਕਰਮਚਾਰੀਆਂ ਨੂੰ ਬਾਇ-ਆਊਟ ਦੀ ਪੇਸ਼ਕਸ਼ ਕੀਤੀ ਸੀ, ਯਾਨੀ ਕਿ, ਆਪਣੀਆਂ ਨੌਕਰੀਆਂ ਆਪਣੇ ਆਪ ਛੱਡਣ ਦਾ ਵਿਕਲਪ। ਇਸ ਲਈ 6 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ। ਨੌਕਰੀ ਤੋਂ ਅਸਤੀਫ਼ਾ ਦੇਣ ਦੇ ਬਦਲੇ, ਫੈਡਰਲ ਕਰਮਚਾਰੀਆਂ ਨੂੰ ਅੱਠ ਮਹੀਨਿਆਂ ਦੀ ਤਨਖਾਹ ਅਤੇ ਇੱਕ ਨਿਸ਼ਚਿਤ ਭੱਤਾ ਦਿੱਤਾ ਜਾਵੇਗਾ। ਹਾਲਾਂਕਿ, ਅਸਤੀਫਾ ਦੇਣ ਵਾਲੇ ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਨਿਰਧਾਰਤ ਟੀਚੇ ਤੋਂ ਘੱਟ ਹੈ।
ਵ੍ਹਾਈਟ ਹਾਊਸ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ 200,000 ਲੋਕਾਂ ਦੇ ਸਵੀਕਾਰ ਕਰਨ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰੀ ਅੰਕੜਿਆਂ ਅਨੁਸਾਰ, ਅਮਰੀਕਾ ਵਿੱਚ ਫੈਡਰਲ ਕਰਮਚਾਰੀਆਂ ਦੀ ਗਿਣਤੀ 30 ਲੱਖ ਤੋਂ ਵੱਧ ਹੈ। ਇਸਨੂੰ ਅਮਰੀਕਾ ਦਾ 15ਵਾਂ ਸਭ ਤੋਂ ਵੱਡਾ ਵਰਕਫੋਰਸ ਦੱਸਿਆ ਜਾ ਰਿਹਾ ਹੈ। ਇਨ੍ਹਆਂ ਹੀ ਨਹੀਂ ਇਸ ਦੇ ਨਾਲ ਹੀ ਪਰਸੋਨਲ ਵਿਭਾਗ ਵੱਲੋਂ ਭੇਜੀ ਗਈ ਇੱਕ ਈਮੇਲ ਵਿੱਚ, ਘਰ ਤੋਂ ਕੰਮ ਯਾਨੀ ਵਰਕ ਫਰੋਮ ਹੋਮ ਕਰਨ ਵਾਲੇ ਕਰਮਚਾਰੀਆਂ ਨੂੰ ਦਫਤਰ ਵਾਪਸ ਆਉਣ ਲਈ ਕਿਹਾ ਗਿਆ ਸੀ।ਇਨ੍ਹਾਂ ਕਰਮਚਾਰੀਆਂ ਨੂੰ ਹਫ਼ਤੇ ਵਿੱਚ 5 ਦਿਨ ਦਫ਼ਤਰ ਤੋਂ ਕੰਮ ਕਰਨਾ ਪਵੇਗਾ।
ਤੁਹਾਨੂੰ ਇਹ ਵੀ ਦੱਸ ਦਈਏ ਕਿ ਟਰੰਪ ਦੇ ਇਸ ਫੈਸਲੇ ਦਾ ਵਿਰੋਧ ਵੀ ਹੋ ਰਿਹਾ ਹੈ। ਅਮੈਰੀਕਨ ਫੈਡਰੇਸ਼ਨ ਆਫ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਐਵਰੇਟ ਕੇਲੀ ਨੇ ਇਸ ਫੈਸਲੇ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਸੰਘੀ ਕਰਮਚਾਰੀ ਟਰੰਪ ਦੇ ਏਜੰਡੇ ਵਿੱਚ ਫਿੱਟ ਨਹੀਂ ਬੈਠਦੇ। ਉਨ੍ਹਾਂ 'ਤੇ ਨੌਕਰੀ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ।