Begin typing your search above and press return to search.

34 ਕਰੋੜ ’ਚ ਨਿਲਾਮ ਹੋਵੇਗਾ ਮੰਗਲ ਗ੍ਰਹਿ ਦਾ ਦੁਰਲੱਭ ਪੱਥਰ!

ਨਿਊਯਾਰਕ ਦੇ ਨਿਲਾਮੀ ਘਰ ਵਿਚ ਇਕ ਕੀਮਤੀ ਚੱਟਾਨ ਦੀ ਨਿਲਾਮੀ ਹੋਣ ਜਾ ਰਹੀ ਐ ਜੋ ਮੰਗਲ ਗ੍ਰਹਿ ਤੋਂ ਡਿੱਗੀ ਸੀ। ਇਹ ਧਰਤੀ ’ਤੇ ਡਿੱਗੀ ਮੰਗਲ ਗ੍ਰਹਿ ਦੀ ਸਭ ਤੋਂ ਵੱਡੀ ਚੱਟਾਨ ਐ, ਜਿਸ ਦਾ ਵਜ਼ਨ 24 ਕਿਲੋਗ੍ਰਾਮ ਐ।

34 ਕਰੋੜ ’ਚ ਨਿਲਾਮ ਹੋਵੇਗਾ ਮੰਗਲ ਗ੍ਰਹਿ ਦਾ ਦੁਰਲੱਭ ਪੱਥਰ!
X

Makhan shahBy : Makhan shah

  |  7 July 2025 4:03 PM IST

  • whatsapp
  • Telegram

ਨਿਊਯਾਰਕ : ਨਿਊਯਾਰਕ ਦੇ ਸੋਥਬੀ ਨਿਲਾਮੀ ਘਰ ਵਿਚ ਇਕ ਕੀਮਤੀ ਚੱਟਾਨ ਦੀ ਨਿਲਾਮੀ ਹੋਣ ਜਾ ਰਹੀ ਐ ਜੋ ਮੰਗਲ ਗ੍ਰਹਿ ਤੋਂ ਡਿੱਗੀ ਸੀ। ਇਹ ਧਰਤੀ ’ਤੇ ਡਿੱਗੀ ਮੰਗਲ ਗ੍ਰਹਿ ਦੀ ਸਭ ਤੋਂ ਵੱਡੀ ਚੱਟਾਨ ਐ, ਜਿਸ ਦਾ ਵਜ਼ਨ 24 ਕਿਲੋਗ੍ਰਾਮ ਐ। ਇਹ ਚੱਟਾਨ ਉਨ੍ਹਾਂ ਲਈ ਬੇਹੱਦ ਅਹਿਮ ਐ ਜੋ ਮੰਗਲ ਗ੍ਰਹਿ ਦੇ ਵਿਸ਼ੇ ਵਿਚ ਖੋਜ ਕਰਨਾ ਚਾਹੁੰਦੇ ਨੇ ਜਾਂ ਪੁਲਾੜ ਨਾਲ ਜੁੜੀਆਂ ਚੀਜ਼ਾਂ ਵਿਚ ਦਿਲਚਸਪੀ ਰੱਖਦੇ ਨੇ। ਇਕ ਰਿਪੋਰਟ ਮੁਤਾਬਕ ਇਸ ਪੱਥਰ ਦੀ ਕੀਮਤ 34 ਕਰੋੜ ਰੁਪਏ ਦੱਸੀ ਜਾ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕਿੱਥੇ ਡਿੱਗੀ ਸੀ ਇਹ ਚੱਟਾਨ ਅਤੇ ਕਿਉਂ ਮੰਨੀ ਜਾ ਰਹੀ ਇੰਨੀ ਖ਼ਾਸ?


ਧਰਤੀ ’ਤੇ ਮੰਗਲ ਗ੍ਰਹਿ ਤੋਂ ਡਿੱਗੀ ਇਕ ਚੱਟਾਨ ਨੂੰ ਨਿਲਾਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਐ। ਇਸ ਚੱਟਾਨ ਦਾ ਨਾਮ ਐਨਡਬਲਯੂੲੈ 16788 ਐ ਜੋ ਧਰਤੀ ’ਤੇ ਡਿੱਗੀ ਮੰਗਲ ਦੀ ਸਭ ਤੋਂ ਵੱਡੀ ਚੱਟਾਨ ਐ। ਇਸ ਮਹੀਨੇ ਦੇ ਆਖ਼ਰ ਤੱਕ ਇਸ ਦੁਰਲੱਭ ਪੱਥਰ ਦੀ ਨਿਲਾਮੀ ਕੀਤੀ ਜਾਵੇਗੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗਾ ਕਿ ਇਸ ਚੱਟਾਨ ਦਾ ਵਜ਼ਨ 24 ਕਿਲੋਗ੍ਰਾਮ ਐ ਅਤੇ ਇਸ ਨੂੰ ਨਵੰਬਰ 2023 ਵਿਚ ਨਾਈਜਰ ਦੇ ਦੂਰ ਦੁਰਾਡੇ ਅਗਾਡੇਜ਼ ਖੇਤਰ ਵਿਚ ਇਕ ਵਿਗਿਆਨੀ ਵੱਲੋਂ ਖੋਜਿਆ ਗਿਆ ਸੀ। ਇਹ ਮੰਗਲ ਗ੍ਰਹਿ ਤੋਂ ਡਿੱਗੇ ਜ਼ਿਆਦਾਤਰ ਉਲਕਾਪਿੰਡਾਂ ਦੀ ਤੁਲਨਾ ਵਿਚ ਸਭ ਤੋਂ ਵੱਡੀ ਐ ਜੋ ਆਮ ਤੌਰ ’ਤੇ ਛੋਟੇ ਟੁਕੜਿਆਂ ਵਿਚ ਹੁੰਦੇ ਨੇ। ਇਸ ਚੱਟਾਨ ਦੇ ਅੰਦਰੂਨੀ ਵਿਸਲੇਸ਼ਣ ਤੋਂ ਪਤਾ ਚੱਲਿਆ ਏ ਕਿ ਇਹ ਸ਼ੁਦਰ ਗ੍ਰਹਿ ਦੇ ਪ੍ਰਭਾਵ ਨਾਲ ਮੰਗਲ ਦੀ ਸਤ੍ਹਾ ਤੋਂ ਉਡ ਗਈ ਸੀ ਜੋ ਬਾਅਦ ਵਿਚ ਧਰਤੀ ’ਤੇ ਆ ਡਿੱਗੀ।


ਮੰਗਲ ਗ੍ਰਹਿ ਤੋਂ ਡਿੱਗੇ ਇਸ ਦੁਰਲੱਭ ਪੱਥਰ ਦੀ ਨਿਲਾਮੀ 16 ਜੁਲਾਈ ਨੂੰ ਸੋਥਬੀ ਦੇ ਨਿਊਯਾਰਕ ਸਥਿਤ ਦਫ਼ਤਰ ਵਿਚ ਹੋਵੇਗੀ। ਇਹ ਕੁਦਰਤੀ ਇਤਿਹਾਸ ਵਿਕਰੀ ਦਾ ਹਿੱਸਾ ਹੋਵੇਗਾ ਅਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਦੁਰਲੱਭ ਉਲਕਾ ਪਿੰਡ ਦੱਸਿਆ ਜਾ ਰਿਹਾ ਏ। ਇਸ ਚੱਟਾਨ ਦੀ ਅੰਦਾਜ਼ਨ ਕੀਮਤ 17 ਕਰੋੜ ਤੋਂ 34 ਕਰੋੜ ਰੁਪਏ ਦੇ ਵਿਚਕਾਰ ਤੈਅ ਕੀਤੀ ਗਈ ਐ। ਸੋਥਬੀ ਨੇ ਇਸ ਪੱਥਰ ਨੂੰ ਇਕ ਸਮਾਰਕੀ ਨਮੂਨਾ ਦੱਸਿਆ ਜੋ ਧਰਤੀ ’ਤੇ ਹੁਣ ਤੱਕ ਪਾਏ ਗਏ ਮੰਗਲ ਗ੍ਰਹਿ ਦੇ ਹੋਰ ਟੁਕਣਿਆਂ ਤੋਂ ਲਗਭਗ 70 ਫ਼ੀਸਦੀ ਵੱਡਾ ਹੈ।


ਇਕ ਜਾਣਕਾਰੀ ਅਨੁਸਾਰ ਹੁਣ ਤੱਕ ਧਰਤੀ ’ਤੇ ਮੰਗਲ ਗ੍ਰਹਿ ਦੇ ਸਿਰਫ਼ 400 ਉਲਕਾਪਿੰਡ ਖੋਜੇ ਗਏ ਨੇ, ਇਹੀ ਕਾਰਨ ਐ ਕਿ ਇਸ ਦੀ ਨਿਲਾਮੀ ਕਾਫ਼ੀ ਅਹਿਮ ਮੰਨੀ ਜਾ ਰਹੀ ਐ। ਸੋਥਬੀ ਦੇ ਵਿਗਿਆਨ ਅਤੇ ਕੁਦਰਤੀ ਇਤਿਹਾਸ ਦੇ ਉਪ ਪ੍ਰਧਾਨ ਕੈਸੰਡਾ ਹੈਟਨ ਨੇ ਇਸ ਨੂੰ ਅਸਧਾਰਨ ਮਹੱਤਵ ਦੀ ਖੋਜ ਦੱਸਿਆ। ਇਹ ਚੱਟਾਨ ਲਾਲ ਰੰਗ ਦੀ ਐ ਅਤੇ ਇਸ ਦੀ ਸਤ੍ਹਾ ’ਤੇ ਕੱਚ ਵਰਗੀਆਂ ਪਰਤਾਂ ਦਿਖਾਈ ਦਿੰਦੀਆਂ ਨੇ। ਸੋਥਬੀ ਨੇ ਆਖਿਆ ਕਿ ਮੰਗਲ ਗ੍ਰਹਿ ਦੇ ਟੁਕੜੇ ਯਕੀਨਨ ਤੌਰ ’ਤੇ ਬੇਹੱਦ ਦੁਰਲੱਭ ਨੇ। 77 ਹਜ਼ਾਰ ਉਲਕਾ ਪਿੰਡਾਂ ਵਿਚੋਂ ਸਿਰਫ਼ 400 ਹੀ ਮੰਗਲ ਗ੍ਰਹਿ ਤੋਂ ਡਿੱਗੇ ਹੋਏ ਪੱਥਰ ਧਰਤੀ ’ਤੇ ਮੌਜੂਦ ਨੇ।


ਇਕ ਪਾਸੇ ਜਿੱਥੇ ਕੁੱਝ ਲੋਕ ਇਸ ਉਲਕਾਪਿੰਡ ਦੀ ਨਿਲਾਮੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਕਰ ਰਹੇ ਨੇ, ਉਥੇ ਹੀ ਕੁੱਝ ਮਾਹਿਰਾਂ ਨੇ ਇਸ ਦੁਰਲੱਭ ਚੱਟਾਨ ਦੀ ਨਿਲਾਮੀ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਐ। ਸਕਾਟਲੈਂਡਡ ਦੇ ਐਡਿਨਬਰਗ ਯੂਨੀਵਰਸਿਟੀ ਵਿਚ ਜੀਵ ਵਿਗਿਆਨ ਅਤੇ ਵਿਕਾਸ ਦੇ ਪ੍ਰੋਫੈਸਰ ਸਟੀਵ ਬੁਸੇਟ ਦਾ ਕਹਿਣਾ ਏ ਕਿ ਇਹ ਸ਼ਰਮ ਦੀ ਗੱਲ ਹੋਵੇਗੀ, ਜੇਕਰ ਉਲਕਾਪਿੰਡ ਜਨਤਕ ਅਧਿਐਨ ਅਤੇ ਮਨੋਰੰਜਨ ਲਈ ਅਜ਼ਾਇਬਘਰ ਵਿਚ ਪ੍ਰਦਰਸ਼ਤ ਹੋਣ ਦੀ ਬਜਾਏ ਕਿਸੇ ਅਮੀਰ ਵਰਗ ਦੀ ਤਿਜ਼ੋਰੀ ਵਿਚ ਸਮਾ ਜਾਵੇ।


ਸੋ ਮੰਗਲ ਗ੍ਰਹਿ ਤੋਂ ਡਿੱਗੇ ਇਸ ਦੁਰਲੱਭ ਪੱਥਰ ਦੀ ਨਿਲਾਮੀ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it