Begin typing your search above and press return to search.

ਯੂ.ਕੇ. ’ਚ 2 ਬਜ਼ੁਰਗ ਸਿੱਖਾਂ ’ਤੇ ਨਸਲੀ ਹਮਲਾ

ਅਮਰੀਕਾ ਵਿਚ ਬਜ਼ੁਰਗ ਸਿੱਖ ਉਤੇ ਜਾਨਲੇਵਾ ਹਮਲੇ ਮਗਰੋਂ ਇੰਗਲੈਂਡ ਵਿਚ 2 ਬਿਰਧ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਚੋਂ ਤਿੰਨ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ

ਯੂ.ਕੇ. ’ਚ 2 ਬਜ਼ੁਰਗ ਸਿੱਖਾਂ ’ਤੇ ਨਸਲੀ ਹਮਲਾ
X

Upjit SinghBy : Upjit Singh

  |  18 Aug 2025 6:19 PM IST

  • whatsapp
  • Telegram

ਲੰਡਨ : ਅਮਰੀਕਾ ਵਿਚ ਬਜ਼ੁਰਗ ਸਿੱਖ ਉਤੇ ਜਾਨਲੇਵਾ ਹਮਲੇ ਮਗਰੋਂ ਇੰਗਲੈਂਡ ਵਿਚ 2 ਬਿਰਧ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਚੋਂ ਤਿੰਨ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਦੱਸਿਆ ਕਿ ਵਾਰਦਾਤ ਵੂਲਵਰਹੈਂਪਟਨ ਸਟੇਸ਼ਨ ਦੇ ਬਾਹਰ ਵਾਪਰੀ ਅਤੇ ਡੂੰਘਾਈ ਨਾਲ ਪੜਤਾਲ ਕਰਦਿਆਂ ਤਿੰਨ ਜਣਿਆਂ ਵਿਰੁੱਧ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੱਸ ਦੇਈਏ ਕਿ ਵੂਲਵਰਹੈਂਪਟਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਚਾਰ ਹਮਲਾਵਰ 2 ਪੰਜਾਬੀਆਂ ’ਤੇ ਉਤੇ ਵਾਰ ਕਰਦੇ ਦੇਖੇ ਜਾ ਸਕਦੇ ਹਨ। ਬਗੈਰ ਕਿਸੇ ਭੜਕਾਹਟ ਤੋਂ ਕੀਤੇ ਗਏ ਹਮਲੇ ਦੌਰਾਨ ਦਸਤਾਰਧਾਰੀ ਸਿੱਖ ਦੀ ਪੱਗ ਲਹਿ ਕੇ ਧਰਤੀ ’ਤੇ ਡਿੱਗ ਜਾਂਦੀ ਹੈ ਅਤੇ ਕਾਲੇ ਕੱਪੜਿਆਂ ਵਾਲਾ ਹਮਲਾਵਰ ਵਾਰ ਵਾਰ ਦੋਹਾਂ ਨੂੰ ਨਿਸ਼ਾਨਾ ਬਣਾਉਂਦਾ ਹੈ।

ਵੂਲਵਰਹੈਂਪਟਨ ਪੁਲਿਸ ਵੱਲੋਂ 3 ਸ਼ੱਕੀ ਕਾਬੂ

ਇਸੇ ਦੌਰਾਨ ਕੁਝ ਲੋਕ ਬਜ਼ੁਰਗਾਂ ਨੂੰ ਬਚਾਉਣ ਵਾਸਤੇ ਅੱਗੇ ਆਉਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਬਜ਼ੁਰਗਾਂ ਨੂੰ ਡਾਕਟਰੀ ਮੁਆਇਨੇ ਵਾਸਤੇ ਹਸਪਤਾਲ ਲਿਜਾਇਆ ਗਿਆ ਅਤੇ ਕੋਈ ਡੂੰਘੀ ਸੱਟ ਨਾ ਹੋਣ ਦੇ ਮੱਦੇਨਜ਼ਰ ਪੰਜਾਬੀ ਬਜ਼ੁਰਗਾਂ ਨੂੰ ਛੁੱਟੀ ਦੇ ਦਿਤੀ ਗਈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਕਿਹਾ ਕਿ ਰੇਲਵੇ ਨੈਟਵਰਕ ਅਤੇ ਇਸ ਦੇ ਆਲੇ-ਦੁਆਲੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਕੋਈ ਜਾਣਕਾਰੀ ਹੈ ਤਾਂ ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਉਧਰ ਨੌਰਥ ਅਮੈਰਿਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਯੂ.ਕੇ. ਵਿਚ ਦੋ ਪੰਜਾਬੀਆਂ ਉਤੇ ਹਮਲੇ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ ਕਿਹਾ ਕਿ ਕਿਸੇ ਵੀ ਸਭਿਅਕ ਸਮਾਜ ਵਿਚ ਅਜਿਹੇ ਨਸਲੀ ਹਮਲਿਆਂ ਵਾਸਤੇ ਕੋਈ ਥਾਂ ਨਹੀਂ। ਸਤਨਾਮ ਸਿੰਘ ਚਹਿਲ ਵੱਲੋਂ ਯੂ.ਕੇ. ਦੇ ਗ੍ਰਹਿ ਵਿਭਾਗ ਨੂੰ ਅਪੀਲ ਕੀਤੀ ਗਈ ਹੈ ਕਿ ਪੂਰੇ ਮੁਲਕ ਵਿਚ ਫੈਲ ਰਹੇ ਨਸਲਵਾਦ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਉਠਾਏ ਜਾਣ।

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਹੋ ਰਹੀ ਵਾਇਰਲ

ਉਨ੍ਹਾਂ ਅੱਗੇ ਕਿਹਾ ਕਿ ਕਈ ਦਹਾਕੇ ਪਹਿਲਾਂ ਯੂ.ਕੇ. ਦੀ ਧਰਤੀ ’ਤੇ ਪੁੱਜੇ ਸਿੱਖਾਂ ਨੇ ਮੁਲਕ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਅਤੇ ਸਮੁੱਚੀ ਜ਼ਿੰਦਗੀ ਸਮਰਪਿਤ ਕਰ ਦਿਤੀ। ਸਿਰਫ਼ ਐਨਾ ਹੀ ਨਹੀਂ, ਮੁਲਕ ਨੂੰ ਸਮਾਜਿਕ ਅਤੇ ਸਭਿਆਚਾਰਕ ਤੌਰ ’ਤੇ ਮਜ਼ਬੂਤ ਬਣਾਉਣ ਵਿਚ ਵੀ ਕੋਈ ਕਸਰ ਬਾਕੀ ਨਾ ਛੱਡੀ। ਕਿਸੇ ਧਰਮ ਜਾਂ ਨਸਲ ਵਿਸ਼ੇਸ਼ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕੈਲੇਫੋਰਨੀਆ ਵਿਚ ਹਰਪਾਲ ਸਿੰਘ ਨਾਂ ਦੇ ਬਜ਼ੁਰਗ ਸਿੱਖ ਨੂੰ ਉਤੇ ਹਮਲਾ ਹੋਇਆ ਜਦਕਿ ਆਇਰਲੈਂਡ ਵਿਚ ਭਾਰਤੀ ਲੋਕਾਂ ਉਤੇ ਨਸਲੀ ਹਮਲਿਆਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it