ਇਟਲੀ ਵਿਚ ਪੰਜਾਬਣ ਨੇ ਰੁਸ਼ਨਾਇਆ ਭਾਈਚਾਰੇ ਦਾ ਨਾਂ
ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਹਰ ਖੇਤਰ ਵਿਚ ਮੱਲਾਂ ਮਾਰਨ ਦਾ ਰੁਝਾਨ ਜਾਰੀ ਹੈ ਅਤੇ ਇਟਲੀ ਵਿਚ ਇਕ ਪੰਜਾਬਣ ਮੁਟਿਆਰ ਨੇ ਵਿਦਿਆ ਦੇ ਖੇਤਰ ਵਿਚ ਇਤਿਹਾਸਕ ਪ੍ਰਾਪਤੀ ਦਰਜ ਕਰਦਿਆਂ ਸਥਾਨਕ ਵਿਦਿਆਰਥੀਆਂ ਨੂੰ ਵੀ ਪਿੱਛੇ ਛੱਡ ਦਿਤਾ।

By : Upjit Singh
ਰੋਮ (ਗੁਰਸ਼ਰਨ ਸਿੰਘ ਸੋੋਨੀ) : ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਹਰ ਖੇਤਰ ਵਿਚ ਮੱਲਾਂ ਮਾਰਨ ਦਾ ਰੁਝਾਨ ਜਾਰੀ ਹੈ ਅਤੇ ਇਟਲੀ ਵਿਚ ਇਕ ਪੰਜਾਬਣ ਮੁਟਿਆਰ ਨੇ ਵਿਦਿਆ ਦੇ ਖੇਤਰ ਵਿਚ ਇਤਿਹਾਸਕ ਪ੍ਰਾਪਤੀ ਦਰਜ ਕਰਦਿਆਂ ਸਥਾਨਕ ਵਿਦਿਆਰਥੀਆਂ ਨੂੰ ਵੀ ਪਿੱਛੇ ਛੱਡ ਦਿਤਾ। ਜੀ ਹਾਂ, ਤੋਰੀਨੋ ਜ਼ਿਲ੍ਹੇ ਦੇ ਪਿੰਡ ਪੰਕਾਲਏਰੀ ਵਿਚ ਵਸਦੇ ਪੰਜਾਬੀ ਪਰਵਾਰ ਦੀ ਹੋਣਹਾਰ ਧੀ ਸਿਮਰਨ ਸਿੰਘ ਗਿੱਲ ਨੇ ਇੰਟਰਨੈਸ਼ਨਲ ਕੰਪਿਊਟਰ ਇੰਜਨੀਅਰਿੰਗ ਵਿਚ 110 ਅੰਕਾਂ ਵਿਚੋਂ 110 ਅੰਕ ਹਾਸਲ ਕਰਦਿਆਂ ਮਾਸਟਰਜ਼ ਡਿਗਰੀ ਹਾਸਲ ਕੀਤੀ ਅਤੇ ਸਭਨਾਂ ਦਾ ਦਿਲ ਜਿੱਤ ਲਿਆ।
ਕੰਪਿਊਟਰ ਇੰਜਨੀਅਰਿੰਗ ਵਿਚ ਹਾਸਲ ਕੀਤੇ 110 ਵਿਚੋਂ 110 ਅੰਕ
ਸਿਮਰਨ ਗਿੱਲ ਦਾ ਪਰਵਾਰ ਰੋਪੜ ਜ਼ਿਲ੍ਹੇ ਦੇ ਪਿੰਡ ਝੱਲੀਆਂ ਕਲਾਂ ਨਾਲ ਸਬੰਧਤ ਹੈ ਅਤੇ ਪਿਤਾ ਜਗਰੂਪ ਸਿੰਘ ਗਿੱਲ ਤੇ ਮਾਮਲਾ ਸਰਬਜੀਤ ਕੌਰ ਆਪਣੀ ਬੇਟੀ ’ਤੇ ਬੇਹੱਦ ਫਖਰ ਮਹਿਸੂਸ ਕਰ ਰਹੇ ਹਨ। ਸਿਮਰਨ ਗਿੱਲ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਪੰਕਾਲਏਰੀ ਤੋਂ ਸ਼ੁਰੂ ਕਰਦਿਆਂ ਅੱਠਵੀਂ ਤੱਕ ਦੀ ਪੜ੍ਹਾਈ ਕਸਬਾ ਕਰਮਾਲਈਓਨਾਂ ਦੇ ਸਕੂਲ ਤੋਂ ਪੂਰੀ ਕੀਤੀ। ਉਪ੍ਰੰਤ ਯੂਨੀਵਰਸਿਟੀ ਪੌਲੀਟੈਕਨੋ ਦੀ ਤੋਰੀਨੋ ਤੋਂ ਇੰਟਰਨੈਸ਼ਨਲ ਕੰਪਿਊਟਰ ਇੰਜਨੀਅਰਿੰਗ ਦੇ ਕੋਰਸ ਵਿਚ ਦਾਖਲਾ ਲੈ ਲਿਆ।


