ਪੰਜਾਬੀ ਨੌਜਵਾਨ ਨੇ ਇਟਲੀ ਵਿੱਚ ਡਾਕਟਰ ਬਣ ਕੇ ਮਾਪਿਆ ਦਾ ਨਾਂਅ ਕੀਤਾ ਰੌਸ਼ਨ
ਰਮਨਜੀਤ ਸਿੰਘ ਨੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਕੇ ਜਿਥੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਹੀ ਭਾਰਤੀ ਭਾਈਚਾਰੇ ਦਾ ਨਾਮ ਵੀ ਚਮਕਾਇਆ ਹੈ।
By : Dr. Pardeep singh
ਇਟਲੀ: ਇਟਲੀ ਦੇ ਪੰਜਾਬੀ ਭਾਰਤੀ ਨੌਜਵਾਨ ਨਿੰਰਤਰ ਕਾਮਯਾਬੀ ਦੇ ਨਵੇਂ ਮੁਕਾਮ ਹਾਸਿਲ ਕਰਦਿਆਂ ਇਟਲੀ ਵਿੱਚ ਭਾਰਤੀ ਭਾਈਚਾਰੇ ਲਈ ਸੁਨਹਿਰੀ ਭੱਵਿਖ ਦੇ ਆਗਾਜ਼ ਦਾ ਨਗਾਰਾ ਵਜਾ ਰਹੇ ਹਨ ਤੇ ਇਸ ਕਾਬਲੇ ਤਾਰੀਫ਼ ਕਾਰਵਾਈ ਵਿੱਚ ਇੱਕ ਨਾਮ ਡਾਕਟਰ ਰਮਨਜੀਤ ਸਿੰਘ ਘੋਤੜਾ ਦਾ ਨਾਮ ਵੀ ਜੁੜ ਗਿਆ ਹੈ ਜਿਸ ਨੇ ਇਟਲੀ ਵਿਚ ਰਹਿ ਮੈਡੀਕਲ ਸਰਜਰੀ ਦੀ ਮਿਲਾਨ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕੀਤੀ ਹੈ।
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਮੈਡੀਕਲ ਖੇਤਰ ਵਿੱਚ ਮਾਰੀ ਮੱਲ ਦਾ ਜ਼ਿਕਰ ਕਰਦਿਆਂ ਜਸਵੰਤ ਸਿੰਘ ਜੱਸੀ ਸੁਲਤਾਨੀਆ ਨੇ ਦੱਸਿਆ ਕਿ ਉਨ੍ਹਾਂ ਦੇ ਹੋਣਹਾਰ ਪੁੱਤਰ ਰਮਨਜੀਤ ਸਿੰਘ ਨੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਕੇ ਜਿਥੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਹੀ ਭਾਰਤੀ ਭਾਈਚਾਰੇ ਦਾ ਨਾਮ ਵੀ ਚਮਕਾਇਆ ਹੈ।
ਡਾਕਟਰ ਰਮਨਜੀਤ ਸਿੰਘ ਘੋਤੜਾ ਹਾਲੇ ਹੋਰ ਮੈਡੀਕਲ ਪੜ੍ਹਾਈ ਕਰਨ ਜਾ ਰਹੇ ਹਨ। ਧਿਆਨਯੋਗ ਹੈ ਕਿ ਜਸਵੰਤ ਸਿੰਘ ਜੱਸੀ ਸੁਲਤਾਨੀਆ ਪਲਾਟ ਵਾਲੇ ਜੋ ਕਿ ਪਿਛਲੇ 35 ਸਾਲ ਤੋਂ ਪਰਿਵਾਰ ਸਮੇਤ ਇਟਲੀ ਦੇ ਬਰੇਸ਼ੀਆ ਸ਼ਹਿਰ ਵਿਚ ਰਹਿ ਰਹੇ ਹਨ, ਉਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ਼ ਵਿਸ਼ੇਸ਼ ਧਿਆਨ ਦਿੱਤਾ,ਜਿਸ ਦੇ ਫਲਸਰੂਪ ਅੱਜ ਉਨ੍ਹਾਂ ਦਾ ਪੁੱਤਰ ਰਮਨਜੀਤ ਸਿੰਘ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਗਿਆ ਹੈ।
ਇਟਲੀ ਆਪਣੀਆਂ ਬਿਹਤਰ ਸਿਹਤ ਸਹੂਲਤਾਂ ਲਈ ਦੁਨੀਆਂ ਭਰ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਇੱਥੋਂ ਦੇ ਕਾਬਿਲ ਡਾਕਟਰਾਂ ਦੀ ਦੁਨੀਆਂ ਭਰ ਵਿੱਚ ਮੰਗ ਹੈ ।ਡਾਕਟਰ ਰਮਨਜੀਤ ਸਿੰਘ ਘੋਤੜਾ ਵੀ ਆਪਣੀ ਕਾਬਲੀਅਤ ਦੇ ਦਮ ਤੇ ਇਟਲੀ ਦੇ ਸਰਜਨ ਡਾਕਟਰਾਂ ਦੀ ਸੂਚੀ ਵਿੱਚ ਸ਼ਾਮਿਲ ਹੋਣ ਵਾਲਾ ਉਹ ਪਹਿਲਾ ਪੰਜਾਬੀ ਭਾਰਤੀ ਹੈ ਤੇ ਇਸ ਖੇਤਰ ਵਿੱਚ ਹੋਰ ਪਰਪੱਖ ਹੋਣ ਲਈ ਉਹ ਮਾਸਟਰ ਡਿਗਰੀ ਕਰਨ ਜਾ ਰਿਹਾ ਹੈ।ਉਸ ਦੀ ਇਸ ਕਾਮਯਾਬੀ ਲਈ ਸਮੁੱਚੇ ਭਾਰਤੀ ਭਾਈਚਾਰੇ ਵਲੋਂ ਪਰਿਵਾਰ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ।