ਅਮਰੀਕਾ ਚੋਣਾਂ ਵਿਚ ਸਿਆਸੀ ਪਾਖੰਡ ਨੇ ਫੜਿਆ ਜ਼ੋਰ, ਜਾਣੋ ਖਬਰ
ਟਰੰਪ ਨੇ ਆਪਣੀ ਗੱਲ ਖਤਮ ਕਰਦਿਆਂ ਹੀ ਕਮਲਾ ਹੈਰਿਸ ਦਾ ਜ਼ਿਕਰ ਛੇੜ ਦਿਤਾ ਅਤੇ ਕਹਿਣ ਲੱਗੇ ਕਿ ਵਿਲੀ ਬ੍ਰਾਊਨ ਨੇ ਉਨ੍ਹਾਂ ਨੂੰ ਕਮਲਾ ਹੈਰਿਸ ਬਾਰੇ ਬਹੁਤ ਮਾੜੀਆਂ ਗੱਲਾਂ ਦੱਸੀਆਂ।
By : lokeshbhardwaj
ਵਾਸ਼ਿੰਗਟਨ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਚੋਣਾਂ ਵਿਚ ਸਿਆਸੀ ਪਾਖੰਡ ਵੀ ਸਿਰ ਚੜ੍ਹ ਬੋਲ ਰਹੇ ਹਨ। ਜੀ ਹਾਂ, ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦਾਅਵਾ ਕਰ ਰਹੇ ਹਨ ਕਿ ਇਕ ਹੈਲੀਕਾਪਟਰ ਹਾਦਸੇ ਵੀ ਉਨ੍ਹਾਂ ਦੀ ਜਾਨ ਚਲੀ ਜਾਂਦੀ ਜੇ ਐਮਰਜੰਸੀ ਲੈਂਡਿੰਗ ਸੰਭਵ ਨਾ ਹੁੰਦੀ। ਡੋਨਲਡ ਟਰੰਪ ਨੇ ਹੈਲੀਕਾਪਟਰ ਵਿਚ ਸੈਨ ਫਰਾਂਸਿਸਕੋ ਦੇ ਸਾਬਕਾ ਮੇਅਰ ਵਲੀ ਬ੍ਰਾਉਨ ਦੇ ਸਵਾਰ ਹੋਣ ਦਾ ਵੀ ਜ਼ਿਕਰ ਕੀਤਾ ਪਰ ਵਿਲੀ ਬ੍ਰਾਊਨ, ਟਰੰਪ ਦੇ ਇਸ ਦਾਅਵੇ ਝੂਠਾ ਦੱਸ ਰਹੇ ਹਨ। ਮਾਮਲਾ ਇਥੇ ਹੀ ਰੁਕਦਾ ਨਜ਼ਰ ਨਹੀਂ ਆ ਰਿਹਾ ਅਤੇ ਇਕ ਹੋਰ ਸਿਆਸਤਦਾਨ ਨੇ ਦਾਅਵਾ ਕੀਤਾ ਕਿ ਕਈ ਦਹਾਕੇ ਪਹਿਲਾਂ ਟਰੰਪ ਨਾਲ ਅਜਿਹੀਲ ਘਟਨਾ ਵਾਪਰੀ ਸੀ। ਟਰੰਪ ਵੱਲੋਂ ਵਲੀ ਬ੍ਰਾਉਨ ਦੀ ਹੈਲੀਕਾਪਟਰ ਵਿਚ ਮੌਜੂਦਗੀ ਦਾ ਜ਼ਿਕਰ ਕੀਤਾ ਗਿਆ ਜੋ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨਾਲ ਕਿਸੇ ਸਮੇਂ ਪ੍ਰੇਮ ਸਬੰਧਾਂ ਵਿਚ ਰਹੇ। ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਜ਼ੋਰ ਦੇ ਕੇ ਆਖਿਆ ਕਿ ਹੈਲੀਕਾਪਟਰ ਕਰੈਸ਼ ਹੋਣ ਹੀ ਵਾਲਾ ਸੀ ਕਿ ਪਾਇਲਟ ਐਂਮਰਜੈਂਸੀ ਲੈਂਡਿੰਗ ਕਰਵਾਉਣ ਵਿਚ ਸਫਲ ਰਿਹਾ। ਵਿਲੀ ਬ੍ਰਾਉਨ ਇਕ ਬਹੁਤ ਚੰਗੇ ਇਨਸਾਨ ਹਨ ਜਿਨ੍ਹਾਂ ਨਾਲ ਮੈਂ ਕਿਸੇ ਕੰਮ ਜਾ ਰਿਹਾ ਸੀ ਪਰ ਹੌਲੀਕਾਪਟਰ ਦੀ ਲੈਂਡਿੰਗ ਚੰਗੀ ਨਾ ਰਹੀ।” ਟਰੰਪ ਨੇ ਆਪਣੀ ਗੱਲ ਖਤਮ ਕਰਦਿਆਂ ਹੀ ਕਮਲਾ ਹੈਰਿਸ ਦਾ ਜ਼ਿਕਰ ਛੇੜ ਦਿਤਾ ਅਤੇ ਕਹਿਣ ਲੱਗੇ ਕਿ ਵਿਲੀ ਬ੍ਰਾਊਨ ਨੇ ਉਨ੍ਹਾਂ ਨੂੰ ਕਮਲਾ ਹੈਰਿਸ ਬਾਰੇ ਬਹੁਤ ਮਾੜੀਆਂ ਗੱਲਾਂ ਦੱਸੀਆਂ। ਉਧਰ ਕੈਲੇਫੋਰਨੀਆ ਸੂਬਾ ਅਸੈਂਬਲੀ ਦੇ ਸਪੀਕਰ ਰਹਿ ਚੁੱਕੇ ਵਲੀ ਬ੍ਰਾਊਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਾਬਕਾ ਰਾਸ਼ਟਰਪਤੀ ਦੇ ਹੈਲੀਕਾਪਟਰ ਵਿਚ ਕਦੇ ਨਹੀਂ ਬੈਠੇ ਅਤੇ ਉਨ੍ਹਾਂ ਨੇ ਕਮਲਾ ਹੈਰਿਸ ਬਾਰੇ ਕੋਈ ਮੰਦੀ ਚੰਗੀ ਗੱਲ ਡੋਨਲਡ ਟਰੰਪ ਨਾਲ ਸਾਂਝੀ ਨਹੀਂ ਕੀਤੀ। ਵਿਲੀ ਬਾਊਨ ਵੱਲੋਂ ਹੈਲੀਕਾਪਟਰ ਵਿਚ ਮੌਜੂਦਗੀ ਬਾਰੇ ਸਾਫ਼ ਇਨਕਾਰ ਕੀਤੇ ਜਾਣ ਦੇ ਬਾਵਜੂਦ ਟਰੰਪ ਅੜੇ ਹੋਏ ਹਨ ਅਤੇ ਲਾਗ ਬੁਕ ਦੇਖਣ ਜਾਂ ਗਵਾਹਾਂ ਨੂੰ ਪੇਸ਼ ਕਰਨ ਦਾ ਦਾਅਵਾ ਕਰ ਰਹੇ ਹਨ। ਇਸੇ ਦੌਰਾਨ ਜਦੋਂ ਟਰੰਪ ਦੇ ਪ੍ਚਾਰ ਦਫ਼ਤਰ ਤੋਂ ਸਬੂਤ ਮੰਗੇ ਗਏ ਤਾਂ ਕੈਂਪੇਨ ਦੇ ਬੁਲਾਰੇ ਸਟੀਵਨ ਚਿਉਂਗ ਨੇ 2023 ਦੀ ਇਕ ਤਸਵੀਰ ਦਾ ਜ਼ਿਕਰ ਕਰ ਦਿਤਾ ਜਿਸ ਵਿਚ ਟਰੰਪ ਅਤੇ ਵਿਲੀ ਬ੍ਰਾਊਨ ਨਜ਼ਰ ਆ ਰਹੇ ਹਨ। ਦੂਜੇ ਪਾਸੇ ਇਹ ਘਚੋਲਾ ਚੱਲ ਹੀ ਰਿਹਾ ਸੀ ਕਿ ਕੈਲੇਫੋਰਨੀਆ ਨਾਲ ਸਬੰਧਤ ਇਕ ਹੋਰ ਸਿਆਸਤਦਾਨ ਭੇਂਟ ਹੋਲਡਨ ਨੇ ਦਾਅਵਾ ਕੀਤਾ ਕਿ ਉਹ 1990 ਵਿਚ ਇਕ ਵਾਰ ਟਰੰਪ ਨਾਲ ਹੈਲੀਕਾਪਟਰ ਵਿਚ ਗਏ ਅਤੇ ਕਿਸੇ ਸਮੱਸਿਆ ਕਾਰਨ ਹਾਲਾਤ ਗੁੰਝਲਦਾਰ ਬਣ ਗਏ। ਜਦੋਂ ਟਰੰਪ ਦੇ ਕੈਂਪੇਨ ਨੂੰ ਹੋਲਡਨ ਦੇ ਦਾਅਵੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲਗਦੈ ਹੋਲਡਨ ਝੂਠ ਬੋਲ ਰਹੇ ਹਨ ਜਾਂ ਉਨ੍ਹਾਂ ਦੀ ਯਾਦਾਸ਼ਤ ਦਾ ਮਸਲਾ ਪੈਂਦਾ ਹੋ ਗਿਆ ਹੈ। ਹੈਲੀਕਾਪਟਰ ਦਾ ਦਿਲਚਸਪ ਕਿੱਸਾ ਇਥੇ ਹੀ ਨਹੀਂ ਰੁਕਿਆ ਅਤੇ ਅਮਰੀਕੀ ਮੀਡੀਆ ਨੇ 2018 ਦੀ ਉਸ ਘਟਨਾ ਦਾ ਜ਼ਿਕਰ ਵੀ ਕਰ ਦਿਤਾ ਜਦੋਂ ਟਰੰਪ ਨੇ ਰਾਸ਼ਟਰਪਤੀ ਹੁੰਦਿਆਂ ਕੈਲੇਫੋਰਨੀਆ ਦੇ ਤਤਕਾਲੀ ਗਵਰਨਰ ਜੈਰੀ ਬ੍ਰਾਉਨ ਨਾਲ ਹੈਲੀਕਾਪਟਰ ਰਾਹੀਂ ਜੰਗਲਾਂ ਦੀ ਅੱਗ ਦਾ ਜਾਇਜ਼ਾ ਲਿਆ ਸੀ।