Begin typing your search above and press return to search.

ਸਾਊਦੀ ਦੀਆਂ ਸੜਕਾਂ ’ਤੇ ਜਹਾਜ਼ਾਂ ਨੂੰ ਦੇਖ ਹੈਰਾਨ ਹੋ ਗਏ ਲੋਕ

ਸਾਊਦੀ ਅਰਬ ਵਿਚ ਉਸ ਸਮੇਂ ਲੋਕ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੇ ਤਿੰਨ ਵੱਡੇ ਬੋਇੰਗ ਜਹਾਜ਼ਾਂ ਨੂੰ ਸੜਕਾਂ ’ਤੇ ਜਾਂਦੇ ਦੇਖਿਆ। ਇਨ੍ਹਾਂ ਜਹਾਜ਼ਾਂ ਨੂੰ ਦੇਖਣ ਲਈ ਲੋਕਾਂ ਵੀ ਵੱਡੀ ਭੀੜ ਇਕੱਠੀ ਹੋ ਗਈ। ਦਰਅਸਲ ਇਹ ਜਹਾਜ਼ ਵੱਡੇ ਵੱਡੇ ਟਰੱਕਾਂ ’ਤੇ ਲੱਦੇ ਹੋਏ ਸਨ, ਜੋ ਕਰੀਬ ਇਕ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੁੱਜੇ ਸੀ।

ਸਾਊਦੀ ਦੀਆਂ ਸੜਕਾਂ ’ਤੇ ਜਹਾਜ਼ਾਂ ਨੂੰ ਦੇਖ ਹੈਰਾਨ ਹੋ ਗਏ ਲੋਕ
X

Makhan shahBy : Makhan shah

  |  20 Sept 2024 7:36 PM IST

  • whatsapp
  • Telegram

ਰਿਆਦ : ਸਾਊਦੀ ਅਰਬ ਵਿਚ ਉਸ ਸਮੇਂ ਲੋਕ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੇ ਤਿੰਨ ਵੱਡੇ ਬੋਇੰਗ ਜਹਾਜ਼ਾਂ ਨੂੰ ਸੜਕਾਂ ’ਤੇ ਜਾਂਦੇ ਦੇਖਿਆ। ਇਨ੍ਹਾਂ ਜਹਾਜ਼ਾਂ ਨੂੰ ਦੇਖਣ ਲਈ ਲੋਕਾਂ ਵੀ ਵੱਡੀ ਭੀੜ ਇਕੱਠੀ ਹੋ ਗਈ। ਦਰਅਸਲ ਇਹ ਜਹਾਜ਼ ਵੱਡੇ ਵੱਡੇ ਟਰੱਕਾਂ ’ਤੇ ਲੱਦੇ ਹੋਏ ਸਨ, ਜੋ ਕਰੀਬ ਇਕ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੁੱਜੇ ਸੀ।

ਸਾਊਦੀ ਅਰਬ ਵਿਚ ਤਿੰਨ ਬੋਇੰਗ 777 ਜਹਾਜ਼ਾਂ ਨੇ ਸੜਕ ਦੇ ਰਸਤੇ ਕਰੀਬ ਇਕ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਏ। ਟਰੱਕਾਂ ’ਤੇ ਲੱਗੇ ਇਹ ਜਹਾਜ਼ ਜਦੋਂ ਸ਼ਹਿਰਾਂ ਦੇ ਵਿਚਕਾਰ ਤੋਂ ਲੰਘੇ ਤਾਂ ਉਨ੍ਹਾਂ ਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ। ਇਕ ਰਿਪੋਰਟ ਮੁਤਾਬਕ ਸਾਊਦੀ ਅਰਬ ਏਅਰਲਾਈਨਸ ਦੇ ਸੇਵਾ ਤੋਂ ਬਾਹਰ ਹੋ ਚੁੱਕੇ ਤਿੰਨ ਬੋਇੰਗ 777 ਜਹਾਜ਼ਾਂ ਨੂੰ ਜੇਦਾਹ ਤੋਂ ਰਿਆਦ ਤੱਕ ਸੜਕੀ ਮਾਰਗ ਰਾਹੀਂ ਲਿਜਾਇਆ ਗਿਆ। ਬੋਇੰਗ ਜਹਾਜ਼ਾਂ ਦੀ ਇਸ ਯਾਤਰਾ ਨੂੰ ਲੋਕਾਂ ਨੇ ਆਪਣੇ ਕੈਮਰੇ ਵਿਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ, ਜਿਸ ਤੋਂ ਬਾਅਦ ਲੋਕ ਰੇਗਿਸਤਾਨੀ ਅਤੇ ਪਹਾੜੀ ਰਸਤਿਆਂ ਵਿਚੋਂ ਲੰਘਦੇ ਜਹਾਜ਼ਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਨੇ।

ਇਕ ਰਿਪੋਰਟ ਮੁਤਾਬਕ ਬੋਇੰਗ ਜਹਾਜ਼ਾਂ ਨੇ ਵੱਡੇ ਟਰੱਕਾਂ ’ਤੇ ਜੇਦਾਹ ਹਵਾਈ ਅੱਡੇ ਤੋਂ ਰਿਆਦ ਤੱਕ ਲਗਭਗ ਇਕ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਇਨ੍ਹਾਂ ਜਹਾਜ਼ਾਂ ਨੂੰ ਰਿਆਦ ਸੀਜ਼ਨ 2024 ਬੁਲੇਵਾਰਡ ਰਨਵੇਅ ਜ਼ੋਨ ਵਿਚ ਪ੍ਰਦਰਿਸ਼ਤ ਕੀਤਾ ਜਾਵੇਗਾ। ਏਅਰਕ੍ਰਾਫਟ ਦੇ ਖੰਭਾਂ ਅਤੇ ਦੂਜੇ ਕੁੱਝ ਪਾਰਟਸ ਨੂੰ ਵੱਖ ਵੱਖ ਕਰਕੇ ਇਨ੍ਹਾਂ ਜਹਾਜ਼ਾਂ ਨੂੰ ਸੜਕੀ ਮਾਰਗ ਰਾਹੀਂ ਇੱਥੇ ਲਿਆਂਦਾ ਗਿਆ ਏ। ਦਰਅਸਲ ਇਨ੍ਹਾਂ ਜਹਾਜ਼ਾਂ ਨੂੰ ਰਿਆਦ ਸੀਜ਼ਨ 2024 ਬੁਲੇਵਾਰਡ ਰਨਵੇਅ ’ਤੇ ਦੁਕਾਨਾਂ ਅਤੇ ਰੈਸਟੋਰੈਂਟਾਂ ਵਿਚ ਤਬਦੀਲ ਕੀਤਾ ਜਾਵੇਗਾ। ਸੋਸ਼ਲ ਮੀਡੀਆ ’ਤੇ ਦੇਸ਼ ਭਰ ਦੇ ਲੋਕ ਇਨ੍ਹਾਂ ਜਹਾਜ਼ਾਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਜਾ ਰਿਹਾ ਏ, ਜਿਸ ਵਿਚ ਸਾਊਦੀ ਦੀ ਰਵਾਇਤੀ ਪੋਸ਼ਾਕ ਪਹਿਨੇ ਹੋਏ ਅਤੇ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ।

ਜਹਾਜ਼ ਨੂੰ ਦੇਖਣ ਦੇ ਲਈ ਬਹੁਤ ਸਾਰੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬਹੁਤ ਸਾਰੇ ਲੋਕ ਇਨ੍ਹਾਂ ਜਹਾਜ਼ਾਂ ਦੇ ਨਾਲ ਤਸਵੀਰਾਂ ਲੈਂਦੇ ਵੀ ਦਿਖਾਈ ਦਿੱਤੇ। ਲੋਕਾਂ ਵੱਲੋਂ ਤਸਵੀਰਾਂ ਖਿੱਚੇ ਜਾਣ ਦਾ ਇਕ ਵੱਡਾ ਕਾਰਨ ਇਹ ਵੀ ਐ ਕਿਉਂਕਿ ਸਾਊਦੀ ਅਰਬ ਦੇ ਜਨਰਲ ਇੰਟਰਟੇਨਮੈਂਟ ਅਥਾਰਟੀ ਦੇ ਮੁਖੀ ਤੁਰਕੀ ਅਲ ਸ਼ੇਖ਼ ਨੇ ਰਿਆਦ ਦੇ ਰਸਤੇ ਵਿਚ ਜਹਾਜ਼ ਦੀ ਸਭ ਤੋਂ ਵਧੀਆ ਤਸਵੀਰ ਲੈਣ ਲਈ ਸਾਊਦੀ ਅਰਬ ਦੇ ਲੋਕਾਂ ਲਈ ਇਕ ਮੁਕਾਬਲੇ ਦਾ ਐਲਾਨ ਕੀਤਾ ਸੀ। ਇਸ ਇਨਾਮ ਵਿਚ ਜੇਤੂ ਲੋਕਾਂ ਨੂੰ ਲਗਜ਼ਰੀ ਕਾਰਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਕਰਕੇ ਲੋਕਾਂ ਨੂੰ ਧੜਾਧੜ ਇਨ੍ਹਾਂ ਜਹਾਜ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਜਾ ਰਹੀਆਂ ਨੇ।

ਸਥਾਨਕ ਅਫ਼ਸਰਾਂ ਨੇ ਦੱਸਿਆ ਕਿ ਇਹ ਤਿੰਨ ਜਹਾਜ਼ ਦੁਕਾਨਾਂਅਤੇ ਰੈਸਟੋਰੈਂਟਾਂ ਵਿਚ ਤਬਦੀਲ ਕੀਤੇ ਜਾਣਗੇ, ਇਨ੍ਹਾਂ ਵਿਚ ਸਾਰੀ ਉਮਰ ਵਰਗ ਦੇ ਲਈ ਖੇਡ ਅਤੇ ਦੂਜੇ ਪ੍ਰੋਗਰਾਮਾਂ ਸਮੇਤ 13 ਇੰਟਰੈਕਟਿਵ ਪ੍ਰੋਗਰਾਮਾਂ ਦੀ ਵਿਸ਼ੇਸ਼ਤਾ ਹੋਵੇਗੀ। ਇਨ੍ਹਾਂ ਜਹਾਜ਼ਾਂ ਨੂੰ ਜਿਹੜੇ ਟਰੱਕਾਂ ਜ਼ਰੀਏ ਇਕ ਹਜ਼ਾਰ ਕਿਲੋਮੀਟਰ ਦੂਰ ਲਿਆਂਦਾ ਗਿਆ ਏ, ਉਨ੍ਹਾਂ ਟਰੱਕਾਂ ਨੂੰ ਚਲਾਉਣ ਵਾਲੇ ਡਰਾਇਵਰ ਪਾਕਿਸਤਾਨੀ ਸਨ, ਜਿਨ੍ਹਾਂ ਦੀ ਇਸ ਕੰਮ ਦੇ ਲਈ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਐ। ਹੋ ਸਕਦਾ ਏ ਕਿ ਇਨ੍ਹਾਂ ਡਰਾਇਵਰਾਂ ਨੂੰ ਵੀ ਸ਼ੇਖ਼ ਵੱਲੋਂ ਕੋਈ ਵੱਡਾ ਇਨਾਮ ਮਿਲ ਜਾਵੇ।

Next Story
ਤਾਜ਼ਾ ਖਬਰਾਂ
Share it