Begin typing your search above and press return to search.

ਪਾਕਿ ਸਰਕਾਰ ਨੂੰ ਪਿਆ ਭਾਰਤੀ ਹਮਲੇ ਦਾ ਡਰ, ਦੇਖੋ ਕੀ ਬੋਲੇ ਰਹੇ Pakistani ਮੰਤਰੀ

ਜਿਥੇ ਇਕ ਪਾਸੇ ਭਾਰਤ ਤੇ ਪਾਕਿਸਤਾਨ 'ਚ ਸਥਿਤੀ ਤਣਾਪੂਰਨ ਬਣ ਦੀ ਜਾ ਰਹੀ ਹੈ ਓਥੇ ਹੀ ਪਾਕਿਸਤਾਨੀ ਸਿਆਸਤਦਾਨ ਲਗਾਤਾਰ ਭਾਰਤ ਨੂੰ ਗਿਦੜ ਭਵਕਿਆ ਦਿੰਦੇ ਹੋਏ ਨਜ਼ਰ ਆਏ। ਪਰ ਇਸ ਸਭ ਦੇ ਦਰਮਿਆਨ ਭਾਰਤ 'ਚ ਹੋਈ ਇਕ ਮੀਟਿੰਗ ਨੇ ਪਾਕਿਸਤਾਨ ਦੀ ਨੀਂਦ ਉਡਾ ਦਿੱਤੀ ਹੈ। ਦਰਅਸਲ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਲੋਂ ਦੇਸ਼ ਦੀਆ ਤਿੰਨਾਂ ਫੌਜਾਂ ਦੇ ਮੁਖੀਆਂ ਦੇ ਨਾਲ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਪਾਕਿਸਤਾਨ ਦੀ ਚਿੰਤਾ 'ਵੱਧ ਗਈ ਹੈ ਕਿ ਭਾਰਤ ਹਮਲਾ ਨਾ ਕਰ ਦੇਵੇ।

ਪਾਕਿ ਸਰਕਾਰ ਨੂੰ ਪਿਆ ਭਾਰਤੀ ਹਮਲੇ ਦਾ ਡਰ, ਦੇਖੋ ਕੀ ਬੋਲੇ ਰਹੇ Pakistani ਮੰਤਰੀ
X

Makhan shahBy : Makhan shah

  |  30 April 2025 5:06 PM IST

  • whatsapp
  • Telegram

ਇਸਲਾਮਾਬਾਦ (ਵਿਵੇਕ ਕੁਮਾਰ): ਜਿਥੇ ਇਕ ਪਾਸੇ ਭਾਰਤ ਤੇ ਪਾਕਿਸਤਾਨ 'ਚ ਸਥਿਤੀ ਤਣਾਪੂਰਨ ਬਣ ਦੀ ਜਾ ਰਹੀ ਹੈ ਓਥੇ ਹੀ ਪਾਕਿਸਤਾਨੀ ਸਿਆਸਤਦਾਨ ਲਗਾਤਾਰ ਭਾਰਤ ਨੂੰ ਗਿਦੜ ਭਵਕਿਆ ਦਿੰਦੇ ਹੋਏ ਨਜ਼ਰ ਆਏ। ਪਰ ਇਸ ਸਭ ਦੇ ਦਰਮਿਆਨ ਭਾਰਤ 'ਚ ਹੋਈ ਇਕ ਮੀਟਿੰਗ ਨੇ ਪਾਕਿਸਤਾਨ ਦੀ ਨੀਂਦ ਉਡਾ ਦਿੱਤੀ ਹੈ। ਦਰਅਸਲ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਲੋਂ ਦੇਸ਼ ਦੀਆ ਤਿੰਨਾਂ ਫੌਜਾਂ ਦੇ ਮੁਖੀਆਂ ਦੇ ਨਾਲ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਪਾਕਿਸਤਾਨ ਦੀ ਚਿੰਤਾ 'ਵੱਧ ਗਈ ਹੈ ਕਿ ਭਾਰਤ ਹਮਲਾ ਨਾ ਕਰ ਦੇਵੇ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਕਿ "ਭਰੋਸੇਯੋਗ ਖੁਫੀਆ ਜਾਣਕਾਰੀ" ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਭਾਰਤ ਅਗਲੇ 24 ਤੋਂ 36 ਘੰਟਿਆਂ ਵਿੱਚ ਉਸ ਵਿਰੁੱਧ ਫ਼ੌਜੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਕਿ ਭਾਰਤ ਸਰਕਾਰ ਪਹਿਲਗਾਮ ਵਿੱਚ ਹੋਏ ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਬਾਰੇ "ਨਿਰਆਧਾਰ ਅਤੇ ਮਨਘੜਤ ਦੋਸ਼ਾਂ" ਦੇ ਅਧਾਰ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ।ਇਸ ਦੇ ਨਾਲ ਹੀ ਓਹਨਾ ਕਿਹਾ ਕਿ ਪਾਕਿਸਤਾਨ ਖੁਦ ਅਤਿਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਉਸ ਨੇ ਹਮੇਸ਼ਾ ਹਰ ਤਰ੍ਹਾਂ ਦੇ ਅਤਿਵਾਦ ਦੀ ਨਿੰਦਾ ਕੀਤੀ ਹੈ।

ਇਸ ਤੋਂ ਇਲਾਵਾ ਅਤਾਉੱਲਾ ਤਰਾਰ ਨੇ ਕਿਹਾ ਕਿ ਪਾਕਿਸਤਾਨ ਨੇ ਇੱਕ ਕਮਿਸ਼ਨ ਦੁਆਰਾ "ਭਰੋਸੇਯੋਗ, ਪਾਰਦਰਸ਼ੀ ਅਤੇ ਸੁਤੰਤਰ" ਜਾਂਚ ਦੀ ਪੇਸ਼ਕਸ਼ ਕੀਤੀ ਹੈ ਪਰ ਭਾਰਤ ਜਾਂਚ ਤੋਂ ਬਚ ਰਿਹਾ ਹੈ ਅਤੇ ਟਕਰਾਅ ਦਾ ਰਸਤਾ ਚੁਣ ਰਿਹਾ ਹੈ।ਇਸ ਤੋਂ ਇਲਾਵਾ ਅੰਤਰਰਾਸ਼ਟਰੀ ਭਾਈਚਾਰੇ ਨੂੰ ਚੌਕਸ ਰਹਿਣਾ ਚਾਹੀਦਾ ਹੈ, ਚੇਤਾਵਨੀ ਦਿੰਦੇ ਹੋਏ ਕਿ ਭਾਰਤ ਵੱਲੋਂ ਕੀਤੀ ਗਈ ਕਿਸੇ ਵੀ ਫੌਜੀ ਕਾਰਵਾਈ ਦਾ "ਦ੍ਰਿੜਤਾ ਅਤੇ ਫੈਸਲਾਕੁੰਨ ਜਵਾਬ ਦਿੱਤਾ ਜਾਵੇਗਾ" ਅਤੇ "ਸੰਘਰਸ਼ ਦੇ ਕਿਸੇ ਵੀ ਵਾਧੇ ਅਤੇ ਇਸ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਭਾਰਤ ਦੀ ਹੋਵੇਗੀ।"

Next Story
ਤਾਜ਼ਾ ਖਬਰਾਂ
Share it