ਓਨਟਾਰੀਓ ਖ਼ਾਲਸਾ ਦਰਬਾਰ ਡਿਕਸੀ ਗੁਰੂ ਘਰ ਵਿਖੇ ਸਰਬਸੰਮਤੀ ਨਾਲ ਕਮੇਟੀ ਦੀ ਚੋਣ
ਕੈਨੇਡਾ ਦੀ ਸਿਰਮੌਰ ਸੰਸਕਾ ਓਨਟਾਰੀਓ ਖ਼ਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਵਿਖੇ 25 ਸਾਲਾਂ ਬਾਅਦ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਹੋਈ ਹੈ, ਜਿਸ ਨੂੰ ਲੈ ਕੇ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

By : Makhan shah
ਓਨਟਾਰੀਓ : ਕੈਨੇਡਾ ਦੀ ਸਿਰਮੌਰ ਸੰਸਕਾ ਓਨਟਾਰੀਓ ਖ਼ਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਵਿਖੇ 25 ਸਾਲਾਂ ਬਾਅਦ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਹੋਈ ਹੈ, ਜਿਸ ਨੂੰ ਲੈ ਕੇ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਕਮੇਟੀ ਦੀ ਹੋਈ ਇਸ ਚੋਣ ਦੌਰਾਨ ਬਲਜੀਤ ਸਿੰਘ ਪੰਡੋਰੀ ਨੂੰ ਚੇਅਰਮੈਨ, ਹਰਪਾਲ ਸਿੰਘ ਨੂੰ ਪ੍ਰਧਾਨ, ਗੁਰਿੰਦਰ ਸਿੰਘ ਭੁੱਲਰ ਮੀਤ ਪ੍ਰਧਾਨ, ਪਰਮਜੀਤ ਸਿੰਘ ਗਿੱਲ ਨੂੰ ਜਨਰਲ ਸਕੱਤਰ, ਭੁਪਿੰਦਰ ਸਿੰਘ ਬਾਠ ਖ਼ਜ਼ਾਨਚੀ, ਸਰਬਜੀਤ ਸਿੰਘ ਸਹਾਇਕ ਖ਼ਜ਼ਾਨਚੀ, ਸਰਦਾਰਾ ਸਿੰਘ ਲੰਗਰ ਇੰਚਾਰਜ, ਜਸਵਿੰਦਰ ਸਿੰਘ ਗੁਰਮਤਿ ਸਕੂਲ ਇੰਚਾਰਜ ਚੁਣੇ ਗਏ। ਇਸੇ ਤਰ੍ਹਾਂ ਅਮਰਜੀਤ ਸਿੰਘ ਜੱਸਲ, ਮਨੋਹਰ ਸਿੰਘ ਖਹਿਰਾ ਅਤੇ ਨਵਜੀਤ ਸਿੰਘ ਨੂੰ ਸਰਬਸੰਮਤੀ ਨਾਲ ਡਾਇਰੈਕਟਰ ਚੁਣਿਆ ਗਿਆ।
ਸਿੱਖਾਂ ਦਾ ਕਹਿਣਾ ਹੈ ਕਿ ਇਸ ਨਾਲ ਪੂਰੀ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਵਿਚ ਚੰਗਾ ਸੰਦੇਸ਼ ਜਾਵੇਗਾ ਕਿਉਂਕਿ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਲੈ ਕੇ ਵਿਵਾਦ ਨਹੀਂ ਹੋਣੇ ਚਾਹੀਦੇ, ਬਲਕਿ ਜਿਨ੍ਹਾਂ ਆਗੂਆਂ ਨੇ ਗੁਰੂ ਸਾਹਿਬ ਨੇ ਸੇਵਾ ਬਖ਼ਸ਼ੀ ਹੈ, ਉਨ੍ਹਾਂ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਕੌਮ ਦੀ ਚੜ੍ਹਦੀ ਕਲਾ ਵਾਲੇ ਕਾਰਜ ਕਰਨੇ ਚਾਹੀਦੇ ਹਨ।
ਕਰੀਬ ਢਾਈ ਦਹਾਕੇ ਮਗਰੋਂ ਓਨਟਾਰੀਓ ਖ਼ਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਸਰਬਸੰਮਤੀ ਦੇ ਨਾਲ ਕਮੇਟੀ ਦੀ ਚੋਣ ਕੀਤੀ ਗਈ ਹੈ, ਜਿਸ ਦੇ ਲਈ ਓਨਟਾਰੀਓ ਦੇ ਸਮੁੱਚੇ ਸਿੱਖਾਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।
Ontario Khalsa Darbar
<
www.ontariokhalsadarbar.ca
>
(https://www.ontariokhalsadarbar.ca/)


