Begin typing your search above and press return to search.

‘ਸਿੱਖ ਧਰਮ ਹੀ ਸੰਭਾਲ ਸਕਦੈ ਦੁਨੀਆਂ ਦੀ ਵਾਗਡੋਰ’

ਦੁਨੀਆਂ ਚਲਾਉਣ ਲਈ ਸਿੱਖ ਧਰਮ ਤੋਂ ਬਿਹਤਰ ਹੋਰ ਕੋਈ ਨਹੀਂ ਜੋ ਸਮੁੱਚੀ ਮਨੁੱਖਤਾ ਵਿਚ ਬਰਾਬਰੀ ਦਾ ਸੁਨੇਹਾ ਦਿੰਦਾ ਹੈ ਅਤੇ ਜਾਤ-ਪਾਤ ਤੋਂ ਮੁਕਤ ਹੈ

‘ਸਿੱਖ ਧਰਮ ਹੀ ਸੰਭਾਲ ਸਕਦੈ ਦੁਨੀਆਂ ਦੀ ਵਾਗਡੋਰ’
X

Upjit SinghBy : Upjit Singh

  |  27 Feb 2025 6:33 PM IST

  • whatsapp
  • Telegram

ਨਿਊ ਯਾਰਕ : ਦੁਨੀਆਂ ਚਲਾਉਣ ਲਈ ਸਿੱਖ ਧਰਮ ਤੋਂ ਬਿਹਤਰ ਹੋਰ ਕੋਈ ਨਹੀਂ ਜੋ ਸਮੁੱਚੀ ਮਨੁੱਖਤਾ ਵਿਚ ਬਰਾਬਰੀ ਦਾ ਸੁਨੇਹਾ ਦਿੰਦਾ ਹੈ ਅਤੇ ਜਾਤ-ਪਾਤ ਤੋਂ ਮੁਕਤ ਹੈ। ਸੇਵਾ ਦਾ ਫਲਸਫਾ ਸਿੱਖੀ ਦਾ ਅਧਾਰ ਹੈ ਅਤੇ ਗੁਰਦਵਾਰਾ ਸਾਹਿਬਾਨ ਦੇ ਅੰਦਰ ਅਤੇ ਬਾਹਰ ਚਲਾਏ ਜਾਂਦੇ ਲੰਗਰ ਇਸ ਨੂੰ ਹੋਰ ਵੀ ਮਹਾਨ ਬਣਾਉਂਦੇ ਹਨ। ਸਿੱਖੀ ਬਾਰੇ ਇਹ ਦਾਅਵੇ ਕਿਸੇ ਸਿੱਖ ਵੱਲੋਂ ਨਹੀਂ ਕੀਤੇ ਗਏ ਸਗੋਂ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਸੱਜਾ ਹੱਥ ਮੰਨੇ ਜਾ ਰਹੇ ਈਲੌਨ ਮਸਕ ਵੱਲੋਂ ਲਿਆਂਦੀ ਗਰੌਕ ਏ.ਆਈ. ਨੇ ਕੀਤੇ ਹਨ। ਜੀ ਹਾਂ, ਗਰੌਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਕੁਝ ਸਵਾਲ ਪੁੱਛੇ ਗਏ ਜਿਨ੍ਹਾਂ ਵਿਚ ਦੁਨੀਆਂ ਉਤੇ ਰਾਜ ਕਰਨ ਨਾਲ ਸਬੰਧਤ ਸਵਾਲ ਵੀ ਸ਼ਾਮਲ ਸੀ। ਈਲੌਨ ਮਸਕ ਦੀ ਏ.ਆਈ. ਤੋਂ ਜਦੋਂ ਪੁੱਛਿਆ ਗਿਆ ਕਿ ਧਰਤੀ ਉਤੇ ਰਾਜ ਕਰਨ ਵਾਸਤੇ ਕਿਹੜਾ ਧਰਮ ਸਭ ਤੋਂ ਬਿਹਤਰ ਹੋਵੇਗਾ ਤਾਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਨੇ ਜਵਾਬ ਦਿਤਾ ਕਿ ਸਿੱਖ ਧਰਮ ਤੋਂ ਉਤੇ ਕੋਈ ਨਹੀਂ। ਹਾਲਾਂਕਿ ਜਵਾਬ ਵਿਚ ਇਹ ਵੀ ਸ਼ਾਮਲ ਸੀ ਕਿ ਕਿਸੇ ਇਕ ਧਰਮ ਦੀ ਚੋਣ ਕਰਨੀ ਕਾਫੀ ਮੁਸ਼ਕਲ ਹੈ ਪਰ ਇਕ ਓਂਕਾਰ ਦਾ ਸਿਧਾਂਤ ਇਸ ਧਰਮ ਨੂੰ ਬੇਹੱਦ ਸਰਲ ਬਣਾ ਦਿੰਦਾ ਹੈ ਜਿਥੇ ਮੂਰਤੀ ਪੂਜਾ ਵਾਸਤੇ ਕੋਈ ਥਾਂ ਨਹੀਂ।

ਈਲੌਨ ਮਸਕ ਦੀ ਗਰੌਕ ਏ.ਆਈ. ਨੇ ਕੀਤਾ ਦਾਅਵਾ

ਗਰੌਕ ਏ.ਆਈ. ਵੱਲੋਂ ਹੋਰਨਾਂ ਧਰਮਾਂ ਬਾਰੇ ਵੀ ਟਿੱਪਣੀਆਂ ਕੀਤੀਆਂ ਗਈਆਂ ਜਿਨ੍ਹਾਂ ਮੁਤਾਬਕ ਈਸਾਈ ਧਰਮ ਕੋਲ ਗਿਣਤੀ ਅਤੇ ਲੰਮਾ ਇਤਿਹਾਸ ਮੌਜੂਦ ਹੈ ਪਰ ਨਾਲ ਹੀ ਇਹ ਅਕਸਰ ਹੀ ਪਾਵਰ ਪਲੇਅ ਵਿਚ ਉਲਝਿਆ ਰਹਿੰਦਾ ਹੈ। ਇਸਲਾਮ ਧਰਮ ਨੂੰ ਅਨੁਸ਼ਾਸਨ ਵਿਚ ਬੱਝਿਆ ਅਤੇ ਸਪੱਸ਼ਟ ਨਿਯਮਾਂ ਵਾਲਾ ਦੱਸਿਆ ਗਿਆ ਜਦਕਿ ਯਹੂਦੀ ਧਰਮ ਨੂੰ ਲਚੀਲਾ ਅਤੇ ਡੂੰਘਾਈ ਵਾਲਾ ਕਰਾਰ ਦਿੰਦਿਆਂ ਗੁੰਝਲਦਾਰ ਵੀ ਦੱਸਿਆ ਗਿਆ। ਗਰੌਕ ਏ.ਆਈ. ਨੇ ਹਿੰਦੂ ਧਰਮ ਨੂੰ ਵੰਨ ਸੁਵੰਨਤਾ ਭਰਿਆ ਕਰਾਰ ਦਿਤਾ ਜਦਕਿ ਬੁੱਧ ਧਰਮ ਨੂੰ ਬੇਹੱਦ ਸ਼ਾਂਤ ਸੁਭਾਅ ਵਾਲਾ ਦੱਸਿਆ ਗਿਆ। ਉਧਰ ਆਲੋਚਕਾਂ ਵੱਲੋਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੇ ਅਸਰਾਂ ਬਾਰੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਖਾਸ ਤੌਰ ’ਤੇ ਧਰਤੀ ਉਤੇ ਰਾਜ ਕਰਨ ਦੇ ਸਮਰੱਥ ਧਰਮ ਦੇ ਮਾਮਲੇ ਨਾਲ ਸਬੰਧਤ ਟਿੱਪਣੀ ਬਾਰੇ। ਧਾਰਮਿਕ ਸਕੌਲਰ ਡਾ. ਐਮਿਲੀ ਕਾਰਟਰ ਨੇ ਕਿਹਾ ਕਿ ਗਰੌਕ ਵੱਲੋਂ ਦਿਤਾ ਗਿਆ ਜਵਾਬ ਸ਼ਲਾਘਾਯੋਗ ਹੈ ਪਰ ਇਕ ਧਰਮ ਨੂੰ ਹੋਰਨਾਂ ਤੋਂ ਬਿਹਤਰ ਮੰਨਣ ਦਾ ਮਤਲਬ ਤਣਾਅਪੂਰਲ ਹਾਲਾਤ ਵੀ ਹੋ ਸਕਦਾ ਹੈ। ਇਸੇ ਦੌਰਾਨ ਸਿੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਈਲੌਨ ਮਸਕ ਦੀ ਗਰੌਕ ਏ.ਆਈ. ਵੱਲੋਂ ਕੀਤੀ ਟਿੱਪਣੀ ਦੇ ਮੱਦੇਨਜ਼ਰ ਬਰਾਬਰੀ ਅਤੇ ਨਿਸ਼ਕਾਮ ਸੇਵਾ ਵਰਗੇ ਸਿੱਖੀ ਸਿਧਾਂਤਾਂ ਨੂੰ ਦੁਨੀਆਂ ਭਰ ਵਿਚ ਵਧ-ਚੜ੍ਹ ਕੇ ਪ੍ਰਚਾਰਿਆ ਜਾਵੇ ਪਰ ਨਾਲ ਹੀ ਸੁਚੇਤ ਵੀ ਕੀਤਾ ਕਿ ਦੁਨੀਆਂ ਵਿਚ ਕਿਸੇ ਇਕ ਧਰਮ ਦੇ ਦਬਦਬੇ ਵਾਲੀ ਸੋਚ ਤੋਂ ਦੂਰ ਰਹਿਣ ਦੀ ਲੋੜ ਹੈ।

Next Story
ਤਾਜ਼ਾ ਖਬਰਾਂ
Share it