Begin typing your search above and press return to search.

ਹੁਣ ਪੰਜਾਬੀਆਂ ਨਾਲ ਭਰਿਆ ਜਹਾਜ਼ ਭੇਜੇਗਾ ਅਮਰੀਕਾ

ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਅਤੇ ਗੈਂਗਸਟਰਾਂ ਦੀ ਫੜੋ-ਫੜੀ ਦੌਰਾਨ ਚਾਰ ਜਣਿਆਂ ਨੂੰ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਕਾਬੂ ਕੀਤੇ ਜਾਣ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖਤ ਲਾਰੈਂਸ ਬਿਸ਼ਨੋਈ ਗਿਰੋਹ ਦੇ ਸਾਬਕਾ ਮੈਂਬਰ ਅਤੇ ਧੂਰਕੋਟ ਨਾਲ ਸਬੰਧਤ ਜਗਦੀਪ ਸਿੰਘ ਜੱਗਾ ਵਜੋਂ ਕੀਤੀ ਗਈ ਹੈ

ਹੁਣ ਪੰਜਾਬੀਆਂ ਨਾਲ ਭਰਿਆ ਜਹਾਜ਼ ਭੇਜੇਗਾ ਅਮਰੀਕਾ
X

Upjit SinghBy : Upjit Singh

  |  28 Oct 2025 6:21 PM IST

  • whatsapp
  • Telegram

ਨਿਊ ਯਾਰਕ : ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਅਤੇ ਗੈਂਗਸਟਰਾਂ ਦੀ ਫੜੋ-ਫੜੀ ਦੌਰਾਨ ਚਾਰ ਜਣਿਆਂ ਨੂੰ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਕਾਬੂ ਕੀਤੇ ਜਾਣ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖਤ ਲਾਰੈਂਸ ਬਿਸ਼ਨੋਈ ਗਿਰੋਹ ਦੇ ਸਾਬਕਾ ਮੈਂਬਰ ਅਤੇ ਧੂਰਕੋਟ ਨਾਲ ਸਬੰਧਤ ਜਗਦੀਪ ਸਿੰਘ ਜੱਗਾ ਵਜੋਂ ਕੀਤੀ ਗਈ ਹੈ। ਇਸ ਵੇਲੇ ਰੋਹਿਤ ਗੋਦਾਰਾ ਗਿਰੋਹ ਨਾਲ ਕੰਮ ਕਰ ਰਹੇ ਜੱਗੇ ਨੂੰ ਕੈਨੇਡਾ-ਅਮਰੀਕਾ ਦੇ ਬਾਰਡਰ ਨੇੜੇ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਪਾਸੇ ਕੈਲੇਫੋਰਨੀਆ ਦੇ ਬੇਕਰਜ਼ਫ਼ੀਲਡ ਇਲਾਕੇ ਵਿਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕਰ ਕੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਭੇਜ ਦਿਤਾ। ਪ੍ਰਾਪਤ ਜਾਣਕਾਰੀ ਮੁਤਾਬਕ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਦਫ਼ਤਰ ਵਿਚ ਹਾਜ਼ਰੀ ਲਗਵਾਉਣ ਪੁੱਜੇ 2 ਪੰਜਾਬੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਾ ਦਿਤੀ ਗਈ ਜਦਕਿ ਇਕ ਨੌਜਵਾਨ ਨੂੰ ਕਾਰ ਵਿਚੋਂ ਹਿਰਾਸਤ ਵਿਚ ਲਏ ਜਾਣ ਦੀ ਰਿਪੋਰਟ ਹੈ।

ਆਈਸ ਨੇ ਕਾਬੂ ਕੀਤੇ 3 ਪੰਜਾਬੀ ਨੌਜਵਾਨ

ਦੋ ਦਿਨ ਪਹਿਲਾਂ ਹੀ ਹਰਿਆਣਾ ਦੇ ਨੌਜਵਾਨਾਂ ਨਾਲ ਭਰਿਆ ਇਕ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਲੈਂਡ ਕੀਤਾ ਹੈ ਅਤੇ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਪੰਜਾਬੀਆਂ ਨਾਲ ਲੱਦਿਆ ਇਕ ਹੋਰ ਜਹਾਜ਼ ਅਮਰੀਕਾ ਤੋਂ ਰਵਾਨਾ ਕੀਤਾ ਜਾ ਸਕਦਾ ਹੈ। ਇੰਮੀਗ੍ਰੇਸ਼ਨ ਵੱਲੋਂ ਹਿਰਾਸਤ ਵਿਚ ਲਏ ਪੰਜਾਬੀਆਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਭਾਈਚਾਰੇ ਵੱਲੋਂ ਉਨ੍ਹਾਂ ਦੀ ਰਿਹਾਈ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਧਰ ਜਗਦੀਪ ਸਿੰਘ ਜੱਗੇ ਵਿਰੁੱਧ ਰਾਜਸਥਾਨ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ ਵੱਲੋਂ ਪਹਿਲਾਂ ਹੀ ਕਈ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਹੁਣ ਉਸ ਦੀ ਹਵਾਲਗੀ ਹਾਸਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜੱਗਾ ਕਈ ਵਰਿ੍ਹਆਂ ਤੋਂ ਭਗੌੜਾ ਦੱਸਿਆ ਜਾ ਰਿਹਾ ਹੈ ਜਿਸ ਵਿਰੁੱਧ ਪੰਜਾਬ ਵਿਚ ਵੀ ਕਈ ਮਾਮਲੇ ਦਰਜ ਹਨ।

ਕੈਨੇਡਾ ਦੇ ਬਾਰਡਰ ਨੇੜਿਉਂ ਲਾਰੈਂਸ ਦਾ ਸਾਬਕਾ ਸਾਥੀ ਕਾਬੂ

ਦੱਸ ਦੇਈਏ ਕਿ ਮਾਰਚ 2017 ਵਿਚ ਜੱਗਾ, ਲਾਰੈਂਸ ਬਿਸ਼ਨੋਈ ਅਤੇ ਅਨਿਲ ਬਿਸ਼ਨੋਈ ਨਾਲ ਜੇਲ ਵਿਚ ਬੰਦ ਸੀ। ਉਸ ਵਿਰੁੱਧ ਜੋਧਪੁਰ ਦੇ ਪ੍ਰਤਾਪ ਨਗਰ ਪੁਲਿਸ ਥਾਣੇ ਵਿਚ ਇਕ ਡਾਕਟਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ। ਸਿਰਫ਼ ਐਨਾ ਹੀ ਨਹੀਂ ਜੋਧਪੁਰ ਦੇ ਸਰਦਾਰਪੁਰਾ ਪੁਲਿਸ ਥਾਣੇ ਵਿਚ ਵਾਸੂਦੇਵ ਅਸਰਾਨੀ ਕਤਲ ਮਾਮਲੇ ਦੀ ਐਫ਼.ਆਈ.ਆਰ. ਵਿਚ ਵੀ ਜੱਗੇ ਦਾ ਨਾਂ ਸ਼ਾਮਲ ਹੈ। ਸਤੰਬਰ 2017 ਵਿਚ ਜ਼ਮਾਨਤ ਮਿਲਣ ਮਗਰੋਂ ਉਹ ਦੁਬਈ ਫਰਾਰ ਹੋ ਗਿਆ ਜਿਥੋਂ ਵੱਖ ਵੱਖ ਮੁਲਕਾਂ ਰਾਹੀਂ ਹੁੰਦਾ ਹੋਇਆ ਤਿੰਨ ਸਾਲ ਪਹਿਲਾਂ ਅਮਰੀਕਾ ਪੁੱਜਾ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਆਈਸ ਵੱਲੋਂ ਗੋਲਡੀ ਬਰਾੜ ਦੇ ਸਾਥੀ ਅਮਿਤ ਸ਼ਰਮਾ ਉਰਫ਼ ਜੈਕ ਪੰਡਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਐਕਸਟੌਰਸ਼ਨ ਤੋਂ ਲੈ ਕੇ ਕਤਲ ਦੀ ਸਾਜ਼ਿਸ਼ ਤੱਕ ਕਈ ਮਾਮਲਿਆਂ ਵਿਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ।

Next Story
ਤਾਜ਼ਾ ਖਬਰਾਂ
Share it