Begin typing your search above and press return to search.

America ਦੇ ਗੁਰਸਿੱਖ ਕ.ਤਲ.ਕਾਂਡ ਵਿਚ New twist

ਅਮਰੀਕਾ ਦੇ ਗੁਰਦਵਾਰਾ ਸਾਹਿਬ ਨੇੜਿਉਂ ਅਗਵਾ ਕਰਨ ਮਗਰੋਂ ਕਤਲ ਕੀਤੇ ਸੇਵਾਦਾਰ ਅਵਤਾਰ ਸਿੰਘ ਦਾ ਮਾਮਲਾ ਨਵਾਂ ਮੋੜ ਲੈ ਗਿਆ ਜਦੋਂ ਜਾਂਚਕਰਤਾਵਾਂ ਨੇ ਦਾਅਵਾ ਕੀਤਾ ਕਿ ਇਹ ਵਾਰਦਾਤ ਪਛਾਣ ਦੇ ਭੁਲੇਖੇ ਕਰ ਕੇ ਵਾਪਰੀ

America ਦੇ ਗੁਰਸਿੱਖ ਕ.ਤਲ.ਕਾਂਡ ਵਿਚ New twist
X

Upjit SinghBy : Upjit Singh

  |  25 Feb 2026 6:42 PM IST

  • whatsapp
  • Telegram

ਕੈਲੇਫੋਰਨੀਆ : ਅਮਰੀਕਾ ਦੇ ਗੁਰਦਵਾਰਾ ਸਾਹਿਬ ਨੇੜਿਉਂ ਅਗਵਾ ਕਰਨ ਮਗਰੋਂ ਕਤਲ ਕੀਤੇ ਸੇਵਾਦਾਰ ਅਵਤਾਰ ਸਿੰਘ ਦਾ ਮਾਮਲਾ ਨਵਾਂ ਮੋੜ ਲੈ ਗਿਆ ਜਦੋਂ ਜਾਂਚਕਰਤਾਵਾਂ ਨੇ ਦਾਅਵਾ ਕੀਤਾ ਕਿ ਇਹ ਵਾਰਦਾਤ ਪਛਾਣ ਦੇ ਭੁਲੇਖੇ ਕਰ ਕੇ ਵਾਪਰੀ। ਅਜਿਹੇ ਵਿਚ ਕੈਲੇਫੋਰਨੀਆ ਦੇ ਇਕ ਹੋਰ ਗੁਰਸਿੱਖ ਦਾ ਕਤਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੈਨ ਵੌਕੀਨ ਕਾਊਂਟੀ ਦੇ ਸ਼ੈਰਿਫ਼ ਪੈਟ੍ਰਿਕ ਵਿਥਰੋਅ ਨੇ ਦੱਸਿਆ ਕਿ ਅਵਤਾਰ ਸਿੰਘ ਅਗਵਾਕਾਰਾਂ ਦਾ ਨਿਸ਼ਾਨਾ ਨਹੀਂ ਸੀ ਅਤੇ ਉਹ ਕਿਸੇ ਹੋਰ ਦੀ ਭਾਲ ਵਿਚ ਆਏ ਸਨ। ਉਨ੍ਹਾਂ ਕਿਹਾ ਕਿ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਅਫ਼ਸਰ ਦਿਨ-ਰਾਤ ਯਤਨ ਕਰ ਰਹੇ ਹਨ ਅਤੇ ਫ਼ਿਲਹਾਲ ਤਿੰਨ ਸ਼ੱਕੀਆਂ ਵਿਚੋਂ ਕਿਸੇ ਦਾ ਹੁਲੀਆ ਜਾਰੀ ਨਹੀਂ ਕੀਤਾ ਜਾ ਸਕਦਾ। ਕੈਲੇਫੋਰਨੀਆ ਦੇ ਟ੍ਰੇਸੀ ਸ਼ਹਿਰ ਨਾਲ ਸਬੰਧਤ ਅਵਤਾਰ ਸਿੰਘ ਨੂੰ ਆਖਰੀ ਵਾਰ 17 ਫ਼ਰਵਰੀ ਨੂੰ ਦੇਖਿਆ ਗਿਆ। ਅਵਤਾਰ ਸਿੰਘ ਦੀ ਪਤਨੀ ਕੰਮ ਤੋਂ ਵਾਪਸ ਆਈ ਤਾਂ ਆਪਣੇ ਤਿੰਨ ਬੱਚਿਆਂ ਨੂੰ ਇਕੱਲਿਆਂ ਦੇਖਿਆ ਜਿਸ ਮਗਰੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਮੁਢਲੀ ਪੜਤਾਲ ਦੇ ਆਧਾਰ ’ਤੇ ਸ਼ੱਕੀਆਂ ਵੱਲੋਂ ਵਰਤੀ ਚਿੱਟੇ ਰੰਗ ਦੀ ਐਸ.ਯੂ.ਵੀ. ਦੀਆਂ ਤਸਵੀਰਾਂ ਜਾਰੀ ਕਰ ਦਿਤੀਆਂ ਪਰ ਇਸ ਤੋਂ ਪਹਿਲਾਂ ਕਿ ਕੋਈ ਜਾਣਕਾਰੀ ਮਿਲਦੀ, ਅਵਤਾਰ ਸਿੰਘ ਦੀ ਲਾਸ਼ ਲੇਕ ਬੈਰੀਐਸਾ ਨੇੜੇ ਪਈ ਮਿਲੀ।

ਪਛਾਣ ਦੇ ਭੁਲੇਖੇ ਕਰ ਕੇ ਹੋਈ ਅਵਤਾਰ ਸਿੰਘ ਦੀ ਹੱਤਿਆ

ਇਹ ਜਗ੍ਹਾ ਅਗਵਾ ਵਾਲੀ ਥਾਂ ਤੋਂ 2 ਘੰਟੇ ਦੀ ਦੂਰੀ ’ਤੇ ਦੱਸੀ ਜਾ ਰਹੀ ਹੈ ਅਤੇ ਲਾਸ਼ ਦੀ ਬਰਾਮਦਗੀ ਤਿੰਨ ਦਿਨ ਬਾਅਦ ਹੋਈ। ਗੁਰਦਵਾਰਾ ਸਾਹਿਬ ਦੇ ਬੁਲਾਰੇ ਦੀਪ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਪਿਛਲੇ 23 ਸਾਲ ਤੋਂ ਟ੍ਰੇਸੀ ਦੇ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਵਿਚ ਲਾਂਗਰੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਅਵਤਾਰ ਸਿੰਘ ਲੰਗਰ ਦੀ ਸੇਵਾ ਤੋਂ ਇਲਾਵਾ ਗੁਰਦਵਾਰਾ ਸਾਹਿਬ ਦੇ ਕਈ ਹੋਰ ਕੰਮਾਂ ਵਿਚ ਵੀ ਹੱਥ ਵਟਾਉਂਦੇ। ਵਿਆਹ ਤੋਂ 17 ਸਾਲ ਬਾਅਦ ਅਵਤਾਰ ਸਿੰਘ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਤਾਂ ਗੁਰਦਵਾਰਾ ਸਾਹਿਬ ਆਉਣ ਵਾਲੀ ਸੰਗਤ ਨੇ ਵੀ ਖੁਸ਼ੀਆਂ ਸਾਂਝੀਆਂ ਕੀਤੀਆਂ। ਅਗਵਾ ਵਾਲੇ ਦਿਨ ਅਵਤਾਰ ਸਿੰਘ ਆਪਣੇ ਬੱਚਿਆਂ ਨਾਲ ਗੁਰਦਵਾਰਾ ਸਾਹਿਬ ਕੰਪਲੈਕਸ ਵਿਚ ਹੀ ਸਨ। ਉਧਰ ਪੁਲਿਸ ਵੱਲੋਂ ਲੋਕਾ ਨੂੰ ਮੁੜ ਸੱਦਾ ਦਿਤਾ ਗਿਆ ਹੈ ਕਿ ਗੂੜ੍ਹੇ ਰੰਗ ਦੇ ਕੱਪੜਿਆਂ ਵਿਚ ਆਏ ਸ਼ੱਕੀਆਂ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਸੈਨ ਵੌਕੀਨ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ।

ਕੈਲੇਫੋਰਨੀਆ ’ਚ ਹੋ ਸਕਦੈ ਇਕ ਹੋਰ ਸਿੱਖ ਦਾ ਕ.ਤਲ

ਉਧਰ ਰਸਲੀਨ ਕੌਰ ਅਤੇ ਟ੍ਰੇਸੀ ਦੇ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਵੱਲੋਂ ਅਵਤਾਰ ਸਿੰਘ ਦੀ ਪਤਨੀ ਅਤੇ ਬੱਚਿਆਂ ਦੀ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੱਸ ਦੇਈਏ ਕਿ ਪਛਾਣ ਦੇ ਭੁਲੇਖੇ ਕਰ ਕੇ ਕਤਲ ਦੀਆਂ ਵਾਰਦਾਤਾਂ ਕੈਨੇਡਾ ਵਿਚ ਆਮ ਗੱਲ ਹੈ ਜਿਥੇ ਗੈਂਗਸਟਰਾਂ ਵੱਲੋਂ ਵਿਰੋਧੀ ਦੇ ਖਾਤਮੇ ਲਈ ਭਾੜੇ ਦੇ ਕਾਤਲਾਂ ਨੂੰ ਸੱਦਿਆ ਜਾਂਦਾ ਹੈ।

Next Story
ਤਾਜ਼ਾ ਖਬਰਾਂ
Share it