Begin typing your search above and press return to search.

ਮਸਕ ਨੇ ਵ੍ਹਟਸਐਪ ਵਰਤਣ ਵਾਲਿਆਂ ਨੂੰ ਕੀਤਾ ਸੁਚੇਤ

ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਵੱਲੋਂ ਵ੍ਹਟਸਐਪ ਵਰਤਣ ਵਾਲਿਆਂ ਨੂੰ ਸੁਚੇਤ ਕੀਤਾ ਗਿਆ ਹੈ

ਮਸਕ ਨੇ ਵ੍ਹਟਸਐਪ ਵਰਤਣ ਵਾਲਿਆਂ ਨੂੰ ਕੀਤਾ ਸੁਚੇਤ
X

Upjit SinghBy : Upjit Singh

  |  10 April 2026 5:56 PM IST

  • whatsapp
  • Telegram

ਕੈਲੇਫੋਰਨੀਆ : ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਵੱਲੋਂ ਵ੍ਹਟਸਐਪ ਵਰਤਣ ਵਾਲਿਆਂ ਨੂੰ ਸੁਚੇਤ ਕੀਤਾ ਗਿਆ ਹੈ। ਜੀ ਹਾਂ, ਸੋਸ਼ਲ ਮੀਡੀਆ ਪਲੈਟਫ਼ਾਰਮ ਐਕਸ ਦੇ ਮਾਲਕ ਈਲੌਨ ਮਸਕ ਅਤੇ ਟੈਲੀਗ੍ਰਾਮ ਦੇ ਮੁੱਖ ਕਾਰਜਕਾਰੀ ਅਫ਼ਸਰ ਪਾਵਲ ਡੁਰੋਵ ਨੇ ਵ੍ਹਟਸਐਪ ਦੀ ਪ੍ਰਾਈਵੇਸੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ ਹੈ। ਮਸਕ ਨੇ ਦਾਅਵਾ ਕੀਤਾ ਕਿ ਵ੍ਹਟਸਐਪ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ ਜਦਕਿ ਡੁਰੋਵ ਨੇ ਮਾਰਕ ਜ਼ਕਰਬਰਗ ਦੀ ਕੰਪਨੀ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਫਰੌਡ ਕਰਾਰ ਦਿਤਾ। ਮਸਕ ਅਤੇ ਡੁਰੋਵ ਦੀਆਂ ਟਿੱਪਣੀਆਂ ਅਜਿਹੇ ਸਮੇਂ ਸਾਹਮਣੇ ਆਈਆਂ ਹਨ ਜਦੋਂ ਵ੍ਹਟਸਐਪ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਅਰਬਾਂ ਡਾਲਰ ਦਾ ਹਰਜਾਨਾ ਮੰਗਿਆ ਜਾ ਰਿਹਾ ਹੈ। ਕੈਲੇਫੋਰਨੀਆ ਦੀ ਫ਼ੈਡਰਲ ਅਦਾਲਤ ਵਿਚ ਮੁਕੱਦਮਾ ਦਾਇਰ ਕਰਨ ਵਾਲੇ ਬ੍ਰਾਇਨ ਵਾਈ ਸ਼ਿਰਾਜ਼ੀ ਅਤੇ ਨਿਦਾ ਸੈਮਸਨ ਨੇ ਦਾਅਵਾ ਕੀਤਾ ਹੈ ਕਿ ਵ੍ਹਟਸਐਪ ਵੱਲੋਂ ਲੋਕਾਂ ਦੇ ਨਿਜੀ ਮੈਸੇਜ ਤੀਜੀ ਧਿਰ ਨਾਲ ਸਾਂਝੇ ਕੀਤੇ ਜਾਂਦੇ ਹਨ।

ਜ਼ਕਰਬਰਗ ਦੀ ਕੰਪਨੀ ’ਤੇ ਪ੍ਰਾਈਵੇਸੀ ਲੀਕ ਕਰਨ ਦੇ ਲਾਏ ਦੋਸ਼

ਮੁਕੱਦਮੇ ਵਿਚ ਮੈਟਾ ਅਤੇ ਐਕਸੈਂਚਰ ਨੂੰ ਧਿਰ ਬਣਾਉਂਦਿਆਂ ਦਲੀਲ ਦਿਤੀ ਗਈ ਹੈ ਕਿ ਲੋਕਾਂ ਵੱਲੋਂ ਵ੍ਹਟਸਐਪ ਰਾਹੀਂ ਭੇਜੇ ਮੈਸੇਜ ਇੰਟਰਸੈਪਟ ਕਰ ਕੇ ਐਕਸੈਂਚਰ ਵਰਗੀਆਂ ਤੀਜੀਆਂ ਧਿਰਾਂ ਨਾਲ ਸਾਂਝੇ ਕੀਤੇ ਜਾਂਦੇ ਹਨ ਜਦਕਿ ਕੰਪਨੀ ਦਾਅਵਾ ਕਰਦੀ ਹੈ ਕਿ ਵ੍ਹਟਸਐਪ ਰਾਹੀਂ ਭੇਜੇ ਮੈਸੇਜ ਐਂਡ ਟੂ ਐਂਡ ਐਨਕ੍ਰਿਪਟਡ ਹਨ ਯਾਨੀ ਭੇਜਣ ਵਾਲੇ ਜਾਂ ਪੜ੍ਹਨ ਵਾਲੇ ਤੋਂ ਸਿਵਾਏ ਕੋਈ ਇਨ੍ਹਾਂ ਨੂੰ ਪੜ੍ਹ ਨਹੀਂ ਸਕਦਾ। ਉਧਰ, ਈਲੌਨ ਮਸਕ ਨੇ ਐਕਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਲੋਕਾਂ ਨੂੰ ਅਸਲ ਪ੍ਰਾਈਵੇਸੀ ਮਿਲਦੀ ਹੈ। ਦੂਜੇ ਪਾਸੇ ਪਾਵਲ ਡੁਰੋਵ ਨੇ ਕਿਹਾ ਕਿ ਵ੍ਹਟਸਐਪ ਅਰਬਾਂ ਵਰਤੋਂਕਾਰਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਟੈਲੀਗ੍ਰਾਮ ਨੇ ਅਜਿਹਾ ਕਦੇ ਵੀ ਨਹੀਂ ਕੀਤਾ। ਐਨੇ ਵੱਡੇ ਦੋਸ਼ ਲੱਗਣ ਮਗਰੋਂ ਮੈਟਾ ਦੇ ਬੁਲਾਰੇ ਨੇ ਕਿਹਾ ਕਿ ਮੁਕੱਦਮੇ ਵਿਚ ਕੀਤੇ ਗਏ ਦਾਅਵੇ ਮੁਕੰਮਲ ਤੌਰ ’ਤੇ ਝੂਠੇ ਅਤੇ ਬੇਤੁਕੇ ਹਨ। ਵ੍ਹਟਸਐਪ ਵੱਲੋਂ ਪਿਛਲੇ ਇਕ ਦਹਾਕੇ ਤੋਂ ਸਿਗਨਲ ਪ੍ਰੋਟੋਕੌਲ ਦੀ ਵਰਤੋਂ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਈਲੌਨ ਮਸਕ ਅਤੇ ਮਾਰਕ ਜ਼ਕਰਬਰਗ ਵਿਚਾਲੇ ਵਿਵਾਦ ਕੋਈ ਨਵਾਂ ਨਹੀਂ। ਮਸਕ ਨੇ ਜਦੋਂ ਟਵਿਟਰ ਖਰੀਦਿਆ ਤਾਂ ਜ਼ਰਕਬਰਗ ਨੇ ਟੱਕਰ ਦੇਣ ਵਾਸਤੇ ਥ੍ਰੈਡਜ਼ ਲੌਂਚ ਕੀਤਾ। ਇਸ ਮਗਰੋਂ ਮਸਕ ਨੇ ਗ੍ਰੌਕ ਨੂੰ ਮੈਟਾ ਏ.ਆਈ. ਤੋਂ ਬਿਹਤਰ ਕਰਾਰ ਦਿਤਾ।

Next Story
ਤਾਜ਼ਾ ਖਬਰਾਂ
Share it