Begin typing your search above and press return to search.

ਅਮਰੀਕਾ ’ਚ ਭਾਰਤੀ ਮਾਂ-ਪੁੱਤ ਦੇ ਕਾਤਲ ਦੀ ਹੋਈ ਸ਼ਨਾਖ਼ਤ

ਅਮਰੀਕਾ ਵਿਚ ਭਾਰਤੀ ਔਰਤ ਅਤੇ ਉਸ ਦੇ ਛੇ ਸਾਲਾ ਬੱਚੇ ਦਾ ਕਤਲ ਕਰਨ ਵਾਲੇ ਨਜ਼ੀਰ ਹਮੀਦ ਦੇ ਸਿਰ ’ਤੇ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਗਿਆ ਹੈ

ਅਮਰੀਕਾ ’ਚ ਭਾਰਤੀ ਮਾਂ-ਪੁੱਤ ਦੇ ਕਾਤਲ ਦੀ ਹੋਈ ਸ਼ਨਾਖ਼ਤ
X

Upjit SinghBy : Upjit Singh

  |  4 Dec 2025 6:53 PM IST

  • whatsapp
  • Telegram

ਨਿਊ ਯਾਰਕ : ਅਮਰੀਕਾ ਵਿਚ ਭਾਰਤੀ ਔਰਤ ਅਤੇ ਉਸ ਦੇ ਛੇ ਸਾਲਾ ਬੱਚੇ ਦਾ ਕਤਲ ਕਰਨ ਵਾਲੇ ਨਜ਼ੀਰ ਹਮੀਦ ਦੇ ਸਿਰ ’ਤੇ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਘਿਨਾਉਣੀ ਅਤੇ ਹੌਲਨਾਕ ਵਾਰਦਾਤ ਕਰਨ ਵਾਲਾ ਨਜ਼ੀਰ ਹਮੀਦ ਇਸ ਵੇਲੇ ਭਾਰਤ ਵਿਚ ਹੈ ਅਤੇ ਅਮਰੀਕਾ ਸਰਕਾਰ ਉਸ ਦੀ ਹਵਾਲਗੀ ਚਾਹੁੰਦੀ ਹੈ। ਦੱਸ ਦੇਈਏ ਕਿ ਨਿਊ ਜਰਸੀ ਦੇ ਮੇਪਲ ਸ਼ੇਡ ਕਸਬੇ ਵਿਚ 38 ਸਾਲ ਦੀ ਸ਼ਸ਼ੀਕਲਾ ਨਾਰਾ ਅਤੇ 6 ਸਾਲ ਦੇ ਅਨੀਸ਼ ਨਾਰਾ ਦਾ ਕਤਲ ਕਰ ਦਿਤਾ ਗਿਆ ਅਤੇ ਨਿਊ ਜਰਸੀ ਦੇ ਗਵਰਨਰ ਫ਼ਿਲ ਮਰਫ਼ੀ ਵੱਲੋਂ ਹਾਲ ਹੀ ਵਿਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤੜਾ ਨੂੰ ਪੱਤਰ ਲਿਖ ਕੇ ਹਮੀਦ ਨੂੰ ਤੁਰਤ ਅਮਰੀਕਾ ਹਵਾਲੇ ਕੀਤੇ ਜਾਣ ਦੀ ਗੁਜ਼ਾਰਿਸ਼ ਕੀਤੀ। ਫ਼ਿਲ ਮਰਫ਼ੀ ਨੇ ਕਿਹਾ ਕਿ ਨਿਊ ਜਰਸੀ ਸੂਬਾ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰਨ ਲਈ ਸਹਿਮਤ ਹੈ ਅਤੇ ਅਮਰੀਕਾ ਦਾ ਨਿਆਂ ਮੰਤਰਾਲਾ ਹਰ ਲੋੜੀਂਦੀ ਪ੍ਰਕਿਰਿਆ ਵਿਚੋਂ ਲੰਘਣ ਵਾਸਤੇ ਤਿਆਰ ਬਰ ਤਿਆਰ ਹੈ। ਬਰÇਲੰਗਟਨ ਕਾਊਂਟੀ ਦੀ ਪ੍ਰੌਸੀਕਿਊਟਰ ਲਾਚੀਆ ਬਰੈਡਸ਼ਾਅ ਅਤੇ ਮੇਪਲ ਸ਼ੇਡ ਪੁਲਿਸ ਦੇ ਮੁਖੀ ਕ੍ਰਿਸਟੋਫ਼ਰ ਫਲੈਚਰ ਵੱਲੋਂ ਅੱਠ ਸਾਲ ਦੀ ਲੰਮੀ ਪੜਤਾਲ ਮਗਰੋਂ ਨਜ਼ੀਰ ਹਮੀਦ ਵਿਰੁੱਧ ਦੋਸ਼ ਆਇਦ ਕਰਨ ਦਾ ਐਲਾਨ ਕੀਤਾ ਗਿਆ।

ਐਫ਼.ਬੀ.ਆਈ. ਨੇ ਰਖਿਆ 50 ਹਜ਼ਾਰ ਡਾਲਰ ਦਾ ਇਨਾਮ

ਉਨ੍ਹਾਂ ਦੱਸਿਆ ਕਿ 23 ਮਾਰਚ 2017 ਦੀ ਸ਼ਾਮ ਮੇਪਲ ਸ਼ੇਡ ਪੁਲਿਸ ਨੂੰ ਇਕ ਅਪਾਰਟਮੈਂਟ ਵਿਚ ਸੱਦਿਆ ਗਿਆ ਜਿਥੇ ਸ਼ਸ਼ੀਕਲਾ ਅਤੇ ਅਨੀਸ਼ ਨਾਰਾ ਦੀਆਂ ਲਾਸ਼ਾਂ ਪਈਆਂ ਸਨ। ਪੋਸਟਮਾਰਟਮ ਰਿਪੋਰਟ ਰਾਹੀਂ ਸਪੱਸ਼ਟ ਹੋ ਗਿਆ ਕਿ ਦੋਹਾਂ ਦੀ ਮੌਤ ਤੇਜ਼ਧਾਰ ਹਥਿਆਰਾਂ ਨਾਲ ਗਰਦਨ ’ਤੇ ਵਾਰ ਦੇ ਸਿੱਟੇ ਵਜੋਂ ਹੋਈ। ਅਨੀਸ਼ ਨਾਰਾ ਦਾ ਸਿਰ ਤਾਂ ਧੜ ਤੋਂ ਵੱਖ ਹੀ ਹੋ ਚੁੱਕਾ ਸੀ ਅਤੇ ਮਾਂ-ਪੁੱਤਾਂ ਦੇ ਡੂੰਘੇ ਜ਼ਖਮੀ ਦੇਖ ਕੇ ਪੁਲਿਸ ਵਾਲਿਆਂ ਦੀ ਰੂਹ ਵੀ ਕੰਬ ਗਈ। ਨਜ਼ੀਰ ਹਮੀਦ ਇਸੇ ਅਪਾਰਟਮੈਂਟ ਵਿਚ ਰਹਿੰਦਾ ਸੀ ਅਤੇ ਉਸੇ ਕੰਪਨੀ ਵਿਚ ਕੰਮ ਕਰਦਾ ਸੀ ਜਿਥੇ ਸ਼ਸ਼ੀਕਲਾ ਦੇ ਪਤੀ ਹਨੂਮੰਤ ਨਾਰਾ ਕਰਦੇ ਸਨ। ਦੂਜੇ ਪਾਸੇ ਭਾਰਤ ਦੀ ਸੀ.ਬੀ.ਆਈ. ਨੇ ਅਕਤੂਬਰ 2020 ਵਿਚ ਐਫ਼.ਬੀ.ਆਈ. ਨੂੰ ਦੱਸਿਆ ਕਿ ਨਜ਼ੀਰ ਡੀ.ਐਨ.ਏ. ਨਮੂਨਾ ਦੇਣ ਤੋਂ ਨਾਂਹ ਕਰ ਰਿਹਾ ਹੈ ਪਰ ਬਾਅਦ ਵਿਚ ਅਦਾਲਤੀ ਹੁਕਮਾਂ ’ਤੇ ਡੀ.ਐਨ.ਏ. ਨਮੂਨਾ ਹਾਸਲ ਕੀਤਾ ਗਿਆ। ਇਧਰ ਅਮਰੀਕਾ ਵਿਚ ਪੁਲਿਸ ’ਤੇ ਦੋਸ਼ ਲੱਗਣ ਲੱਗੇ ਕਿ ਮਰਨ ਵਾਲੇ ਲੋਕ ਭਾਰਤੀ ਹੋਣ ਕਾਰਨ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਭਾਰਤ ਸਰਕਾਰ ਤੋਂ ਮਿਲੇ ਡੀ.ਐਨ.ਏ. ਨੂੰ ਨਜ਼ੀਰ ਦੀ ਕੰਪਨੀ ਕੋਲ ਮੁਹੱਈਆ ਨਮੂਨੇ ਨਾਲ ਮਿਲਾਇਆ ਗਿਆ ਜੋ ਹੂ ਬ ਹੂ ਸਾਬਤ ਹੋਇਆ।

ਕਤਲ ਮਗਰੋਂ ਭਾਰਤ ਫਰਾਰ ਹੋ ਗਿਆ ਸੀ ਨਜ਼ੀਰ ਹਮੀਦ

ਬਰਗਨ ਕਾਊਂਟੀ ਦੇ ਪ੍ਰੌਸੀਕਿਊਟਰ ਦਫ਼ਤਰ ਨੂੰ ਪੂਰਾ ਯਕੀਨ ਹੋ ਗਿਆ ਕਿ ਦੋਵੇਂ ਕਤਲ ਨਜ਼ੀਰ ਨੇ ਹੀ ਕੀਤੇ ਹਨ ਪਰ ਹੁਣ ਤੱਕ ਕਤਲ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ। ਅਸਲ ਵਿਚ ਨਜ਼ੀਰ ਵੱਲੋਂ ਕਈ ਮੌਕਿਆਂ ’ਤੇ ਹਨੂਮੰਤ ਨਾਰਾ ਦਾ ਪਿੱਛਾ ਵੀ ਕੀਤਾ ਗਿਆ ਪਰ ਖੁਸ਼ਕਿਸਮਤੀ ਨਾਲ ਉਹ ਬਚ ਗਏ। ਲਾਚੀਆ ਬਰੈਡਸ਼ਾਅ ਦਾ ਕਹਿਣਾ ਸੀ ਕਿ ਇਕ ਖ਼ਤਰਨਾਕ ਕਾਤਲ ਨੂੰ ਅਮਰੀਕਾ ਵਾਪਸ ਲਿਆ ਦੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣੀ ਉਨ੍ਹਾਂ ਦਾ ਫ਼ਰਜ਼ ਹੈ ਅਤੇ ਕੋਈ ਸਰਹੱਦ ਜਾਂ ਮੁਲਕਾਂ ਦਰਮਿਆਨ ਹਜ਼ਾਰਾਂ ਮੀਲ ਦੀ ਦੂਰੀ ਇਸ ਵਿਚ ਅੜਿੱਕਾ ਨਹੀਂ ਬਣ ਸਕਦੀ। ਅਮਰੀਕਾ ਅਤੇ ਭਾਰਤ ਅਤੀਤ ਵਿਚ ਵੀ ਮੁਜਰਮਾਂ ਦੀ ਹਵਾਲਗੀ ਦੇ ਮਾਮਲੇ ਵਿਚ ਸਹਿਯੋਗ ਕਰਦੇ ਆਏ ਹਨ ਅਤੇ ਨਜ਼ੀਰ ਵੀ ਜਲਦ ਨਿਊ ਜਰਸੀ ਦੀ ਜੇਲ ਵਿਚ ਹੋਵੇਗਾ।

Next Story
ਤਾਜ਼ਾ ਖਬਰਾਂ
Share it