Begin typing your search above and press return to search.

ਅਮਰੀਕਾ ਵਿਚ ਘੱਟ ਗਿਣਤੀਆਂ ਨੂੰ ਤਰਜੀਹ ਮਿਲਣੀ ਬੰਦ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਡਾਇਵਰਸਿਟੀ, ਇਕੁਇਟੀ ਅਤੇ ਇਨਕਲੂਜ਼ਨ ਨੀਤੀਆਂ ਦਾ ਖਾਤਮਾ ਕਰਦਿਆਂ 24 ਘੰਟੇ ਦੇ ਅੰਦਰ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਸਮੇਤ ਛੁੱਟੀ ’ਤੇ ਭੇਜਣ ਦੇ ਹੁਕਮ ਦਿਤੇ ਹਨ।

ਅਮਰੀਕਾ ਵਿਚ ਘੱਟ ਗਿਣਤੀਆਂ ਨੂੰ ਤਰਜੀਹ ਮਿਲਣੀ ਬੰਦ
X

Upjit SinghBy : Upjit Singh

  |  22 Jan 2025 6:44 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਡਾਇਵਰਸਿਟੀ, ਇਕੁਇਟੀ ਅਤੇ ਇਨਕਲੂਜ਼ਨ ਨੀਤੀਆਂ ਦਾ ਖਾਤਮਾ ਕਰਦਿਆਂ 24 ਘੰਟੇ ਦੇ ਅੰਦਰ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਸਮੇਤ ਛੁੱਟੀ ’ਤੇ ਭੇਜਣ ਦੇ ਹੁਕਮ ਦਿਤੇ ਹਨ। ਟਰੰਪ ਦੇ ਤਾਜ਼ਾ ਫ਼ੈਸਲੇ ਨੂੰ ਔਰਤਾਂ, ਅਫ਼ਰੀਕੀ ਮੂਲ ਵਾਲਿਆਂ ਅਤੇ ਹੋਰਨਾਂ ਘੱਟ ਗਿਣਤੀਆਂ ਦੇ ਵਿਰੁੱਧ ਮੰਨਿਆ ਜਾ ਰਿਹਾ ਹੈ।

ਡੌਨਲਡ ਟਰੰਪ ਨੇ ਲਾਗੂ ਕੀਤਾ ਤਾਨਾਸ਼ਾਹੀ ਫੈਸਲਾ

ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਹਰ ਸਰਕਾਰੀ ਵਿਭਾਗ ਨੂੰ ਹੁਕਮ ਦਿਤੇ ਗਏ ਹਨ ਕਿ ਡੀ.ਈ.ਆਈ. ਪ੍ਰੋਗਰਾਮ ਬਿਲਕੁਲ ਭੁਲਾ ਦਿਤਾ ਜਾਵੇ ਅਤੇ 10 ਦਿਨ ਦੇ ਅੰਦਰ ਅਜਿਹਾ ਨਾ ਕੀਤਾ ਗਿਆ ਤਾਂ ਮਾੜੇ ਸਿੱਟੇ ਭੁਗਤਣੇ ਹੋਣਗੇ। ਡੀ.ਈ.ਆਈ. ਅਧੀਨ ਅਮਰੀਕਾ ਦਾ ਨਿਆਂ ਵਿਭਾਗ ਪ੍ਰਾਈਵੇਟ ਕੰਪਨੀਆਂ ਦੀ ਪੜਤਾਲ ਵੀ ਕਰ ਸਕਦਾ ਸੀ ਪਰ ਹੁਣ ਸਭ ਕੁਝ ਬਦਲ ਗਿਆ ਹੈ। ਇਸ ਯੋਜਨਾ ਅਧੀਨ ਸਰਕਾਰੀ ਨੌਕਰੀਆਂ ਵਿਚੋਂ ਵਿਤਕਰਾ ਖਤਮ ਕਰਨ ਦਾ ਯਤਨ ਕੀਤਾ ਗਿਆ ਪਰ ਕੁਝ ਲੋਕ ਇਸ ਪ੍ਰੋਗਰਾਮ ਨੂੰ ਗੋਰਿਆਂ ਦੇ ਵਿਰੁੱਧ ਮੰਨਦੇ ਹਨ।

ਡੀ.ਈ.ਆਈ. ਅਧੀਨ ਭਰਤੀ ਮੁਲਾਜ਼ਮ ਛੁੱਟੀ ਦੇ ਭੇਜਣ ਦੇ ਹੁਕਮ

ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਡੀ.ਈ.ਆਈ. ਬੰਦ ਕਰਨ ਦਾ ਵਾਅਦਾ ਕੀਤਾ ਸੀ। ਅਮਰੀਕਾ ਦੇ ਕਿਰਤ ਵਿਭਾਗ ਮੁਤਾਬਕ ਟਰੰਪ ਵੱਲੋਂ 1965 ਵਿਚ Çਲੰਡਨ ਜੌਹਨਸਨ ਵੱਲੋਂ ਜਾਰੀ ਉਨ੍ਹਾਂ ਹੁਕਮਾਂ ਨੂੰ ਵੀ ਰੱਦ ਕਰ ਦਿਤਾ ਗਿਆ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਫੈਡਰਲ ਕੰਟਰੈਕਟ ਵਿਚ ਨਸਲ, ਰੰਗ, ਧਰਮ, Çਲੰਗ ਅਤੇ ਕੌਮੀਅਤ ਦੇ ਆਧਾਰ ’ਤੇ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ।

Next Story
ਤਾਜ਼ਾ ਖਬਰਾਂ
Share it