Begin typing your search above and press return to search.

ਜੰਗ ਦੇ ਨਾਮ 'ਤੇ ਮਾਸੂਮਾਂ ਦਾ ਕਤਲੇਆਮ!, ਮਿਡਲ ਈਸਟ ਦੀ ਖ਼ੌਫ਼ਨਾਕ ਰਿਪੋਰਟ

ਮਿਨਾਬ: ਇੱਕ ਸਕੂਲ ਜੋ ਕਬਰਸਤਾਨ ਬਣ ਗਿਆ

X

BHATTI BAHOMAJRABy : BHATTI BAHOMAJRA

  |  26 March 2026 11:33 AM IST

  • whatsapp
  • Telegram

ਮਿਡਲ ਈਸਟ ਜੰਗ ਦੀ ਸਭ ਤੋਂ ਭਿਆਨਕ ਅਤੇ ਤਬਾਹਕੁਨ ਕੀਮਤ ਉਹ ਅਦਾ ਰਹੇ ਹਨ ਜਿੰਨਾ ਦਾ ਇਸ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਾ ਕਹਿ ਲਾਓ ਕਿ ਇਸ ਜੰਗ ਦੀ ਕੀਮਤ ਉਹ ਅਦਾ ਕਰ ਰਹੇ ਨੇ ਜਿੰਨਾ ਨੂੰ ਜੰਗ ਦਾ ਅਸਲ ਮਤਲਬ ਵੀ ਨਹੀਂ ਪਤਾ ਜਿੰਨਾ ਲਈ ਜੰਗ ਫ਼ਿਲਹਾਲ ਸਿਰਫ਼ ਖੇਡ ਦਰਮਿਆਨ ਸਾਥੀ ਨਾਲ ਹੋਈ ਨੋਕ-ਝੋਕ ਖਿਡੌਣਿਆਂ ਦੀ ਅਦਲ ਬਦਲੀ ਨੂੰ ਲੈ ਕੇ ਹੋਈ ਬਹਿਸ ਹੀ ਹੋਵੇਗੀ ਜੀ ਹਨ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਹਜ਼ਾਰਾਂ ਬੱਚਿਆਂ ਦੀ, ਜਿੰਨਾ ਦਾ ਬਚਪਨ ਬੰਬਾਂ ਦੇ ਧਮਾਕਿਆਂ ਵਿੱਚ ਦਫ਼ਨ ਹੋ ਰਿਹਾ ਹੈ। ਉਹ ਬੱਚੇ ਜਿੰਨਾ ਨੇ ਦੇਸ਼ ਦਾ ਭਵਿੱਖ ਬਣਨਾ ਸੀ ਦੇਸ਼ ਦੀ ਆਉਣ ਵਾਲੀ ਨਵੀਂ ਪੀੜੀ ਜੋ ਇਸ ਜੰਗ ਵਿਚ ਖ਼ਤਮ ਹੋ ਰਹੀ ਏ ਇਸ ਜੰਗ ਨਾਲ ਭਾਵੇਂ ਦੇਸ਼ ਦਾ ਅਰਥਚਾਰਾ ਤੇ ਬੁਨਿਆਦੀ ਢਾਂਚਾ ਖ਼ਤਮ ਹੋ ਰਿਹਾ ਏ ਨੁਕਸਾਨਿਆ ਜਾ ਰਿਹਾ ਜੋ ਸ਼ਾਇਦ ਆਉਣ ਵਾਲੇ ਸਮੇਂ ਚ ਮੁੜ ਉਸਾਰਿਆ ਤੇ ਮਜ਼ਬੂਤ ਵੀ ਕੀਤਾ ਜਾ ਸਕਦਾ ਏ ਪਰ ਸਭ ਤੋਂ ਕੀਮਤੀ ਤੇ ਅਹਿਮ ਜੋ ਇਸ ਜੰਗ ਵਿਚ ਖ਼ਤਮ ਹੋ ਰਿਹਾ ਏ ਜਿਸ ਨੂੰ ਸ਼ਾਇਦ ਮੁੜ ਕਦੇ ਬਣਾਇਆ ਵੀ ਨਹੀਂ ਜਾ ਸਕਦਾ ਉਹ ਏ ਦੇਸ਼ ਦਾ ਭਵਿੱਖ ਦੇਸ਼ ਦੇ ਬੱਚੇ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੰਗ ਦੇ ਆਧਾਰਿਤ ਇੱਕ ਅਜਿਹੀ ਰਿਪੋਰਟ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਖ਼ਬਰ ਦੇ ਹਰ ਪਹਿਲੂ ਨਾਲ ਤੁਹਾਡੇ ਅੰਦਰ ਇੱਕ ਸਵਾਲ ਉੱਠਦਾ ਜਾਵੇਗਾ ਤੇ ਅਖੀਰ ਤੁਸੀਂ ਓਹਨਾ ਸਵਾਲ ਦੇ ਜਵਾਬ ਨੂੰ ਲੱਭੋਗੇ ਅਖੀਰ ਫਿਰ ਅਜਿਹਾ ਕਿਉਂ ਕੀਤਾ ਜਾ ਰਿਹਾ ਜਾਂ ਅਜਿਹਾ ਕਿਉਂ ਕੀਤਾ ਗਿਆ

ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਮਿਡਲ ਈਸਟ ਵਿਚ ਜਾਰੀ ਫ਼ੌਜੀ ਸੰਘਰਸ਼ ਦੇ ਨਤੀਜੇ ਬਹੁਤ ਖ਼ੌਫ਼ਨਾਕ ਅਤੇ ਤਬਾਹਕੁਨ ਸਾਬਤ ਹੋ ਰਹੇ ਨੇ ਲੱਖਾਂ ਲੋਕ ਬੇਘਰ ਹਜ਼ਾਰਾਂ ਦੀ ਮੌਤ ਹੋ ਚੁੱਕੀ ਏ ਪਰ ਇਸ ਸਭ ਦੇ ਦਰਮਿਆਨ ਜੰਗ ਦਾ ਸਭ ਤੋਂ ਕਾਲਾ ਦੌਰ ਤੇ ਦ੍ਰਿਸ਼ ਹੈ ਜੰਗ ਵਿੱਚ ਹੁਣ ਤੱਕ ਮਾਰੇ ਜਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ 2,100 ਤੋਂ ਵੱਧ ਬੱਚੇ। ਯੂਨੀਸੈੱਫ ਦੇ ਡਿਪਟੀ ਐਗਜ਼ੀਕਿਊਟਿਵ ਡਾਇਰੈਕਟਰ ਟੈਡ ਚੈਬਨ ਅਨੁਸਾਰ, ਇਸ ਜੰਗ ਵਿੱਚ ਹਰ ਰੋਜ਼ ਔਸਤਨ 87 ਬੱਚੇ ਜਾ ਤਾਂ ਆਪਣੀ ਜਾਨ ਗੁਆ ਰਹੇ ਹਨ ਜਾਂ ਫਿਰ ਅਪਾਹਜ ਹੋ ਰਹੇ ਹਨ। ਸਥਿਤੀ ਦੀ ਗੰਭੀਰਤਾ ਸਪਸ਼ਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਜੰਗ ਦੇ ਖੇਤਰ ਚ ਬੱਚੇ ਤਬਾਹਕੁਨ ਕੀਮਤ ਚੁਕਾ ਰਹੇ ਹਨ। ਜੇਕਰ ਇਹ ਜੰਗ ਹੋਰ ਲੰਬੀ ਚਲਦੀ ਹੈ ਜਾਂ ਵਿਆਪਕ ਹੋਈ ਤਾਂ ਇਹ ਲੱਖਾਂ ਲੋਕਾਂ ਲਈ ਤਬਾਹਕੁਨ ਹੋਵੇਗਾ। ਜਿਸ ਦਾ ਸਭ ਤੋਂ ਭਿਆਨਕ ਅਸਰ ਮਾਸੂਮ ਬੱਚਿਆਂ ’ਤੇ ਪੈ ਰਿਹਾ ਹੈ ਤੇ ਅੱਗੇ ਵੀ ਪਵੇਗਾ ।

ਜੇਕਰ ਅਸੀਂ ਅੰਕੜਿਆਂ 'ਤੇ ਨਜ਼ਰ ਮਾਰੀਏ, ਤਾਂ ਸਥਿਤੀ ਬੇਹੱਦ ਗੰਭੀਰ ਹੈ ਅੰਕੜਿਆਂ ਮੁਤਾਬਿਕ ਜ਼ਖਮੀਆਂ ਜਾਂ ਮ੍ਰਿਤਕਾਂ ’ਚ ਹੁਣ ਤਕ 2100 ਤੋਂ ਵੱਧ ਬੱਚੇ ਸ਼ਾਮਿਲ ਨੇ ਜਿੰਨਾ ਵਿੱਚ ਮਰਨ ਵਾਲਿਆਂ ਦੀ ਜੇਕਰ ਗਿਣਤੀ ਦੇਖੀ ਜਾਵੇ ਤਾਂ ਹੁਣ ਤਕ ਈਰਾਨ ਦੇ 206, ਲਿਬਨਾਨ ਦੇ 118, ਇਜ਼ਰਾਈਲ ਦੇ 4 ਅਤੇ ਕੁਵੈਤ ਦਾ 1 ਬੱਚਾ ਸ਼ਾਮਲ ਹੈ। ਮਿਡਲ ਈਸਟ ਚ ਚੱਲ ਰਹੇ ਇਸ ਸੰਘਰਸ਼ ਨੇ ਨਾ ਸਿਰਫ਼ ਜ਼ਿੰਦਗੀਆਂ ਖੋਹੀਆਂ ਨੇ, ਬਲਕਿ ਵੱਡੇ ਪੱਧਰ ’ਤੇ ਉਜਾੜਾ ਵੀ ਪੈਦਾ ਕੀਤਾ ਹੈ। ਈਰਾਨ ’ਚ ਹੁਣ ਤੱਕ ਲਗਭਗ 32 ਲੱਖ ਲੋਕ ਬੇਘਰ ਹੋਏ ਹਨ, ਜਿੰਨਾ ’ਚ 8.64 ਲੱਖ ਬੱਚੇ ਸ਼ਾਮਲ ਹਨ। ਉੱਥੇ ਹੀ ਗੱਲ ਜੇਕਰ ਲਿਬਨਾਨ ਦੀ ਕੀਤੀ ਜਾਵੇ ਤਾਂ ਲਿਬਨਾਨ ’ਚ ਹੁਣ ਤਕ 10 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਚੁੱਕੇ ਹਨ, ਜਿੰਨਾ ’ਚ ਕਰੀਬ 3.7 ਲੱਖ ਬੱਚੇ ਹਨ। ਇਹਨਾਂ ਦੋਵਾਂ ਦੇਸ਼ਾਂ ਤੋਂ ਇਲਾਵਾ ਇਜ਼ਰਾਈਲ ਅਤੇ ਕੁਵੈਤ ਵਿੱਚ ਵੀ ਬੱਚੇ ਇਸ ਜੰਗ ਦੀ ਭੇਟ ਚੜ੍ਹੇ ਹਨ।

ਹੁਣ ਜੇ ਗੱਲ ਇਸ ਜੰਗ ਦੇ ਸਭ ਤੋਂ ਕਾਲਾ ਦਿਨ ਦੀ ਕੀਤੀ ਜਾਵੇ ਜਿਸ ਨੇ ਪੂਰੀ ਦੁਨੀਆ ਨੂੰ ਇੱਕ ਸਮੇਂ ਰੋਕ ਦਿੱਤਾ ਸੀ ਸੁਣਨ ਵਾਲੇ ਦੀ ਧੜਕਣ ਮੱਧਮ ਤੇ ਅੱਖਾਂ ਚ ਨਮੀ ਦੇਖਣ ਨੂੰ ਮਿਲੀ ਸੀ ਉਹ ਸੀ ਜੰਗ ਦਾ ਪਹਿਲਾ ਦਿਨ ਜਿਸ ਦਿਨ ਸ਼ੁਰੂਆਤ ਹੋਈ ਜਾਣੀ ਕੇ ਸ਼ੁੱਕਰਵਾਰ ਵਾਲਾ ਦਿਨ ਮਿਤੀ 28 ਫਰਵਰੀ 2026, ਜੱਦੋ ਸ਼ੁਰੂਆਤੀ ਹਮਲਿਆਂ ਦੌਰਾਨ ਦੱਖਣੀ ਈਰਾਨ ਦੇ ਮਿਨਾਬ ਸ਼ਹਿਰ ਵਿੱਚ ਹਮਲਿਆਂ ਦੌਰਾਨ ਸ਼ਜਰੇਹ ਤੈਯਬਾ' ਸਕੂਲ 'ਤੇ ਮਿਜ਼ਾਈਲ ਹਮਲਾ ਹੋਇਆ। ਜਿਸ ਵਿਚ ਇੱਕੋ ਸਮੇਂ ਚ ਜਾ ਕਹਿ ਲਈਏ ਇੱਕ ਹਮਲੇ ਨੇ 200 ਦੇ ਕਰੀਬ ਨਿੱਕੀਆਂ ਮਾਸੂਮ ਜ਼ਿੰਦਾ ਨੂੰ ਲਾਸ਼ ਵਿਚ ਤਬਦੀਲ ਕਰ ਦਿੱਤਾ ਸੀ ਉਹ ਬੱਚੇ ਜੋ ਉਸ ਸਮੇਂ ਆਪਣੀਆਂ ਜਮਾਤਾਂ ਵਿੱਚ ਪੜ੍ਹ ਰਹੇ ਸਨ। ਜੋ ਕਿਤਾਬਾਂ ਵਿਚ ਉਸ ਸਮੇਂ ਸ਼ਾਇਦ ਜ਼ਿੰਦਗੀ ਦੇ ਫਲ ਸਫ਼ਿਆਂ ਨੂੰ ਪੜ ਰਹੇ ਹੋਣ ਕਿਤਾਬ ਰਾਹੀਂ ਚੰਗੇ ਬੁਰੇ ਦੀ ਪਰਖ ਸਹੀ ਗ਼ਲਤ ਇਨਸਾਨ ਦੀ ਨਜ਼ਰ ਨੂੰ ਸਮਝਣ ਦਾ ਨਜ਼ਰੀਆ ਜਾਂਚ ਰਹੇ ਹੋਣ ਪਰ ਕੀ ਪਤਾ ਸੀ ਕਿ ਜਿਹਨਾਂ ਨੇ ਦੇਸ਼ ਦਾ ਭਵਿੱਖ ਬਣਨਾ ਸੀ ਉਹ ਇੱਕੋ ਝਟਕੇ ਚ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣਗੇ ਉਹ ਘਟਨਾ ਜਿਸ ਨੂੰ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਵੀ 'ਜੰਗੀ ਅਪਰਾਧ' ਦੱਸ ਰਹੀਆਂ ਹਨ।

ਹਾਲ਼ੀਆਂ ਰਿਪੋਰਟਾਂ ਮੁਤਾਬਿਕ ਇਹ ਹਮਲਾ ਅਮਰੀਕੀ ਅਤੇ ਇਜ਼ਰਾਈਲੀ ਫ਼ੌਜੀ ਕਾਰਵਾਈ (ਜਿਸ ਨੂੰ ਅਪਰੇਸ਼ਨ ਐ ਪਿਕ ਫ਼ਰੀ' ਕਿਹਾ ਗਿਆ) ਦਾ ਹਿੱਸਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਪੁਰਾਣੇ ਖ਼ੁਫ਼ੀਆ ਅੰਕੜਿਆਂ 'ਤੇ ਆਧਾਰਤ ਸੀ, ਜਿਸ ਕਾਰਨ ਸਕੂਲ ਦੀ ਇਮਾਰਤ ਨੂੰ ਗ਼ਲਤੀ ਨਾਲ ਫ਼ੌਜੀ ਟਿਕਾਣਾ ਸਮਝ ਕੇ ਨਿਸ਼ਾਨਾ ਬਣਾਇਆ ਗਿਆ। ਹਾਲਾ ਕੇ ਇਹ ਸਕੂਲ ਇੱਕ ਫ਼ੌਜੀ ਕੰਪਾਊਡ ਆਈ ਆਰ ਜੀ ਸੀ ਦੇ ਬਿਲਕੁਲ ਨਾਲ ਸਥਿਤ ਸੀ, ਪਰ ਇਹ ਕੰਪਾਊਡ ਤੋਂ ਪੂਰੀ ਤਰਾਂ ਵੱਖਰਾ ਸੀ ਅਤੇ ਇਸ ਦੀਆਂ ਕੰਧਾਂ 'ਤੇ ਸਕੂਲ ਹੋਣ ਦੇ ਸਪਸ਼ਟ ਨਿਸ਼ਾਨ ਜਿਵੇਂ ਕੇ ਸਕੂਲ ਦਾ ਰੰਗ-ਰੋਗਨ ਅਤੇ ਕੰਧਾਂ ਤੇ ਹੋਈ ਪੇਂਟਿੰਗ ਵੀ ਸੀ ਇਸ ਦਿਨ ਇਸ ਹਮਲੇ ਨੂੰ ਇਸ ਜੰਗ ਦੇ ਦਰਮਿਆਨ ਅਤੇ ਆਉਣ ਵਾਲੇ ਹਰ ਸਾਲ ਭਾਵੇਂ ਉਹ ਹਜ਼ਾਰਾਂ ਸਾਲ ਬਾਅਦ ਹੀ ਕਿਉਂ ਹੋਵੇ ਕਾਲੇ ਦਿਨ ਦੇ ਵੱਜੋ ਦੇਖਿਆ ਜਾਵੇਗਾ ਜਿਸ ਦਿਨ ਇੱਕੋ ਝਟਕੇ ਚ ਸੈਂਕੜੇ ਨਿੱਕੀਆਂ ਜਿੰਦਾ ਦੀ ਮੌਤ ਹੋਈ ਸੀ

ਇਸ ਜੰਗ ਨੇ ਨਾ ਸਿਰਫ਼ ਮੌਤਾਂ ਅਤੇ ਨਾ ਹੀ ਲੋਕਾਂ ਨੂੰ ਬੇਘਰੇ ਕੀਤਾ ਸਗੋਂ ਬੱਚਿਆਂ ਤੋਂ ਓਹਨਾ ਦੀ ਮੁੱਢਲੀ ਜ਼ਿੰਦਗੀ ਦਾ ਸਫ਼ਰ ਵੀ ਖੋਹ ਲਿਆ ਏ । ਜਿੱਥੇ ਈਰਾਨ ਵਿੱਚ 8.6 ਲੱਖ ਅਤੇ ਲਿਬਨਾਨ ਵਿੱਚ 3.7 ਲੱਖ ਬੱਚੇ ਆਪਣੇ ਘਰਾਂ ਤੋਂ ਦੂਰ ਸ਼ੈਲਟਰ ਹੋਮਾਂ ਵਿੱਚ ਰਹਿਣ ਲਈ ਮਜਬੂਰ ਹਨ। ਉੱਥੇ ਹੀ ਇਕੱਲੇ ਲਿਬਨਾਨ ਵਿੱਚ 350 ਤੋਂ ਵੱਧ ਸਰਕਾਰੀ ਸਕੂਲ ਹੁਣ ਰਿਹਾਇਸ਼ੀ ਕੈਂਪ ਬਣ ਚੁੱਕੇ ਹਨ, ਜਿਸ ਕਾਰਨ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਵੀ ਦਾਅ 'ਤੇ ਲੱਗ ਗਿਆ ਹੈ। ਸਿਰਫ਼ ਲਿਬਨਾਨ ਵਿਚ ਹੀ ਲਗਭਗ ਇੱਕ ਲੱਖ ਵਿਦਿਆਰਥੀਆਂ ਦੀ ਸਿੱਖਿਆ ਠੱਪ ਹੋਈ ਹੈ। ਦੇਸ਼ ਵਿਚ ਜਲ ਪ੍ਰਣਾਲੀਆਂ ਨੁਕਸਾਨੀਆਂ ਗਈਆਂ ਹਨ ਤੇ ਲੋਕਾਂ ਨੂੰ ਬਚਾਉਂਦੇ ਸਮੇਂ ਸਿਹਤ ਮੁਲਾਜ਼ਮ ਮਾਰੇ ਜਾ ਰਹੇ ਹਨ। ਇਸ ਸੰਘਰਸ਼ ਨੂੰ ਰੋਕਣ ਲਈ ਤਣਾਅ ਘੱਟ ਕਰਨ ਤੇ ਇੱਕ ਸਿਆਸੀ ਰਸਤੇ ਦੀ ਜ਼ਰੂਰਤ ਹੈ। ਉੱਥੇ ਹੀ ਯੂਨੀਸੈੱਫ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਜੰਗ ਹੋਰ ਲੰਬੀ ਖਿੱਚੀ ਗਈ, ਤਾਂ ਇਹ ਪੂਰੇ ਖੇਤਰ ਦੇ ਲੱਖਾਂ ਲੋਕਾਂ ਲਈ ਤਬਾਹਕੁਨ ਸਾਬਤ ਹੋਵੇਗੀ। ਸੰਸਥਾ ਹੁਣ ਤੱਕ ਡੇਢ ਲੱਖ ਤੋਂ ਵੱਧ ਲੋਕਾਂ ਤੱਕ ਸਹਾਇਤਾ ਪਹੁੰਚਾ ਚੁੱਕੀ ਹੈ, ਪਰ ਵਧਦੀਆਂ ਲੋੜਾਂ ਦੇ ਸਾਹਮਣੇ ਵਸੀਲੇ ਬਹੁਤ ਘੱਟ ਹਨ।

ਹੁਣ ਜੇ ਗੱਲ ਕੀਤੀ ਜਾਵੇ ਇਸ ਮਾਹੌਲ ਨੂੰ ਸਿਰਜਣ ਵਾਲੇ ਜੰਗ ਨੂੰ ਸ਼ੁਰੂ ਕਰਨ ਵਾਲਿਆਂ ਦੀ ਤਾਂ ਜੰਗ ਨੂੰ ਲੈ ਕੇ ਹਰ ਰੋਜ਼ ਹਰ ਪਾਸਿਉਂ ਸੁਪਰੀਮ ਲੀਡਰਾਂ ਦੇ ਵੱਡੇ ਵੱਡੇ ਦਾਅਵੇ ਸਾਹਮਣੇ ਆ ਰਹੇ ਨੇ ਭਾਵੇਂ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੰਗ ਜਿੱਤਣ ਜੰਗ ਰੁਕਣ ਈਰਾਨ ਤੇ ਕਬਜ਼ਾ ਕਰਨ ਸਣੇ ਈਰਾਨ ਦੇ ਸੁਪਰੀਮ ਲੀਡਰ ਨੂੰ ਝੁਕਾਉਣ ਦੇ ਦਾਅਵੇ ਹੋਣ ਜਾ ਭਾਵੇਂ ਈਰਾਨ ਵੱਲੋਂ ਅਮਰੀਕਾ ਦੀਆ ਗੋਡਣੀਆਂ ਲਵਾਉਣ ਦੇ ਨਾਲ ਨਾਲ ਜੰਗ ਰੋਕਣ ਤੋਂ ਪਹਿਲਾ ਕੀਤੀ ਜਾ ਰਹੀ ਮੁਆਵਜ਼ੇ ਦੀ ਮੰਗ ਹੋਵੇ ਪਰ ਇੱਥੇ ਸਵਾਲ ਏ ਹੈ ਕਿ ਭਾਵੇਂ ਕੋਈ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਭਾਵੇਂ ਕੋਈ ਇਸ ਜੰਗ ਨੂੰ ਨਾ ਹੁੰਦੇ ਹੋਏ ਵੀ ਆਪਣੀ ਮੁੱਛ ਦਾ ਸਵਾਲ ਸਮਝੀ ਬੈਠੀ ਏ ਪਰ ਇਸ ਜੰਗ ਵਿਚ ਤਬਾਹ ਤੇ ਖ਼ਤਮ ਹੋਣ ਵਾਲਿਆਂ ਮਾਸੂਮ ਜਾਨਾਂ ਦਾ ਕੀ ਕਸੂਰ ਆ ਕੀ ਈਰਾਨ ਜੋ ਮੁਆਵਜ਼ਾ ਅਮਰੀਕਾ ਤੋਂ ਮੰਗ ਰਿਹਾ ਉਸ ਮੁਆਵਜ਼ੇ ਨਾਲ ਇਹਨਾਂ ਬੱਚਿਆਂ ਦੀ ਮੌਤ ਦੀ ਭਰਪਾਈ ਹੋ ਜਾਵੇਗੀ ਜਾ ਕੀ ਅਮਰੀਕਾ ਇਹਨਾਂ ਬੱਚਿਆਂ ਦੀ ਮੌਤ ਦੀ ਭਰਪਾਈ ਕਰ ਸਕੇਗਾ ਜਾ ਇਸ ਦੇ ਕਾਬਿਲ ਵੀ ਹੈ ਅਮਰੀਕਾ,, ਸਵਾਲ ਬਹੁਤ ਬਣਦੇ ਨੇ ਜਿੰਨਾ ਦੇ ਸ਼ਬਦੀ ਜਵਾਬ ਤਾਂ ਸ਼ਾਇਦ ਬਹੁਤ ਮਿੱਲ ਜਾਨ ਪਰ ਹਕੀਕਤ ਚ ਇਹਨਾਂ ਸਵਾਲਾਂ ਦੇ ਜਵਾਬ ਕਦੇ ਨਹੀਂ ਮਿਲਣਗੇ

ਪਰ ਹੁਣ ਅੱਜ ਇੱਕ ਸਵਾਲ ਅਸੀਂ ਜ਼ਰੂਰ ਪੁੱਛਾਂਗੇ ਜਿਸ ਦਾ ਜਵਾਬ ਅਮਰੀਕਾ ਦੇ ਨਾਲ ਨਾਲ ਈਰਾਨ ਦਾ ਵੀ ਦੇਣਾ ਬਣਦਾ ਏ ਕਿ ਆਖ਼ਿਰ ਇਨ੍ਹਾਂ ਮਾਸੂਮਾਂ ਦਾ ਕਸੂਰ ਕੀ ਹੈ? ਤੇ ਦੂਜੇ ਪਾਸੇ ਇਹ ਵੀ ਸਵਾਲ ਹੈ ਕੀ ਇਸ ਕਤਲੇਆਮ ਨੂੰ ਰੋਕਣ ਲਈ ਵਿਸ਼ਵ ਸ਼ਕਤੀਆਂ ਕੋਈ ਠੋਸ ਕਦਮ ਚੁੱਕਣਗੀਆਂ ਜਾਂ ਬੱਚਿਆਂ ਦੀਆਂ ਲਾਸ਼ਾਂ 'ਤੇ ਇਹ ਜੰਗ ਇੰਜ ਹੀ ਜਾਰੀ ਰਹੇਗੀ?

ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਕਮੈਂਟ ਕਰ ਕੇ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਹੀ ਤੇ ਸਟੀਕ ਖਬਰਾਂ ਦੇ ਲਈ

Next Story
ਤਾਜ਼ਾ ਖਬਰਾਂ
Share it