Begin typing your search above and press return to search.

America ਵਿਚ ਵੱਡਾ ਹਵਾਈ ਹਾ.ਦਸਾ, 2 ਹ.ਲਾਕ

ਨਿਊ ਯਾਰਕ ਹਵਾਈ ਅੱਡੇ ’ਤੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਏਅਰ ਕੈਨੇਡਾ ਦੇ ਜਹਾਜ਼ ਦੇ ਪਰਖੱਚੇ ਉਡ ਗਏ

America ਵਿਚ ਵੱਡਾ ਹਵਾਈ ਹਾ.ਦਸਾ, 2 ਹ.ਲਾਕ
X

Upjit SinghBy : Upjit Singh

  |  23 March 2026 6:23 PM IST

  • whatsapp
  • Telegram

ਨਿਊ ਯਾਰਕ : ਨਿਊ ਯਾਰਕ ਹਵਾਈ ਅੱਡੇ ’ਤੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਏਅਰ ਕੈਨੇਡਾ ਦੇ ਜਹਾਜ਼ ਦੇ ਪਰਖੱਚੇ ਉਡ ਗਏ ਅਤੇ ਪਾਇਲਟ ਤੇ ਕੋ-ਪਾਇਲਟ ਦੀ ਮੌਤ ਹੋ ਗਈ ਜਦਕਿ ਕਈ ਹੋਰ ਮੁਸਾਫ਼ਰ ਅਤੇ ਕਰੂ ਮੈਂਬਰ ਜ਼ਖਮੀ ਹੋ ਗਏ। ਜ਼ਖਮੀਆ ਵਿਚੋਂ 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੈਨੇਡਾ ਦੇ ਮੌਂਟਰੀਅਲ ਤੋਂ ਪੁੱਜੀ ਫਲਾਈਟ ਦੇ ਲੈਂਡ ਕਰਦਿਆਂ ਹੀ ਇਸ ਦੀ ਟੱਕਰ ਇਕ ਟਰੱਕ ਨਾਲ ਹੋ ਗਈ ਅਤੇ ਹਵਾਈ ਜਹਾਜ਼ ਦੇ ਮੂਹਰਲੇ ਹਿੱਸੇ ਨੂੰ ਵੱਡਾ ਨੁਕਸਾਨ ਪੁੱਜਾ। ਜਹਾਜ਼ ਵਿਚ 76 ਮੁਸਾਫ਼ਰ ਅਤੇ ਕਰੂ ਮੈਂਬਰ ਸਵਾਰ ਸਨ ਅਤੇ ਹਾਦਸੇ ਦੀ ਗੰਭੀਰਤਾ ਨੂੰ ਵੇਖਦਿਆਂ ਨਿਊ ਯਾਰਕ ਦਾ ਲਾਗੁਆਰਡੀਆ ਏਅਰਪੋਰਟ ਬੰਦ ਕਰ ਦਿਤਾ ਗਿਆ ਜਦਕਿ ਹਵਾਈ ਅੱਡੇ ਵੱਲ ਆ ਰਹੀਆਂ ਸਾਰੀਆਂ ਫਲਾਈਟਸ ਡਾਇਵਰਟ ਕਰ ਦਿਤੀਆਂ ਗਈਆਂ। ਨਿਊ ਯਾਰਕ ਫ਼ਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਐਤਵਾਰ ਰਾਤ ਤਕਰੀਬਨ 11.30 ਵਜੇ ਹਵਾਈ ਜਹਾਜ਼ ਅਤੇ ਕਿਸੇ ਵ੍ਹੀਕਲ ਦਰਮਿਆਨ ਟੱਕਰ ਹੋਣ ਦੀ ਇਤਲਾਹ ਮਿਲੀ। ਉਧਰ ਨਿਊ ਯਾਰਕ ਪੁਲਿਸ ਨੇ ਵੀ ਹਾਦਸੇ ਦੀ ਤਸਦੀਕ ਕਰ ਦਿਤੀ।

ਏਅਰ ਕੈਨੇਡਾ ਦਾ ਜਹਾਜ਼ ਨਿਊ ਯਾਰਕ ’ਚ ਕਰੈ.ਸ਼

ਹਾਦਸੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਅਤੇ ਫ਼ਿਲਹਾਲ ਕਿਸੇ ਕਰੂ ਮੈਂਬਰ ਜਾਂ ਮੁਸਾਫ਼ਰ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ। ਫਲਾਈਟ ਰਾਡਾਰ 24 ਨੇ ਦੱਸਿਆ ਕਿ ਸੀ.ਆਰ.ਜੇ. 900 ਕਿਸਮ ਦੇ ਹਵਾਈ ਜਹਾਜ਼ ਦੀ ਰਫ਼ਤਾਰ 39 ਕਿਲੋਮੀਟਰ ਪ੍ਰਤੀ ਘੰਟਾ ਸੀ ਜਦੋਂ ਰਨਵੇਅ ’ਤੇ ਕਿਸੇ ਵ੍ਹੀਕਲ ਨਾਲ ਇਸ ਦੀ ਟੱਕਰ ਹੋਈ। ਹਾਦਸਾਗ੍ਰਸਤ ਹਵਾਈ ਜਹਾਜ਼ ਏਅਰ ਕੈਨੇਡਾ ਦੀ ਰੀਜਨਲ ਪਾਰਟਨਰ ਫ਼ਰਮ ਜੈਜ਼ ਐਵੀਏਸ਼ਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਫ਼ੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਨਿਊ ਯਾਰਕ ਏਅਰਪੋਰਟ ’ਤੇ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਪੂਰੇ ਅਮਰੀਕਾ ਵਿਚ ਟ੍ਰਾਂਸਪੋਰਟ ਸਕਿਉਰਿਟੀ ਏਜੰਟਸ ਦੀ ਕਿੱਲਤ ਕਰ ਕੇ ਮੁਸਾਫ਼ਰਾਂ ਨੂੰ ਘੰਟਿਆਂਬੱਧੀ ਕਤਾਰਾਂ ਵਿਚ ਖੜ੍ਹਾ ਰੱਖਿਆ ਜਾਂਦਾ ਹੈ ਅਤੇ ਫਲਾਈਟਸ ਲਗਾਤਾਰ ਰੱਦ ਹੋ ਰਹੀਆਂ ਹਨ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦਾ ਸ਼ਟਡਾਊਨ ਖ਼ਤਮ ਕਰਵਾਉਣ ਵਿਚ ਰਿਪਬਲਿਕਨ ਪਾਰਟੀ ਕਾਮਯਾਬ ਨਹੀਂ ਹੋ ਸਕੀ ਅਤੇ ਮੁਸਾਫ਼ਰਾਂ ਦੀ ਖੱਜਲਖੁਆਰੀ ਦਾ ਸਾਰਾ ਦੋਸ਼ ਡੈਮੋਕ੍ਰੈਟਿਕ ਪਾਰਟੀ ਸਿਰ ਮੜ੍ਹਿਆ ਜਾ ਰਿਹਾ ਹੈ।

ਮੌਂਟਰੀਅਲ ਤੋਂ ਪੁੱਜੀ ਫਲਾਈਟ ਦੀ ਟਰੱਕ ਨਾਲ ਟੱਕਰ

ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸ਼ਟਡਾਊਨ ਖ਼ਤਮ ਹੋਣ ਤੱਕ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਦੇ ਅਫ਼ਸਰਾਂ ਨੂੰ ਹਵਾਈ ਅੱਡਿਆਂ ’ਤੇ ਤੈਨਾਤ ਕਰਨ ਦਾ ਐਲਾਨ ਕੀਤਾ ਗਿਆ ਹੈ। ਟਰੂਥ ਸੋਸ਼ਲ ’ਤੇ ਇਕ ਪੋਸਟ ਪਾਉਂਦਿਆਂ ਟਰੰਪ ਨੇ ਕਿਹਾ ਕਿ ਜੇ ਡੈਮੋਕ੍ਰੈਟਿਕ ਪਾਰਟੀ ਸਾਡੇ ਮੁਲਕ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਰੋਕਣਾ ਚਾਹੁੰਦੇ ਹਨ ਤਾਂ ਅਜਿਹਾ ਬਿਲਕੁਲ ਨਹੀਂ ਹੋਵੇਗਾ। ਆਈਸ ਦੇ ਅਫ਼ਸਰ ਟੀ.ਐਸ.ਏ. ਅਫ਼ਸਰਾਂ ਦੀ ਘਾਟ ਪੂਰੀ ਕਰਨਗੇ ਅਤੇ ਏਅਰਪੋਰਟਸ ’ਤੇ ਮੁਸਾਫ਼ਰਾਂ ਦੀ ਖੱਜਲ-ਖੁਆਰੀ ਖ਼ਤਮ ਕੀਤੀ ਜਾ ਸਕੇਗੀ। ਇਸੇ ਦੌਰਾਨ ਬਾਰਡਰ ਜ਼ਾਰ ਟੌਮ ਹੋਮਨ ਨੇ ਦੱਸਆ ਕਿ ਆਈਸ ਦੇ ਡਾਇਰੈਕਟਰ ਟੈਡ ਲਿਓਨਜ਼ ਨਾਲ ਮੀਟਿੰਗ ਦੌਰਾਨ ਰਣਨੀਤੀ ਨੂੰ ਅੰਤਮ ਰੂਪ ਦੇ ਦਿਤਾ ਗਿਆ ਅਤੇ ਹੁਣ ਹਵਾਈ ਅੱਡਿਆਂ ’ਤੇ ਆਈਸ ਏਜੰਟ ਮਦਦ ਵਾਸਤੇ ਮੌਜੂਦ ਰਹਿਣਗੇ। ਚੇਤੇ ਰਹੇ ਕਿ ਨਿਊ ਯਾਰਕ ਵਰਗਾ ਹਾਦਸਾ ਪਿਛਲੇ ਸਾਲ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਵਾਪਰਿਆ ਜਦੋਂ ਮਿਨੀਆਪੌਲਿਸ ਤੋਂ ਰਵਾਨਾ ਹੋਇਆ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਲੈਂਡਿੰਗ ਦੌਰਾਨ ਮੂਧਾ ਵੱਜ ਗਿਆ। ਬਰਫ਼ੀਲਾ ਮੌਸਮ ਹੋਣ ਕਰ ਕੇ ਅੱਗ ਤੋਂ ਬਚਾਅ ਰਿਹਾ ਪਰ ਇਸ ਦੇ ਬਾਵਜੂਦ ਹਾਦਸੇ ਦੌਰਾਨ ਘੱਟੋ ਘੱਟ 15 ਜਣੇ ਜ਼ਖਮੀ ਹੋਏ।

Next Story
ਤਾਜ਼ਾ ਖਬਰਾਂ
Share it