California ’ਚ Lawrence ਦੇ ਸਾਬਕਾ ਸਾਥੀ ਦਾ ਕ.ਤਲ!
ਅਮਰੀਕਾ ਵਿਚ ਭਾਰਤੀ ਗੈਂਗਸਟਰਾਂ ਦੀ ਲੜਾਈ ਸਿਰ ਚੜ੍ਹ ਬੋਲ ਰਹੀ ਹੈ ਅਤੇ ਹਰਿਆਣਾ ਦੇ ਕਰਨਾਲ ਨਾਲ ਸਬੰਧਤ ਭਾਨੂੰ ਰਾਣ ਦਾ ਕਤਲ ਕੈਲੇਫ਼ੋਰਨੀਆ ਵਿਚ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ

By : Upjit Singh
ਕੈਲੇਫੋਰਨੀਆ : ਅਮਰੀਕਾ ਵਿਚ ਭਾਰਤੀ ਗੈਂਗਸਟਰਾਂ ਦੀ ਲੜਾਈ ਸਿਰ ਚੜ੍ਹ ਬੋਲ ਰਹੀ ਹੈ ਅਤੇ ਹਰਿਆਣਾ ਦੇ ਕਰਨਾਲ ਨਾਲ ਸਬੰਧਤ ਭਾਨੂੰ ਰਾਣ ਦਾ ਕਤਲ ਕੈਲੇਫ਼ੋਰਨੀਆ ਵਿਚ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਸਰਪੰਚ ਬੌਸ ਵੱਲੋਂ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਗਿਾ ਹੈ ਕਿ ਇਕ ਸਾਲ ਪਹਿਲਾਂ ਭਾਨੂੰ ਰਾਣਾ ਦੀ ਮੌਤ ਦਾ ਐਲਾਨ ਕਰ ਦਿਤਾ ਗਿਆ ਸੀ ਅਤੇ ਇਸ ਨੂੰ ਇੰਨ ਬਿੰਨ ਪੂਰਾ ਕਰਦਿਆਂ ਭਾਨੂੰ ਰਾਣਾ ਦਾ ਕਤਲ ਕਰ ਕੇ ਧਰਤੀ ਹੇਠ 10 ਫ਼ੁੱਟ ਦਫ਼ਨ ਕਰ ਦਿਤਾ ਗਿਆ ਹੈ। ਭਾਨੂੰ ਰਾਣਾ ਕਿਸੇ ਵੇਲੇ ਲਾਰੈਂਸ ਗੈਂਗ ਨਾਲ ਹੀ ਜੁੜਿਆ ਹੋਇਆ ਸੀ ਅਤੇ ਨਵੰਬਰ 2025 ਵਿਚ ਉਸ ਨੂੰ ਅਮਰੀਕਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।
ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਦਾਅਵਾ
ਰਾਣਾ ਨੂੰ ਡਿਪੋਰਟ ਕਰਨ ਦਾ ਜ਼ਿਕਰ ਵੀ ਸਾਹਮਣੇ ਆਇਆ ਪਰ ਅਸਲੀਅਤ ਵਿਚ ਅਜਿਹਾ ਨਹੀਂ ਸੀ ਹੋਇਆ। ਕਰਨਾਲ ਐਸ.ਟੀ.ਐਫ਼. ਨੇ ਜੂਨ 2025 ਵਿਚ ਭਾਨੂੰ ਦੇ ਦੋ ਸਾਥੀਆਂ ਨੂੰ ਕਾਬੂ ਕੀਤਾ ਅਤੇ ਪੁੱਛ ਪੜਤਾਲ ਦੌਰਾਨ ਦੋਹਾਂ ਨੇ ਦੱਸਿਆ ਕਿ ਜਲੰਧਰ ਵਿਖੇ ਗ੍ਰਨੇਡ ਸਪਲਾਈ ਕੀਤੇ ਜਿਨ੍ਹਾਂ ਨੂੰ ਬਾਅਦ ਵਿਚ ਧਮਾਕੇ ਲਈ ਵਰਤਿਆ ਗਿਆ। ਭਾਨੂੰ ਰਾਣਾ ਦੇ 2023 ਵਿਚ ਫ਼ਰਜ਼ੀ ਪਾਸਪੋਰਟ ਬਣਾ ਕੇ ਅਮਰੀਕਾ ਫ਼ਰਾਰ ਹੋਣ ਤੋਂ ਪਹਿਲਾਂ ਉਸ ਵਿਰੁੱਧ ਵਪਾਰੀਆਂ, ਜਿਊਲਰਜ਼ ਅਤੇ ਇੰਮੀਗ੍ਰੇਸ਼ਨ ਵਾਲਿਆਂ ਤੋਂ ਫ਼ਿਰੌਤੀ ਵਸੂਲਣ ਦੇ ਮੁਕੱਦਮੇ ਦਰਜ ਹੋ ਚੁੱਕੇ ਸਨ। ਸੂਤਰਾਂ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਭਾਨੂੰ ਰਾਣਾ ਅਤੇ ਲਾਰੈਂਸ ਦੇ ਸਬੰਧਾਂ ਵਿਚ ਕੁੜੱਤਣ ਪੈਦਾ ਹੋ ਗਈ ਅਤੇ ਉਸੇ ਵੇਲੇ ਤੋਂ ਉਹ ਨਿਸ਼ਾਨਾ ’ਤੇ ਚੱਲ ਰਿਹਾ ਸੀ।
ਕਰਨਾਲ ਜ਼ਿਲ੍ਹੇ ਨਾਲ ਸਬੰਧਤ ਸੀ ਭਾਨੂੰ ਰਾਣਾ
ਕੈਲੇਫੋਰਨੀਆ ਵਿਚ ਰਹਿ ਰਹੇ ਕਰਨਾਲ ਦੇ ਰੌਬਿਨ ਨੇ ਦੱਸਿਆ ਕਿ ਉਹ ਕਦੇ ਭਾਨੂੰ ਰਾਣਾ ਨੂੰ ਨਹੀਂ ਮਿਲਿਆ ਪਰ ਪੰਜ ਮਹੀਨੇ ਪਹਿਲਾਂ ਗ੍ਰਿਫ਼ਤਾਰੀ ਬਾਰੇ ਪਤਾ ਲੱਗਾ ਸੀ। ਹੁਣ ਉਸ ਦੇ ਕਤਲ ਦੀ ਪੋਸਟ ਸਾਹਮਣੇ ਆਈ ਹੈ ਪਰ ਕੈਲੇਫੋਰਨੀਆ ਵਿਚ ਅਜਿਹਾ ਕੁਝ ਨਹੀਂ ਵਾਪਰਿਆ। ਸੋਸ਼ਲ ਮੀਡੀਆ ਪੋਸਟ ਵਿਚ ਭਾਨੂੰ ਰਾਣਾ ਨੂੰ ਦੇਸ਼ਧ੍ਰੋਹੀ ਦੱਸਿਆ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਉਸ ਲਾਸ਼ ਵੀ ਬਰਾਮਦ ਨਹੀਂ ਹੋਵੇਗੀ। ਪੋਸਟ ਵਿਚ ਇਕ ਨੋਟ ਵੀ ਲਿਖਿਆ ਹੋਇਆ ਹੈ ਜਿਸ ਮੁਤਬਾਕ ਗੋਲਡੀ ਢਿੱਲੋਂ ਹੁਣ ਲਾਰੈਂਸ ਗਿਰੋਹ ਦਾ ਮੈਂਬਰ ਨਹੀਂ ਕਿਉਂਕਿ ਉਹ ਡ੍ਰਗਜ਼ ਦਾ ਕੰਮ ਕਰਦਾ ਹੈ ਅਤੇ ਦੇਸ਼ ਦੀ ਮੁਖਬਰੀ ਕਰ ਰਿਹਾ ਹੈ। ਸਾਰੇ ਇਸ ਤੋਂ ਬਚ ਕੇ ਰਹਿਣ।


