Begin typing your search above and press return to search.

ਲਹਿੰਦੇ ਪੰਜਾਬ ਵਿਚ ਪਤੰਗ ਚੜ੍ਹਾਉਣ ਵਾਲਿਆਂ ਨੂੰ ਹੋਵੇਗੀ ਜੇਲ

ਲਹਿੰਦੇ ਪੰਜਾਬ ਵਿਚ ਪਤੰਗ ਉਡਾਉਣ ’ਤੇ ਮੁਕੰਮਲ ਪਾਬੰਦੀ ਲਾਉਂਦਿਆਂ ਉਲੰਘਣਾ ਕਰਨ ਵਾਲਿਆਂ ਨੂੰ 5 ਸਾਲ ਲਈ ਜੇਲ ਵਿਚ ਸੁੱਟਣ ਦਾ ਐਲਾਨ ਕੀਤਾ ਗਿਆ ਹੈ।

ਲਹਿੰਦੇ ਪੰਜਾਬ ਵਿਚ ਪਤੰਗ ਚੜ੍ਹਾਉਣ ਵਾਲਿਆਂ ਨੂੰ ਹੋਵੇਗੀ ਜੇਲ
X

Upjit SinghBy : Upjit Singh

  |  22 Jan 2025 6:49 PM IST

  • whatsapp
  • Telegram

ਲਾਹੌਰ : ਲਹਿੰਦੇ ਪੰਜਾਬ ਵਿਚ ਪਤੰਗ ਉਡਾਉਣ ’ਤੇ ਮੁਕੰਮਲ ਪਾਬੰਦੀ ਲਾਉਂਦਿਆਂ ਉਲੰਘਣਾ ਕਰਨ ਵਾਲਿਆਂ ਨੂੰ 5 ਸਾਲ ਲਈ ਜੇਲ ਵਿਚ ਸੁੱਟਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਵੱਲੋਂ ਪਾਸ ਬਿਲ ਮੁਤਾਬਕ ਪਤੰਗ ਚੜ੍ਹਾਉਣ ਵਾਲਿਆਂ 20 ਲੱਖ ਰੁਪਏ ਜੁਰਮਾਨਾ ਅਤੇ ਵੇਚਣ ਵਾਲਿਆਂ 50 ਲੱਖ ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਪਤੰਗ ਵੇਚਣ ਤੋਂ ਬਾਜ਼ ਨਾ ਆਉਣ ਵਾਲਿਆਂ ਨੂੰ 5 ਸਾਲ ਤੋਂ 7 ਸਾਲ ਤੱਕ ਕੈਦ ਅਤੇ ਜੁਰਮਾਨਾ ਦੋਵੇਂ ਕੀਤੇ ਜਾ ਸਕਦੇ ਹਨ ਅਤੇ ਜੁਰਮਾਨਾ ਅਦਾ ਨਾ ਕਰਨ ’ਤੇ 2 ਸਾਲ ਦੀ ਵਾਧੂ ਕੈਦ ਭੁਗਤਣੀ ਹੋਵੇਗੀ।

ਵੇਚਣ ਵਾਲਿਆਂ ਨੂੰ 50 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ

ਨਵੇਂ ਕਾਨੂੰਨ ਵਿਚ ਨਾਬਾਲਗਾਂ ਵਾਸਤੇ ਵੱਖਰੇ ਤੌਰ ’ਤੇ ਸਜ਼ਾ ਤੈਅ ਕੀਤੀ ਗਈ ਹੈ। ਨਾਬਾਲਗਾਂ ਨੂੰ ਪਹਿਲੀ ਵਾਰ ਪਤੰਗ ਚੜ੍ਹਾਉਂਦਿਆਂ ਫੜੇ ਜਾਣ ’ਤੇ 50 ਹਜ਼ਾਰ ਰੁਪਏ ਅਤੇ ਦੂਜੀ ਵਾਰ ਫੜੇ ਜਾਣ ’ਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ ਜਦਕਿ ਤੀਜੀ ਵਾਰ ਫੜੇ ਜਾਣ ’ਤੇ 2018 ਦੇ ਨਾਬਾਲਗ ਜਸਟਿਸ ਐਕਟ ਅਧੀਨ ਕੈਦ ਵਿਚ ਵੀ ਭੇਜਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਵਿਚ ਡਰ ਪੈਦਾ ਕਰਨ ਵਾਸਤੇ ਮੋਟੇ ਜੁਰਮਾਨੇ ਅਤੇ ਸਜ਼ਾ ਤੈਅ ਕੀਤੀ ਗਈ ਹੈ।

ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਮਤਾ

ਇਹ ਕਾਨੂੰਨ ਹਰ ਕਿਸਮ ਦੀ ਡੋਰ ਨਾਲ ਚੜ੍ਹਾਏ ਜਾਣ ਵਾਲੇ ਪਤੰਗ ’ਤੇ ਲਾਗੂ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ ਪਤੰਗ ਬਣਾਉਣ, ਵੇਚਣ ਅਤੇ ਉਡਾਉਣ ਦੀਆਂ ਹਰਕਤਾਂ ਨੂੰ ਗੈਰਜ਼ਮਾਨਤੀ ਅਪਰਾਧ ਐਲਾਨ ਦਿਤਾ ਸੀ। ਪਿਛਲੇ ਸਾਲ ਮਾਰਚ ਮਹੀਨੇ ਦੌਰਾਨ ਫੈਸਲਾਬਾਦ ਵਿਖੇ ਇਕ ਮੋਟਰਸਾਈਕਲ ਸਵਾਰ ਦੇ ਗਲ ਵਿਚ ਚਾਇਨਾ ਡੋਰ ਫਸਣ ਕਾਰਨ ਉਸ ਦੀ ਮੌਤ ਹੋ ਗਈ ਸੀ ਜਦਕਿ 2005 ਵਿਚ ਕੱਚ ਦੇ ਪਾਊਡਰ ਤੋਂ ਬਣੀ ਡੋਰ ਨਾਲ 11 ਜਣੇ ਮੌਤ ਦੇ ਮੂੰਹ ਵਿਚ ਚਲੇ ਗਏ ਸਨ।

Next Story
ਤਾਜ਼ਾ ਖਬਰਾਂ
Share it