Begin typing your search above and press return to search.

ਕਮਲਾ ਹੈਰਿਸ ਦੀ ਪ੍ਰਸਿੱਧੀ ਦਾ ਗ੍ਰਾਫ਼ ਤੇਜੀ ਨਾਲ ਉੱਪਰ ਵੱਲ ਨੂੰ ਚੜਿਆ, ਇਕ ਤਾਜ਼ਾ ਸਰਵੇ ਅਨੁਸਾਰ ਟਰੰਪ ਲਈ ਬਣ ਸਕਦੀ ਹੈ ਖਤਰਾ

ਉਪ ਰਾਸ਼ਟਰਪਤੀ ਕਮਲਾ ਹੈਰਰਸ ਨੂੰ ਚੋਣ ਮੈਦਾਨ ਛੱਡ ਗਏ ਜੋ ਬਾਈਡਨ ਵੱਲੋਂ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰ ਵਜੋਂ ਨਾਮਜ਼ਦ ਕਰਨ ਤੋਂ ਬਾਅਦ ਅਮਰੀਕਾ ਵਿੱਚ ਰਾਜਸੀ ਦ੍ਰਿਸ਼ ਤੇਜੀ ਨਾਲ ਬਦਲਦਾ ਨਜਰ ਆ ਰਿਹਾ ਹੈ ।

ਕਮਲਾ ਹੈਰਿਸ ਦੀ ਪ੍ਰਸਿੱਧੀ ਦਾ ਗ੍ਰਾਫ਼ ਤੇਜੀ ਨਾਲ ਉੱਪਰ ਵੱਲ ਨੂੰ ਚੜਿਆ, ਇਕ ਤਾਜ਼ਾ ਸਰਵੇ ਅਨੁਸਾਰ ਟਰੰਪ ਲਈ ਬਣ ਸਕਦੀ ਹੈ ਖਤਰਾ
X

lokeshbhardwajBy : lokeshbhardwaj

  |  26 July 2024 9:38 AM IST

  • whatsapp
  • Telegram

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਉਪ ਰਾਸ਼ਟਰਪਤੀ ਕਮਲਾ ਹੈਰਰਸ ਨੂੰ ਚੋਣ ਮੈਦਾਨ ਛੱਡ ਗਏ ਜੋ ਬਾਈਡਨ ਵੱਲੋਂ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰ ਵਜੋਂ ਨਾਮਜ਼ਦ ਕਰਨ ਤੋਂ ਬਾਅਦ ਅਮਰੀਕਾ ਵਿੱਚ ਰਾਜਸੀ ਦ੍ਰਿਸ਼ ਤੇਜੀ ਨਾਲ ਬਦਲਦਾ ਨਜਰ ਆ ਰਿਹਾ ਹੈ । ਕਮਲਾ ਹੈਰਰਸ ਦੀ ਪ੍ਰਸਿੱਧੀ ਦਾ ਗਰਾਫ਼ ਉਪਰ ਚੜ ਰਿਹਾ ਹੈ ਤੇ ਇਕ ਤਾਜ਼ਾ ਸਰਵੇ ਵਿੱਚ ਰਿਹਾ ਗਿਆ ਹੈ ਰਕ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਲਈ ਕਮਲਾ ਹੈਰਰਸ ਮੁਸ਼ਕਿਲਾ ਖੜੀਆਾਂ ਕਰ ਸਕਦੀ ਹੈ । ਜੋ ਬਾਈਡਨ ਨਾਲ ਬਹਿਸ ਉਪਰੰਤ ਵਿਸ਼ਵਾਸ਼ ਕੀਤਾ ਜਾ ਰਿਹਾ ਸੀ ਪਰ ਜੀ ਨਾਲ ਤੇਜ਼ੀ ਨਾਲ ਬਦਲਦੇ ਰਾਜਸੀ ਹਾਲਾਤ ਦੇ ਮੱਦੇਨਜਰ ਹੁਣ ਉਨ੍ਹਾਂ ਦੀ ਸਥਿਤੀ ਪਹਿਲਾਂ ਵਾਂਗ ਨਹੀਂ ਰਹੀ। ਰਾਈਟਰਜ-ਇਪਸੋਸ ਦੇ ਤਾਜ਼ਾ ਸਰਵੇਖਣ ਜੋ 22 ਜੁਲਾਈ ਤੇ 23 ਜੁਲਾਈ ਨੂੰ ਕੀਤਾ ਗਿਆ, ਇਸਦੇ ਅਨੁਸਾਰ ਹੈਰਰਸ ਰਿਜਸਟਰਡ ਵੋਟਰਾਾਂ ਦੇ 44% ਸਮਰਥਨ ਨਾਲ ਟਰੰਪ ਤੋਂ ਅੱਗੇ ਹੈ । ਟਰੰਪ ਨੂੰ 42% ਵੋਟਰਾਂ ਦਾ ਸਮਰਥਨ ਮਿਲਿਆ ਹੈ । 5% ਵੋਟਰਾਂ ਨੇ ਕਿਹਾ ਹੈ ਰਕ ਉਹ ਕਿਸੇ ਹੋਰ ਉਮੀਦਵਾਰ ਨੂੰ ਵੋਟ ਪਾਉਣਗੇ । 4% ਵੋਟਰ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣ ਦੇ ਹੱਕ ਵਿੱਚ ਹਨ । ਇਸ ਸਰਵੇ ਰਵਚ 3% ਗਲਤੀ ਦੀ ਸੰਭਾਵਨਾ ਰਖੀ ਗਈ ਹੈ । ਇਸ ਸਰਵੇ ਦੀਆਾਂ ਲੱਭਤਾਂ ਅਨੁਸਾਰ ਹੈਰਿਸ ਤੇਜੀ ਨਾਲ ਸਾਬਤ ਕਦਮਾਂ ਨਾਲ ਅੱਗੇ ਵਧ ਰਹੀ ਹੈ । ਇਸ ਤੋਂ ਪਿਹਲਾਂ ਜੁਲਾਈ ਵਿਚ ਹੀ ਕੀਤੇ ਇਕ ਸਰਵੇ ਵਿਚ ਹੈਰਿਸ ਤੇ ਟਰੰਪ ਨੂੰ ਬਰਾਬਰ 44% ਵੋਟਰਾਂ ਨੇ ਸਮਰਥਨ ਦਿੱਤਾ ਸੀ ਜਦ ਕਿ ਜੂਨ ਵਿਚ ਕੀਤੇ ਸਰਵੇ ਵਿਚ ਟਰੰਪ ਨੂੰ 1% ਵੋਟਾਂ ਦੀ ਬੜਤ ਹਾਸਲ ਸੀ । ਇਸੇ ਦੌਰਾਨ ਵੱਖ ਵੱਖ ਸੂਤਰਾਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਮਲਾ ਹੈਰਿਸ ਨੇ ਡੈਮੋਕਰੈਰਟਕ ਨੈਸ਼ਨਲ ਕਨਵੈਨਸ਼ਨ ਲਈ ਲੋੜੀਂਦੇ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਕਰ ਲਿਆ ਹੈ ਤੇ ਉਸ ਨੂੰ ਅਗਲੇ ਮਹੀਨੇ ਪਾਰਟੀ ਵੱਲੋਂ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਐਲਾਨ ਦਿੱਤਾ ਜਾਵੇਗਾ । ਡੈਲੀਗੇਟਾਾਂ ਬਾਰੇ ਏ ਪੀ ਵੱਲੋਂ ਕੀਤੇ ਇਕ ਸਰਵੇ ਵਿੱਚ ਕਿਹਾ ਗਿਆ ਹੈ ਰਕ ਹੈਰਿਸ ਨੂੰ 2538 ਡੈਲੀਗੇਟਾਂ ਦਾ ਸਮਰਥਨ ਹਾਸਲ ਹੈ ਜਦਕਿ ਉਸ ਨੂੰ ਪਾਰਟੀ ਉਮੀਦਵਾਰ ਬਣਨ ਲਈ 1976 ਡੈਲੀਗੇਟਾਂ ਦੀ ਲੋੜ ਹੈ । ਡੈਮੋਕਰੈਰਟਕ ਨੈਸ਼ਨਲ ਕਮੇਟੀ ਦੇ ਚੇਅਰਮੈਨ ਜੈਮ ਹੈਰੀਸਨ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਦਾ ਐਲਾਨ 7 ਅਗਸਤ ਤੱਕ ਕਰ ਦਿੱਤਾ ਜਾਵੇਗਾ ।

Next Story
ਤਾਜ਼ਾ ਖਬਰਾਂ

COPYRIGHT 2024

Powered By Blink CMS
Share it