Begin typing your search above and press return to search.

ਜਸਕੀਰਤ ਸਿੰਘ ਸਚਦੇਵਾ ਨੇ ਲੰਡਨ ’ਚ ਵਧਾਇਆ ਸਿੱਖਾਂ ਦਾ ਮਾਣ

ਰਾਇਲ ਹੋਲੋਵੇ ਲੰਡਨ ਯੂਨੀਵਰਸਿਟੀ ਵੱਲੋਂ ਬੀਐਸਸੀ ਕੰਪਿਊਟਰ ਸਾਇੰਸ ਗ੍ਰੈਜੂਏਟ ਜਸਕੀਰਤ ਸਿੰਘ ਸਚਦੇਵਾ ਨੂੰ ਯੂਨੀਵਰਸਿਟੀ ਦੇ ਗ੍ਰੈਜੂਏਸ਼ਨ ਸਮਾਰੋਹ ਲਈ ਵਿਦਿਆਰਥੀ ਬੁਲਾਰੇ ਵਜੋਂ ਚੁਣਿਆ ਗਿਆ, ਜੋ ਇੰਗਲੈਂਡ ਵਸਦੇ ਪੰਜਾਬੀ ਭਾਈਚਾਰੇ ਖ਼ਾਸ ਕਰਕੇ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਐ।

ਜਸਕੀਰਤ ਸਿੰਘ ਸਚਦੇਵਾ ਨੇ ਲੰਡਨ ’ਚ ਵਧਾਇਆ ਸਿੱਖਾਂ ਦਾ ਮਾਣ
X

Makhan shahBy : Makhan shah

  |  22 July 2024 2:34 PM GMT

  • whatsapp
  • Telegram

ਲੰਡਨ : ਰਾਇਲ ਹੋਲੋਵੇ ਲੰਡਨ ਯੂਨੀਵਰਸਿਟੀ ਵੱਲੋਂ ਬੀਐਸਸੀ ਕੰਪਿਊਟਰ ਸਾਇੰਸ ਗ੍ਰੈਜੂਏਟ ਜਸਕੀਰਤ ਸਿੰਘ ਸਚਦੇਵਾ ਨੂੰ ਯੂਨੀਵਰਸਿਟੀ ਦੇ ਗ੍ਰੈਜੂਏਸ਼ਨ ਸਮਾਰੋਹ ਲਈ ਵਿਦਿਆਰਥੀ ਬੁਲਾਰੇ ਵਜੋਂ ਚੁਣਿਆ ਗਿਆ, ਜੋ ਇੰਗਲੈਂਡ ਵਸਦੇ ਪੰਜਾਬੀ ਭਾਈਚਾਰੇ ਖ਼ਾਸ ਕਰਕੇ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਐ। ਯੂਨੀਵਰਸਿਟੀ ਵੱਲੋਂ ਇਹ ਸਮਾਰੋਹ ਕਲਾਸ ਦੀ ਗ੍ਰੈਜੂਏਸ਼ਨ ਦੇ ਜਸ਼ਨ ਮਨਾਉਣ ਲਈ ਕਰਵਾਇਆ ਗਿਆ ਸੀ।

ਇੰਗਲੈਂਡ ਵਿਚ ਇਕ ਵਾਰ ਫਿਰ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਸ ਸਮੇਂ ਹੋਰ ਉਚਾ ਹੋ ਗਿਆ ਜਦੋਂ ਰਾਇਲ ਹੋਲੋਵੇ ਲੰਡਨ ਯੂਨੀਵਰਸਿਟੀ ਵੱਲੋਂ ਸਿੱਖ ਨੌਜਵਾਨ ਜਸਕੀਰਤ ਸਿੰਘ ਸਚਦੇਵਾ ਨੂੰ ਯੂਨੀਵਰਸਿਟੀ ਦੇ ਗ੍ਰੈਜੂਏਸ਼ਨ ਸਬੰਧੀ ਇਕ ਸਮਾਰੋਹ ਦੌਰਾਨ ਵਿਦਿਆਰਥੀ ਬੁਲਾਰੇ ਵਜੋਂ ਚੁਣਿਆ ਗਿਆ।

ਇਸ ਦੌਰਾਨ ਜਸਕੀਰਤ ਸਿੰਘ ਸਚਦੇਵਾ ਨੇ ਆਪਣੇ ਭਾਸ਼ਣ ਦੌਰਾਨ ਆਖਿਆ ਕਿ ਇਸ ਮੁਕਾਮ ’ਤੇ ਪੁੱਜਣ ਪਿੱਛੇ ਉਸ ਦੀ ਮਿਹਨਤ ਅਤੇ ਲਗਨ ਮੌਜੂਦ ਐ। ਜਸਕੀਰਤ ਨੇ ਦੱਸਿਆ ਕਿ ਕਿਵੇਂ ਰਾਇਲ ਹੋਲੋਵੇ ਵਿਖੇ ਉਸ ਦੇ ਅਨੁਭਵਾਂ ਨੇ ਉਸ ਦੇ ਗਿਆਨ, ਹੁਨਰ ਅਤੇ ਚਰਿੱਤਰ ਨੂੰ ਇਕ ਵਿਸ਼ਾਲ ਆਕਾਰ ਦਿੱਤਾ,, ਉਸ ਦੇ ਅੰਦਰ ਲਗਨ ਅਤੇ ਦ੍ਰਿੜ੍ਹਤਾ ਦੀ ਡੂੰਘੀ ਭਾਵਨਾ ਵਿਕਸਤ ਕੀਤੀ, ਪਰ ਇਹ ਸਾਰੇ ਗੁਣ ਉਸ ਦੇ ਪਰਿਵਾਰ, ਦੋਸਤਾਂ ਅਤੇ ਅਕਾਦਮਿਕ ਸਟਾਫ਼ ਦੇ ਸਮਰਥਨ ਅਤੇ ਉਤਸ਼ਾਹ ਕਾਰਨ ਹੋਰ ਜ਼ਿਆਦਾ ਮਜ਼ਬੂਤ ਹੋਏ।

ਆਪਣੇ ਪੁੱਤਰ ਦੀ ਪ੍ਰਾਪਤੀ ’ਤੇ ਬੋਲਦਿਆਂ ਜਸਕੀਰਤ ਦੇ ਪਿਤਾ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਪ੍ਰਾਪਤੀ ’ਤੇ ਮਾਣ ਐ ਕਿਉਂਕਿ ਉਸ ਦਾ ਇਹ ਸਫ਼ਰ ਹੋਰਨਾਂ ਸਿੱਖ ਨੌਜਵਾਨਾਂ ਦੇ ਲਈ ਪ੍ਰੇਰਣਾ ਬਣੇਗਾ। ਉਨ੍ਹਾਂ ਆਖਿਆ ਕਿ ਜਸਕੀਰਤ ਨੇ ਸੱਚਮੁੱਚ ਸਿੱਖ ਕੌਮ ਦਾ ਮਾਣ ਵਧਾਇਆ ਐ। ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਐ ਕਿ ਜਸਕੀਰਤ ਸਿੰਘ ਭਵਿੱਖ ਵਿਚ ਹਮੇਸ਼ਾ ਸਿੱਖ ਕੌਮ ਦਾ ਨਾਮ ਉੱਚਾ ਕਰੇਗਾ ਅਤੇ ਇਸ ਦੀ ਬਿਹਤਰੀ ਲਈ ਕੰਮ ਕਰੇਗਾ।

ਦੱਸ ਦਈਏ ਕਿ ਜਸਕੀਰਤ ਸਿੰਘ ਸਚਦੇਵਾ ਦੇ ਪਿਤਾ ਅੰਮ੍ਰਿਤਪਾਲ ਸਿੰਘ ਸਚਦੇਵਾ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਅਤੇ ਸਿੱਖ ਵਿਜ਼ਡਮ ਦੇ ਸੰਸਥਾਪਕ ਨੇ।

Next Story
ਤਾਜ਼ਾ ਖਬਰਾਂ
Share it