ਦੁਨੀਆ ’ਚ ਸਭ ਤੋਂ ਜ਼ਿਆਦਾ ਸੈਲਰੀ ਲੈਣ ਵਾਲੇ CEO ਜਗਦੀਪ ਸਿੰਘ
ਦੁਨੀਆ ਵਿਚ ਜੇਕਰ ਕਿਸੇ ਦੀ ਸਭ ਤੋਂ ਜ਼ਿਆਦਾ ਸੈਲਰੀ ਹੈ ਤਾਂ ਉਹ ਨੇ ਭਾਰਤੀ ਮੂਲ ਦੇ ਜਗਦੀਪ ਸਿੰਘ,,, ਜਿਨ੍ਹਾਂ ਦੀ ਸਾਲਾਨਾ ਸੈਲਰੀ ਤਾਂ ਇਕ ਪਾਸੇ ਉਨ੍ਹਾਂ ਦੀ ਇਕ ਦਿਨ ਦੀ ਸੈਲਰੀ ਸੁਣ ਕੇ ਹੀ ਲੋਕਾਂ ਦੇ ਹੋਸ਼ ਉਡ ਜਾਂਦੇ ਨੇ।

By : Makhan shah
ਵਾਸ਼ਿੰਗਟਨ : ਜਦੋਂ ਕਦੇ ਵੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਤਨਖ਼ਾਹ ਲੈਣ ਵਾਲੇ ਸੀਈਓ ਦੀ ਗੱਲ ਚਲਦੀ ਐ ਤਾਂ ਲੋਕਾਂ ਦੇ ਮਨ ਵਿਚ ਅਕਸਰ ਸੱਤਿਆ ਨਡੇਲਾ, ਸੁੰਦਰ ਪਿਚਾਈ ਅਤੇ ਐਲਨ ਮਸਕ ਵਰਗੇ ਵੱਡੇ ਨਾਮ ਆਉਂਦੇ ਨੇ,, ਜਦਕਿ ਇਸ ਵਿਚ ਸੱਚਾਈ ਨਹੀਂ,, ਕਿਉਂਕਿ ਦੁਨੀਆ ਵਿਚ ਜੇਕਰ ਕਿਸੇ ਦੀ ਸਭ ਤੋਂ ਜ਼ਿਆਦਾ ਸੈਲਰੀ ਹੈ ਤਾਂ ਉਹ ਨੇ ਭਾਰਤੀ ਮੂਲ ਦੇ ਜਗਦੀਪ ਸਿੰਘ,,, ਜਿਨ੍ਹਾਂ ਦੀ ਸਾਲਾਨਾ ਸੈਲਰੀ ਤਾਂ ਇਕ ਪਾਸੇ ਉਨ੍ਹਾਂ ਦੀ ਇਕ ਦਿਨ ਦੀ ਸੈਲਰੀ ਸੁਣ ਕੇ ਹੀ ਲੋਕਾਂ ਦੇ ਹੋਸ਼ ਉਡ ਜਾਂਦੇ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕੌਣ ਨੇ ਜਗਦੀਪ ਸਿੰਘ ਅਤੇ ਕਿੰਨੀ ਮਿਲਦੀ ਐ ਉਨ੍ਹਾਂ ਨੂੰ ਸੈਲਰੀ?
ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ ਬੇਸ਼ੱਕ ਐਲਨ ਮਸਕ, ਅੰਬਾਨੀ ਅਡਾਨੀ ਸਮੇਤ ਹੋਰ ਕਾਰੋਬਾਰੀਆਂ ਦੇ ਨਾਮ ਸ਼ਾਮਲ ਹੋਣ ਪਰ ਸੈਲਰੀ ਦੇ ਮਾਮਲੇ ਵਿਚ ਇਹ ਸਾਰੇ ਹੀ ਜਗਦੀਪ ਸਿੰਘ ਤੋਂ ਕਾਫ਼ੀ ਜ਼ਿਆਦਾ ਪਿੱਛੇ ਨੇ ਕਿਉਂਕਿ ਜਗਦੀਪ ਸਿੰਘ ਹੀ ਅਜਿਹੇ ਸਖ਼ਸ਼ ਨੇ ਜੋ ਦੁਨੀਆ ਵਿਚ ਸਭ ਤੋਂ ਜ਼ਿਆਦਾ ਸੈਲਰੀ ਲੈਣ ਵਾਲੇ ਸੀਈਓ ਨੇ। ਜਗਦੀਪ ਸਿੰਘ ਭਾਰਤੀ ਮੂਲ ਦੇ ਕਾਰੋਬਾਰੀ ਨੇ, ਜਿਨ੍ਹਾਂ ਨੇ 2010 ਵਿਚ ਕਵਾਂਟਮਸਕੇਪ ਨਾਂਅ ਦੀ ਕੰਪਨੀ ਦੀ ਸਥਾਪਨਾ ਕੀਤੀ ਸੀ।
ਇਹ ਕੰਪਨੀ ਇਲੈਕਟ੍ਰਿਕ ਗੱਡੀਆਂ ਲਈ ਸਾਲਿਡ ਸਟੇਟ ਬੈਟਰੀਆਂ ’ਤੇ ਕੰਮ ਕਰਦੀ ਐ। ਉਨ੍ਹਾਂ ਦੀਆਂ ਬੈਟਰੀਆਂ ਨੇ ਈਵੀ ਇੰਡਸਟਰੀ ਵਿਚ ਨਵੀਂ ਕ੍ਰਾਂਤੀ ਲਿਆ ਕੇ ਰੱਖ ਦਿੱਤੀ ਐ। ਚਾਰਜਿੰਗ ਸਮੇਂ ਨੂੰ ਘੱਟ ਕਰਨਾ ਅਤੇ ਊਰਜਾ ਸ਼ਕਤੀ ਨੂੰ ਵਧਾਉਣਾ ਉਨ੍ਹਾਂ ਦੀਆਂ ਬੈਟਰੀਆਂ ਦੀ ਸਭ ਤੋਂ ਵੱਡੀ ਖ਼ਾਸੀਅਤ ਐ। ਇਨੋਵੇਸ਼ਨ ਦੇ ਖੇਤਰ ਵਿਚ ਇਸ ਤਰ੍ਹਾਂ ਦੇ ਯੋਗਦਾਨ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਦਿਵਾਈ।
ਜੇਕਰ ਜਗਦੀਪ ਸਿੰਘ ਦੀ ਸੈਲਰੀ ਬਾਰੇ ਗੱਲ ਕੀਤੀ ਜਾਵੇ ਤਾਂ ਮਨੀ ਕੰਟਰੋਲ ਦੇ ਮੁਤਾਬਕ ਕਵਾਂਟਮਸਕੇਪ ਦੇ ਸਾਬਕਾ ਫਾਊਂਡਰ ਅਤੇ ਸੀਈਓ ਜਗਦੀਪ ਸਿੰਘ ਨੂੰ 48 ਕਰੋੜ ਰੁਪਏ ਦਿਹਾੜੀ ਮਿਲਦੀ ਐ ਜੋ ਸਾਲਾਨਾ 17,500 ਕਰੋੜ ਰੁਪਏ ਬਣਦੀ ਐ। ਇਹ ਸੈਲਰੀ ਕਈ ਵੱਡੀਆਂ ਕੰਪਨੀਆਂ ਦੇ ਸਾਲਾਨਾ ਰੈਵਨਿਊ ਤੋਂ ਵੀ ਜ਼ਿਆਦਾ ਏ। ਕਵਾਂਟਮਸਕੇਪ ਦੇ ਸ਼ੇਅਰ ਹੋਲਡਰਜ਼ ਦੀ ਸਾਲਾਨਾ ਮੀਟਿੰਗ ਦੌਰਾਨ ਸੀਈਓ ਦੇ ਲਈ ਲਗਭਗ 2.1 ਬਿਲੀਅਨ ਡਾਲਰ ਦੇ ਮੁਆਵਜ਼ੇ ਦੇ ਪੈਕੇਜ਼ ਨੂੰ ਮਨਜ਼ੂਰੀ ਦਿੱਤੀ ਗਈ।
ਇਸ ਪੈਕੇਜ਼ ਵਿਚ 2.3 ਬਿਲੀਅਨ ਡਾਲਰ ਕੀਮਤ ਦੇ ਸਟਾਕ ਆਪਸ਼ਨਜ਼ ਸ਼ਾਮਲ ਨੇ, ਜਿਸ ਕਰਕੇ ਜਗਦੀਪ ਸਿੰਘ ਦੀ ਸੈਲਰੀ ਕਰੀਬ 17,500 ਕਰੋੜ ਰੁਪਏ ਸਾਲਾਨਾ ਰਹੀ। ਆਪਣਾ ਕਾਰੋਬਾਰੀ ਸ਼ੁਰੂ ਕਰਨ ਤੋਂ ਪਹਿਲਾਂ ਜਗਦੀਪ ਸਿੰਘ ਨੇ ਕਈ ਵੱਡੀਆਂ ਕੰਪਨੀਆਂ ਦੇ ਨਾਲ ਉਚੇ ਅਹੁਦਿਆਂ ’ਤੇ ਕੰਮ ਕੀਤਾ। ਉਨ੍ਹਾਂ ਨੇ ਬੀ.ਟੈਕ ਦੀ ਪੜ੍ਹਾਈ ਸਟੇਨਫੋਰਡ ਯੂਨੀਵਰਸਿਟੀ ਤੋਂ ਅਤੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਤੋਂ ਐਮਬੀਏ ਕੀਤੀ। ਉਨ੍ਹਾਂ ਦੀ ਸੈਲਰੀ ਦਾ ਇਕ ਵੱਡਾ ਹਿੱਸਾ ਉਨ੍ਹਾਂ ਨੂੰ ਕੰਪਨੀ ਦੇ ਸ਼ੇਅਰ ਦੇ ਰੂਪ ਵਿਚ ਮਿਲਿਆ, ਜਿਨ੍ਹਾਂ ਦੀ ਕੀਮਤ ਕਰੀਬ 19000 ਕਰੋੜ ਰੁਪਏ ਐ ਜੋ ਇਹ ਦਿਖਾਉਂਦਾ ਹੈ ਕਿ ਉਨ੍ਹਾਂ ਨੇ ਆਪਣੀ ਕੰਪਨੀ ਨੂੰ ਕਿੰਨਾ ਅੱਗੇ ਵਧਾਇਆ।
ਜਗਦੀਪ ਸਿੰਘ ਇਕ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਅਤੇ ਤਕਨੀਕੀ ਮਾਹਿਰ ਨੇ। ਉਨ੍ਹਾਂ ਦੀ ਕੰਪਨੀ ਕਵਾਂਟਮਸਕੇਪ ਵਿਚ ਬਣਨ ਵਾਲੀ ਸਾਲਿਡ ਸਟੇਟ ਬੈਟਰੀ ਆਮ ਤੌਰ ’ਤੇ ਈਵੀ ਵਿਚ ਵਰਤੋਂ ਕੀਤੀ ਜਾ ਰਹੀ ਲੀਥੀਅਮ ਆਇਨ ਬੈਟਰੀਆਂ ਦੇ ਮੁਕਾਬਲੇ ਕਾਫ਼ੀ ਅੱਗੇ ਹੈ, ਜਿਸ ਕਾਰਨ ਈਵੀ ਗੱਡੀਆਂ ਵਿਚ ਇਸ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਐ। ਇਸ ਸਮੇਂ ਈਵੀ ਸੈਕਟਰ ਵਿਚ ਕਾਫ਼ੀ ਤੇਜ਼ੀ ਆ ਰਹੀ ਐ, ਅਜਿਹੇ ਵਿਚ ਇਨ੍ਹਾਂ ਦੀ ਕੰਪਨੀ ਵੀ ਤੇਜ਼ੀ ਨਾਲ ਗ੍ਰੋਥ ਕਰ ਰਹੀ ਐ।
ਇਸ ਕੰਪਨੀ ਵਿਚ ਫਾਕਸਵੈਗਨ ਅਤੇ ਬਿਲ ਗੇਟਸ ਵਰਗੇ ਲੋਕਾਂ ਨੇ ਨਿਵੇਸ਼ ਕੀਤਾ। ਸਾਲ 2020 ਵਿਚ ਕਵਾਂਟਮਸਕੇਪ ਦੀ ਨਿਊਯਾਰਕ ਸਟਾਕ ਐਕਸਚੇਂਜ ’ਤੇ ਲਿਸਟਿੰਗ ਹੋਈ ਸੀ ਪਰ ਕੰਪਨੀ ਪਹਿਲਾਂ ਹੀ ਲਗਭਗ 50 ਬਿਲੀਅਨ ਡਾਲਰ ਦੀ ਇਵੈਲਿਊਏਸ਼ਨ ਹਾਸਲ ਕਰ ਚੁੱਕੀ ਐ। 16 ਫਰਵਰੀ 2024 ਨੂੰ ਜਗਦੀਪ ਸਿੰਘ ਨੇ ਸੀਈਓ ਦਾ ਅਹੁਦਾ ਛੱਡ ਦਿੱਤਾ ਸੀ ਅਤੇ ਸ਼ਿਵਾ ਸਿਵਾਰਾਮ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਸੀ,,, ਹਾਲਾਂਕਿ ਉਹ ਬੋਰਡ ਦੇ ਮੈਂਬਰ ਬਣੇ ਰਹਿਣਗੇ।
ਸੀਈਓ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਜਗਦੀਪ ਸਿੰਘ ਨੇ ਨਵੀਂ ਸ਼ੁਰੂਆਤ ਕੀਤੀ। ਹੁਣ ਉਹ ਇਕ ਸਟੀਲਥ ਸਟਾਰਅੱਪ ਦੇ ਸੀਈਓ ਨੇ, ਜਿਸ ਦਾ ਨਾਮ ਹਾਲੇ ਜਨਤਕ ਨਹੀਂ ਕੀਤਾ ਗਿਆ। ਇਸ ਨਵੇਂ ਪ੍ਰੋਜੈਕਟ ਵਿਚ ਉਹ ਤਕਨੀਕ ਦੇ ਜ਼ਰੀਏ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ’ਤੇ ਕੰਮ ਕਰ ਰਹੇ ਨੇ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਉਹ ਆਪਣੇ ਨਵੇਂ ਆਈਡੀਆ ਅਤੇ ਕੰਮ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਰਹਿੰਦੇ ਨੇ। ਉਨ੍ਹਾਂ ਦਾ ਮਕਸਦ ਤਕਨੀਕ ਨੂੰ ਆਮ ਲੋਕਾਂ ਤੱਕ ਸਰਲ ਤਰੀਕੇ ਨਾਲ ਪਹੁੰਚਾਉਣਾ ਹੈ।
ਦੱਸ ਦਈਏ ਕਿ ਜਗਦੀਪ ਸਿੰਘ ਦੀ ਅੰਦਾਜ਼ਨ ਕੁੱਲ ਸੰਪਤੀ 1 ਮਾਰਚ 2025 ਤੱਕ ਕਰੀਬ 56 ਮਿਲੀਅਨ ਡਾਲਰ ਦੱਸੀ ਗਈ ਸੀ। ਉਨ੍ਹਾਂ ਦੇ ਕੋਲ ਕਵਾਂਟਮਸਕੇਪ ਕਾਰਪ ਦੇ ਕਰੀਬ 91,37,603 ਸ਼ੇਅਰ ਨੇ, ਜਿਨ੍ਹਾਂ ਦੀ ਕੀਮਤ 55 ਮਿਲੀਅਨ ਡਾਲਰ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਜਗਦੀਪ ਸਿੰਘ ਇਨਫਿਨੇਰਾ ਕਾਰਪ ਦੇ ਐਗਜੀਕਿਊਟਿਵ ਚੇਅਰਮੈਨ ਵੀ ਨੇ ਅਤੇ ਉਨ੍ਹਾਂ ਕੋਲ ਇਨਫਿਨੇਰਾ ਕਾਰਪ ਦੇ ਲਗਭਗ 1,91,248 ਸ਼ੇਅਰ ਨੇ, ਜਿਨ੍ਹਾਂ ਦੀ ਕੀਮਤ ਇਕ ਮਿਲੀਅਨ ਡਾਲਰ ਤੋਂ ਜ਼ਿਆਦਾ ਹੈ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


