Begin typing your search above and press return to search.

ਈਰਾਨ ਦਾ ਨਵਾਂ ਧਾਰਮਿਕ ਆਗੂ ਹਮਲੇ ਦੌਰਾਨ ਜ਼ਖਮੀ

ਈਰਾਨ ਵੱਲੋਂ ਨਵਾਂ ਧਾਰਮਿਕ ਆਗੂ ਥਾਪੇ ਜਾਣ ਤੋਂ ਕੁਝ ਘੰਟੇ ਬਾਅਦ ਮੁਜਤਬਾ ਖਮੀਨੀ ਦੇ ਜ਼ਖਮੀ ਹੋਣ ਦੀ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ

ਈਰਾਨ ਦਾ ਨਵਾਂ ਧਾਰਮਿਕ ਆਗੂ ਹਮਲੇ ਦੌਰਾਨ ਜ਼ਖਮੀ
X

Upjit SinghBy : Upjit Singh

  |  9 March 2026 6:56 PM IST

  • whatsapp
  • Telegram

ਤਹਿਰਾਨ : ਈਰਾਨ ਵੱਲੋਂ ਨਵਾਂ ਧਾਰਮਿਕ ਆਗੂ ਥਾਪੇ ਜਾਣ ਤੋਂ ਕੁਝ ਘੰਟੇ ਬਾਅਦ ਮੁਜਤਬਾ ਖਮੀਨੀ ਦੇ ਜ਼ਖਮੀ ਹੋਣ ਦੀ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ। ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਪਰ ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਫੌਜੀ ਹਮਲੇ ਦੌਰਾਨ ਜ਼ਖਮੀ ਮੁਜਤਬਾ ਖਮੀਨੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁਜਤਬਾ ਦੇ ਪਿਤਾ ਅਯਾਤੁੱਲਾ ਖਮੀਨੀ ਦੀ 28 ਫ਼ਰਵਰੀ ਨੂੰ ਅਮਰੀਕਾ ਅਤੇ ਇਜ਼ਰਾਇਲੀ ਹਮਲੇ ਦੌਰਾਨ ਮੌਤ ਹੋ ਗਈ ਸੀ। ਦੂਜੇ ਪਾਸੇ, ਈਰਾਨ ਵਿਰੁੱਧ ਜੰਗ ਦੇ 10ਵੇਂ ਦਿਨ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਟੱਪ ਗਈਆਂ ਜਦਕਿ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰ ਗੋਤੇ ਲਾਉਂਦੇ ਨਜ਼ਰ ਆਏ।

ਈਰਾਨ ਅਤੇ ਲੈਬਨਨ ਵਿਚ ਮੌਤਾਂ ਦਾ ਅੰਕੜਾ 2,500 ਤੋਂ ਟੱਪਿਆ

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਜਾਰੀ ਹਮਲਿਆਂ ਦੌਰਾਨ ਈਰਾਨ ਵਿਚ 9 ਹਜ਼ਾਰ ਤੋਂ ਵੱਧ ਘਰ ਤਬਾਹ ਹੋ ਚੁੱਕੇ ਹਨ ਜਦਕਿ ਅਤੇ ਮੌਤਾਂ ਦਾ ਅੰਕੜਾ 2 ਹਜ਼ਾਰ ਦੇ ਨੇੜੇ ਪੁੱਜ ਚੁੱਕਾ ਹੈ। ਲੈਬਨਨ ਵਿਚ ਵੀ ਮੌਤਾਂ ਦੀ ਗਿਣਤੀ 400 ਤੋਂ ਟੱਪ ਚੁੱਕੀ ਹੈ ਅਤੇ ਤਕਰੀਬਨ 1,130 ਆਮ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸੇ ਦੌਰਾਨ ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਸੋਮਵਾਰ ਨੂੰ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਜੰਗ, ਉਨ੍ਹਾਂ ਦੇ ਮੁਲਕ ਉਤੇ ਥੋਪੀ ਗਈ ਹੈ। ਜਦੋਂ ਉਨ੍ਹਾਂ ਨੂੰ ਸੀਜ਼ਫ਼ਾਇਰ ਲਈ ਵਿਚੋਲਗੀ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਅਜਿਹੀ ਕੋਈ ਵੀ ਗੱਲ ਕਰਨੀ ਵਾਜਬ ਨਹੀਂ ਹੋਵੇਗੀ। ਬਘਾਈ ਦਾ ਕਹਿਣਾ ਸੀ ਕਿ ਇਸ ਵੇਲੇ ਜੰਗ ਸਿਖਰਾਂ ’ਤੇ ਹੈ ਅਤੇ ਈਰਾਨ ਦੀ ਸੁਰੱਖਿਆ ਯਕੀਨੀ ਬਣਾਉਣ ਤੋਂ ਸਿਵਾਏ ਕਿਸੇ ਮੁੱਦੇ ’ਤੇ ਜ਼ਿਕਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਈਰਾਨ ਵਿਚ ਵਿਚ ਮੌਜੂਦ ਵਿਦੇਸ਼ੀ ਸਫ਼ਾਰਤਖਾਨਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ।

ਕੱਚੇ ਤੇਲ ਦਾ ਭਾਅ 100 ਡਾਲਰ ਪ੍ਰਤੀ ਬੈਰਲ ਤੋਂ ਪਾਰ

ਇਸ ਵੇਲੇ ਈਰਾਨ ਵਿਚ 100 ਤੋਂ ਵੱਧ ਮੁਲਕਾਂ ਦੇ ਡਿਪਲੋਮੈਟਸ ਮੌਜੂਦ ਹਨ। ਤੁਰਕੀ, ਸਾਇਪ੍ਰਸ ਅਤੇ ਅਜ਼ਰਬੈਜਾਨ ਉਤੇ ਮਿਜ਼ਾਈਲ ਜਾਂ ਡਰੋਨ ਹਮਲਿਆਂ ਬਾਰੇ ਪੁੱਛੇ ਜਾਣ ’ਤੇ ਬਘਾਈ ਨੇ ਅਜਿਹੀਆਂ ਰਿਪੋਰਟਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਈਰਾਨੀ ਫੌਜ ਨੇ ਇਨ੍ਹਾਂ ਮੁਲਕਾਂ ਵੱਲ ਕੋਈ ਮਿਜ਼ਾਈਲ ਜਾਂ ਡਰੋਨ ਨਹੀਂ ਦਾਗਿਆ। ਈਰਾਨ ਸਰਕਾਰ ਪਹਿਲਾਂ ਵੀ ਆਖ ਚੁੱਕੀ ਹੈ ਅਤੇ ਦੁਸ਼ਮਣ ਮੁਲਕਾਂ ਵੱਲੋਂ ਅਜਿਹੇ ਹਮਲਿਆਂ ਦਾ ਨਾਟਕ ਕੀਤਾ ਜਾ ਸਕਦਾ ਹੈ ਤਾਂਕਿ ਗੁਆਂਢੀ ਮੁਲਕਾਂ ਨਾਲ ਮਤਭੇਦ ਪੈਦਾ ਕੀਤੇ ਜਾ ਸਕਣ। ਦੂਜੇ ਪਾਸੇ ਈਰਾਨੀ ਮਿਜ਼ਾਈਲ ਨਾਲ ਇਜ਼ਰਾਈਲ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜੰਗ ਦੇ ਬਾਵਜੂਦ ਇਜ਼ਰਾਈਲ ਸਰਕਾਰ ਵੱਲੋਂਕੁਝ ਇਲਾਕਿਆਂ ਵਿਚ ਸਕੂਲ ਖੋਲ੍ਹਣ ਦੀ ਯੋਜਨਾ ਐਲਾਨੀ ਗਈ ਹੈ। ਸਿੱਖਿਆ ਮੰਤਰੀ ਯੋਆਵ ਕਿਸ਼ ਦਾ ਕਹਿਣਾ ਸੀ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਪਹਿਲੀ ਤਰਜੀਹ ਹੈ ਅਤੇ ਇਸ ਹਿਸਾਬ ਨਾਲ ਹੀ ਯੋਜਨਾ ਅੱਗੇ ਵਧਾਈ ਜਾਵੇਗੀ।

Next Story
ਤਾਜ਼ਾ ਖਬਰਾਂ
Share it