Begin typing your search above and press return to search.

ਭਾਰਤ ਦਾ ਸ਼ੁਭਾਂਸ਼ੂ ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਰਵਾਨਾ

ਭਾਰਤੀ ਐਸਟਰੋਨੌਟ ਸ਼ੁਭਾਂਸ਼ੂ ਸ਼ੁਕਲਾ ਐਕਜ਼ੀਅਮ ਮਿਸ਼ਨ 4 ਤਹਿਤ ਅੱਜ ਕੌਮਾਂਤਰੀ ਪੁਲਾੜ ਕੇਂਦਰ ਵੱਲ ਰਵਾਨਾ ਹੋ ਗਿਆ।

ਭਾਰਤ ਦਾ ਸ਼ੁਭਾਂਸ਼ੂ ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਰਵਾਨਾ
X

Upjit SinghBy : Upjit Singh

  |  25 Jun 2025 5:52 PM IST

  • whatsapp
  • Telegram

ਫਲੋਰੀਡਾ : ਭਾਰਤੀ ਐਸਟਰੋਨੌਟ ਸ਼ੁਭਾਂਸ਼ੂ ਸ਼ੁਕਲਾ ਐਕਜ਼ੀਅਮ ਮਿਸ਼ਨ 4 ਤਹਿਤ ਅੱਜ ਕੌਮਾਂਤਰੀ ਪੁਲਾੜ ਕੇਂਦਰ ਵੱਲ ਰਵਾਨਾ ਹੋ ਗਿਆ। ਇਸ ਤੋਂ ਪਹਿਲਾਂ ਇਹ ਮਿਸ਼ਨ 6 ਵਾਰ ਵੱਖ ਵੱਖ ਤਕਨੀਕੀ ਮੁਸ਼ਕਲਾਂ ਕਰ ਕੇ ਟਾਲਣਾ ਪਿਆ। ਸ਼ੁਭਾਂਸ਼ੂ ਨਾਲ ਤਿੰਨ ਹੋਰ ਪੁਲਾੜ ਯਾਤਵਰੀ ਵੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਵੱਲ ਰਵਾਨਾ ਹੋਏ। ਪੁਲਾੜ ਵਿਚ ਦਾਖਲ ਹੋਣ ਮਗਰੋਂ ਸ਼ੁਭਾਂਸ਼ੂ ਨੇ ਕਿਹਾ ਕਿ ਮੋਢੇ ’ਤੇ ਲੱਗਾ ਭਾਰਤੀ ਝੰਡਾ ਦਰਸਾਉਂਦਾ ਹੈ ਕਿ ਸਭਨਾਂ ਦੀਆਂ ਦੁਆਵਾਂ ਮੇਰੇ ਨਾਲ ਹਨ। ਉਧਰ ਲੌਂਚਿੰਗ ਸਫ਼ਲ ਹੋਣ ਮਗਰੋਂ ਸ਼ੁਭਾਂਸ਼ੂ ਦੇ ਮਾਤਾ-ਪਿਤਾ ਆਸ਼ਾ ਸ਼ੁਕਲਾ ਅਤੇ ਸ਼ੰਭੂ ਸ਼ੁਕਲਾ ਜਜ਼ਬਾਤੀ ਹੋ ਗਏ।

ਪੁੱਤ ਨੂੰ ਪੁਲਾੜ ਵੱਲ ਜਾਂਦਾ ਵੇਖ ਜਜ਼ਬਾਤੀ ਹੋ ਗਏ ਮਾਪੇ

ਇਥੇ ਦਸਣਾ ਬਣਦਾ ਹੈ ਕਿ ਫਲੋਰੀਡਾ ਵਿਖੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਮਿਸ਼ਨ ਆਰੰਭ ਹੋਇਆ ਅਤੇ ਸਪੇਸਐਕਸ ਦਾ ਫਾਲਕਨ 9 ਰੌਕਟ ਪੁਲਾੜ ਯਾਤਰੀਆਂ ਨੂੰ ਲੈ ਕੇ ਰਵਾਨਾ ਹੋ ਗਿਆ। ਇਹ ਸਪੇਸਕ੍ਰਾਫ਼ਟ ਭਾਰਤੀ ਸਮੇਂ ਮੁਤਾਬਕ 26 ਜੂਨ ਨੂੰ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਨਾਲ ਜੁੜੇਗਾ। ਅਮਰੀਕਾ ਦੇ ਪੁਲਾੜ ਏਜੰਸੀ ਨਾਸਾ ਅਤੇ ਭਾਰਤੀ ਏਜੰਸੀ ਇਸਰੋ ਦਰਮਿਆਨ ਹੋਏ ਸਮਝੌਤੇ ਤਹਿਤ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਇਸ ਮਿਸ਼ਨ ਵਾਸਤੇ ਚੁਣਿਆ ਗਿਆ। ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਜਾਣ ਵਾਲੇ ਉਹ ਦੂਜੇ ਭਾਰਤੀ ਹਨ। 41 ਸਾਲ ਪਹਿਲਾਂ ਰਾਕੇਸ਼ ਸ਼ਰਮਾ ਨੇ ਸੋਵੀਅਤ ਯੂਨੀਅਨ ਦੇ ਸਪੇਸਕ੍ਰਾਫ਼ਟ ਰਾਹੀਂ ਪੁਲਾੜ ਦਾ ਸਫ਼ਰ ਕੀਤਾ ਸੀ। ਸ਼ੁਭਾਂਸ਼ੂ ਦਾ ਇਹ ਤਜਰਬਾ ਭਾਰਤ ਦੇ ਗਗਨਯਾਨ ਮਿਸ਼ਨ ਵਿਚ ਕੰਮ ਆਵੇਗਾ ਜੋ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ ਹੈ ਅਤੇ 2027 ਵਿਚ ਲੌਂਚ ਕੀਤਾ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it