Begin typing your search above and press return to search.

ਭਾਰਤੀਆਂ ਨੂੰ ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਕਰਨੀ ਹੋਵੇਗੀ ਉਡੀਕ

ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਭਾਰਤੀ ਲੋਕਾਂ ਨੂੰ ਉਡੀਕ ਸਮੇਂ ਵਿਚ ਹੋਰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।

ਭਾਰਤੀਆਂ ਨੂੰ ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਕਰਨੀ ਹੋਵੇਗੀ ਉਡੀਕ
X

Upjit SinghBy : Upjit Singh

  |  22 Aug 2024 11:42 AM GMT

  • whatsapp
  • Telegram

ਨਵੀਂ ਦਿੱਲੀ : ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਭਾਰਤੀ ਲੋਕਾਂ ਨੂੰ ਉਡੀਕ ਸਮੇਂ ਵਿਚ ਹੋਰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਜੀ ਹਾਂ, ਨਵੀਂ ਦਿੱਲੀ ਸਥਿਤ ਯੂ.ਐਸ. ਅੰਬੈਸੀ ਵਿਚ ਪਬਲਿਕ ਡਿਪਲੋਮੈਸੀ ਦੇ ਮਿਨਿਸਟਰ ਕੌਂਸਲਰ ਗਲੋਰੀਆ ਬਰਬੀਨਾ ਨੇ ਕਿਹਾ ਕਿ ਫਿਲਹਾਲ ਉਡੀਕ ਸਮੇਂ ਵਿਚ ਸੁਧਾਰ ਸੰਭਵ ਨਹੀਂ ਪਰ ਭਾਰਤ ਦੇ ਕਿਸੇ ਵੀ ਸੂਬੇ ਵਿਚ ਰਹਿਣ ਵਾਲੇ ਕਿਸੇ ਵੀ ਕੌਂਸਲੇਟ ਵਿਚ ਆਪਣੀ ਵੀਜ਼ਾ ਇੰਟਰਵਿਊ ਬੁਕ ਕਰ ਸਕਦੇ ਹਨ। ਬਰਬੀਨਾ ਨੇ ਦੱਸਿਆ ਕਿ ਨਵੀਂ ਦਿੱਲੀ ਵਿਖੇ ਪਹਿਲੀ ਵਾਰ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਇੰਟਰਵਿਊ ਵਾਸਤੇ 386 ਦਿਨ ਉਡੀਕ ਕਰਨੀ ਪੈਂਦੀ ਹੈ ਪਰ ਕਲਕੱਤਾ ਦੇ ਕੌਂਸਲੇਟ ਵਿਖੇ ਇਹ ਸਮਾਂ ਸਿਰਫ 24 ਦਿਨ ਹੀ ਚੱਲ ਰਿਹਾ ਹੈ।

ਯੂ.ਐਸ. ਡਿਪਲੋਮੈਟ ਨੇ ਕਿਹਾ, ਉਡੀਕ ਸਮਾਂ ਘਟਾਉਣਾ ਸੰਭਵ ਨਹੀਂ

ਇਸ ਦੇ ਉਲਟ ਹੈਦਰਾਬਾਦ ਕੌਂਸਲੇਟ ਵਿਖੇ ਉਡੀਕ ਸਮਾਂ 407 ਦਿਨ ਚੱਲ ਰਿਹਾ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਪੂਰੀ ਦੁਨੀਆਂ ਵਿਚੋਂ ਅਮਰੀਕਾ ਪੁੱਜਣ ਦੇ ਇੱਛਕ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਅਰਜ਼ੀਆਂ ਦਾ ਬੈਕਲਾਗ ਵਧਣਾ ਲਾਜ਼ਮੀ ਹੈ। ਵੱਖ ਵੱਖ ਸ਼੍ਰੇਣੀਆਂ ਵਾਲੇ ਵੀਜ਼ੇ ਵੱਖੋ ਵੱਖਰੀ ਸਮਾਂ ਹੱਦ ਵਿਚ ਜਾਰੀ ਕੀਤੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਅੰਬੈਸੀਆਂ ਬੰਦ ਰਹਿਣ ਕਾਰਨ ਹਾਲਾਤ ਉਲਝ ਗਏ ਅਤੇ ਇਸ ਮਗਰੋਂ ਉਡੀਕ ਸਮਾਂ ਘਟਾਉਣ ਦੇ ਯਤਨ ਵੱਡੇ ਪੱਧਰ ’ਤੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਮਰੀਕਾ ਦੀਆਂ ਕਈ ਯੂਨੀਵਰਸਿਟੀਜ਼ ਭਾਰਤ ਵਿਚ ਕੈਂਪਸ ਬਣਾਉਣਾ ਚਾਹੁੰਦੀਆਂ ਹਨ ਜਿਸ ਦੇ ਮੱਦੇਨਜ਼ਰ ਮੁਲਕ ਦੇ ਵੱਖ ਵੱਖ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ।

ਭਾਰਤ ਦੇ ਕਿਸੇ ਵੀ ਕੌਂਸਲੇਟ ਵਿਚ ਬੁੱਕ ਕੀਤੀ ਜਾ ਸਕਦੀ ਹੈ ਇੰਟਰਵਿਊ

ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਨੂੰ ਆ ਰਹੀ ਦਿੱਕਤ ਬਾਰੇ ਪੁੱਛੇ ਜਾਣ ’ਤੇ ਬਰਬੀਨਾ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਸਿਰਫ ਪੜ੍ਹਨ ਦੀ ਸਹੂਲਤ ਦਿਤੀ ਗਈ ਹੈ ਅਤੇ ਨੌਕਰੀ ਦੀ ਕੋਈ ਗਾਰੰਟੀ ਨਹੀਂ ਦਿਤੀ ਜਾਂਦੀ। ਅਜਿਹੇ ਵਿਚ ਵਿਦਿਆਰਥੀਆਂ ਨੂੰ ਆਪਣਾ ਕੋਰਸ ਖਤਮ ਕਰਨ ਮਗਰੋਂ ਵਾਪਸੀ ਕਰਨੀ ਚਾਹੀਦੀ ਹੈ ਅਤੇ ਭਾਰਤ ਵਿਚ ਬਿਹਤਰ ਮੌਕਿਆਂ ਦੀ ਤਲਾਸ਼ ਕਰਨ।

Next Story
ਤਾਜ਼ਾ ਖਬਰਾਂ
Share it