ਲੰਡਨ ਦੇ ਟਾਵਰ ਬ੍ਰਿਜ ਨੇੜੇ ਭਾਰਤੀਆਂ ਨੇ ਵੰਡੇ ਸਮੋਸੇ ਅਤੇ ਜਲੇਬੀਆਂ, ਜਾਣੋ ਪੂਰੀ ਖਬਰ
ਵਾਇਰਲ ਵੀਡੀਓ ਲੰਡਨ ਦੀ ਹੈ, ਜਿੱਥੇ ਭਾਰਤੀ ਨਾਗਰਿਕਾਂ ਦੇ ਇੱਕ ਸਮੂਹ ਨੇ ਲੰਡਨ ਦੇ ਟਾਵਰ ਬ੍ਰਿਜ ਨੇੜੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ; ਜਿਸ ਵਿੱਚ ਸਮੋਸੇ, ਜਲੇਬੀਆਂ ਦਾ ਆਨੰਦ ਲਿਆ ਜਾ ਰਿਹਾ ਹੈ ।
By : lokeshbhardwaj
ਲੰਡਨ : ਭਾਰਤੀ ਨਾਗਰਿਕ ਨੌਕਰੀ, ਸਿੱਖਿਆ, ਕਾਰੋਬਾਰ ਆਦਿ ਕਈ ਕੰਮਾਂ ਲਈ ਵਿਦੇਸ਼ ਜਾਂਦੇ ਹਨ । ਇਹ ਨਾਗਰਿਕ ਉੱਥੇ ਜਾ ਕੇ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਦੇ ਹਨ, ਭਾਰਤੀ ਤਿਉਹਾਰ ਮਨਾਉਂਦੇ ਹਨ ਅਤੇ ਉੱਥੇ ਦੇ ਨਾਗਰਿਕਾਂ ਨੂੰ ਭਾਰਤੀ ਭੋਜਨ ਦੇ ਸੁਆਦ ਬਾਰੇ ਜਾਣੂ ਵੀ ਕਰਵਾਉਂਦੇ ਹਨ । ਅੱਜਕਲ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਵਾਇਰਲ ਵੀਡੀਓ ਲੰਡਨ ਦੀ ਹੈ, ਜਿੱਥੇ ਭਾਰਤੀ ਨਾਗਰਿਕਾਂ ਦੇ ਇੱਕ ਸਮੂਹ ਨੇ ਲੰਡਨ ਦੇ ਟਾਵਰ ਬ੍ਰਿਜ ਨੇੜੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ; ਜਿਸ ਵਿੱਚ ਰਵਾਇਤੀ ਸਨੈਕਸ ਜਿਵੇਂ ਸਮੋਸੇ, ਜਲੇਬੀਆਂ ਦਾ ਆਨੰਦ ਲਿਆ ਜਾ ਰਿਹਾ ਹੈ । ਕੁਝ ਯੂਜ਼ਰਸ ਇਸ ਵੀਡੀਓ ਨੂੰ ਦੇਖ ਕੇ ਇਹ ਕਹਿ ਰਹੇ ਹਨ ਕਿ ਭਾਰਤੀ, ਜਿੱਥੇ ਵੀ ਜਾਂਦੇ ਹਨ ਆਮ ਪਲਾਂ ਨੂੰ ਖਾਸ ਜਸ਼ਨਾਂ ਵਿੱਚ ਬਦਲ ਦਿੰਦੇ ਹਨ । ਵਾਇਰਲ ਵੀਡੀਓ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਿਵੇਂ ਭਾਰਤੀ ਨਾਗਰਿਕਾਂ ਨੇ ਲੰਡਨ ਦੇ ਟਾਵਰ ਬ੍ਰਿਜ ਦੇ ਕੋਲ ਇੱਕ ਸਮਾਗਮ ਦਾ ਆਯੋਜਨ ਕੀਤਾ ਹੋਇਆ । ਤਸਵੀਰਾਂ 'ਚ ਦਿਖਾਈ ਦੇ ਰਿਹਾ ਇਹ ਇਵੈਂਟ ਨਾ ਸਿਰਫ਼ ਸੱਭਿਆਚਾਰਕ ਅਮੀਰੀ ਨੂੰ ਉਜਾਗਰ ਕਰਦਾ ਹੈ । ਇਹ ਧਾਰਨਾਵਾਂ ਨੂੰ ਚੁਣੌਤੀ ਦਿੰਦਾ ਹੈ ਅਤੇ ਵਿਭਿੰਨ ਪਰੰਪਰਾਵਾਂ ਨੂੰ ਸਮਝਣ ਅਤੇ ਮਨਾਉਣ ਲਈ ਵਧੇਰੇ ਸੰਮਲਿਤ ਪਹੁੰਚ ਨੂੰ ਉਤਸ਼ਾਹਿਤ ਕਰਦਾ ਹੈ । ਇਹ ਵਾਇਰਲ ਹੋਈ ਵੀਡੀਓ ਅਪ੍ਰੈਲ ਦੀ ਦੱਸੀ ਜਾ ਰਹੀ ਹੈ , ਇਸ ਵੀਡੀਓ ਚ ਇਹ ਵੀ ਸਾਫ ਦਿਖਾਈ ਦੇ ਰਿਹਾ ਹੈ ਕਿ ਉੱਥੇ ਮੌਜੂਦ ਲੋਕਾਂ ਵੱਲੋਂ ਆਪਣੇ ਗਲਾਂ ਦੇ ਵਿੱਚ ਭਾਜਪਾ ਦੇ ਝੰਡੇ ਲਪੇਟੇ ਹੋਏ ਹਨ ,ਕਾਫੀ ਯੂਜ਼ਰਸ ਨੇ ਇਸ ਵੀਡੀਓ ਦਾ ਇਹ ਵੀ ਅਨੁਮਾਨ ਲਗਾਇਆ ਹੈ ਕਿ ਇਹ ਵੀਡੀਓ ਭਾਜਪਾ ਦੇ ਲੋਕ ਸਭਾ ਚੁਣਾਵਾਂ ਦੀ ਜਿੱਤ ਦੀ ਖੁਸ਼ੀ ਚ ਬਣਾਈ ਗਈ ਹੈ । ਵੀਡੀਓ ਵਿੱਚ ਭਾਰਤੀ ਨਾਗਰਿਕ ਇੱਕ ਦੂਜੇ ਨੂੰ ਸਮੌਸੇ ਅਤੇ ਜਲੇਬੀਆਂ ਵੰਡਦੇ ਅਤੇ ਖਾਉਂਦੇ ਨਜ਼ਰ ਆ ਰਹੇ ਨੇ , ਜ਼ਿਨ੍ਹਾਂ ਨੂੰ ਜ਼ਿਆਦਾਤਰ ਖੁਸ਼ੀ ਦੇ ਮੌਕੇ ਤੇ ਹੀ ਲੋਕਾਂ ਨਾਲ ਸਾਂਝਾ ਕੀਤਾ ਜਾਂਦਾ ਹੈ ।