Begin typing your search above and press return to search.

ਯੂ.ਕੇ. ਵਿਚ ਅਚਨਚੇਤ ਲਾਪਤਾ ਹੋਇਆ ਭਾਰਤੀ ਨੌਜਵਾਨ

ਯੂ.ਕੇ. ਦੀ ਭੀੜ-ਭਾੜ ਵਾਲੀ ਸੜਕ ਤੋਂ ਲੰਘ ਰਿਹਾ ਆਰਿਅਨ ਸ਼ਰਮਾ ਅਜਿਹਾ ਗਾਇਬ ਹੋਇਆ ਕਿ 11 ਦਿਨ ਬਾਅਦ ਵੀ ਉਸ ਦੀ ਕੋਈ ਉਘ ਸੁੱਘ ਨਹੀਂ ਮਿਲ ਸਕੀ।

ਯੂ.ਕੇ. ਵਿਚ ਅਚਨਚੇਤ ਲਾਪਤਾ ਹੋਇਆ ਭਾਰਤੀ ਨੌਜਵਾਨ
X

Upjit SinghBy : Upjit Singh

  |  4 Dec 2025 7:08 PM IST

  • whatsapp
  • Telegram

ਲੰਡਨ : ਯੂ.ਕੇ. ਦੀ ਭੀੜ-ਭਾੜ ਵਾਲੀ ਸੜਕ ਤੋਂ ਲੰਘ ਰਿਹਾ ਆਰਿਅਨ ਸ਼ਰਮਾ ਅਜਿਹਾ ਗਾਇਬ ਹੋਇਆ ਕਿ 11 ਦਿਨ ਬਾਅਦ ਵੀ ਉਸ ਦੀ ਕੋਈ ਉਘ ਸੁੱਘ ਨਹੀਂ ਮਿਲ ਸਕੀ। 20 ਸਾਲ ਦੇ ਆਰਿਅਨ ਸ਼ਰਮਾ ਨੂੰ ਆਖਰੀ ਵਾਰ ਲੈਸਟਰਸ਼ਾਇਰ ਦੇ ਲਫ਼ਬ੍ਰਾਅ ਇਲਾਕੇ ਵਿਚ ਦੇਖਿਆ ਗਿਆ। 23 ਨਵੰਬਰ ਨੂੰ ਤਕਰੀਬਨ 9.30 ਵਜੇ ਉਹ ਆਪਣੇ ਘਰੋਂ ਬਾਹਰ ਆਇਆ ਅਤੇ ਸਟੈਨਫਰਡ ਵੱਲ ਪੈਦਲ ਹੀ ਰਵਾਨਾ ਹੋ ਗਿਆ। ਤਕਰੀਬਨ ਤਿੰਨ ਘੰਟੇ ਬਾਅਦ ਆਰਿਅਨ ਇਕ ਸੀ.ਸੀ.ਟੀ.ਵੀ. ਕੈਮਰੇ ਵਿਚ ਸੜਕ ਤੋਂ ਲੰਘਦਾ ਨਜ਼ਰ ਆਉਂਦਾ ਹੈ ਪਰ ਇਸ ਤੋਂ ਬਾਅਦ ਕਿਸੇ ਵੀ ਸਰਵੇਲੈਂਸ ਕੈਮਰਾ ਵਿਚ ਉਸ ਦੀ ਤਸਵੀਰ ਰਿਕਾਰਡ ਨਾ ਹੋ ਸਕੀ।

11 ਦਿਨ ਤੋਂ ਨਹੀਂ ਮਿਲ ਰਹੀ ਕੋਈ ਉੱਘ-ਸੁੱਘ

ਲੈਸਟਰਸ਼ਾਇਰ ਪੁਲਿਸ ਵੱਲੋਂ ਆਰਿਨ ਦੀ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਹ ਲਫ਼ਬ੍ਰਾਅ ਟਾਊਨ ਸੈਂਟਰ ਦੀ ਇਕ ਸੜਕ ਤੋਂ ਲੰਘਦਾ ਦੇਖਿਆ ਜਾ ਸਕਦਾ ਹੈ। ਡਿਟੈਕਟਿਵ ਇੰਸਪੈਕਟਰ ਜੌਨਾਥਨ ਡਿਕਨਜ਼ ਨੇ ਦੱਸਿਆ ਕਿ ਆਰਿਅਨ ਦੇ ਘਰੋਂ ਬਾਹਰ ਆਉਣ ਤੋਂ ਲੈ ਕੇ ਟਾਊਨ ਸੈਂਟਰ ਇਲਾਕੇ ਤੱਕ ਤਿੰਨ ਘੰਟੇ ਦੀਆਂ ਸਰਗਰਮੀਆਂ ਨੂੰ ਡੂੰਘਾਈ ਨਾਲ ਘੋਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸਾਂਝੀ ਕੀਤੀ ਜਾਵੇ। ਆਰਿਅਨ ਦੇ ਕਜ਼ਨ ਜੱਗੀ ਸਾਹਨੀ ਨੇ ਦੁਖੀ ਪਰਵਾਰ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਪਰਵਾਰ ਦਾ ਹਰ ਜੀਅ ਆਰਿਅਨ ਦੀ ਸੁਰੱਖਿਅਤ ਵਾਪਸੀ ਚਾਹੁੰਦਾ ਹੈ। ਉਹ ਕਿਸੇ ਦਾ ਵੱਡਾ ਭਰਾ ਹੈ ਅਤੇ ਸਾਡੇ ਪਰਵਾਰ ਦੇ ਪੰਜ ਮੁੰਡਿਆਂ ਵਿਚੋਂ ਇਕ ਹੈ।

ਆਖਰੀ ਵਾਰ ਭੀੜ-ਭਾੜ ਵਾਲੀ ਸੜਕ ’ਤੇ ਨਜ਼ਰ ਆਇਆ ਆਰਿਅਨ ਸ਼ਰਮਾ

23 ਨਵੰਬਰ ਤੋਂ ਬਾਅਦ ਪਰਵਾਰ ਦੇ ਕਿਸੇ ਜੀਅ ਨਾਲ ਉਸ ਦੀ ਗੱਲ ਨਹੀਂ ਹੋਈ ਅਤੇ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ। ਪਰਵਾਰ ਵੱਲੋਂ ਆਰਿਅਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਉਹ ਸਭ ਕੁਝ ਦੇਖ-ਸੁਣ ਰਿਹਾ ਹੈ ਤਾਂ ਤੁਰਤ ਘਰ ਆਉਣ ਦੀ ਖੇਚਲ ਕਰੇ। ਉਧਰ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਰਿਅਨ ਦੇ ਨਜ਼ਰ ਆਉਣ ਤੋਂ 15 ਮਿੰਟ ਪਹਿਲਾਂ ਅਤੇ ਬਾਅਦ ਵਿਚ ਸਟੈਨਫਰਡ ਲੇਨ ਤੋਂ ਲੰਘਣ ਵਾਲੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂਕਿ ਅਸਲੀਅਤ ਪਤਾ ਲੱਗ ਸਕੇ। ਇਸ ਦੇ ਨਾਲ ਹੀ ਸਨਿਫ਼ਰ ਡੌਗਜ਼ ਨੂੰ ਇਲਾਕੇ ਵਿਚ ਛੱਡਿਆ ਗਿਆ ਹੈ ਅਤੇ ਨੈਸ਼ਨਲ ਪੁਲਿਸ ਏਅਰ ਸਰਵਿਸ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਆਰਿਅਨ ਦਾ ਕੱਦ 5 ਫੁੱਟ 5 ਇੰਚ ਅਤੇ ਸਰੀਰ ਪਤਲਾ ਦੱਸਿਆ ਜਾ ਰਿਹਾ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਬਲੈਕ ਟ੍ਰੈਂਚ ਕੋਟ, ਸ਼ੌਰਟਸ ਐਂਡ ਬਲੈਕ ਟ੍ਰੇਨਰਜ਼ ਵਿਦ ਵਾਈਟ ਟ੍ਰਿਮ ਪਹਿਨੇ ਹੋਏ ਸਨ।

Next Story
ਤਾਜ਼ਾ ਖਬਰਾਂ
Share it