ਖ਼ਤਰਿਆਂ ਦੇ ਬਾਵਜੂਦ ਇਜ਼ਰਾਈਲ ਕਿਉਂ ਪਹੁੰਚ ਰਹੇ ਭਾਰਤੀ ਕਾਮੇ?
ਭਾਵੇਂ ਕਿ ਪਿਛਲੇ ਕਰੀਬ ਇਕ ਸਾਲ ਤੋਂ ਇਜ਼ਰਾਈਲ ਅਤੇ ਹੱਮਾਸ ਵਿਚਾਲੇ ਲੜਾਈ ਚੱਲ ਰਹੀ ਐ ਜੋ ਲੇਬਨਾਨ ’ਚ ਹਿਜਬੁੱਲ੍ਹਾ ਅਤੇ ਯਮਨ ’ਚ ਹੂਤੀ ਵਿਦਰੋਹੀਆਂ ਤੱਕ ਪਹੁੰਚ ਗਈ ਐ ਪਰ ਇਸ ਦੇ ਬਾਵਜੂਦ ਇਜ਼ਰਾਇਲ ਵਿਚ ਰੋਜ਼ੀ ਰੋਟੀ ਕਮਾਉਣ ਆ ਰਹੇ ਕਾਮਿਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆਈ, ਬਲਕਿ ਇਸ ਦੌਰਾਨ ਭਾਰਤ ਤੋਂ ਕਰੀਬ 16 ਹਜ਼ਾਰ ਕਾਮੇ ਇਜ਼ਰਾਇਲ ਵਿਚ ਰੋਜ਼ੀ ਰੋਟੀ ਕਮਾਉਣ ਲਈ ਪੁੱਜੇ।
By : Makhan shah
ਤੇਲ ਅਵੀਵ : ਭਾਵੇਂ ਕਿ ਪਿਛਲੇ ਕਰੀਬ ਇਕ ਸਾਲ ਤੋਂ ਇਜ਼ਰਾਈਲ ਅਤੇ ਹੱਮਾਸ ਵਿਚਾਲੇ ਲੜਾਈ ਚੱਲ ਰਹੀ ਐ ਜੋ ਲੇਬਨਾਨ ’ਚ ਹਿਜਬੁੱਲ੍ਹਾ ਅਤੇ ਯਮਨ ’ਚ ਹੂਤੀ ਵਿਦਰੋਹੀਆਂ ਤੱਕ ਪਹੁੰਚ ਗਈ ਐ ਪਰ ਇਸ ਦੇ ਬਾਵਜੂਦ ਇਜ਼ਰਾਇਲ ਵਿਚ ਰੋਜ਼ੀ ਰੋਟੀ ਕਮਾਉਣ ਆ ਰਹੇ ਕਾਮਿਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆਈ, ਬਲਕਿ ਇਸ ਦੌਰਾਨ ਭਾਰਤ ਤੋਂ ਕਰੀਬ 16 ਹਜ਼ਾਰ ਕਾਮੇ ਇਜ਼ਰਾਇਲ ਵਿਚ ਰੋਜ਼ੀ ਰੋਟੀ ਕਮਾਉਣ ਲਈ ਪੁੱਜੇ।
ਹੱਮਾਸ ਦੇ ਹਮਲੇ ਮਗਰੋਂ ਇਜ਼ਰਾਈਲ ਪਿਛਲੇ ਇਕ ਸਾਲ ਤੋਂ ਲੜਾਈ ਵਿਚ ਉਲਝਿਆ ਹੋਇਆ ਏ ਪਰ ਇਸ ਦੇ ਬਾਵਜੂਦ ਇਜ਼ਰਾਈਲ ਵਿਚ ਦੂਜੇ ਦੇਸ਼ਾਂ ਤੋਂ ਰੋਜ਼ੀ ਰੋਟੀ ਕਮਾਉਣ ਲਈ ਆਉਣ ਵਾਲੇ ਕਾਮਿਆਂ ਵਿਚ ਕੋਈ ਕਮੀ ਨਹੀਂ ਆਈ, ਬਲਕਿ ਇਕੱਲੇ ਭਾਰਤ ਤੋਂ ਹੀ ਇਸ ਦੌਰਾਨ 16 ਹਜ਼ਾਰ ਕਾਮੇ ਇਜ਼ਰਾਈਲ ਪਹੁੰਚ ਚੁੱਕੇ ਨੇ। ਇਕ ਰਿਪੋਰਟ ਮੁਤਾਬਕ ਇਨ੍ਹਾਂ ਕਾਮਿਆਂ ਦਾ ਕਹਿਣਾ ਏ ਕਿ ਇੱਥੇ ਡਰਨ ਦੀ ਕੋਈ ਗੱਲ ਨਹੀਂ, ਕਈ ਵਾਰ ਹਮਲੇ ਦੀਆਂ ਚਿਤਾਵਨੀਆਂ ਦੇ ਕਾਰਨ ਉਨ੍ਹਾਂ ਨੂੰ ਸ਼ੈਲਟਰਾਂ ਵੱਲ ਭੱਜਣਲਈ ਮਜਬੂਰ ਹੋਣਾ ਪੈਂਦਾ ਏ ਪਰ ਸਾਇਰਨ ਬੰਦ ਹੁੰਦੇ ਹੀ ਉਹ ਫਿਰ ਤੋਂ ਆਪਣੇ ਕੰਮਾਂ ’ਤੇ ਵਾਪਸ ਪਰਤ ਆਉਂਦੇ।
ਸਵਾਲ ਇਹ ਵੀ ਐ ਕਿ ਆਖ਼ਰਕਾਰ ਇਹ ਲੋਕ ਆਪਣੇ ਘਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਇਸ ਖ਼ਤਰਨਾਕ ਸਥਿਤੀ ਵਿਚ ਕੰਮ ਕਰਨ ਲਈ ਕਿਉਂ ਆਉਂਦੇ ਨੇ? ਦਰਅਸਲ ਇਜ਼ਰਾਈਲ ਵਿਚ ਕਾਮਿਆਂ ਨੂੰ ਚੰਗੀ ਆਮਦਨ ਹੋ ਜਾਂਦੀ ਐ, ਇੱਥੇ ਬਹੁਤ ਸਾਰੇ ਮਜ਼ਦੂਰ ਆਪਣੇ ਦੇਸ਼ ਵਿਚ ਹੋਣ ਵਾਲੀ ਆਮਦਨ ਤੋਂ ਤਿੰਨ ਗੁਣਾ ਜ਼ਿਆਦਾ ਕਮਾ ਲੈਂਦੇ ਨੇ, ਇਹੀ ਕਾਰਨ ਐ ਕਿ ਲੋਕ ਇੱਥੇ ਜਾਣ ਲਈ ਤਿਆਰ ਹੋ ਜਾਂਦੇ ਨੇ। ਪਿਛਲੇ ਇਕ ਸਾਲ ਵਿਚ 16 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਵਿਚ ਰੋਜ਼ੀ ਰੋਟੀ ਕਮਾਉਣ ਲਈ ਆਏ ਨੇ। ਇਜ਼ਰਾਈਲ ਹੋਰ ਵੀ ਹਜ਼ਾਰਾਂ ਕਾਮਿਆਂ ਨੂੰ ਲਿਆਉਣ ਦੀ ਯੋਜਨਾ ਬਣਾ ਰਿਹਾ ਏ।
ਦਿੱਲੀ ਸਥਿਤ ਡਾਇਨਾਮਿਕ ਸਟਾਫਿੰਗ ਸਰਵਿਸਜ਼ ਦੇ ਪ੍ਰਧਾਨ ਸਮੀਰ ਖੋਸਲਾ ਨੇ 30 ਤੋਂ ਜ਼ਿਆਦਾ ਦੇਸ਼ਾਂ ਵਿਚ 5 ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਕੰਮ ਕਰਨ ਦੇ ਲਈ ਭੇਜਿਆ ਏ। ਉਨ੍ਹਾਂ ਦੇ ਜ਼ਰੀਏ 3500 ਤੋਂ ਜ਼ਿਆਦਾ ਕਾਮੇ ਇਜ਼ਰਾਈਲ ਵਿਚ ਪਹੁੰਚੇ ਨੇ। ਉਹ ਖ਼ੁਦ ਵੀ 7 ਅਕਤੂਬਰ ਦੇ ਹਮਲੇ ਤੋਂ ਇਕ ਮਹੀਨਾ ਬਾਅਦ ਇਕ ਵਾਰ ਇਜ਼ਰਾਈਲ ਜਾ ਕ ਆਏ ਸੀ। ਖੋਸਲਾ ਦਾ ਕਹਿਣਾ ਏ ਕਿ ਅਸੀਂ ਇੱਥੋਂ ਦੇ ਬਜ਼ਾਰ ਬਾਰੇ ਜ਼ਿਆਦਾ ਨਹੀਂ ਜਾਣਦੇ ਪਰ ਇੱਥੇ ਪਹਿਲਾਂ ਭਾਰਤ ਦਾ ਕੋਈ ਮਜ਼ਦੂਰ ਵਰਗ ਮੌਜੂਦ ਨਹੀਂ ਸੀ, ਜਦਕਿ ਹੁਣ ਉਨ੍ਹਾਂ ਵੱਲੋਂ 10 ਹਜ਼ਾਰ ਹੋਰ ਭਾਰਤੀ ਕਾਮਿਆ ਨੂੰ ਇਜ਼ਰਾਈਲ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਐ ਕਿਉਂਕਿ ਉਨ੍ਹਾਂ ਦੇ ਕੋਲ ਵੱਖ ਵੱਖ ਕੰਮਾਂ ਵਿਚ ਟ੍ਰੇਂਡ ਕਾਮਿਆਂ ਦਾ ਵੱਡਾ ਨੈੱਟਵਰਕ ਮੌਜੂਦ ਐ।
ਦੱਸ ਦਈਏ ਕਿ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥ ਵਿਵਸਥਾਵਾਂ ਵਿਚੋਂ ਇਕ ਐ ਪਰ ਇਸ ਦੇ ਬਾਵਜੂਦ ਇੱਥੋਂ ਦੀ ਸਰਕਾਰ ਆਪਣੇ ਲੋਕਾਂ ਲਈ ਲੋੜੀਂਦੀਆਂ ਨੌਕਰੀਆਂ ਪੈਦਾ ਨਹੀਂ ਕਰ ਪਾ ਰਹੀ, ਜਿਸ ਕਰਕੇ ਇੱਥੋਂ ਦੇ ਕਾਮਿਆਂ ਨੂੰ ਵਿਦੇਸ਼ਾਂ ਵਿਚ ਕੰਮ ਕਰਨ ਲਈ ਜਾਣਾ ਪੈਂਦਾ ਏ।