Begin typing your search above and press return to search.

America ’ਚ ਭਾਰਤੀ ਮੂਲ ਦਾ judge ਮਨੀ ਲਾਂਡਰਿੰਗ ਦਾ ਦੋਸ਼ੀ ਕਰਾਰ

ਅਮਰੀਕਾ ਵਿਚ ਭਾਰਤੀ ਮੂਲ ਦੇ ਜੱਜ ਨੂੰ ਮਨੀ ਲੌਂਡਰਿੰਗ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਸਜ਼ਾ ਦਾ ਐਲਾਨ ਜੂਨ ਮਹੀਨੇ ਦੌਰਾਨ ਕੀਤਾ ਜਾਵੇਗਾ

America ’ਚ ਭਾਰਤੀ ਮੂਲ ਦਾ judge ਮਨੀ ਲਾਂਡਰਿੰਗ ਦਾ ਦੋਸ਼ੀ ਕਰਾਰ
X

Upjit SinghBy : Upjit Singh

  |  21 March 2026 5:43 PM IST

  • whatsapp
  • Telegram

ਹਿਊਸਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਜੱਜ ਨੂੰ ਮਨੀ ਲੌਂਡਰਿੰਗ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਸਜ਼ਾ ਦਾ ਐਲਾਨ ਜੂਨ ਮਹੀਨੇ ਦੌਰਾਨ ਕੀਤਾ ਜਾਵੇਗਾ। ਟੈਕਸਸ ਦੀ ਫੋਰਟ ਬੈਂਡ ਕਾਊਂਟੀ ਅਧੀਨ ਆਉਂਦੇ ਰਿਚਮੰਡ ਸ਼ਹਿਰ ਦੇ ਜੱਜ ਕੇ.ਪੀ. ਜਾਰਜ ਨੂੰ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਵੀ ਜਲਦ ਆਰੰਭੀ ਜਾ ਰਹੀ ਹੈ। 12 ਮੈਂਬਰਾਂ ਵਾਲੀ ਜਿਊਰੀ ਨੇ ਸ਼ੁੱਕਰਵਾਰ ਨੂੰ ਅੱਠ ਘੰਟੇ ਤੱਕ ਵਿਚਾਰ ਵਟਾਂਦਰਾ ਕਰਨ ਮਗਰੋਂ ਕੇ.ਪੀ. ਜਾਰਜ ਨੂੰ ਦੋਸ਼ੀ ਠਹਿਰਾਇਆ ਜਿਸ ਨੇ ਪ੍ਰਚਾਰ ਫੰਡ ਵਿਚੋਂ 46,500 ਡਾਲਰ ਦਾ ਗਬਨ ਕਰਦਿਆਂ ਨਵਾਂ ਘਰ ਖਰੀਦਣ ਦੀ ਡਾਊਨ ਪੇਮੈਂਟ ਅਦਾ ਕੀਤੀ ਜਦਕਿ ਸਰਕਾਰੀ ਦਸਤਾਵੇਜ਼ਾਂ ਨਾਲ ਛੇੜ ਛਾੜ ਕਰਦਿਆਂ ਨਿਜੀ ਵਰਤੋਂ ਵਾਸਤੇ ਰਕਮ ਵਰਤੀ। ਕੇ.ਪੀ. ਜਾਰਜ ਨੂੰ 10 ਸਾਲ ਤੱਕ ਦੀ ਜੇਲ ਅਤੇ 10 ਹਜ਼ਾਰ ਡਾਲਰ ਜੁਰਮਾਨਾ ਹੋ ਸਕਦਾ ਹੈ। ਅਦਾਲਤ ਵੱਲੋਂ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ ਪੁਲਿਸ ਵਾਲੇ ਕੇ.ਪੀ. ਜੌਰਜ ਨੂੰ ਹਥਕੜੀਆਂ ਲਾ ਕੇ ਲੈ ਗਏ ਅਤੇ ਜ਼ਿਲ੍ਹਾ ਜੱਜ ਮੈਗੀ ਜੈਰਮੀਲੋ ਨੇ ਜ਼ਮਾਨਤ ਸ਼ਰਤ ਵਜੋਂ 20 ਹਜ਼ਾਰ ਡਾਲਰ ਦਾ ਬੌਂਡ ਤੈਅਕਰ ਦਿਤਾ।

ਪੁਲਿਸ ਵਾਲੇ ਹਥਕੜੀਆਂ ਲਾ ਕੇ ਲੈ ਗਏ

ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਜ਼ਮਾਨਤ ’ਤੇ ਰਿਹਾਈ ਹਾਸਲ ਕਰਨ ਬਾਰੇ ਬਾਅਦ ਵਿਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਦੱਸ ਦੇਈਏ ਕਿ ਰਿਪਬਲਿਕਨ ਪਾਰਟੀ ਦੀ ਹਮਾਇਤ ਪ੍ਰਾਪਤ ਮੈਗੀ ਜੈਰਮੀਲੋ ਵੱਲੋਂ ਨਵੰਬਰ ਵਿਚ ਮੁੜ ਅਹੁਦਾ ਹਾਸਲ ਕਰਨ ਲਈ ਜ਼ੋਰ ਅਜ਼ਮਾਇਜ਼ ਕੀਤੀ ਜਾ ਰਹੀ ਹੈ ਜਦਕਿ ਕੇ.ਪੀ. ਜਾਰਜ ਪਾਰਟੀ ਬਦਲਣ ਮਗਰੋਂ ਪਿਛਲੇ ਸਾਲ ਹੀ ਰਿਪਬਲਿਕਨ ਪਾਰਟੀ ਵਿਚ ਸ਼ਾਮਲ ਹੋਇਆ। ਇਸ ਤੋਂ ਪਹਿਲਾਂ ਉਸ ਨੇ ਡੈਮੋਕ੍ਰੈਟਿਕ ਪਾਰਟੀ ਦੇ ਹਮਾਇਤੀ ਵਜੋਂ ਦੋ ਵਾਰ ਜਿੱਤ ਹਾਸਲ ਕੀਤੀ। ਟੈਕਸਸ ਦਾ ਸਥਾਨਕ ਸਰਕਾਰਾਂ ਬਾਰੇ ਕਾਨੂੰਨ ਕਹਿੰਦਾ ਹੈ ਕਿ ਕੁਝ ਖਾਸ ਮਾਮਲਿਆਂ ਵਿਚ ਦੋਸ਼ੀ ਕਰਾਰ ਦਿਤੇ ਜਾਣ’ਤੇ ਕਾਊਂਟੀ ਅਧਿਕਾਰੀਆਂ ਖੁਦ ਬ ਖ਼ੁਦ ਬਰਖਾਸਤ ਹੋ ਜਾਂਦਾ ਹੈ। ਕਾਊਂਟੀ ਅਟਾਰਨੀ ਵੱਲੋਂ 26 ਮਾਰਚ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਕਮਿਸ਼ਨਰਾਂ ਨੂੰ ਸੁਝਾਅ ਦਿਤਾ ਜਾਵੇਗਾ ਕਿ ਨਵੰਬਰ ਵਿਚ ਚੋਣ ਹੋਣ ਤੱਕ ਅੰਤਰਮ ਜੱਜ ਨਾਮਜ਼ਦ ਕੀਤਾ ਜਾਵੇ। ਇਸੇ ਦੌਰਾਨ ਸਹਾਇਕ ਜ਼ਿਲ੍ਹਾ ਅਟਾਰਨੀ ਵੈਜ਼ ਵਿਟਿਗ ਨੇ ਕਿਹਾ ਕਿ ਸਜ਼ਾ ਸੁਣਾਏ ਜਾਣ ਤੱਕ ਮੁਕੱਦਮਾ ਮੁਕੰਮਲ ਨਹੀਂ ਮੰਨਿਆ ਜਾ ਸਕਦਾ।

Next Story
ਤਾਜ਼ਾ ਖਬਰਾਂ
Share it