ਭਾਰਤੀ ਮੂਲ ਦੀ ਕੁੜੀ ਨਾਲ ਕੈਲਗਰੀ 'ਚ ਹਿੰਸਕ ਧੱਕੇਸ਼ਾਹੀ ?
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਕੈਨੇਡਾ ਦੇ ਕੈਲਗਰੀ ਸਥਿਤ ਬੋ ਵੈਲੀ ਕਾਲਜ ਟ੍ਰੇਨ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਲੇਟਫਾਰਮ 'ਤੇ ਇੱਕ ਕੁੜੀ ਨਾਲ ਇੱਕ ਵਿਅਕਤੀ ਹਿੰਸਕ ਤਰੀਕੇ ਨਾਲ ਧੱਕੇਸ਼ਾਹੀ ਕਰ ਰਿਹੈ ਹੈ।

By : Makhan shah
ਕੈਲਗਰੀ : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਕੈਨੇਡਾ ਦੇ ਕੈਲਗਰੀ ਸਥਿਤ ਬੋ ਵੈਲੀ ਕਾਲਜ ਟ੍ਰੇਨ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਲੇਟਫਾਰਮ 'ਤੇ ਇੱਕ ਕੁੜੀ ਨਾਲ ਇੱਕ ਵਿਅਕਤੀ ਹਿੰਸਕ ਤਰੀਕੇ ਨਾਲ ਧੱਕੇਸ਼ਾਹੀ ਕਰ ਰਿਹੈ ਹੈ। ਹਾਲਾਂਕਿ ਕਈ ਸੋਸ਼ਲ ਮੀਡੀਆ ਪੋਸਟਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਕੁੜੀ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਓਹ ਭਾਰਤੀ ਮੂਲ ਦੀ ਹੈ।
This video has been circulating since morning, and according to sources, it is from the City Hall Bow Valley College train station in Calgary. In the video, a British national is allegedly seen harassing an Indian girl, with no one stepping in to help her. Is this the level of… pic.twitter.com/ig7BtatiU4
— Damanjeet Kaur (@djkaur101) March 24, 2025
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੀਲੇ ਰੰਗ ਦੀ ਜੈਕੇਟ ਅਤੇ ਗੂੜ੍ਹੇ ਸਲੇਟੀ ਰੰਗ ਦੀ ਪੈਂਟ ਪਹਿਨੇ ਇੱਕ ਆਦਮੀ ਜਿਸਦੇ ਵੱਲੋਂ ਕੁੜੀ 'ਤੇ ਹਮਲਾ ਕੀਤਾ ਗਿਆ ਕੁਝ ਖੋਹਣ ਦੀ ਕੋਸ਼ਿਸ਼ ਕੀਤੀ ਗਈ ਜਾਂ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਇਸਦੀ ਕਿਸੇ ਵੀ ਤਰੀਕੇ ਨਲ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਧੱਕੇਸ਼ਾਹੀ ਕਰਨ ਤੋਂ ਬਾਅਦ ਸਖਸ਼ ਮੌਕੇ ਤੋਂ ਚਲਾ ਜਾਂਦਾ ਹੈ। ਕੁੜੀ ਦੇਖਣ ਨੂੰ ਵਿਦਿਆਰਥਣ ਲੱਗ ਰਹੀ ਹੈ। ਇੱਕ ਵਾਰੀ ਤੁਸੀਂ ਵੀ ਵੀਡੀਓ ਤੇ ਗੌਰ ਫਰਮਾਓ।
ਵੀਡੀਓ ਵਿੱਚ ਸੱਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨੇੜੇ-ਤੇੜੇ ਮੌਜੂਦ ਲੋਕਾਂ ਵਿੱਚੋਂ ਕੋਈ ਵੀ ਕੁੜੀ ਦੀ ਮਦਦ ਲਈ ਅੱਗੇ ਨਹੀਂ ਆਇਆ। ਹਾਲਾਂਕਿ ਇਸ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਅਧਿਕਾਰਤ ਤੌਰ ਤੇ ਬਿਆਨ ਜਾਰੀ ਹੋਇਆ ਹੈ। ਹੋ ਸਕਦਾ ਹੈ ਕੁਝ ਕ ਸਮੇਂ ਬਾਅਦ ਇਸ ਵੀਡੀਓ ਨੂੰ ਲੈ ਕੇ ਪੂਰੀ ਜਾਣਕਾਰੀ ਸਾਹਮਣੇ ਆ ਜਾਵੇ।


