Begin typing your search above and press return to search.
ਰਾਸ਼ਟਰਪਤੀ ਬਣਿਆ ਤਾਂ ਗੰਨ ਰੱਖਣ ਸਬੰਧੀ ਅਧਿਕਾਰ ਦੀ ਕਰਾਂਗਾ ਰਖਿਆ- ਡੋਨਲਡ ਟਰੰਪ
ਉਨਾਂ ਦੀ ਚੋਣ ਮੁਹਿੰਮ ਦੇ ਇਕ ਸੀਨੀਅਰ ਸਲਾਹਕਾਰ ਨੇ ਕਿਹਾ ਹੈ ਕਿ ਡੋਨਲਡ ਟਰੰਪ ਜੇਕਰ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਗੰਨ ਰੱਖਣ ਸਬੰਧੀ ਅਧਿਕਾਰਾਂ ਦੀ ਰਖਿਆ ਕਰਨਗੇ।
By : lokeshbhardwaj
ਸੈਕਰਾਮੈਂਟੋ,ਕੈਲੀਫੋਰਨੀਆ : (ਹੁਸਨ ਲੜੋਆ ਬੰਗਾ)- ਕੁਝ ਦਿਨ ਪਹਿਲਾਂ ਪੈਨਸਿਲਵਾਨੀਆ ਵਿਚ ਇਕ ਰੈਲੀ ਦੌਰਾਨ ਜਾਨ ਲੇਵਾ ਹਮਲੇ ਵਿਚ ਵਾਲ ਵਾਲ ਬਚੇ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੰਨ ਰਖਣ ਦੇ ਅਧਿਕਾਰਾਂ ਦਾ ਸਮਰਥਨ ਕੀਤਾ ਹੈ। ਉਨਾਂ ਦੀ ਚੋਣ ਮੁਹਿੰਮ ਦੇ ਇਕ ਸੀਨੀਅਰ ਸਲਾਹਕਾਰ ਨੇ ਕਿਹਾ ਹੈ ਕਿ ਡੋਨਲਡ ਟਰੰਪ ਜੇਕਰ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਗੰਨ ਰੱਖਣ ਸਬੰਧੀ ਅਧਿਕਾਰਾਂ ਦੀ ਰਖਿਆ ਕਰਨਗੇ। ਮਿਲਵੌਕੀ ਵਿਚ ਰਿਪਬਲੀਕਨ ਨੈਸ਼ਨਲ ਕਨਵੈਨਸ਼ਨ ਸਥਾਨ ਵਿਖੇ ਗੰਨ ਅਧਿਕਾਰਾਂ ਸਬੰਧੀ ਇਕ ਸੰਗਠਨ '' ਯੂ ਐਸ ਕੰਸੀਲਡ ਕੈਰੀ ਐਸੋਸੀਏਸ਼ਨ'' ਵੱਲੋਂ ਅਯੋਜਿਤ ਸਮਾਗਮ ਵਿਚ ਕ੍ਰਿਸ ਲੈਸੀਵਿਟਾ ਨੇ ਕਿਹਾ ਕਿ ਅਸੀਂ ਨਿਰੰਤਰ ਦੂਸਰੀ ਸੋਧ ਦਾ ਸਮਰਥਨ ਤੇ ਰਖਿਆ ਕਰਦੇ ਰਹਾਂਗੇ। ਇਸ ਸੋਧ ਤਹਿਤ ਅਮਰੀਕੀ ਨਾਗਰਿਕ ਨੂੰ ਹਥਿਆਰ ਰਖਣ ਦੀ ਇਜਾਜ਼ਤ ਦਿੱਤੀ ਗਈ ਹੈ। ਲੈਸੀਵਿਟਾ ਨੇ ਕਿਹਾ ਕਿ ਜਦੋਂ ਉਹ ਟਰੰਪ ਨਾਲ ਨਹੀਂ ਹੁੰਦੇ ਤਾਂ ਉਹ ਵੀ ਆਪਣੇ ਕੋਲ ਗੰਨ ਰਖਦੇ ਹਨ।
Next Story