ਡੁਨੇਡਿਨ ਏਅਰਪੋਰਟ ’ਤੇ ਗਲੇ ਮਿਲੇ ਤਾਂ ਹੋਵੇਗਾ ਜੁਰਮਾਨਾ
ਅਸੀਂ ਅਕਸਰ ਜਦੋਂ ਆਪਣੇ ਪਰਿਵਾਰਕ ਮੈਂਬਰ, ਦੋਸਤ ਮਿੱਤਰ ਜਾਂ ਕਿਸੇ ਹੋਰ ਕਰੀਬੀ ਨੂੰ ਹਵਾਈ ਅੱਡੇ ’ਤੇ ਛੱਡਣ ਜਾਂਦੇ ਆਂ ਤਾਂ ਡਰਾਪ ਆਫ਼ ਜ਼ੋਨ ਵਿਚ ਖੜ੍ਹ ਕੇ ਉਸ ਨਾਲ ਗੱਲਬਾਤ ਕਰਦੇ ਆਂ ਅਤੇ ਫਿਰ ਅਲਵਿਦਾ ਆਖਣ ਲਈ ਉਸ ਨੂੰ ਗਲੇ ਵੀ ਲਗਾਉਂਦੇ ਆਂ ਪਰ ਹੁਣ ਤੁਹਾਨੂੰ ਆਪਣੇ ਰਿਸ਼ਤੇਦਾਰ ਨੂੰ ਗਲੇ ਲਗਾਉਣਾ ਮਹਿੰਗਾ ਪੈ ਸਕਦਾ ਏ
By : Makhan shah
ਆਕਲੈਂਡ : ਅਸੀਂ ਅਕਸਰ ਜਦੋਂ ਆਪਣੇ ਪਰਿਵਾਰਕ ਮੈਂਬਰ, ਦੋਸਤ ਮਿੱਤਰ ਜਾਂ ਕਿਸੇ ਹੋਰ ਕਰੀਬੀ ਨੂੰ ਹਵਾਈ ਅੱਡੇ ’ਤੇ ਛੱਡਣ ਜਾਂਦੇ ਆਂ ਤਾਂ ਡਰਾਪ ਆਫ਼ ਜ਼ੋਨ ਵਿਚ ਖੜ੍ਹ ਕੇ ਉਸ ਨਾਲ ਗੱਲਬਾਤ ਕਰਦੇ ਆਂ ਅਤੇ ਫਿਰ ਅਲਵਿਦਾ ਆਖਣ ਲਈ ਉਸ ਨੂੰ ਗਲੇ ਵੀ ਲਗਾਉਂਦੇ ਆਂ ਪਰ ਹੁਣ ਤੁਹਾਨੂੰ ਆਪਣੇ ਰਿਸ਼ਤੇਦਾਰ ਨੂੰ ਗਲੇ ਲਗਾਉਣਾ ਮਹਿੰਗਾ ਪੈ ਸਕਦਾ ਏ ਕਿਉਂਕਿ ਨਿਊਜ਼ੀਲੈਂਡ ਵੱਲੋਂ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਲਗਾਉਣ ਦਾ ਨਿਯਮ ਬਣਾਇਆ ਗਿਆ ਏ। ਆਓ ਦੱਸਦੇ ਆਂ ਕੀ ਐ ਪੂਰੀ ਖ਼ਬਰ।
ਨਿਊਜ਼ੀਲੈਂਡ ਦੇ ਏਅਰਪੋਰਟ ’ਤੇ ਹੁਣ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਕਰੀਬੀ ਨੂੰ ਗਲੇ ਲਗਾ ਕੇ ਅਲਵਿਦਾ ਨਹੀਂ ਆਖ ਸਕਦੇ ਕਿਉਂਕਿ ਜੇਕਰ ਤੁਸੀਂ ਅਜਿਹਾ ਕੀਤਾ ਤਾਂ ਤੁਹਾਨੂੰ ਭਾਰੀ ਜੁਰਮਾਨਾ ਭੁਗਤਣਾ ਪੈ ਸਕਦਾ ਏ। ਦਰਅਸਲ ਨਿਊਜ਼ੀਲੈਂਡ ਦੇ ੲੈਅਰਪੋਰਟ ਵਿਖੇ ਡਰਾਪ ਆਫ਼ ਜ਼ੋਨ ਕੋਲ ਪੋਸਟਰ ਲਗਾਏ ਗਏ ਨੇ, ਜਿਸ ’ਤੇ ਲਿਖਿਆ ਗਿਆ ਏ ਕਿ ਗਲੇ ਲਗਾ ਕੇ ਵਿਦਾਈ ਦੇਣ ਲਈ ਏਅਰਪੋਰਟ ਪਾਰਕਿੰਗ ਦੀ ਵਰਤੋਂ ਕਰੋ। ਇੱਥੋਂ ਦੇ ਨਿਯਮਾਂ ਮੁਤਾਬਕ ਤੁਸੀਂ ਏਅਰਪੋਰਟ ’ਤੇ ਸਿਰਫ਼ 3 ਮਿੰਟ ਲਈ ਲਗੇ ਮਿਲ ਸਕਦੇ ਹੋ, ਨਹੀਂ ਤਾਂ ਤੁਹਾਨੂੰ ਭਾਰੀ ਜੁਰਮਾਨਾ ਭੁਗਤਣਾ ਪੈ ਸਕਦਾ ਏ।
ਇਹ ਨਿਯਮ ਨਿਊਜ਼ੀਲੈਂਡ ਦੇ ਡੁਨੇਡਿਨ ਏਅਰਪੋਰਟ ਵੱਲੋਂ ਜਾਰੀ ਕੀਤਾ ਗਿਆ ਏ, ਜਿਸ ਵਿਚ ਲਿਖਿਆ ਗਿਆ ਏ ਕਿ ਤੁਸੀਂ ਆਪਣੇ ਡਰਾਪ ਆਫ਼ ਜ਼ੋਨ ਵਿਚ ਕਿਸੇ ਨੂੰ ਸਿਰਫ਼ ਤਿੰਨ ਮਿੰਟ ਲਈ ਗਲੇ ਲਗਾ ਸਕਦੇ ਹੋ। ਇਸ ਨਿਯਮ ਤੋਂ ਬਾਅਦ ਪੂਰੀ ਦੁਨੀਆ ਵਿਚ ਹੰਗਾਮਾ ਮੱਚਿਆ ਹੋਇਆ ਏ। ਹੋਰ ਤਾਂ ਹੋਰ ਏਅਰਪੋਰਟ ‘ਤੇ ਪੋਸਟ ਲਗਾਏ ਗਏ ਨੇ, ਜਿਨ੍ਹਾਂ ’ਤੇ ਇਸ ਸਬੰਧੀ ਚਿਤਾਵਨੀ ਲਿਖੀ ਗਈ ਐ ਕਿ ਕ੍ਰਿਪਾ ਕਰਕੇ ਵਿਦਾਇਗੀ ਲਈ ਕਾਰ ਪਾਰਕਿੰਗ ਦੀ ਵਰਤੋਂ ਕਰੋ, ਇੱਥੇ ਪਾਰਕਿੰਗ 15 ਮਿੰਟਾਂ ਲਈ ਮੁਫ਼ਤ ਐ।
ਨਿਊਜ਼ੀਲੈਂਡ ਦੇ ਡੁਨੇਡਿਨ ਏਅਰਪੋਰਟ ਦੇ ਸੀਈਓ ਡੈਨੀਅਲ ਡੀ ਬੋਨੋ ਦਾ ਕਹਿਣਾ ਏ ਕਿ ਲੋਕਾਂ ਵੱਲੋਂ ਇਸ ਨਿਯਮ ’ਤੇ ਗ਼ਲਤ ਗੁੱਸਾ ਕੀਤਾ ਜਾ ਰਿਹਾ ਏ। ਉਨ੍ਹਾਂ ਆਖਿਆ ਕਿ ਹਵਾਈ ਅੱਡਾ ‘ਭਾਵਨਾਵਾਂ ਦਾ ਸੈਂਟਰ’ ਐ, ਜਦੋਂ ਲੋਕ ਇੱਥੇ ਵਿਦਾਇਗੀ ਦਿੰਦੇ ਨੇ ਤਾਂ ਉਹ ਥੋੜ੍ਹਾ ਭਾਵੁਕ ਹੋ ਜਾਂਦੇ ਨੇ ਪਰ ਤਰਕ ਨਾਲ ‘ਲਵ ਹਾਰਮੋਨਜ਼’ ਲਈ ਮਹਿਜ਼ 20 ਸਕਿੰਟ ਹੀ ਕਾਫ਼ੀ ਹੁੰਦੇ ਨੇ। ਉਨ੍ਹਾਂ ਆਖਿਆ ਕਿ ਇਸ ਨਿਯਮ ਨਾਲ ਯਾਤਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਨਾਲ ਹੋਰ ਵਧੇਰੇ ਲੋਕਾਂ ਨੂੰ ਗਲੇ ਮਿਲਣ ਦਾ ਮੌਕਾ ਮਿਲੇਗਾ। ਸੀਈਓ ਬੋਨੋ ਨੇ ਅੱਗੇ ਆਖਿਆ ਕਿ ਅਸੀਂ ਕਈ ਸਾਲਾਂ ਤੋਂ ਹਵਾਈ ਅੱਡੇ ਦੀ ਪਾਰਕਿੰਗ ਵਿਚ ਦਿਲਚਸਪ ਚੀਜ਼ਾਂ ਦੇਖ ਰਹੇ ਆਂ, ਜਿੱਥੇ 15 ਮਿੰਟਾਂ ਦੀ ਪਾਰਕਿੰਗ ਮੁਫ਼ਤ ਐ। ਲੋਕ ਇਸ ਦਾ ਭਰਪੂਰ ਫ਼ਾਇਦਾ ਉਠਾਉਂਦੇ ਨੇ।
ਦੱਸ ਦਈਏ ਕਿ ਹਵਾਈ ਅੱਡੇ ਦੇ ਇਸ ਨਿਯਮ ਤੋਂ ਲੋਕਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹ ਏ ਅਤੇ ਸੋਸ਼ਲ ਮੀਡੀਆ ’ਤੇ ਏਅਰਪੋਰਟ ਅਥਾਰਟੀ ਦੇ ਖ਼ਿਲਾਫ਼ ਲੋਕਾਂ ਵੱਲੋਂ ਜਮ ਕੇ ਭੜਾਸ ਕੱਢੀ ਜਾ ਰਹੀ ਐ।