Begin typing your search above and press return to search.

America ’ਚ Heat ਨੇ ਤੋੜਿਆ 100 ਸਾਲ ਦਾ ਰਿਕਾਰਡ

ਅਮਰੀਕਾ ਵਿਚ ਗਰਮੀ ਸਾਰੇ ਰਿਕਾਰਡ ਤੋੜ ਰਹੀ ਹੈ ਅਤੇ ਕੈਨੇਡਾ ਵਿਚ ਸਿਆਲ ਮੁੜ ਪਰਤਦਾ ਮਹਿੂਸਸ ਹੋ ਰਿਹਾ ਹੈ

America ’ਚ Heat ਨੇ ਤੋੜਿਆ 100 ਸਾਲ ਦਾ ਰਿਕਾਰਡ
X

Upjit SinghBy : Upjit Singh

  |  26 March 2026 6:07 PM IST

  • whatsapp
  • Telegram

ਸੈਨ ਫ਼ਰਾਂਸਿਸਕੋ/ ਕੈਲਗਰੀ : ਅਮਰੀਕਾ ਵਿਚ ਗਰਮੀ ਸਾਰੇ ਰਿਕਾਰਡ ਤੋੜ ਰਹੀ ਹੈ ਅਤੇ ਕੈਨੇਡਾ ਵਿਚ ਸਿਆਲ ਮੁੜ ਪਰਤਦਾ ਮਹਿੂਸਸ ਹੋ ਰਿਹਾ ਹੈ। ਜੀ ਹਾਂ, ਐਰੀਜ਼ੋਨਾ, ਟੈਕਸਸ, ਕੈਲੇਫੋਰਨੀਆ, ਨੇਵਾਡਾ, ਕੈਨਸਸ, ਆਇਡਾਹੋ, ਨੇਬਰਾਸਕਾ, ਮੌਨਟੈਨਾ, ਓਕਲਾਹੋਮਾ, ਸਾਊਥ ਡੈਕੋਟਾ ਅਤੇ ਯੂਟਾਹ ਵਰਗੇ ਰਾਜਾਂ ਵਿਚ ਤਾਪਮਾਨ 32 ਡਿਗਰੀ ਸੈਲਸੀਅਸ ਤੋਂ ਟੱਪ ਗਿਆ ਹੈ। ਐਰੀਜ਼ੋਨਾ ਦੀ ਰਾਜਧਾਨੀ ਫ਼ਿਨਿਕਸ ਵਿਖੇ ਮਾਰਚ ਮਹੀਨੇ ਦਾ ਸਿਖਰਲਾ ਤਾਪਮਾਨ 100 ਡਿਗਰੀ ਫ਼ੈਰਨਹਾਈਟ ਦਰਜ ਕੀਤਾ ਗਿਆ। ਨੈਸ਼ਨਲ ਵੈਦਰ ਸਰਵਿਸ ਮੁਤਾਬਕ ਫ਼ਿਨਿਕਸ ਵਿਖੇ ਆਖਰੀ ਵਾਰ ਗਰਮੀ ਨੇ 2022 ਵਿਚ ਰਿਕਾਰ ਤੋੜੇ ਸਨ ਪਰ ਇਸ ਵਾਰ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਐਰੀਜ਼ੋਨਾ ਤੋਂ ਇਲਾਵਾ ਨੇਵਾਡਾ ਦੇ ਲਾਸ ਵੇਗਸ, ਯੂਟਾਹ ਦੇ ਸਾਲਟ ਲੇਕ ਸਿਟੀ ਅਤੇ ਵਾਇਓਮਿੰਗ ਦੇ ਰੌਲਿਨਜ਼ ਵਿਖੇ ਸਪ੍ਰਿੰਗ ਸੀਜ਼ਨ ਦੌਰਾਨ ਗਰਮ ਵਟ ਕੱਢ ਰਹੀ ਹੈ। ਐਰੀਜ਼ੋਨਾ ਦੇ ਟੂਸੌਨ ਵਿਖੇ ਲਗਾਤਾਰ ਇਕ ਹਫ਼ਤੇ ਤੋਂ ਗਰਮੀ ਨੇ ਲੋਕਾਂ ਨੂੰ ਤਪਾ ਰੱਖਿਆ ਹੈ ਅਤੇ ਬੁੱਧਵਾਰ ਨੂੰ 95 ਡਿਗਰੀ ਫੈਰਨਹਾਈਟ ਟੈਂਪਰੇਚਰ ਦਰਜ ਕੀਤਾ ਗਿਆ। ਸਾਲਟ ਲੇਕ ਸਿਟੀ ਦੇ ਇਤਿਹਾਸ ਵਿਚ ਮਾਰਚ ਦੌਰਾਨ ਸਿਖਰਲਾ ਤਾਪਮਾਨ ਚਾਰ ਸਾਲ ਪਹਿਲਾਂ 78 ਡਿਗਰੀ ਦਰਜ ਕੀਤਾ ਗਿਆ ਜੋ ਇਸ ਵਾਰ 83 ਦੇ ਅੰਕੜੇ ਨੂੰ ਪਾਰ ਕਰਦਾ ਨਜ਼ਰ ਆ ਰਿਹਾ ਹੈ।

ਫ਼ਿਨਿਕਸ ਵਿਚ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪੁੱਜਾ

ਅਮਰੀਕਾ ਦੇ ਕੇਂਦਰੀ ਰਾਜਾਂ ਵਿਚ ਤਾਪਮਾਨ ਆਮ ਨਾਲੋਂ 30 ਤੋਂ 40 ਡਿਗਰੀ ਫੈਰਨਹਾਈਟ ਵੱਧ ਚੱਲ ਰਿਹਾ ਹੈ ਜਿਸ ਕਰ ਕੇ ਉਤਰੀ ਇਲਾਕਿਆਂ ਦੇ ਮੈਦਾਨਾਂ ਵੀ ਗਰਮੀ ਵਧਣ ਦੇ ਪੇਸ਼ੀਨਗੋਈ ਕੀਤੀ ਗਈ ਹੈ। ਮੌਨਟੈਨਾ ਤੋਂ ਟੈਕਸਸ ਤੱਕ ਵੀਰਵਾਰ ਨੂੰ ਤਾਪਮਾਨ ਹੋਰ ਵਧ ਸਕਦਾ ਹੈ ਜਦਕਿ ਹਵਾਵਾਂ ਦੀ ਰਫ਼ਤਾਰ 40 ਤੋਂ 50 ਮੀਲ ਪ੍ਰਤੀ ਘੰਟਾ ਤੱਕ ਜਾ ਸਕਦੀ ਹੈ। ਸਿਰਫ਼ ਇਥੇ ਹੀ ਬੱਸ ਨਹੀਂ ਐਤਵਾਰ ਤੱਕ 200 ਸ਼ਹਿਰਾਂ ਅਤੇ ਕਸਬਿਆਂ ਦੇ ਟੈਂਪਰੇਚਰ ਰਿਕਾਰਡ ਟੁੱਟ ਸਕਦੇ ਹਨ ਅਤੇ ਸ਼ੁੱਕਰਵਾਰ ਤੱਕ ਗਰਮੀ ਦਾ ਕਹਿਰ ਈਸਟ ਕੋਸਟ ਨੂੰ ਆਪਣੇ ਕਲਾਵੇ ਵਿਚ ਲੈ ਸਕਦਾ ਹੈ। ਅਮਰੀਕਾ ਵਿਚ ਜਿਥੇ ਸਪ੍ਰਿੰਗ ਸੀਜ਼ਨ ਦੌਰਾਨ ਹੀ ਗਰਮੀ ਦਸਤਕ ਦੇ ਚੁੱਕੀ ਹੈ, ਉਥੇ ਕੈਨੇਡਾ ਦੇ ਐਲਬਰਟਾ ਸੂਬੇ ਵਿਚ ਬਰਫ਼ਬਾਰੀ ਹੋ ਰਹੀ ਹੈ। ਐਨਵਾਇਰਨਮੈਂਟ ਕੈਨੇਡਾ ਮੁਤਾਬਕ ਐਲਬਰਟਾ ਦੇ ਉਤਰੀ ਅਤੇ ਪੱਛਮੀ ਇਲਾਕਿਆਂ ਵਿਚ 15 ਸੈਂਟੀਮੀਟਰ ਤੋਂ 25 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ ਅਤੇ ਸੜਕਾਂ ’ਤੇ ਆਵਾਜਾਈ ਨੂੰ ਪ੍ਰਭਾਵਤ ਕੀਤਾ। ਖ਼ਰਾਬ ਮੌਸਮ ਕਰ ਕੇ ਕਈ ਥਾਵਾਂ ’ਤੇ ਹਾਦਸੇ ਹੋਣ ਦੀ ਰਿਪੋਰਟ ਹੈ।

ਕੈਨੇਡਾ ਦੇ ਐਲਬਰਟਾ ਵਿਚ ਸਿਆਲ ਪਰਤਣ ਦੇ ਸੰਕੇਤ

ਫੋਰਟ ਚਿਪੇਵੀਅਨ ਵਰਗੇ ਇਲਾਕਿਆਂ ਵਿਚ ਸਰਦ ਹਵਾਵਾਂ ਕਰ ਕੇ ਮਾਇਨਸ 40 ਡਿਗਰੀ ਸੈਲਸੀਅਸ ਵਰਗੀ ਠੰਢ ਮਹਿਸੂਸ ਕੀਤੀ ਗਈ। ਐਨਵਾਇਰਨਮੈਂਟ ਕੈਨੇਡਾ ਨੇ ਸੁਚੇਤ ਕੀਤਾ ਹੈ ਕਿ ਬੇਹੱਦ ਸਰਦ ਮੌਸਮ ਫਰੌਸਟਬਾਈਟ ਵਰਗੇ ਵੱਡੇ ਖ਼ਤਰੇ ਪੈਦਾ ਕਰ ਸਕਦਾ ਹੈ ਜੇ ਕੁਝ ਮਿੰਟ ਵਾਸਤੇ ਵੀ ਹੱਥ ਪੈਰ ਬਾਹਰ ਰਹਿ ਗਏ। ਲੋਕਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਸਾਹ ਲੈਣ ਵਿਚ ਤਕਲੀਫ਼, ਛਾਤੀ ਵਿਚ ਦਰਦ ਜਾਂ ਪੱਠਿਆਂ ਵਿਚ ਕਮਜ਼ੋਰ ਵਰਗੇ ਲੱਛਣ ਮਹਿਸੂਸ ਹੋਣ ’ਤੇ ਮੈਡੀਕਲ ਸਹਾਇਤਾ ਲਈ ਜਾਵੇ।

Next Story
ਤਾਜ਼ਾ ਖਬਰਾਂ
Share it