ਕੀ ਸ਼ੇਖ ਹਸੀਨਾ ਲੰਡਨ ਦੇ ਲਈ ਹੋਏ ਰਵਾਨਾ ? ਜਾਣੋ ਖਬਰ
ਸੂਤਰਾਂ ਨੇ ਦੱਸਿਆ ਕਿ ਐੱਮ. ਹਸੀਨਾ ਦੀ ਯੋਜਨਾ ਲੰਡਨ ਲਈ ਰਵਾਨਾ ਹੋਣ ਦੀ ਸੀ । ਹਾਲਾਂਕਿ, ਕੁਝ ਚੀਜ਼ਾਂ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਦੀ ਇਹ ਯੋਜਨਾ ਫਿਲਹਾਲ ਕੋਈ ਪੱਕੇ ਤੌਰ ਤੇ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ ।
By : lokeshbhardwaj
ਦਿੱਲੀ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ ਹੋਏ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ 5 ਅਗਸਤ ਨੂੰ ਅਸਤੀਫਾ ਦੇ ਦਿੱਤਾ ਸੀ । ਸੂਤਰਾਂ ਮੁਤਾਬਕ ਸ਼ੇਖ ਹਸੀਨਾ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਦੇ ਲੈਂਡ ਹੋਣ ਤੋਂ ਬਾਅਦ ਉਨ੍ਹਾਂ ਦੀ ਲੰਡਨ ਜਾਣ ਦੀ ਯੋਜਨਾ ਸੀ । ਜਿਸ ਤੋਂ ਕੁਝ ਘੰਟਿਆਂ ਬਾਅਦ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬੰਗਲਾਦੇਸ਼ ਹਵਾਈ ਸੈਨਾ ਦੇ ਇੱਕ C-130J ਮਿਲਟਰੀ ਟ੍ਰਾਂਸਪੋਰਟ ਜਹਾਜ਼ ਵਿੱਚ ਦਿੱਲੀ ਨੇੜੇ ਏਅਰਬੇਸ 'ਤੇ ਉਤਰੇ ਨੇ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਨ੍ਹਾਂ ਦੀ ਮੁਲਾਕਾਤ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਉਸ ਨਾਲ ਮੁਲਾਕਾਤ ਹੋਈ । ਮੀਡੀਆ ਰਿਪੋਰਟਸ ਅਨੁਸਾਰ ਸ਼ੇਖ ਹਸੀਨਾ ਨੂੰ ਸੁਰੱਖਿਅਤ ਸਥਾਨ 'ਤੇ ਭੇਜ ਦਿੱਤਾ ਗਿਆ ਹੈ । ਸੂਤਰਾਂ ਨੇ ਦੱਸਿਆ ਕਿ ਐੱਮ. ਹਸੀਨਾ ਦੀ ਯੋਜਨਾ ਲੰਡਨ ਲਈ ਰਵਾਨਾ ਹੋਣ ਦੀ ਸੀ । ਹਾਲਾਂਕਿ, ਕੁਝ ਚੀਜ਼ਾਂ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਦੀ ਇਹ ਯੋਜਨਾ ਫਿਲਹਾਲ ਕੋਈ ਪੱਕੇ ਤੌਰ ਤੇ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ । ਮੀਡੀਆ ਰਿਪੋਰਟਸ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਹਸੀਨਾ ਸਰਕਾਰ ਖਿਲਾਫ ਪ੍ਰਦਰਸ਼ਨਾਂ 'ਚ 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ । ਜਾਣਕਾਰੀ ਅਨੁਸਾਰ ਬੰਗਲਾਦੇਸ਼ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਪਿਛਲੇ ਮਹੀਨੇ ਦੇ ਸਮੇਂ ਤੋਂ ਚਲਦਾ ਦਿਖਾਈ ਦਿੱਤਾ ਹੈ ਜੋ ਕਿ ਵਿਵਾਦਗ੍ਰਸਤ ਨੌਕਰੀ ਕੋਟਾ ਸਕੀਮ ਦੇ ਖਿਲਾਫ ਸ਼ੁਰੂ ਹੋਇਆ ਸੀ। ਇਹ ਪ੍ਰਦਰਸ਼ਨ ਹੁਣ ਸਰਕਾਰ ਵਿਰੋਧੀ ਅੰਦੋਲਨ ਵਿੱਚ ਬਦਲ ਗਿਆ ਹੈ ।
ਬੰਗਲਾਦੇਸ਼ ਦੇ ਮਸਲੇ ਤੇ ਅਮਰੀਕਾ ਨੇ ਬਿਆਨ ਕੀਤਾ ਜਾਰੀ
ਅਮਰੀਕਾ ਨੇ ਬੀਤੇ ਦਿਨ ਬੰਗਲਾਦੇਸ਼ ਵਿੱਚ ਹਿੰਸਾ ਨੂੰ ਰੋਕਣ ਲਈ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ, ਜਿੱਥੇ ਲੰਬੇ ਸਮੇਂ ਤੋਂ ਸੱਤਾਧਾਰੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੋਧ ਪ੍ਰਦਰਸ਼ਨਾਂ ਕਾਰਨ ਦੇਸ਼ ਤੋਂ ਬਾਹਰ ਭੱਜੇ ਸਨ ਇਸ ਦੇ ਮੱਦੇਨਜ਼ਰ ਅਮਰੀਕਾ ਨੇ ਲੋਕਾਂ ਨੂੰ ਦੇਸ਼ ਚ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ ਹੈ ।
“ਅਸੀਂ ਸਾਰੀਆਂ ਪਾਰਟੀਆਂ ਨੂੰ ਹੋਰ ਹਿੰਸਾ ਤੋਂ ਬਚਣ ਦੀ ਅਪੀਲ ਕਰਦੇ ਹਾਂ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਕਈ ਹਫਤਿਆਂ ਦੌਰਾਨ ਬਹੁਤ ਸਾਰੀਆਂ ਜਾਨਾਂ ਗਈਆਂ ਹਨ, ਅਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਸ਼ਾਂਤੀ ਅਤੇ ਸੰਜਮ ਦੀ ਅਪੀਲ ਕਰਦੇ ਹਾਂ ।